ਹਾਲ ਏ ਪਾਵਰਕਾਮ: 94 ਮੁਲਾਜ਼ਮਾਂ 'ਚੋ 66 ਮੁਲਾਜ਼ਮਾਂ ਦੀਆਂ ਪੋਸਟਾਂ ਖਾਲੀ ਹਾਲ ਏ ਪਾਵਰਕਾਮ: 94 ਮੁਲਾਜ਼ਮਾਂ 'ਚੋ 66 ਮੁਲਾਜ਼ਮਾਂ ਦੀਆਂ ਪੋਸਟਾਂ ਖਾਲੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Powercom Office Sherpur

ਹਾਲ ਏ ਪਾਵਰਕਾਮ: 94 ਮੁਲਾਜ਼ਮਾਂ ‘ਚੋ 66 ਮੁਲਾਜ਼ਮਾਂ ਦੀਆਂ ਪੋਸਟਾਂ ਖਾਲੀ

358

12 ਪਿੰਡਾਂ ਤੇ ਕਸਬਾ ਸ਼ੇਰਪੁਰ ਦੀਆਂ ਸੇਵਾਵਾਂ ਹੋ ਰਹੀਆਂ ਹਨ ਪ੍ਰਭਾਵਿਤ – ਮੁਲਾਜ਼ਮਾਂ ਦੀ ਘਾਟ ਕਾਰਨ ਲੋਕ ਹੋ ਰਹੇ ਨੇ ਖੱਜਲ ਖੁਆਰ 

ਮੁਲਾਜ਼ਮਾ ਦੀ ਘਾਟ ਕਾਰਨ ਸਰਕਾਰੀ ਦਫਤਰਾਂ ਵੱਲ ਖੜਾ ਲੱਖਾਂ ਰੁਪਏ ਦਾ ਬਕਾਇਆ

 10 ਰੁਪਏ ਯੂਨਿਟ ਬਿਜਲੀ ਵੇਚਣ ਵਾਲੀ ਸਰਕਾਰ ਮੁਲਾਜ਼ਮਾ ਦੀ ਭਰਤੀ ਦਾ ਪ੍ਰਬੰਧ ਵੀ ਕਰੇ – ਭਗਵੰਤ ਮਾਨ

ਸੇਰਪੁਰ 12 ਸਤੰਬਰ  ( ਯਾਦਵਿੰਦਰ ਸਿੰਘ ਮਾਹੀ ) – ਪਾਵਰਕਾਮ: ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਬਿਜਲੀ ਦੇ ਰੇਟਾਂ ਵਿੱਚ ਰਿਕਾਰਡ ਤੋੜ ਵਾਧਾ ਕਰਕੇ ਲੋਕਾਂ ਦਾ ਦਮ ਘੁੱਟ ਦਿੱਤਾ ਗਿਆ ਹੈ ਦੂਜੇ ਪਾਸੇ ਸਰਕਾਰੀ ਦਫਤਰਾਂ ਵਿੱਚ ਮੁਲਾਜ਼ਮਾਂ ਦੀ ਵੱਡੀ ਪੱਧਰ ਤੇ ਘਾਟ ਕਾਰਨ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਆਏ ਦਿਨ ਖੱਜਲ-ਖੁਆਰ ਹੋਣਾ ਹੈ ਰਿਹਾ ਹੈ।

ਬਿਜਲੀ ਦਫਤਰ ਵਿਚ ਹਰ ਗਰੀਬ ਤੇ ਅਮੀਰ ਵਿਅਕਤੀ ਨੂੰ ਆਪਣੇ ਕੰਮ ਕਾਰ ਲਈ ਜਾਣਾ ਪੈਂਦਾ ਹੈ, ਪਰ ਬਿਜਲੀ ਦਫ਼ਤਰਾਂ ਵਿੱਚ ਮੁਲਾਜ਼ਮਾਂ ਦੀ ਘਾਟ ਕਾਰਨ ਲੋਕਾਂ ਦੇ ਕੰਮ ਕਈ ਕਈ ਦਿਨ ਲੜਕਦੇ ਰਹਿੰਦੇ ਹਨ। ਜੇਕਰ ਕਸਬਾ ਸ਼ੇਰਪੁਰ ਦੇ ਬਿਜਲੀ ਦਫ਼ਤਰ ਦੀ ਗੱਲ ਕਰੀਏ ਤਾਂ ਇੱਥੇ 94 ਮੁਲਾਜ਼ਮਾਂ  ਵਿੱਚੋਂ ਸਿਰਫ 28 ਪੋਸਟਾਂ ਤੇ ਛੋਟੇ-ਵੱਡੇ ਸਾਰੇ ਮੁਲਾਜ਼ਮ ਕੰਮ ਕਰਦੇ ਹਨ ਜਦਕਿ 66 ਪੋਸਟਾਂ ਮੁਲਾਜ਼ਮਾਂ ਦੀਆਂ ਖਾਲੀ ਪਈਆਂ ਹਨ।

ALSO READ: ਪਟਿਆਲਾ ‘ਚ ਤੇਜ਼ੀ ਨਾਲ ਵੱਧ ਰਿਹਾ ਐ ਦੇਹ ਵਪਾਰ ਦਾ ਧੰਦਾ, ਸ਼ਾਤਰ ਅੰਟੀਆਂ ਕਿਵੇਂ ਕਰਦੀਆਂ ਨੇ ਡੀਲ

ਜਦਕਿ ਇਸ ਦਫ਼ਤਰ ਅਧੀਨ ਸ਼ੇਰਪੁਰ ਦੇ ਨਾਲ ਲੱਗਦੇ 12 ਪਿੰਡਾਂ ਅਤੇ ਕਸਬਾ ਸ਼ੇਰਪੁਰ ਦੇ ਲੋਕ ਆਪਣੇ ਕੰਮ ਕਾਰ ਲਈ ਆਉਂਦੇ ਹਨ ਪਰ ਮੁਲਾਜ਼ਮਾਂ ਦੀ ਘਾਟ ਕਾਰਨ ਉਨ੍ਹਾਂ ਨੂੰ ਆਪਣੇ ਕੰਮ ਕਰਵਾਉਣ ਲਈ ਕਈ-ਕਈ ਦਿਨ ਦਫ਼ਤਰਾਂ ਦੇ ਚੱਕਰ ਲਗਾਉਣੇ ਪੈ ਜਾਂਦੇ  ਹਨ।

ਇਹ ਗੱਲ ਵੀ ਜਿਰਕਯੋਗ ਹੈ ਕਿ ਜੋ ਮੁਲਾਜ਼ਮ ਕੰਮ ਕਰਦੇ ਹਨ ਉਹਨਾਂ ਤੇ ਕੰਮ ਦਾ ਵਾਧੂ ਬੋਝ ਪਾਇਆ ਜਾ ਰਿਹਾ ਹੈ। ਦਫਤਰ ਦਾ ਕੰਮ ਇੰਚਾਰਜ ਲਗਾਏ ਐਸ.ਡੀ.ਓ.ਸੁਖਚੈਨ ਸਿੰਘ ਸਿਰਫ਼ ਦੋ ਜੇ. ਈ ਦੇ ਆਸਰੇ ਚਲਾ ਰਹੇ ਹਨ। ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਘਰ – ਘਰ ਨੌਕਰੀ ਦੇਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਪਰ ਦੂਸਰੇ ਪਾਸੇ ਦਫਤਰਾਂ ਵਿੱਚ ਮੁਲਾਜ਼ਮਾਂ ਦੀ ਵੱਡੀ ਪੱਧਰ ਤੇ ਘਾਟ ਪਾਈ ਜਾ ਰਹੀ ਹੈ। 

ਇਨਾਂ ਵੱਲ ਖੜ੍ਹਾ ਬਿਜਲੀ ਬਿੱਲਾਂ ਦਾ ਬਕਾਇਆ – 

ਸਬ-ਤਹਿਸੀਲ ਸੇਰਪੁਰ : 7 ਲੱਖ 49 ਹਜ਼ਾਰ 110 ਰੁਪਏ
ਥਾਣਾ ਸ਼ੇਰਪੁਰ :-25 ਲੱਖ 53 ਹਜ਼ਾਰ 140 ਰੁਪਏ 
ਵਾਟਰ ਬਾਕਸ ਪਿੰਡ ਖੇੜੀ ਕਲਾਂ:- 19 ਲੱਖ 44  ਹਜ਼ਾਰ
ਵਾਟਰ ਬਾਕਸ ਪਿੰਡ  ਈਨਾ ਬਾਜਵਾ:- 20 ਲੱਖ 58 ਹਜ਼ਾਰ   
ਵਾਟਰ ਬਾਕਸ ਪਿੰਡ ਖੇੜੀ ਖ਼ੁਰਦ:- 49 ਹਜ਼ਾਰ 
ਵਾਟਰ ਬਾਕਸ ਪਿੰਡ ਬੜੀ:- 3 ਲੱਖ 47 ਹਜ਼ਾਰ  
ਵਾਟਰ ਬਾਕਸ ਪਿੰਡ ਕਾਤਰੋਂ:- 34 ਲੱਖ 18 ਹਜ਼ਾਰ 
ਵਾਟਰ ਬਾਕਸ ਪਿੰਡ ਟਿੱਬਾ : 9 ਲੱਖ 47 ਹਜ਼ਾਰ
ਕਮਿਊਨਟੀ ਹੈਲਥ ਸੈਂਟਰ ਸ਼ੇਰਪੁਰ – 8 ਲੱਖ 45 ਹਜ਼ਾਰ 850 ਰੁਪਏ

ਸ਼ੇਰਪੁਰ ਦਫਤਰ ‘ਚ ਖਾਲੀ ਅਸਾਮੀਆਂ ਦਾ ਵੇਰਵਾ

ਪਾਵਰਕਾਮ ਦਫਤਰ ਸ਼ੇਰਪੁਰ ਵਿਖੇ ਇਸ ਸਮੇਂ ਏ.ਈ.ਈ (ਐਸ.ਡੀ.ਓ.) ਦੀ ਇੱਕ ਅਸਾਮੀ, ਜੇ.ਈ ਦੀਆਂ 2 ਅਸਾਮੀਆਂ, ਲਾਇਨਮੈਨ ਦੀਆਂ 19 ਸਹਾਇਕ ਲਾਇਨਮੈਨ ਦੀਆਂ 30 ਅਸਾਮੀਆਂ, ਕਲਰਕਾਂ ਦੀਆਂ 7 ਅਸਾਮੀਆਂ ਤੋਂ ਇਲਾਵਾ ਵੱਖ-ਵੱਖ ਕਿਟਾਗਿਰੀ ਦੇ ਮੁਲਾਜ਼ਮਾਂ ਸਮੇਤ 94 ਚੋਂ 66 ਪੋਸਟਾਂ ਖਾਲੀ ਪਈਆਂ ਹਨ। ਇਹ ਸਾਰੀਆਂ ਅਸਾਮੀਆਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਖਾਲੀ ਚੱਲ ਰਹੀਆਂ ਹਨ। 

ਤਿੰਨ ਪੋਸਟਾਂ ਦਾ ਕੰਮ ਕਰਦੇ ਮੁਲਾਜ਼ਮ ਦੀ ਲਗਾਈ ਬੀ.ਐਲ.ਓ ਡਿਊਟੀ

ਪਾਵਰਕਾਮ ਦਫਤਰ ਸ਼ੇਰਪੁਰ ਵਿਖੇ ਬਤੌਰ ਸੀ.ਸੀ ਸੇਵਾ ਨਿਭਾ ਰਹੇ ਵਿਸ਼ਾਲ ਗਰਗ ਦੀ ਬੀ.ਐਲ.ਓ.ਡਿਊਟੀ ਲੱਗ ਜਾਣ ਕਰਕੇ ਮੋਟਰਾਂ ਦਾ ਲੋੜ ਵਧਾਉਣ ਤੇ ਘਰਾਂ ਤੇ ਦੁਕਾਨਾ ਦਾ ਲੋੜ ਵਧਾਉਣ ਆਉਦੇ ਖਪਤਕਾਰਾਂ ਨੂੰ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੋ ਤੱਕ ਕਿ ਸੀ.ਸੀ ਦੇ ਕਮਰੇ ਨੂੰ ਹੁਣ ਜ਼ਿੰਦਰਾਂ ਲੱਗਿਆ ਹੋਇਆ ਹੈ। ਜਾਣਕਾਰੀ ਅਨੁਸਾਰ ਉਕਤ ਸੀ.ਸੀ ਜਿੱਥੇ ਆਪਣੀ ਸੀਟ ਦਾ ਕੰਮ ਕਰਦਾ ਹੈ ਉੱਥੇ ਉਹ ਕੈਸੀਅਰ ਅਤੇ ਕੋਰਟ ਕੇਸ਼ਾ ਦਾ ਕੰਮ ਵੀ ਇਸ ਦੁਬਾਰਾ ਕੀਤਾ ਜਾਂਦਾ ਹੈ। ਹੁਣ ਉਹਨਾਂ ਦੀ ਡਿਊਟੀ ਬੀ.ਐਲ.ਓ ਲੱਗਣ ਕਰਕੇ ਤਿੰਨੇ ਕੰਮ ਬੰਦ ਹੋ ਚੁੱਕੇ ਹਨ ਅਤੇ ਕਿਸਾਨ ਤੇ ਆਮ ਲੋਕ ਭੜਕਦੇ ਫਿਰਦੇ ਹਨ।

ALSO READ: Punjabi Singer Elly Mangat ने Randhawa Brothers को कहा-घर में घुसकर मारूंगा

2012 ਤੋਂ ਰੈਵਨਿਊ ਅਕਾਊਂਟ ਦੀ ਅਸਾਮੀ ਖਾਲੀ ਪਈ ਹੈ ਪਰ ਇਸ ਅਸਾਮੀ ਨੂੰ ਹਾਲੇ ਤੱਕ ਨਹੀਂ ਭਰਿਆ ਗਿਆ ਤੇ ਇਸ ਅਸਾਮੀ ਦਾ ਕੰਮ ਹੋਰ ਮੁਲਾਜ਼ਮਾਂ ਦੇ ਸਹਿਯੋਗ ਨਾਲ ਹੀ ਚਲਾਇਆ ਜਾ ਰਿਹਾ ਹੈ। ਜਿਸ ਕਰਕੇ ਲੋਕਾਂ ਦੇ ਕੰਮ ਕਰਨ ਵਿੱਚ ਦੇਰੀ ਹੋ ਜਾਂਦੀ ਹੈ।  

ਕਸਬਾ ਸ਼ੇਰਪੁਰ ਦਾ ਕੰਪਲੇਟ ਦਫ਼ਤਰ ਧੂਰੀ ਵਿੱਚ ਹੈ ਜਿਸ ਕਾਰਨ ਲੋਕਾਂ ਨੂੰ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੇਕਰ ਕਸਬੇ ਵਿੱਚ ਕਿਸੇ ਤਰਾਂ  ਦੀ ਬਿਜਲੀ ਸਬੰਧੀ ਸਮੱਸਿਆ ਆਉਂਦੀ ਹੈ ਤਾਂ ਉਸ ਦੀ ਕੰਪਲੇਟ ਪਹਿਲਾਂ ਧੂਰੀ ਦਰਜ ਕਰਵਾਉਣੀ ਪੈਂਦੀ ਹੈ ਤੇ ਫਿਰ ਬਿਜਲੀ ਸਪਲਾਈ ਠੀਕ ਕਰਨ ਲਈ ਮੁਲਾਜ਼ਮ ਸ਼ੇਰਪੁਰ ਦਫਤਰ ਤੋਂ ਆਉਂਦੇ ਹਨ। ਜਿਸ ਕਰਕੇ ਲੋਕਾਂ ਨੂੰ ਬਿਜਲੀ ਸਪਲਾਈ ਠੀਕ ਕਰਵਾਉਣ ਲਈ ਘੰਟਿਆਂ ਬੱਧੀ ਉਡੀਕ ਕਰਨੀ ਪੈਦੀ ਹੈ। 

ਕੀ ਕਹਿੰਦੇ ਹਨ ਲੋਕ ਆਗੂ – ਜ਼ਿਲਾ ਇੰਡੀਸਟੀਰਜ ਚੈਂਬਰ ਸੰਗਰੂਰ ਬਲਾਕ ਸ਼ੇਰਪੁਰ ਦੇ ਪ੍ਰਧਾਨ ਸੁਨੀਲ ਗੋਇਲ, ਬਿਬੇਸ਼ ਕੁਮਾਰ ਵਿਸ਼ੂ, ਅਕਾਸ਼ ਗੋਇਲ, ਹੁਨੀਸ਼ ਗੋਇਲ, ਲੋਕ ਮੰਚ ਪੰਜਾਬ ਦੇ ਪ੍ਰਧਾਨ ਕਾਮਰੇਡ ਸੁਖਦੇਵ ਸਿੰਘ ਬੜੀ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਮਾਸਟਰ ਹਰਬੰਸ ਸਿੰਘ ਸ਼ੇਰਪੁਰ,ਹਸਪਤਾਲ ਐਕਸ਼ਨ ਕਮੇਟੀ ਦੇ ਸੀਨੀਅਰ ਆਗੂ ਚਮਕੌਰ ਸਿੰਘ ਭੋਲਾ ਟਿੱਬਾ, ਲਾਇਨਜ਼ ਕਲੱਬ ਸ਼ੇਰਪੁਰ ਦੇ ਪ੍ਰਧਾਨ ਦੀਪਕ ਕੁਮਾਰ, ਚਮਕੌਰ ਸਿੰਘ ਆਸ਼ਟ ਦੀਦਾਰਗੜ•, ਜਸਵਿੰਦਰ ਸਿੰਘ ਦੀਦਾਰਗੜ, ਨੌਜਵਾਨ ਸਮਾਜ ਸੇਵੀ ਕੁਲਵਿੰਦਰ ਕੁਮਾਰ ਕਾਲਾ ਵਰਮਾਂ, ਐਡਵੋਕੇਟ ਹਰਪ੍ਰੀਤ ਸਿੰਘ ਖੀਪਲ, ਸਾਬਕਾ ਸਰਪੰਚ ਜਸਮੇਲ ਸਿੰਘ ਬੜੀ, ਗੁਰਚਰਨ ਸਿੰਘ ਗੋਬਿੰਦਪੁਰਾ, ਸਮਾਜ ਸੇਵੀ ਨਰਿੰਦਰ ਸਿੰਘ ਅੱਤਰੀ, ਗੁਰਨਾਮ ਸਿੰਘ ਸ਼ੇਰਪੁਰ ਅਤੇ ਵੱਖ-ਵੱਖ ਕਲੱਬਾਂ, ਪੰਚਾਇਤਾਂ, ਸੰਸਥਾਵਾਂ ਦੇ ਮੈਂਬਰਾਂ ਨੇ ਸ਼ੇਰਪੁਰ ਬਿਜਲੀ ਦਫਤਰ ਵਿਖੇ ਖਾਲੀ ਅਸਾਮੀਆਂ ਪੂਰੀਆਂ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਬਿਜਲੀ ਬਿੱਲਾਂ ਦੇ ਰੇਟ ਦੁੱਗਣੇ-ਚੌਗੁਣੇ ਕਰ ਸਕਦੀ ਹੈ ਤਾਂ ਫਿਰ ਮੁਲਾਜ਼ਮਾਂ ਦੀ ਭਰਤੀ ਕਿਉਂ ਨਹੀਂ ਕਰ ਸਕਦੀ। ਇਹਨਾਂ ਆਗੂਆਂ ਨੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਬਿਨ੍ਹਾਂ  ਕਿਸੇ ਦੇਰੀ ਕੀਤਿਆ ਸ਼ੇਰਪੁਰ ਦਫਤਰ ਵਿਖੇ ਮੁਲਾਜ਼ਮਾਂ ਦੀਆਂ ਅਸਾਮੀਆਂ ਨੂੰ ਪੂਰਾ ਕੀਤਾ ਜਾਵੇ।

ਕੀ ਕਹਿੰਦੇ ਹਨ ਕਾਰਜਕਾਰੀ ਐਸ.ਡੀ.ਓ– ਜਦੋਂ ਇਸ ਸਬੰਧੀ ਪਾਵਰਕਾਮ ਦਫਤਰ ਸ਼ੇਰਪੁਰ ਦੇ ਐਸ.ਡੀ.ਓ ਸੁਖਚੈਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆਂ ਕਿ ਸੀ.ਸੀ ਦੀ ਡਿਊਟੀ ਕਟਵਾਉੇਣ ਲਈ ਉਹਨਾਂ ਆਪਣੇ ਮਹਿਕਮੇ ਦੇ ਅਧਿਕਾਰੀਆਂ, ਐਸ.ਡੀ.ਐਮ ਧੂਰੀ ਅਤੇ ਨਾਇਬ ਤਹਿਸੀਲਦਾਰ ਸ਼ੇਰਪੁਰ ਨੂੰ ਬੇਨਤੀ ਕੀਤੀ ਸੀ ਪਰ ਅਜੇ ਤੱਕ ਸੀ.ਸੀ ਦੀ ਬੀ.ਐਲ.ਓ ਡਿਊਟੀ ਨਾ ਕੱਟੇ ਜਾਣ ਕਰਕੇ ਉਸ ਦਾ ਕਮਰਾ ਬੰਦ ਪਿਆ ਹੈ ਅਤੇ ਇਸੇ ਕਰਕੇ ਲੋਕਾਂ ਦੇ ਕੰਮਾਂ ਵਿੱਚ ਕੁਝ ਦੇਰੀ ਹੋ ਰਹੀ ਹੈ।

ਕੀ ਕਹਿੰਦੇ ਹਨ ਐਸ ਈ ਬਰਨਾਲਾ – ਜਦੋਂ ਇਸ ਸਬੰਧੀ ਐਸ ਈ ਬਰਨਾਲਾ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਬੇਸ਼ੱਕ ਪੂਰੇ ਪੰਜਾਬ ਵਿੱਚ ਮੁਲਾਜ਼ਮਾ ਦੀ ਕਮੀ ਹੈ ਪਰ ਜਦੋ ਕੋਈ ਵੀ ਮੁਲਾਜ਼ਮ ਉਹਨਾਂ ਕੋਲ ਆਉਦਾ ਹੈ ਤਾਂ ਉਸ ਨੂੰ ਸ਼ੇਰਪੁਰ ਵਿਖੇ ਪਹਿਲ ਦੇ ਅਧਾਰ ਤੇ ਭੇਜਿਆ ਜਵੇਗਾ।

ਉਹਨਾਂ ਕਿਹਾ ਕਿ ਛੋਟੀਆਂ ਸਬ-ਡਵੀਜ਼ਨਾਂ ਦੇ ਥੋੜੀ ਸਮੱਸਿਆਂ ਵੱਧ ਆਉਦੀ ਹੈ। ਸੀ.ਸੀ ਦੇ ਬੀ.ਐਲ.ਓ ਡਿਊਟੀ ਲੱਗਣ ਬਾਰੇ ਉਹਨਾਂ ਕਿਹਾ ਕਿ ਡਿਊਟੀ ਲਗਾਉਣ ਵਾਲਿਆਂ ਨੂੰ ਦੇਖਣਾ ਚਾਹੀਦਾ ਹੈ ਕਿ ਜਿੱਥੇ ਇੱਕਾ-ਦੁੱਕਾ ਪੋਸਟਾ ਹਨ ਉੱਥੋਂ ਮੁਲਾਜ਼ਮ ਨੂੰ ਨਾ ਲਗਾਇਆ ਜਾਵੇ। ਉਹ ਇਸ ਸਬੰਧੀ ਕੋਈ ਹੱਲ ਕਰਨ ਲਈ ਯਤਨ ਕਰਨਗੇ।

ਕੀ ਕਹਿਣਾ ਐਮ.ਪੀ ਸੰਗਰੂਰ ਦਾ – ਪਾਵਰਕਾਮ ਕਸਬਾ ਸ਼ੇਰਪੁਰ ਦੇ ਦਫਤਰ ਦੀਆਂ ਪੰਜ ਦਰਜ਼ਨ ਤੋਂ ਵਧ ਖਾਲੀ ਪਈਆਂ ਅਸਾਮੀਆਂ ਸਬੰਧੀ ਜਦੋਂ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਪ੍ਰਧਾਨ ਆਪ ਪੰਜਾਬ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਤਾਂ ਮਹਿੰਗੀ ਬਿਜਲੀ ਦੇ ਖਿਲਾਫ ਪਹਿਲਾ ਤੋਂ ਹੀ ਸੂਬਾ ਸਰਕਾਰ ਦੇ ਖਿਲਾਫ ਲੜਾਈ ਸ਼ੁਰੂ ਕੀਤੀ ਹੋਈ ਹੈ, ਜੇਕਰ ਸਰਕਾਰ 10 ਰੁਪਏ ਪ੍ਰਤੀ ਯੂਨਿਟ ਲੋਕਾਂ ਨੂੰ ਵੇਚ ਰਹੀ ਹੈ ਅਤੇ ਉਸਦੇ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਹਫਤਾ-ਹਫਤਾ ਦਫਤਰਾਂ ਦੇ ਚੱਕਰ ਕੱਟਣੇ ਪੈ ਰਹੇ ਹਨ ਤਾਂ ਇਸ ਦਾ ਮਤਲਬ ਕਿ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਅਤੇ ਸਰਕਾਰ ਦੇ ਹੱਥਾਂ ‘ਚੋ ਸੂਬੇ ਦਾ ਸਿਸਟਮ ਨਿਕਲ ਚੁੱਕਿਆਂ ਹੈ।

ਉਹਨਾਂ ਕਿਹਾ ਕਿ ਜੇਕਰ 94 ਅਸਾਮੀਆਂ ਚੋਂ 66 ਅਸਾਮੀਆਂ ਖਾਲੀ ਹਨ ਤਾਂ ਇਸ ਦਾ ਮਤਲਬ ਕਿ 100 ਬੰਦਿਆਂ ਦਾ ਕੰਮ 25 ਬੰਦਿਆਂ ਤੋ ਕਰਵਾ ਸਰਕਾਰ ਮੁਲਾਜ਼ਮਾ ਦਾ ਸ਼ੋਸਣ ਕਰ ਰਹੀ ਹੈ। ਅਜਿਹੇ ਹਾਲਤਾ ਵਿੱਚ ਮੁਲਾਜ਼ਮਾ ਤੇ ਕੰਮ ਦਾ ਲੋੜ ਵੱਧਣ ਨਾਲ ਉਹਨਾਂ ਨੂੰ ਮਾਨਸ਼ਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਵੇਗਾ। ਸ਼੍ਰੀ ਮਾਨ ਨੇ ਕਿਹਾ ਕਿ 10 ਰੁਪਏ ਯੂਨਿਟ ਬਿਜਲੀ ਵੇਚਣ ਵਾਲੀ ਸਰਕਾਰ ਮੁਲਾਜ਼ਮਾ ਦੀ ਭਰਤੀ ਦਾ ਪ੍ਰਬੰਧ ਵੀ ਕਰੇ। ਉਹਨਾਂ ਕਿਹਾ ਕਿ ਉਹ ਇਸ ਸਬੰਧੀ ਪਾਵਰਕਾਮ ਦੇ ਏ.ਐਮ ਅਤੇ ਸਰਕਾਰ ਦੇ ਹੋਰ ਨੁਮਾਇਦਿਆਂ ਨਾਲ ਜਲਦ ਹੀ ਗੱਲ ਕਰਨਗੇ ਕਿ ਲੋਕਾਂ ਦੀ ਹੋ ਰਹੀ ਖੁੱਜਲ-ਖੁਆਰੀ ਨੂੰ ਰੋਕਣ ਲਈ ਦਫਤਰਾਂ ਵਿੱਚ ਮੁਲਾਜ਼ਮਾ ਦੀ ਘਾਟ ਨੂੰ ਤਰੁੰਤ ਪੂਰਾ ਕੀਤਾ ਜਾਵੇ।

ALSO READ: AZAD SOCH PUNJABI EPAPER
Leave a Reply

Your email address will not be published. Required fields are marked *