ਬੇਰਿੰਗ ਕਾਲਜ ਬਟਾਲਾ ਦੀ ਸਾਇੰਸ ਸੁਸਾਇਟੀ ਵੱਲੋਂ ਇਕ ਰੋਜ਼ਾ ਅਕਾਦਮਿਕ ਯਾਤਰਾ ਬੇਰਿੰਗ ਕਾਲਜ ਬਟਾਲਾ ਦੀ ਸਾਇੰਸ ਸੁਸਾਇਟੀ ਵੱਲੋਂ ਇਕ ਰੋਜ਼ਾ ਅਕਾਦਮਿਕ ਯਾਤਰਾ
BREAKING NEWS
Search

Date

Your browser is not supported for the Live Clock Timer, please visit the Support Center for support.
ਬੇਰਿੰਗ ਕਾਲਜ ਬਟਾਲਾ

ਬੇਰਿੰਗ ਕਾਲਜ ਬਟਾਲਾ ਦੀ ਸਾਇੰਸ ਸੁਸਾਇਟੀ ਵੱਲੋਂ ਇਕ ਰੋਜ਼ਾ ਅਕਾਦਮਿਕ ਯਾਤਰਾ

256

ਬਟਾਲਾ, 09 ਸਤੰਬਰ (ਕਮਲ ਕੁਮਾਰ) ਬੇਰਿੰਗ ਕਾਲਜ ਬਟਾਲਾ ਵਿਖੇ ਕਾਰਜਕਾਰੀ ਪ੍ਰਿੰਸੀਪਲ ਡਾ. ਅਸ਼ਵਨੀ ਕਾਂਸਰਾ ਦੀ ਰਹਿਨੁਮਾਈ ਅਤੇ ਪ੍ਰੋ. ਮਨਦੀਪ ਬੇਦੀ ਅਤੇ ਡਾ. ਅਮਿਤਾ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਇਕ ਅਕਾਦਮਿਕ ਯਾਤਰਾ ਤੇ ਲਿਜਾਇਆ ਗਿਆ।

ਇਸ ਯਾਤਰਾ ਵਿਚ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ  ਦੇ ਬੋਟੈਨੀਕਲ ਐਂਡ ਐਨਵਾਇਰਮੈਂਟਰ ਸਾਇੰਸ ਵਿਭਾਗ ਦਾ ਦੌਰਾ ਕੀਤਾ। ਇਸ ਮੌਕੇ ਬੋਟੈਨੀਕਲ ਗਾਰਡਨ, ਹਰਬਲ ਗਾਰਡਨ, ਵਾਟਰ ਬਾਡੀ ਤੇ ਫਰਨ ਹਾਊਸ ਆਦਿ ਵੇਖੇ। ਉਹਨਾਂ ਨੇ ਖੋਜ ਵਿਦਿਆਰਥੀਆਂ ਵੱਲੋਂ ਗ੍ਰੀਨ ਹਾਊਸ ਅਤੇ ਟਿਸ਼ੂ ਕਲਚਰ ਦੀ ਤਕਨੀਕ ਬਾਰੇ ਵੀ ਜਾਣਕਾਰੀ ਦਿੱਤੀ ਗਈ।

ALSO READ: Punjabi Singer Elly Mangat ने Randhawa Brothers को कहा-घर में घुसकर मारूंगा

ਇਸ ਯਾਤਰਾ ਦੌਰਾਨ ਅਧਿਆਪਕਾਂ ਵੱਲੋਂ ਵਿਭਾਗ ਦੇ ਮੁੱਖੀ ਡਾ. ਐੱਮ.ਐੱਸ ਭੱਟੀ ਹੋਰਾਂ ਨਾਲ ਵੀ ਮੁਲਾਕਾਤ ਕੀਤੀ। ਤਕਨੀਕੀ ਵਿਗਿਆਨ ਨਾਲ ਸਬੰਧਤ ਜਾਣਕਾਰੀ ਤੋਂ ਇਲਾਵਾ ਵਿਦਿਆਰਥੀਆਂ ਨੂੰ ਪੰਜਾਬ ਦੇ ਸੱਭਿਆਚਾਰ ਅਤੇ ਸੰਸਕ੍ਰਿਤੀ ਨਾਲ ਜੋੜਨ ਵਾਸਤੇ ਸਾਡਾ ਪਿੰਡ ਲਿਜਾਇਆ ਗਿਆ, ਜਿੱਥੇ ਉਹਨਾਂ ਨੂੰ ਆਪਣੇ ਸੱਭਿਆਚਾਰ ਦੀ ਭਰਪੂਰ ਜਾਣਕਾਰੀ ਮਿਲੀ।

ਇਸ ਯਾਤਰਾ ਸਬੰਧੀ ਬੇਰਿੰਗ ਕਾਲਜ ਬਟਾਲਾ ਦੇ ਕਾਰਜ਼ਕਾਰੀ ਪ੍ਰਿੰਸੀਪਲ ਡਾ. ਕਾਂਸਰਾ ਹੋਰਾਂ ਨੇ ਕਿਹਾ ਕਿ ਇਹ ਯਾਤਰਾ ਵਿਦਿਆਰਥੀਆਂ ਲਈ ਜ਼ਰੂਰ ਲਾਭਦਾਇਕ ਸਿੱਧ ਹੋਵੇਗੀ ਅਤੇ ਅਗਾਹ ਤੋਂ ਵੀ ਅਜਿਹੀਆਂ ਯਾਤਰਾ ਦਾ ਆਯੋਜਨ ਕੀਤਾ ਜਾਵੇ।

ALSO READ : AZAD SOCH PUNJABI EPAPER
Leave a Reply

Your email address will not be published. Required fields are marked *