ਨਨਕਾਣਾ ਸਾਹਿਬ : ਨਗਰ ਕੀਰਤਨ ਦਾ ਸਵਾਗਤ ਕਰਨ ਇਮਰਾਨ ਖਾਨ : ਖਾਲਸਾ ਨਨਕਾਣਾ ਸਾਹਿਬ : ਨਗਰ ਕੀਰਤਨ ਦਾ ਸਵਾਗਤ ਕਰਨ ਇਮਰਾਨ ਖਾਨ : ਖਾਲਸਾ
Your browser is not supported for the Live Clock Timer, please visit the Support Center for support.
Nankana sahib

ਨਨਕਾਣਾ ਸਾਹਿਬ ਲਈ ਸਜਾਏ ਜਾ ਰਹੇ ਕੌਮਾਂਤਰੀ ਨਗਰ ਕੀਰਤਨ ਦਾ ਸਵਾਗਤ ਕਰਨ ਇਮਰਾਨ ਖਾਨ : ਖਾਲਸਾ

194

ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਸੁਭਾਇਮਾਨ ਕੀਤੇ ਜਾਣ ਵਾਲੇ  ਸੋਨੇ ਦੀ ਪਾਲਕੀ, ਚੌਰ ਸਾਹਿਬ ਤੇ ਸੁਨਹਿਰੀ ਜਿਲਦ ਦੀ ਸੇਵਾ ਦਾ ਕੀਤਾ ਨਰੀਖਣ


ਅਮ੍ਰਿਤਸਰ, 13 ਸਤੰਬਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 13 ਅਕਤੂਬਰ ਨੂੰ ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਸਜਾਏ ਜਾਣ ਵਾਲੇ ਕੌਮਾਂਤਰੀ ਨਗਰ ਕੀਰਤਨ ਦਾ ਪਾਕਿਸਤਾਨ ‘ਚ ਸਨਮਾਨ ਤੇ ਸਵਾਗਤ ਕਰਨ ਅਤੇ ਉਥੋਂ ਦੇ ਗੁਰਧਾਮਾਂ ਤੱਕ ਨਗਰ ਕੀਰਤਨ ਨੂੰ ਬੇਰੋਕ ਤੇ ਨਿਰਵਿਘਨ ਲੈ ਜਾਣ ਵਾਸਤੇ ਲੋੜੀਦੇ ਸੁਯੋਗ ਪ੍ਰਬੰਧ  ਕਰਨ ਦੀ ਅਪੀਲ ਕੀਤੀ ਹੈ।

ਸੰਤ ਬਾਬਾ ਹਰਨਾਮ ਸਿੰਘ ਖਾਲਸਾ ਦਮਦਮੀ ਟਕਸਾਲ ਨੂੰ ਦਿੱਲੀ ਕਮੇਟੀ ਵਲੋਂ ਉਕਤ ਨਗਰ ਕੀਰਤਨ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਸੁਸ਼ੋਭਿਤ ਕੀਤੀ ਜਾਣ ਵਾਲੀ ਸੋਨੇ ਦੀ ਪਾਲਕੀ ਸਾਹਿਬ ਦੀ ਤਿਆਰੀ ਸੰਬੰਧੀ ਸੌਪੀ ਗਈ ਸੇਵਾ ਦਾ ਗੁਰਦੁਆਰਾ ਬੰਗਲਾ ਸਾਹਿਬ, ਦਿੱਲੀ ਵਿਖੇ ਨਿਰੀਖਣ ਕਰ ਰਹੇ ਸਨ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ 13 ਅਕਤੂਬਰ ਨੂੰ ਦਿੱਲੀ ਕਮੇਟੀ, ਸ੍ਰੋਮਣੀ ਕਮੇਟੀ , ਦਮਦਮੀ ਟਕਸਾਲ ਅਤੇ ਸੰਤ ਸਮਾਜ ਵਲੋਂ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦਿੱਲੀ ਤੋਂ ਨਨਕਾਣਾ ਸਾਹਿਬ ਤੱਕ ਕੌਮਾਂਤਰੀ ਨਗਰ ਕੀਰਤਨ ਸਜਾਇਆ ਜਾਣਾ ਹੈ।

ALSO READ: ਸਿੱਖਿਆ ਵਿਭਾਗ ਵੱਲੋਂ ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰਾਂ ਦੀ ਸਿੱਧੀ ਭਰਤੀ ਨੇ ਅਧਿਆਪਕਾਂ ਨੂੰ ਕੀਤਾ ਖੁਸ਼

ਪ੍ਰੋ: ਸਰਚਾਂਦ ਸਿੰਘ ਦਸਿਆ ਕਿ ਦਮਦਮੀ ਟਕਸਾਲ ਮੁਖੀ ਨੇ ਅਫਸੋਸ ਪ੍ਰਗਟ ਕਰਦਿਆਂ ਉਕਤ ਨਗਰ ਕੀਰਤਨ ਨੂੰ ਤਾਰਪੀਡੋ ਕਰਨ ‘ਚ ਕਈ ਤਾਕਤਾਂ ਲਗੀਆਂ ਹੋਣ ਦਾ ਖਤਸ਼ਾ ਜਤਾਇਆ।  ਉਹਨਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਲੋਂ ਸਿੱਖ ਭਾਈਚਾਰੇ ਨੂੰ ਦਿਤੇ ਗਏ ਵਿਸ਼ਵਾਸ ਕਿ ਬਾਬਾ ਗੁਰੂ ਨਾਨਕ ਦੇ ਦਰ ‘ਤੇ ਜੋ ਵੀ ਆਵੇਗਾ ਸਵਾਗਤ ਕੀਤਾ ਜਾਵੇਗਾ ਨੂੰ ਅਮਲੀ ਰੂਪ ਦਿੰਦਿਆਂ ਅਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਉਕਤ ਨਗਰ ਕੀਰਤਨ ਦਾ ਪਾਕਿਸਤਾਨ ‘ਚ ਭਰਵਾਂ ਸਵਾਗਤ ਅਤੇ ਪੂਰਾ ਸਨਮਾਨ ਦੇਣ ਅਤੇ ਪਾਕਿਸਤਾਨ ਦੇ ਗੁਰਧਾਮਾਂ ਤੱਕ ਨਗਰ ਕੀਰਤਨ ਨੂੰ ਲੈ ਜਾਣ ਵਾਸਤੇ ਲੋੜੀਦੇ ਸੁਯੋਗ ਪ੍ਰਬੰਧ  ਕਰਨ ‘ਚ ਪਹਿਲ ਕਦਮੀ ਕਰਨ ਦੀ ਇਮਰਾਨ ਖਾਨ ਨੂੰ ਅਪੀਲ ਕੀਤੀ।  ਉਹਨਾਂ ਕਿਹਾ ਕਿ ਇਮਰਾਨ ਖਾਨ ਇਸ ਗਲ ਵਲ ਵੀ ਖਾਸ ਤਵਜੋਂ ਦੇਣ ਕਿ ਪਾਕਿਸਤਾਨ ‘ਚ ਸਥਿਤ ਗੁਰਧਾਮਾਂ ਪ੍ਰਤੀ ਸਿੱਖ ਸਮਾਜ ਦੀਆਂ ਭਾਵਨਾਵਾਂ ਅਤੇ ਆਸਥਾ ਬਹੁਤ ਗਹਿਰੀ ਜੁੜੀ ਹੋਈ ਹੈ।

ALSO READ: ਸ਼ੋਸ਼ਲ ਮੀਡੀਆ ਤੇ ਮਸ਼ਹੂਰ ਹੁੰਦੇ ਹੀ ਰਾਨੂੰ ਮੰਡਲ ਨੇ ਕੀਤੇ ਅਹਿਮ ਖੁਲਾਸੇ

ਇਸ ਮੌਕੇ ਉਹਨਾਂ ਦਸਿਆ ਕਿ ਉਕਤ ਨਗਰ ਕੀਰਤਨ ਨਾਲ ਕਰਤਾਰਪੁਰ ਸਾਹਿਬ ਵਿਚ ਲੈ ਕੇ ਜਾ ਕੇ ਸੁਭਾਈਮਾਨ ਕੀਤੇ ਜਾਣ ਵਾਲੀ ਸੋਨੇ ਦੀ ਪਾਲਕੀ ਸਾਹਿਬ (ਜਿਸ ਦੀ ਲੰਬਾਈ 6 ਫੁੱਟ ,ਚੌੜਾਈ 4 ਫੁੱਟ ਅਤੇ ਉਚਾਈ 9 ਫੁੱਟ), ਸੋਨੇ ਦੇ ‘ਚੌਰ ਸਾਹਿਬ’ ਤੇ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਸਰੂਪ ਦੀ ਸੋਨੇ ਦੇ ਪੱਤਰੇ ਵਾਲੀ ਸੁਨਿਹਿਰੀ ਜਿਲਦ ਦੀ ਸੇਵਾ ਵੀ ਤੇਜੀ ਨਾਲ ਚਲ ਰਹੀ ਹੈ। ਜਿਨਾਂ ਉਤੇ ਦੇਸ਼ ਵਿਦੇਸ਼ ਦੀ ਸੰਗਤਾਂ ਵਲੋਂ ਭੇਟਾ ਕੀਤੇ ਗਏ ਤਿਲ ਫੁਲ ਨਾਲ ਤਕਰੀਬਨ 7 ਕਿਲੋ ਸੋਨਾ ਲਗਾਇਆ ਜਾ ਰਿਹਾ ਹੈ। ਜਿਸ ਲਈ 15 ਤੋਂ 20 ਕਾਰੀਗਰ ਦਿਨ ਰਾਤ ਕੰਮ ਕਰ ਰਹੇ ਹਨ। ਉਹਨਾਂ ਦਸਿਆ ਕਿ ਇਹ ਸੇਵਾ ਅਕਤੂਰਬ ਦੇ ਪਹਿਲੇ ਹਫਤੇ ਤੱਕ ਸੰਪੂਰਨ ਕਰ ਲਈ ਜਾਵੇਗੀ।
ਫੋਟੋ ਨਾਲ ਹੈ।

ALSO READ: AZAD SOCH PUNJABI NEWSPAPER
Leave a Reply

Your email address will not be published. Required fields are marked *