ਬੁਢਲਾਡਾ: ਬੈਂਕ 'ਚ ਗਹਿਣੇ ਪਈ ਜ਼ਮੀਨ ਦੀ ਕਿਵੇਂ ਕਰਵਾਈ ਗਲਤ ਰਜ਼ਿਸਟਰੀ ਬੁਢਲਾਡਾ: ਬੈਂਕ 'ਚ ਗਹਿਣੇ ਪਈ ਜ਼ਮੀਨ ਦੀ ਕਿਵੇਂ ਕਰਵਾਈ ਗਲਤ ਰਜ਼ਿਸਟਰੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
420

ਬੈਂਕ ‘ਚ ਗਹਿਣੇ ਪਈ ਜ਼ਮੀਨ ਦੀ ਕਿਵੇਂ ਕਰਵਾਈ ਗਲਤ ਰਜ਼ਿਸਟਰੀ, ਜਾਣੋ ਪੂਰਾ ਮਾਮਲਾ

379

ਮਾਨਸਾ 15 ਸਤੰਬਰ 2019 – ਮਾਨਸਾ ਜ਼ਿਲ੍ਹੇ ਅਧੀਂਨ ਪੈਂਦੇ ਪਿੰਡ ਕੁਲਾਣਾ ਵਿਖੇ ਇੱਕ ਜ਼ਮੀਨੀ ਸੌਦੇ ਦੌਰਾਨ ਧੋਖਾਧੜੀ ਕਰਨ ਦੇ ਦੋਸ਼ਾਂ ਹੇਠ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਵੱਲੋਂ ਬੈਂਕ ਦੇ ਇੱਕ ਮੈਨੇਜ਼ਰ ਸਮੇਤ ਪੰਜ ਹੋਰ ਵਿਅਕਤੀਆਂ ਖਿਲਾਫ਼  ਧੋਖਾਧੜੀ ਦਾ ਮਾਮਲਾ ਦਰਜ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਅਤੇ ਬਾਕੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੂਰੀ ਘਟਨਾ ਸਬੰਧੀ ਬਾਰੇ ਜ਼ਿਲ੍ਹਾ ਪੁਲਿਸ ਮੁੱਖੀ ਡਾ: ਨਰਿੰਦਰ ਭਾਰਗਵ ਨੇ ਦੱਸਿਆ ਕਿ ਸੁਖਵਿੰਦਰ ਕੌਰ ਨੇ ਆਪਣੀ ਜ਼ਮੀਨ ਇੱਕ  ਕਨਾਲ ਸੱਤ ਮਰਲੇ ਜਿਹੜੀ ਕਿ ਕੁਲਾਣਾ ਦੇ ਰਕਬੇ ਅਧੀਨ ਆਉਂਦੀ ਸੀ ਨੂੰ ਬੈਅ ਕਰਨ ਦਾ ਸੌਦਾ ਗਵਾਹਾਂ ਦੀ ਹਾਜ਼ਰੀ ‘ਚ ਇੱਕ ਲੱਖ ਰੁਪਏ ‘ਚ ਕੁਲਦੀਪ ਸਿੰਘ ਨਾਲ ਕੀਤਾ ਸੀ ਅਤੇ ਪੱਚੀ  ਹਜ਼ਾਰ ਰੁਪਏ ਬਤੌਰ ਬਿਆਨਾਂ ਵਸੂਲ ਕਰਦਿਆਂ ਰਜਿਸਟਰੀ ਦੀ ਤਾਰੀਖ 30 ਦਸੰਬਰ 2019 ਤੱਕ ਫਿਕਸ ਕੀਤੀ ਸੀ ਲੇਕਿਨ  ਉਸ ਜ਼ਮੀਨ ‘ਤੇ PADB BAnk ਬੁਢਲਾਡਾ ਦਾ ਪੈਂਤੀ ਹਜ਼ਾਰ  ਰੁਪਏ ਦਾ ਆੜ ਰਹਿਣ ਲੋਨ ਖੜਾ ਹੋਣ ਕਰਕੇ ਜ਼ਮੀਨ ਮਾਲ ਮਹਿਕਮਾ ਕੋਲ ਗਿਰਵੀ ਪਈ  ਸੀ।

ALSO READ: ਸ਼ੋਸ਼ਲ ਮੀਡੀਆ ਤੇ ਮਸ਼ਹੂਰ ਹੁੰਦੇ ਹੀ ਰਾਨੂੰ ਮੰਡਲ ਨੇ ਕੀਤੇ ਅਹਿਮ ਖੁਲਾਸੇ

ਉਕਤ ਜਮੀਂਨ ਦੇ ਖ੍ਰੀਦਦਾਰ ਕੁਲਦੀਪ ਸਿੰਘ ਨੇ ਜਮੀਨ ਦੀ ਮਾਲਕ ਸੁਖਵਿੰਦਰ ਕੌਰ ਪਾਰਟੀ ਨੂੰ ਜ਼ਮੀਨ ਦਾ ਲੋਨ ਕਲੀਅਰ ਕਰਕੇ ਜਮੀਨ ਮਾਲ ਮਹਿਕਮਾ ਪਾਸੋਂ ਫੱਕ ਕਰਵਾ ਕੇ ਰਜਿਸਟਰੀ ਕਰਾਉਣ ਬਾਰੇ ਕਿਹਾ, ਜਿਸ ‘ਤੇ ਸੁਖਪਾਲ ਕੌਰ ਅਤੇ ਉਸ ਦੇ ਸਾਥੀਆਂ ਨੇ ਮਿਲ ਕੇ ਆਡ ਰਹਿਣ ਜ਼ਮੀਨ ਦੀ ਕਲੀਅਰੈਂਸ ਪੀ.ਏ.ਡੀ.ਬੀ. ਬੈਂਕ ਬੁਢਲਾਡਾ ਪਾਸੋਂ ਹਾਸਲ ਕਰਨ ਦੀ ਬਜਾਏ, ਪੰਜਾਬ ਨੈਸ਼ਨਲ ਬੈਂਕ ਬੁਢਲਾਡਾ ਦੇ ਮੈਨੇਜ਼ਰ ਨਾਲ ਮਿਲ ਕੇ ਕਲੀਅਰੈਂਸ ਸਰਟੀਫਿਕੇਟ ਹਾਸਲ ਕਰਕੇ ਮਾਲ ਵਿਭਾਗ ਤੋਂ ਗ਼ਲਤ ਫੱਕ ਕਰਵਾਈ ਅਤੇ ਇਸ ਜ਼ਮੀਨ ਦੀ ਰਜਿਸਟਰੀ ਕੁਲਦੀਪ ਸਿੰਘ ਦੀ ਬਜਾਏ, ਸੁਖਪਾਲ ਕੌਰ ਨੂੰ ਅੱਗੇ ਕਰਵਾ ਕੇ ਕੁਲਦੀਪ ਸਿੰਘ ਨਾਲ ਠੱਗੀ ਮਾਰੀ ਹੈ।

ALSO READ: ਜਾਣੋ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਖਿਲਾਫ਼ ਕਿਉਂ ਹੋਇਆ ਮੁਕੱਦਮਾ ਦਰਜ਼

ਪੀੜ੍ਹਤ ਕੁਲਦੀਪ ਸਿੰਘ ਦੀ ਸ਼ਿਕਾਇਤ ‘ਤੇ ਸੁਖਵਿੰਦਰ ਕੌਰ (ਜ਼ਮੀਨ ਵੇਚਣ ਵਾਲੀ) ਵਾਸੀ ਪਿਊਰੀ ਥਾਣਾ ਗਿੱਦੜਬਾਹਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਨਾਜਰ ਸਿੰਘ ਨੰਬਰਦਾਰ ਪਿੰਡ ਕੁਲਾਣਾ, ਵਜੀਰ ਸਿਘ ਵਾਸੀ ਕੁਲਾਣਾ, ਸੁਖਪਾਲ ਕੌਰ ਵਾਸੀ ਕੁਲਾਣਾ, ਮਨੋਹਰ ਜਨੇਜਾ ਮੈਨੇਜ਼ਰ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਬੁਢਲਾਡਾ ਦੇ ਖਿਲਾਫ਼ ਧਾਰਾ 420,467,471,120-ਬੀ ਦੇ ਅਧੀਨ ਮਾਮਲਾ ਦਰਜ ਕਰਕੇ ਵਜ਼ੀਰ ਸਿੰਘ ਅਤੇ ਨਾਜਰ ਸਿੰਘ ਨੰਬਰਦਾਰ ਵਾਸੀਆਨ ਕੁਲਾਣਾ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਬਾਕੀ ਨਾਮਜ਼ਦ ਵਿਅਕਤੀਆਂ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ALSO READ: AZAD SOCH PUNJABI NEWSPAPER
Leave a Reply

Your email address will not be published. Required fields are marked *