ਸ਼ੇਰਪੁਰ, 17 ਸਤੰਬਰ (ਯਾਦਵਿੰਦਰ ਸਿੰਘ ਮਾਹੀ ) – ਮਗਨਰੇਗਾ ਕਰਮਚਾਰੀ ਯੂਨੀਅਨ ਬਲਾਕ ਸ਼ੇਰਪੁਰ ਵੱਲੋਂ ਪ੍ਰਧਾਨ ਬੂਟਾ ਖ਼ਾਨ ਦੀ ਅਗਵਾਈ ਹੇਠ ਸਥਾਨਕ ਬੀਡੀਪੀਓ ਦਫ਼ਤਰ ਅੱਗੇ ਧਰਨਾ ਸ਼ੁਰੂ ਕੀਤਾ ਗਿਆ ਹੈ । ਇਸ ਮੌਕੇ ਆਗੂਆਂ ਨੇ ਕਿਹਾ ਕਿ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿਚ ਨਰੇਗਾ ਅਧੀਨ ਪਿਛਲੇ 11-12 ਸਾਲਾਂ ਤੋਂ ਡਿਊਟੀ ਕਰ ਰਹੇ ਨਰੇਗਾ ਮੁਲਾਜ਼ਮਾਂ ਨੇ ਮੰਗਾਂ ਦੀ ਪੂਰਤੀ ਲਈ ਕੱਲ ਤੋਂ ਪੂਰੇ ਪੰਜਾਬ ਅੰਦਰ ਬਲਾਕ ਪੱਧਰੀ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਸਮੇਂ ਪੇਂਡੂ ਖੇਤਰ ਦੇ ਲਗਭਗ 70 ਪ੍ਰਤੀਸ਼ਤ ਵਿਕਾਸ ਕਾਰਜ ਮਗਨਰੇਗਾ ਤਹਿਤ ਹੀ ਕਰਵਾਏ ਜਾ ਰਹੇ ਹਨ।
ALSO READ: ਫਿਲਮ ਨਿੱਕਾ ਜ਼ੈਲਦਾਰ ਦੇ ਗੀਤ ਫਿਲਮ ਬਨਾਉਣ ਨੂੰ ਫਿਰਾਂ ਨੇ ਮਚਾਈ ਤਰਥੱਲੀ
ਮਗਨਰੇਗਾ ਮੁਲਾਜ਼ਮਾਂ ਤੇ ਕੰਮ ਦਾ ਬੇਤਹਾਸ਼ਾ ਬੋਝ ਪਾਇਆ ਜਾ ਰਿਹਾ ਹੈ ਸਾਰੇ ਹੀ ਮੁਲਾਜ਼ਮ ਪਰਿਵਾਰਕ ਜ਼ਿੰਮੇਵਾਰੀਆਂ ਵਿੱਚ ਘਿਰ ਚੁੱਕੇ ਹਨ ਅਤੇ ਇੰਨੀਆਂ ਘੱਟ ਤਨਖਾਹਾਂ ਤੇ ਗੁਜਾਰਾ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਹੈ, ਮੁਲਾਜ਼ਮਾਂ ਤੇ ਮਾਨਸਿਕ ਤਨਾਅ ਦਿਨੋਂ ਦਿਨ ਵਧ ਰਿਹਾ ਹੈ ਨਾ ਤਾਂ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਹੈ ਅਤੇ ਨਾ ਹੀ ਮਾਣਯੋਗ ਸੁਪਰੀਮ ਕੋਰਟ ਦਾ ਫੈਸਲਾ ” ਬਰਾਬਰ ਕੰਮ- ਬਰਾਬਰ ਤਨਖਾਹ ” ਲਾਗੂ ਕੀਤਾ ਗਿਆ ਹੈ। ਮੁਲਾਜ਼ਮਾਂ ਨੂੰ ਉਕਤ ਐਕਟ 2016 ਤਹਿਤ ਜਾਂ ਸਰਕਾਰ ਜੋ ਪਾਲਿਸੀ ਲੈ ਕੇ ਆ ਰਹੀ ਹੈ ਉਸ ਅਧੀਨ ਕੁੱਲ 1539 ਮਗਨਰੇਗਾ ਮੁਲਾਜ਼ਮਾਂ ਨੂੰ ਜਲਦੀ ਤੋਂ ਜਲਦੀ ਰੈਗੂਲਰ ਕੀਤਾ ਜਾਵੇ ਤਾਂ ਕਿ ਮਗਨਰੇਗਾ ਮੁਲਾਜ਼ਮਾਂ ਵਿਚ ਵਧ ਰਹੀ ਬੇਚੈਨੀ ਨੂੰ ਖਤਮ ਕਰਕੇ ਨਿਰਾਸ਼ਾ ਦੇ ਆਲਮ ਵਿਚੋਂ ਬਾਹਰ ਕੱਢਿਆ ਜਾ ਸਕੇ ਅਤੇ ਪੰਚਾਇਤ ਵਿਭਾਗ ਵੱਲੋਂ ਮਗਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਨਾਲ ਹੋਈਆਂ ਮੀਟਿੰਗਾਂ ਵਿੱਚ ਜੋ ਮੰਗਾਂ ਪ੍ਰਵਾਨ ਕੀਤੀਆਂ ਗਈਆਂ ਸਨ ਉਨ੍ਹਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ।
ਇਸ ਤੋਂ ਪਹਿਲਾਂ ਸਮੇਂ-ਸਮੇਂ ਸਿਰ ਮਗਨਰੇਗਾ ਕਰਮਚਾਰੀ ਯੂਨੀਅਨ ਵੱਲੋਂ ਉਨ੍ਹਾਂ ਨੂੰ ਰੈਗੂਲਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਵਿਭਾਗ ਵੱਲੋਂ ਰੈਗੂਲਰ ਦਾ ਕੇਸ 2 ਬਾਰ ਪ੍ਰਸੋਨਲ ਵਿਭਾਗ ਨੂੰ ਵੀ ਭੇਜਿਆ ਜਾ ਚੁੱਕਾ ਹੈ, ਜੋ ਕਿ ਸਰਕਾਰ ਵੱਲੋਂ ਪੈਸੇ ਦੀ ਘਾਟ ਦਾ ਬਹਾਨਾ ਬਣਾ ਕੇ ਵਾਪਸ ਕਰ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਸਾਰੇ 1539 ਮਗਨਰੇਗਾ ਮੁਲਾਜ਼ਮਾਂ ਦੀ ਭਰਤੀ ਪਾਰਦਰਸ਼ੀ ਢੰਗ ਨਾਲ ਸਮੇਂ-ਸਮੇਂ ’ਤੇ ਰੈਗੂਲਰ ਭਰਤੀ ਮੁਲਾਜ਼ਮਾਂ ਦੀ ਭਰਤੀ ਲਈ ਅਪਣਾਏ ਜਾਂਦੇ ਮਾਪਦੰਡਾਂ ਅਨੁਸਾਰ ਹੋਈ ਹੈ ਪਰ ਨਾ ਤਾਂ ਸਰਕਾਰ ਨਰੇਗਾ ਮੁਲਾਜ਼ਮਾਂ ਨੂੰ ਰੈਗੂਲਰ ਕਰ ਰਹੀ ਹੈ, ਨਾ ਈ.ਪੀ.ਐਫ ਕੱਟਿਆ ਜਾ ਰਿਹਾ ਹੈ, ਨਾ ਮੋਬਾਈਲ ਭੱਤਾ ਦਿੱਤਾ ਜਾ ਰਿਹਾ ਹੈ ਅਤੇ ਡਿਊਟੀ ਦੌਰਾਨ ਮੌਤ ’ਤੇ ਵੀ ਕੋਈ ਲਾਭ ਨਾ ਦੇਣ ਸਮੇਤ ਹੋਰ ਸਹੂਲਤਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ।
ALSO READ: ਪਟਿਆਲਾ ‘ਚ ਤੇਜ਼ੀ ਨਾਲ ਵੱਧ ਰਿਹਾ ਐ ਦੇਹ ਵਪਾਰ ਦਾ ਧੰਦਾ, ਸ਼ਾਤਰ ਅੰਟੀਆਂ ਕਿਵੇਂ ਕਰਦੀਆਂ ਨੇ ਡੀਲ
ਉਨ੍ਹਾਂ ਦੱਸਿਆ ਕਿ 16 ਤੋਂ 18 ਸਤੰਬਰ ਤੱਕ ਬਲਾਕ ਪੱਧਰੀ ਧਰਨੇ ਦੇਣ ਉਪਰੰਤ 19 ਤੇ 20 ਸਤੰਬਰ ਨੂੰ ਵਿਸ਼ਾਲ ਜ਼ਿਲ੍ਹਾ ਪੱਧਰੀ ਧਰਨੇ ਦਿੱਤੇ ਜਾਣਗੇ ਅਤੇ ਪੰਜਾਬ ਵਿਚ ਹੋਣ ਵਾਲੀਆਂ 4 ਜ਼ਿਮਨੀ ਚੋਣਾਂ ਦੌਰਾਨ ਪੰਜਾਬ ਸਰਕਾਰ ਦੀ ਪੋਲ ਖੋਲ੍ਹੀ ਜਾਵੇਗੀ ਅਤੇ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਧਰਮਵੀਰ ਸਿੰਘ ਏਪੀਓੰ , ਗੁਰਾ ਸਿੰਘ ਜੇਈ ਮਗਨਰੇਗਾ , ਮਨਜੀਤ ਸਿੰਘ ਜੀਆਰਐੱਸ , ਵੀਰ ਦਵਿੰਦਰ ਸਿੰਘ ਜੀਆਰਐੱਸ ਅਤੇ ਕੁਲਦੀਪ ਸਿੰਘ ਸੀਏ ਹਾਜ਼ਿਰ ਸਨ।
ALSO READ : Chunni Black Singer Jasmine Sandlas | Ranbir Grewal
ALSO READ: Mast Nazron Se Lakhwinder Wadali Featuring Sara Khan
ALSO READ: AZAD SOCH PUNJABI NEWSPAPER