ਐਸ ਏ ਐਸ ਨਗਰ , 21 ਸਤੰਬਰ : Mohali Advocate Strike: ਅੱਜ ਜਿਲ੍ਹਾ ਬਾਰ ਐਸੋਸੀਏਸ਼ਨ ਮੋਹਾਲੀ ਦੇ ਵਕੀਲਾਂ ਵੱਲੋ ਪੰਜ ਦਿਨਾ ਹਫਤੇ ਦੀ ਮੰਗ ਨੂੰ ਲੈ ਕੇ ਫਿਰ ਹੜਤਾਲ ਕੀਤੀ ਗਈ ਅਤੇ ਮਕੰਮਲ ਕੰਮ ਬੰਦ ਰੱਖਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਬਾਰ ਐਸਿਸੀਏਸ਼ਨ ਮੋਹਾਲੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਪੰਜ ਦਿਨਾ ਹਫਤੇ ਮੰਗ ਸਾਰੇ ਪੰਜਾਬ ਦੇ ਵਕੀਲਾਂ ਦੀ ਸਾਂਝੀ ਅਤੇ ਪੁਰਾਣੀਂ ਮੰਗ ਹੈ। ਇਸ ਨੂੰ ਲੈ ਕੇ ਸਾਰੇ ਪੰਜਾਬ ਦੇ ਵਕੀਲ ਇਕ ਮੱਤ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਸਾਰੇ ਪੰਜਾਬ ਦੀਆਂ ਬਾਰਾਂ ਦੀ ਹੋਈ ਇਕੱਤਰਤਾ ਵਿਚ ਵੀ ਇਹ ਮਤਾ ਪਾਸ ਕੀਤਾ ਗਿਆ ਹੈ ਕਿ ਜਦੋ ਤਕ ਇਹ ਮੰਗ ਮੰਨ ਨਹੀ ਲਈ ਜਾਂਦੀ ਉਦੋ ਤਕ ਵਕੀਲਾਂ ਵੱਲੋ ਹਰ ਸ਼ਨੀਵਾਰ ਦਾ ਕੰਮ ਬੰਦ ਕਰਕੇ ਵਿਰੋਧ ਪ੍ਰਗਟ ਕੀਤਾ ਜਾਂਦਾ ਰਹੇਗਾ।
ALSO READ: ਪਟਿਆਲਾ ‘ਚ ਤੇਜ਼ੀ ਨਾਲ ਵੱਧ ਰਿਹਾ ਐ ਦੇਹ ਵਪਾਰ ਦਾ ਧੰਦਾ, ਸ਼ਾਤਰ ਅੰਟੀਆਂ ਕਿਵੇਂ ਕਰਦੀਆਂ ਨੇ ਡੀਲ
ਉਨ੍ਹਾਂ ਕਿਹਾ ਕਿ ਹਾਈ ਕੋਰਟ ਅਤੇ ਹੋਰਨਾਂ ਸਰਕਾਰੀ ਅਦਾਰਿਆਂ ਦੀ ਤਰਜ ਤੇ ਜਿਲ੍ਹਾ ਅਤੇ ਸਬ ਡਵੀਜਨ ਕੋਰਟਾਂ ਵਿਚ ਵੀ ਪੰਜ ਦਿਨਾਂ ਹਫਤੇ ਦਾ ਨਿਯਮ ਲਾਗੂ ਕੀਤਾ ਜਾਵੇ ਅਤੇ ਇਸ ਵਿਤਕਰੇ ਨੂੰ ਖਤਮ ਕੀਤਾ ਜਾਵੇ।
ਇਸ ਮੌਕੇ ਜਨਰਲ ਸਕੱਤਰ ਹਰਜਿੰਦਰ ਸਿੰਘ ਬੈਦਵਾਣ ਨੇ ਕਿਹਾ ਕਿ ਲੰਮੇ ਸਮੇਂ ਤੋ ਹੜਤਾਲ ਜਾਰੀ ਰਹਿਣ ਕਰਕੇ ਕਿਉਕਿ ਕੋਰਟਾਂ ਵਿਚ ਵੈਸੇ ਹੀ ਸ਼ਨੀਵਾਰ ਨੂੰ ਕੰਮ ਬੰਦ ਰਹਿੰਦਾ ਹੈ ਇਸ ਲਈ ਹੁਣ ਇਸ ਨੂੰ ਦਫਤਰੀ ਤੌਰ ਤੇ ਛੁੱਟੀ ਐਲਾਨ ਦੇਣਾਂ ਜਰੂਰੀ ਹੋ ਗਿਆ ਹੈ।
ALSO READ: ਸ਼ੋਸ਼ਲ ਮੀਡੀਆ ਤੇ ਮਸ਼ਹੂਰ ਹੁੰਦੇ ਹੀ ਰਾਨੂੰ ਮੰਡਲ ਨੇ ਕੀਤੇ ਅਹਿਮ ਖੁਲਾਸੇ
ਇਸ ਮੌਕੇ ਹਾਜਰ ਸੀਨੀਅਰ ਵਕੀਲਾਂ ਨੇ ਕਿਹਾ ਕਿ ਹਾਈ ਕੋਰਟ ਦੀ ਤਰਜ ਤੇ ਹੀ ਹੇਠਲੀਆਂ ਕੋਰਟਾਂ ਵਿਚ ਛੁਟੀਆਂ ਕੀਤੀਆਂ ਜਾਣ। ਇਸ ਮੌਕੇ ਹੋਰਨਾਂ ਤੋ ਇਲਾਵਾ ਮੋਹਨ ਲਾਲ ਸੇਤੀਆ, ਗੀਤਾਂਜਲੀ ਬਾਲੀ, ਗੁਰਮੇਲ ਧਾਲੀਵਾਲ, ਸੁਸ਼ੀਲ ਅੱਤਰੀ, ਅਮਨਦੀਪ ਸੋਹੀ, ਸਨੇਹਪ੍ਰੀਤ ਸਿੰਘ, ਨਰਪਿੰਦਰ ਸਿੰਘ ਰੰਗੀ, ਅਮਰਜੀਤ ਸਿੰਘ ਰੁਪਾਲ , ਗੁਰਵੀਰ ਸਿੰਘ ਅੰਟਾਲ, ਹਰਕਿਸ਼ਨ ਸਿੰਘ, ਜਗਦੀਪ ਕੌਰ ਭੰਗੂ, ਪ੍ਰੇਮ ਸਿੰਘ, ਨਰਿੰਦਰ ਸਿੰਘ ਚਤਾਮਲੀ, ਅਸ਼ੋਕ ਸ਼ਰਮਾ, ਚੇਤਨ ਵਿੱਜ ਆਦਿ (ਸਾਰੇ ਵਕੀਲ ਸਹਿਬਾਨ) ਹਾਜਰ ਸਨ।
Mohali Advocate Strike
ALSO READ: AZAD SOCH PUNJABI NEWSPAPER