ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਦੀ ਹੋਈ ਚੋਣ, ਬਿਕਰਮਜੀਤ ਸਿੰਘ ਮੋਫਰ ਚੇਅਰਮੈਨ ਨਿਯੁਕਤ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਦੀ ਹੋਈ ਚੋਣ, ਬਿਕਰਮਜੀਤ ਸਿੰਘ ਮੋਫਰ ਚੇਅਰਮੈਨ ਨਿਯੁਕਤ
BREAKING NEWS
Search

Date

Your browser is not supported for the Live Clock Timer, please visit the Support Center for support.
Bikramjit Singh Mofar

ਜਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਦੀ ਹੋਈ ਚੋਣ, ਜਾਣੋ ਕਿਸਦੇ ਸਿਰ ਸਜਿਆ ਤਾਜ਼

278

ਮਾਨਸਾ 22 ਸਤੰਬਰ (ਪਵਨ ਮਾਨਸਾ) ਪੰਜਾਬ ਅੰਦਰ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੇ ਚੇਅਰਮੈਂ ਲਗਾਉਣ ਦਾ ਸਿਲਸਿਲਾ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਹੈ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ਤੋਂ ਬਾਅਦ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਮੌਜ਼ੂਦਗੀ ‘ਚ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਦੇ ਪੁੱਤਰ ਅਤੇ ਜ਼ਿਲ੍ਹਾ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਬਿਕਰਮਜੀਤ ਸਿੰਘ ਮੋਫਰ ਨੂੰ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆਾ ਹੈ।

ਇਸ ਤੋਂ ਇਲਾਵਾ ਉਪ ਚੇਅਰਪ੍ਰਸਨ ਦੇ ਤੌਰ ‘ਤੇ ਗੁਰਪ੍ਰੀਤ ਕੌਰ ਨੰਗਲ ਕਲਾਂ ਨੂੰ ਚੁਣਿਆਂ ਗਿਆ ਹੈ। ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੇ ਕੁੱਲ 16 ਮੈਂਬਰਾਂ ਵਾਲੀ ਜ਼ਿਲ੍ਹਾ ਪ੍ਰੀਸ਼ਦ ‘ਚ ਦੋ ਮੈਂਬਰ ਬੱਬਲਜੀਤ ਸਿੰਘ ਖਿਆਲਾ ਅਤੇ ਜਗਚਾਨਣ ਸਿੰਘ ਨੇ ਹਿੱਸਾ ਹੀ ਨਹੀਂ ਲਿਆ ।ਇਸ ਚੋਣ ‘ਚ ਬਿਕਰਮਜੀਤ ਸਿੰਘ ਮੋਫਰ ਨੂੰ 14 ਵੋਟਾਂ ਪਈਆਂ।ਪ੍ਰਧਾਨਗੀ ਦੀ ਚੋਣ ਤੋਂ ਤੁਰੰਤ ਬਾਅਦ ਮੋਫਰ ਦੀ ਜਿੱਤ ਦਾ ਐਲਾਨ ਹੁੰਦੇ ਸਾਰ ਹੀਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਮੋਫਰ ਦਾ ਲੱਡੂ ਖਵਾ ਕੇ ਮੂੰਹ ਮਿੱਠਾ ਕਰਵਾਇਆ।

ALSO READ: LOOTERA Song R NAIT , Sapna Chaudhary

ਸ਼੍ਰੀ ਭਰਤ ਭੂਸ਼ਣ ਆਸ਼ੂ ਨੇ ਆਖਿਆ ਕਿ ਇਹ ਚੇਅਰਮੈਨੀ ਦੀ ਚੋਣ ਬਿਨਾਂ ਕਿਸੇ ਵਿਰੋਧ ਤੋਂ ੇ ਹੋਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸਾਂ ਅਨੁਸਾਰ ਯੋਗ ਉਮੀਦਵਾਰ ਨੂੰ ਹੀ ਮੈਂਬਰਾਂ ਨੇ ਵੋਟਾਂ ਪਾ ਕੇ ਚੇਅਰਮੈਨੀ ਦਾ ਤਾਜ਼ ਬਖਸ਼ਿਆਂ ਹੈ। ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦੀ ਨਿਯੁਕਤੀ ਹੋਣ ਤੋਂ ਬਾਅਦ  ਜ਼ਿਲ੍ਹਾ ਮਾਨਸਾ ਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਪਿੰਡਾਂ ਦਾ ਵਿਕਾਸ਼ ਕਰਵਾਉਣ ਲਈ  ਹੁਣ ਤੇਜ਼ ਵਿਕਾਸ ਗਤੀ ਮਿਲੇਗੀ। ਇਸ ਮੌਕੇ ਸਰਕਾਰੀ ਤੌਰ ‘ਤੇ ਇਸ ਚੋਣ ਪ੍ਰੀਕਿਰਿਆ ‘ਚ ਏ.ਡੀ.ਸੀ. ਰਾਜਦੀਪ ਸਿੰਘ ਬਰਾੜ ਸਮੇਤ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਭਾਗ ਲਿਆ।

ALSO READ : Chunni Black Singer Jasmine Sandlas | Ranbir Grewal

ਇਸ ਦੌਰਾਨ ਨਵ–ਨਿਯੁਕਤ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮਜੀਤ ਮੋਫਰ ਨੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦਾ ਧੰਨਵਾਦ ਕਰਦਿਆਂ ਵਾਅਦਾ ਕੀਤਾ ਕਿ ਉਹ ਮਾਨਸਾ ਜ਼ਿਲ੍ਹੇ ਦੇ ਸਰਬਪੱਖੀ ਵਿਕਾਸ ਲਈ ਤਨਦੇਹੀ ਅਤੇ ਪੂਰੀ ਇਮਾਨਦਾਰੀ ਨਾਲ ਨਾਲ ਕੰਮ ਕਰਨਗੇ।

ਹੋਰ ਪੜ੍ਹੋ : ਰੋਜ਼ਾਨਾ ਆਜ਼ਾਦ ਸੋਚ ਪੰਜਾਬੀ ਨਿਊਜ਼ਪੇਪਰ
Leave a Reply

Your email address will not be published. Required fields are marked *