ਦਮਦਮੀ ਟਕਸਾਲ ਵਲੋਂ ਬਾਬਾ ਜਵਾਹਰ ਦਾਸ ਜੀ 100ਵੀਂ ਬਰਸੀ 'ਤੇ ਵਿਸ਼ਾਲ ਨਗਰ ਕੀਰਤਨ ਦਮਦਮੀ ਟਕਸਾਲ ਵਲੋਂ ਬਾਬਾ ਜਵਾਹਰ ਦਾਸ ਜੀ 100ਵੀਂ ਬਰਸੀ 'ਤੇ ਵਿਸ਼ਾਲ ਨਗਰ ਕੀਰਤਨ
BREAKING NEWS
Search

Date

Your browser is not supported for the Live Clock Timer, please visit the Support Center for support.

ਦਮਦਮੀ ਟਕਸਾਲ ਵਲੋਂ ਬਾਬਾ ਜਵਾਹਰ ਦਾਸ ਜੀ 100ਵੀਂ ਬਰਸੀ ‘ਤੇ ਵਿਸ਼ਾਲ ਨਗਰ ਕੀਰਤਨ

215

ਗਿਆਨੀ ਹਰਨਾਮ ਸਿੰਘ ਖਾਲਸਾ ਵਲੋਂ ਗੁਰੂ ਸਾਹਿਬਾਨ ਦਾ ਸੰਦੇਸ਼ ਘਰ ਘਰ ਪਹੁੰਚਾਉਣ ਦੀ ਕੀਤੀ ਅਪੀਲ

ਡੇਰਾ ਬਾਬਾ ਜਵਾਹਰਦਾਸ ਵਿਖੇ ਤਿੰਨ ਰੋਜ਼ਾ ਮਹਾਨ ਗੁਰਮਤਿ ਸਮਾਗਮ 27 ਤੋਂ 28 ਤੱਕ ਹੋਵੇਗਾ : ਗਿ: ਹਰਨਾਮ ਸਿੰਘ ਖਾਲਸਾ

ਸੂਸਾਂ / ਹੁਸ਼ਿਆਰਪੁਰ 22 ਸਤੰਬਰ (Gurchet Aulakh) ਦਮਦਮੀ ਟਕਸਾਲ ਵਲੋਂ ਬਾਬਾ ਜਵਾਹਰ ਦਾਸ ਜੀ ਦੀ 100ਵੀਂ ਬਰਸੀ ਦੇ ਸੰਬੰਧ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ‘ਚ ਡੇਰਾ ਜਵਾਹਰ ਦਾਸ ਜੀ, ਪਿੰਡ ਸੂਸਾਂ, ਜਿਲਾ ਹੁਸ਼ਿਆਰਪੁਰ ਤੋਂ ਸਜਾਏ ਗਏ ਨਗਰ ਕੀਰਤਨ ਦੌਰਾਨ ਹਜਾਰਾਂ ਸੰਗਤਾਂ ਨੇ ਗਡੀਆਂ ਕਾਰਾਂ ਟਰੈਕਟਰ ਟਰਾਲੀਆਂ ਰਾਹੀਂ ਪੂਰੀ ਸ਼ਰਧਾ ਅਤੇ ਹੁੰਮ ਹੁੰਮਾ ਕੇ ਹਿੱਸਾ ਲਿਆ।

ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਪੰਜ ਪਿਆਰਿਆ ਅਤੇ ਨਿਸ਼ਾਨਚੀਆਂ ਨੂੰ ਸਿਰੋਪਾਓ ਨਾਲ ਕੀਤਾ ਸਨਮਾਨਿਤ

ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਪੰਜ ਪਿਆਰਿਆ ਅਤੇ ਨਿਸ਼ਾਨਚੀਆਂ ਨੂੰ ਸਿਰੋਪਾਓ ਨਾਲ ਸਨਮਾਨਿਤ ਕੀਤਾ ਅਤੇ ਖੁਸ਼ੀ ਦਾ ਪ੍ਰਗਟਵਾ ਕਰਦਿਆਂ ਕਿਹਾ ਕਿ ਸਾਨੂੰ ਜੀਵਨ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਅਤੇ ਬਾਬਾ ਜਵਾਹਰ ਦਾਸ ਜੀ ਦੀ 100ਵੀਂ ( ਸ਼ਤਾਬਦੀ) ਬਰਸੀ ਮਨਾਉਣ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਉਹਨਾਂ ਪ੍ਰਾਣੀਆਂ ਨੂੰ ਅਮ੍ਰਿਤ ਛਕਣ, ਨਾਮ ਬਾਣੀ ਨਾਲ ਜੁੜਣ ਅਤੇ ਗੁਰੂ ਸਾਹਿਬਾਨ ਦੇ ਸਾਂਝੀਵਾਲਤਾ ਦਾ ਸੰਦੇਸ਼ ਅਤੇ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਦੀ ਅਪੀਲ ਕੀਤੀ। ਅਰਦਾਸ ਉਪਰੰਤ ਨਗਰ ਕੀਰਤਨ ਪੂਰੀ ਸ਼ਾਨੋ ਸ਼ੌਕਤ, ਪੰਥਕ ਜਾਹੋ-ਜਲਾਲ ਅਤੇ ਨਗਾਰੇ ਦੀ ਚੋਟ ਲਾਉਦਿਆਂ ਤੇ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਹੋਇਆ।

ALSO READ: ਪੰਜਾਬ ਸਰਕਾਰ ਕੱਢ ਰਹੀ ਹੈ 19 ਹਜ਼ਾਰ ਨਵੀਆਂ ਨੌਕਰੀਆਂ, ਜਾਣੋ ਕਿਹੜੇ ਕਿਹੜੇ ਮਹਿਕਮੇ ‘ਚ ਹੋਵੇਗੀ ਕਿੰਨੀ ਭਰਤੀ

ਇਸ ਮੌਕੇ ਸਮੂਹ ਸੰਗਤਾਂ ਵਲੋਂ ਫੁਲਾਂ ਦੀ ਵਰਖਾ ਕੀਤੀ ਗਈ, ਗਤਕੇ ਦੀਆਂ ਟੀਮਾਂ ਦੇ ਨੋਜਵਨਾਂ ਵਲੋਂ ਗਤਕੇ ਦੇ ਜੌਹਰ ਵਿਖਾਏ ਗਏ। ਨਗਰ ਕੀਰਤਨ ਦਾ ਪਿੰਡਾਂ ਵਿਚ ਥਾਂ ਥਾਂ ਸਵਾਗਤ ਕੀਤਾ ਗਿਆ। ਇਸ ਖੁਸ਼ੀ ਦੇ ਮੌਕੇ ਥਾਂ ਥਾਂ ਲਗੇ ਸਵਾਗਤੀ ਗੇਟਾਂ ਅਤੇ ਰਸਤਿਆਂ ‘ਚ ਲਗਾਏ ਕੇਸਰੀ ਝੰਡਿਆਂ ਨਾਲ ਸਾਰਾ ਇਲਾਕਾ ਹੀ ਖਾਲਸਾਈ ਰੰਗ ਵਿਚ ਰੰਗਿਆ ਹੋਇਆ ਸੀ। ਚਾਹ ਪਕੌੜੇ, ਫਲਾਂ ਅਤੇ ਛਬੀਲਾਂ ਤੋਂ ਇਲਾਵਾ ਗੁਰੂ ਕਾ ਲੰਗਰ ਥਾਂ ਥਾਂ ਅਟੁੱਟ ਵਰਤਿਆ। ਸੰਗਤਾਂ ‘ਚ ਗੁਰੂ ਸਾਹਿਬ ਪ੍ਰਤੀ ਸ਼ਰਧਾ, ਵੈਰਾਗ ਅਤੇ ਉਤਸ਼ਾਹ ਦੇਖਿਆਂ ਹੀ ਬਣਦਾ ਸੀ।

ਦਮਦਮੀ ਟਕਸਾਲ ਪ੍ਰਬੰਧ ਅਧੀਨ ਬੜੀ ਧੂਮ ਧਾਮ ਨਾਲ ਮਨਾਈ ਜਾਂਦੀ ਹੈ ਬਾਬਾ ਜਵਾਹਰ ਦਾਸ ਦੀ ਬਰਸੀ

ਨਗਰ ਕੀਰਤਨ ਦੇ ਪ੍ਰਬੰਧਕ ਗਿਆਨੀ ਜੀਵਾ ਸਿੰਘ ਅਤੇ ਗਿਆਨੀ ਸਾਹਿਬ ਸਿੰਘ ਨੇ ਦਸਿਆ ਕਿ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੇ ਪ੍ਰਬੰਧ ਅਧੀਨ ਚਲ ਰਹੇ ਡੇਰਾ ਬਾਬਾ ਜਵਾਹਰ ਦਾਸ ਜੀ ਵਿਖੇ ਹਰ ਸਾਲ ਸੰਗਤਾਂ ਦੀ ਭਾਰੀ ਹਾਜਰੀ ਵਿਚ ਸੰਤ ਬਾਬਾ ਜਵਾਹਰ ਦਾਸ ਦੀ ਬਰਸੀ ਭਾਰੀ ਸ਼ਰਧਾ ਅਤੇ ਬੜੀ ਧੂਮ ਧਾਮ ਨਾਲ ਮਨਾਈ ਜਾਂਦੀ ਰਹੀ ਹੈ। ਅਜ ਦਾ ਨਗਰ ਕੀਰਤਨ ਪਿੰਡ ਸੂਸਾਂ ਤੋਂ  ‘ਚ ਚਲ ਕੇ ਪਿੰਡ ਗਰੋਆ, ਲੰਮੇ, ਕਾਣੇ, ਪੰਡੋਰੀ ਫੰਬੀਆਂ, ਨੰਦਾਚੌਰ, ਪੱਜੋਦਿਓਤਾ, ਕਾਲੂ ਵਾਹਰ, ਬੂਬਾਂ, ਬਹਿਰਾਮ ਭੋਗਪੁਰਾ, ਬਿਨਪਾਲਕੇ, ਘੋੜਾਬਾਹੀ, ਲਾਹਦੜਾ, ਚੱਕ ਝੰਡੂ, ਮਾਣਕਰਾਏ, ਇੱਟਾਂ ਬੱਧੀ, ਧਮੂਲੀ ਤੋਂ ਹੁੰਦਾ ਹੋਇਆ ਡੇਰਾ ਜਵਾਹਰ ਦਾਸ ਵਿਖੇ ਸਮਾਪਤੀ ਕੀਤੀ ਗਈ। ਉਹਨਾਂ ਦਸਿਆ ਕਿ 100ਵੀਂ ਬਰਸੀ ਸੰਬੰਧੀ ਤਿੰਨ ਰੋਜ਼ਾ ਮਹਾਨ ਗੁਰਮਤਿ ਸਮਾਗਮ 26 ਤੋਂ 28 ਸਤੰਬਰ ਤੱਕ ਮਨਾਇਆ ਜਾਵੇਗਾ। ਜਿਸ ਵਿਚ ਅਹਿਮ ਪੰਥਕ ਸ਼ਖਸ਼ੀਅਤਾਂ ਹਾਜਰੀਆਂ ਭਰਨਗੀਆਂ।

ALSO READ : ਨਨਕਾਣਾ ਸਾਹਿਬ ਲਈ ਸਜਾਏ ਜਾ ਰਹੇ ਕੌਮਾਂਤਰੀ ਨਗਰ ਕੀਰਤਨ ਦਾ ਸਵਾਗਤ ਕਰਨ ਇਮਰਾਨ ਖਾਨ : ਖਾਲਸਾ

ਬਾਬਾ ਜਵਾਹਰ ਦਾਸ ਬਰਸੀ ‘ਤੇ ਨਗਰ ਕੀਰਤਨ ‘ਚ ਪਹੁੰਚੀਆਂ ਕਈ ਹੋਰ ਮਹਾਨ ਹਸਤੀਆਂ

ਨਗਰ ਕੀਰਤਨ ‘ਚ ਹੋਰਨਾਂ ਤੋਂ ਇਲਾਵਾ ਬਾਬਾ ਕਰਮਜੀਤ ਸਿੰਘ ਟਿੱਬਾ ਸਾਹਿਬ, ਬਾਬਾ ਅਜੀਤ ਸਿੰਘ ਮੁਖੀ ਤਰਨਾ ਦਲ, ਗਿਆਨੀ ਜੀਵਾ ਸਿੰਘ, ਗਿਆਨੀ ਸਾਹਿਬ ਸਿੰਘ, ਜਥੇ: ਜਰਨੈਲ ਸਿੰਘ, ਜਥੇ: ਸੁਖਦੇਵ ਸਿੰਘ ਅਨੰਦਪੁਰ ਸਾਹਿਬ, ਜਥੇ: ਤਰਲੋਚਨ ਸਿੰਘ ਹੁਸ਼ਿਆਰਪੁਰ, ਭਾਈ ਰਵਿੰਦਰਪਾਲ ਸਿੰਘ ਰਾਜੂ, ਭਾਈ ਹਰਵਿੰਦਰ ਸਿੰਘ ਰਿਪਲ, ਮਾ: ਸੁਖਵਿੰਦਰ ਸਿੰਘ, ਭਾਈ ਹਰਦੇਵ ਸਿੰਘ, ਮਾ: ਰੋਬੀ, ਭਾਈ ਹਰਵਿੰਦਰ ਸਿੰਘ , ਗੁਰਦੀਪ ਸਿੰਘ, ਭਾਈ ਗੁਰਦੇਵ ਸਿੰਘ ਹੈਡ ਗ੍ਰੰਥੀ, ਮਾ: ਹਰਭਜਨ ਸਿੰਘ, ਸਰਪੰਚ ਬੀਬੀ ਬਲਬੀਰ ਕੌਰ, ਰਸ਼ਪਾਲ ਸਿੰਘ ਗੋਨਾ, ਬਿਟੂ ਨੰਬਰਦਾਰ, ਸ: ਅਵਤਾਰ ਸਿੰਘ, ਸ: ਨਸੀਬ ਸਿੰਘ ਪ੍ਰਮਜੀਤ ਸਿੰਘ ਕਾਨੂਵਾਹਰ, ਰਾਜ ਕੁਮਾਰ ਰਾਜਾ ਪ੍ਰਧਾਨ, ਗੁਰਵਿੰਦਰ ਸਿੰਘ ਕਿਸ਼ਨ ਪੁਰ, ਹਰਵਿੰਦਰ ਸਿੰਘ ਸਿੱਧੂ, ਧਰਮਿੰਦਰ ਸਿੰਘ ਕਾਕਾ, ਬਲਵੰਤ ਸਿੰਘ ਬਹਿਰਾਮ ਫਰਿਸ਼ਤਾ, ਮਨਪ੍ਰੀਤ ਸਿੰਘ ਨੰਦਾ ਚੌਰ, ਸਰਪੰਚ ਨਵਰੂਪ ਸਿੰਘ ਕਾਲੂਵਾਹਰ, ਮਨਜੀਤ ਸਿੰਘ ਬਹਿਰਾਮ , ਬੀਬੀ ਬਲਬੀਰ ਕੌਰ ਬੁਬ, ਗੁਰਵਿੰਦਰ ਸਿੰਘ ਆਹਰ, ਬਲਵੀਰ ਸਿੰਘ ਆਹਰ, ਮਨਜਿੰਦਰ ਸਿੰਘ ਸਰਪੰਚ, ਗਬਰਜੀਤ ਸਿੰਘ ਨੰਦਾ ਚੌਹਰ, ਬਲਵੰਤ ਸਿੰਘ ਬਰਿਆਲ, ਜਗਵਿੰਦਰ ਸਿੰਘ ਨੰਦਾ ਚਾਰ, ਬਲਵੀਰ ਸਿੰਘ ਕਾਣੇ, ਅਸ਼ੌਕ ਕੁਮਾਰ ਸਰਪੰਚ ਕਾਣੇ ਅਤੇ ਸਰਪੰਚ ਸੁਰਿੰਦਰ ਸਿੰਘ ਲੰਮੇ ਵੀ ਮੌਜੂਦ ਸਨ।

ALSO READ : AZAD SOCH PUNJABI NEWSPAPER
Leave a Reply

Your email address will not be published. Required fields are marked *