ਪੈਨਸ਼ਨਰ ਐਸੋਸੀਏਸ਼ਨ: ਲੁੱਟ ਕਰਨ ਵਾਲਿਆਂ ਵਿੱਚ 2 ਤੋਂ ਵੱਧ ਪੈਨਸ਼ਨਾਂ ਲੈਣ ਵਾਲੇ ਲੀਡਰ ਜਿੰਮੇਵਾਰ ਪੈਨਸ਼ਨਰ ਐਸੋਸੀਏਸ਼ਨ: ਲੁੱਟ ਕਰਨ ਵਾਲਿਆਂ ਵਿੱਚ 2 ਤੋਂ ਵੱਧ ਪੈਨਸ਼ਨਾਂ ਲੈਣ ਵਾਲੇ ਲੀਡਰ ਜਿੰਮੇਵਾਰ
BREAKING NEWS
Search

Date

Your browser is not supported for the Live Clock Timer, please visit the Support Center for support.
patti

ਆਮ ਲੋਕਾਂ ਦੀ ਕਮਾਈ ਦੀ ਲੁੱਟ ਕਰਨ ਵਾਲਿਆਂ ਵਿੱਚ 2 ਤੋਂ ਵੱਧ ਪੈਨਸ਼ਨਾਂ ਲੈਣ ਵਾਲੇ ਸਾਰੇ ਵਿਧਾਇਕ ਅਤੇ ਸੰਸਦ ਵੀ ਜਿੰਮੇਵਾਰ

249

Patti, 22 ਸਤੰਬਰ,  ਗੁਰਚੇਤ ਸਿੰਘ ਔਲਖ :  ਪੈਨਸ਼ਨਰ ਐਸੋਸੀਏਸ਼ਨ ਪੱਟੀ (Patti) ਦੀ ਇਕ ਮੀਟਿੰਗ ਬਲਦੇਵ ਸਿੰਘ ਪੂਨੀਆ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਪੈਨਸ਼ਨਰ ਆਗੂਆਂ ਨੇ ਵਿਧਾਇਕਾਂ ਅਤੇ ਸੰਸਦਾਂ ਵਲੋਂ ਵਾਰ ਵਾਰ ਆਪਣੀਆਂ ਪੈਨਸ਼ਨਾਂ ਵਧਾਉਣ ਅਤੇ ਹਰ ਟਰਮ ਦੀ ਅਲਗ ਪੈਨਸ਼ਨ ਲੈਣ ਵਾਲੇ  ਲੋਕ ਵਿਰੋਧੀ ਬਿੱਲ ਪਾਸ ਕਰ ਕੇ   ਆਮ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਹੜੱਪਣ ਦੇ ਰਾਹ ਰੋਕਣ ਲਈ ਸੰਘਰਸ਼ ਵਿੱਢਣ ਦੀ ਵਿਉਂਤ ਬੰਦੀ ਕਰਨ ਲਈ  ਅਨਿਸਚਿਤਕਾਲੀਨ ਸੰਘਰਸ਼ ਵਿੱਢਣ ਲਈ ਵਿਚਾਰ ਵਟਾਂਦਰਾ ਕੀਤਾ ।

ਪੈਨਸ਼ਨਰ ਆਗੂਆਂ ਅਨੁਸਾਰ ਅਜਿਹਾ ਕਰਨਾ ਆਮ ਲੋਕਾਂ ਨੂੰ ਮੁਫਤ ਸੇਵਾ ਦੇਣ ਦੇ  ਉਲਟ ਉਨ੍ਹਾਂ ਨੂੰ ਗੁੰਮਰਾਹ ਕਰ ਕੇ ਲੁੱਟਣ ਵਾਲੀ ਗੱਲ ਹੈ । ਸਰਪ੍ਰਸਤ ਗੁਰਦਿਆਲ ਸਿੰਘ ਅਤੇ ਜਿਲ੍ਹਾ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਜੋਧ ਬੀਰ ਸ਼ਰਮਾ  ਨੇ ਕਿਹਾ ਕਿ  ਲੋਕ ਸੇਵਾ ਦੇ ਨਾਂ ਤੇ ਵੋਟਾਂ ਬਟੋਰਨ ਵਾਲੇ ਲਗਭਗ  ਸਾਰੇ   ਸਿਆਸੀ ਨੇਤਾ ਕੁਰਸੀ ਤੇ ਬੈਠਦਿਆਂ ਹੀ ਸਾਰੇ ਵਾਅਦੇ ਭੁੱਲ ਕੇ ਦੇਸ਼ ਤੇ ਸਮਾਜ ਨੂੰ  ਲੁੱਟਣ ਲਗ ਜਾਂਦੇ ਹਨ। ਪਰ ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਅਜਿਹੀ ਲੁੱਟ ਖਸੁੱਟ ਵਿਰੁੱਧ ਲਾਮਬੰਦ ਹੋ ਕੇ ਜਥੇਬੰਦਕ ਸੰਘਰਸ਼ ਵਿੱਢਣਗੇ ।

ALSO READ: ਜਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਦੀ ਹੋਈ ਚੋਣ, ਜਾਣੋ ਕਿਸਦੇ ਸਿਰ ਸਜਿਆ ਤਾਜ਼

ਸਕੱਤਰ ਜਗਤਾਰ ਸਿੰਘ ਆਸਲ ਅਤੇ ਸੀਨੀਅਰ ਮੀਤ ਪ੍ਰਧਾਨ ਲੱਖਾ ਸਿੰਘ ਨੇ ਪੈਨਸ਼ਨਰ ਆਗੂ ਸਤਪਾਲ ਸ਼ਰਮਾ ਨੇ  ਜੋਰ ਦੇ ਕੇ ਦੁਹਰਾਇਆ ਕਿ ਬੁਧੀਜੀਵੀ ਵਰਗ 2 ਤੋਂ ਵੱਧ ਪੈਨਸ਼ਨਾਂ ਲੈਣ ਵਾਲੀ ਦੇਸ਼ ਅਤੇ ਸਮਾਜ ਵਿਰੋਧੀ ਨੀਤੀ ਖਿਲਾਫ਼ ਇਸ ਨੂੰ ਬੰਦ ਕਰਾਉਣ ਤਕ ਸੰਘਰਸ਼ ਜਾਰੀ ਰੱਖੇਗਾ । ਉਨ੍ਹਾਂ ਅਗੇ ਆਖਿਆ ਕਿ ਇਹਨਾਂ ਸਿਆਸੀ ਆਗੂਆਂ ਨੇ 2004 ਤੋਂ ਪਿਛੋਂ ਸਰਕਾਰੀ ਨੌਕਰੀ ਵਿੱਚ ਸ਼ਾਮਲ ਹੋਣ ਵਾਲੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨਰ ਬੰਦ ਕਰ ਦਿੱਤੀ ਹੈ  ।ਬੜੇ ਦੁੱਖ ਅਤੇ ਦੁਚਿੱਤੀ ਵਾਲੀ ਗੱਲ ਹੈ ਕਿ 30- 35 ਸਾਲ ਸਰਕਾਰੀ ਨੌਕਰੀ ਕਰਨ ਵਾਲੇ ਮੁਲਾਜ਼ਮਾਂ ਲਈ ਪੈਨਸ਼ਨ ਬੰਦ ਕਰਨ ਵਾਲੇ ਸਾਡੇ ਦੇਸ਼ ਦੇ  ਸਿਆਸਤਦਾਨ ਆਪਣੀ ਕੇਵਲ 5 ਸਾਲ ਦੀ ਸੋਸ਼ਲ ਸਰਵਿਸ ਉਪਰੰਤ ਹਰ ਵਾਰ ਦੁਬਾਰਾ ਚੁਣੇ ਜਾਣ ਤੇ ਹਰ ਟਰਮ ਦੀ ਅਲਗ ਪੈਨਸ਼ਨ ਵਧੇ ਰੇਟਾਂ ਤੇ ਲੈ ਕੇ  ਜਨਤਾ ਦੀ  ਕਿਰਤ ਦੀ ਲੁੱਟ ਕਰਨ ਤੇ ਤੁਲੇ ਹੋਏ ਹਨ ।

ਤਹਿਸੀਲ ਪ੍ਰਧਾਨ ਬਲਦੇਵ ਸਿੰਘ ਪੂਨੀਆ ਨੇ ਕਿਹਾ ਕਿ ਤਹਿਸੀਲ ਕਮੇਟੀ ਦੀ ਮੀਟਿੰਗ ਉਪਰੰਤ ਜਿਲ੍ਹਾ ਅਤੇ ਸਟੇਟ ਕਮੇਟੀ ਆਗੂਆਂ  ਨਾਲ ਮਸ਼ਵਰਾ ਕਰਕੇ ਦੇਸ਼ ਭਰ ਵਿੱਚ ਵਿੱਚ ਵਿਧਾਇਕਾਂ ਅਤੇ ਸਾਂਸਦਾਂ ਵਲੋਂ ਵਾਰ ਵਾਰ ਆਪਣੀਆਂ ਪੈਨਸ਼ਨਾਂ ਵਧਾਉਣ ਅਤੇ 2 ਤੋਂ ਵਧ ਪੈਨਸ਼ਨਾਂ ਲੈਣ ਵਾਲੇ ਸਾਰੇ ਵਿਧਾਇਕਾਂ ਤੇ ਸਾਂਸਦਾਂ ਦੀ ਲੁੱਟ ਖਸੁੱਟ ਦੇ ਕੱਚੇ ਚਿੱਟੇ ਜਗ ਜਾਹਰ ਕੀਤੇ ਜਾਣਗੇ ਅਤੇ ਲੁੱਟ ਖਸੁੱਟ ਵਿਰੁੱਧ  ਅਨਿਸਚਿਤਕਾਲੀਨ ਸੰਘਰਸ਼ ਵਿੱਢਣ ਦੀ ਪੱਟੀ ਦੇ ਪੈਨਸ਼ਨਰ ਆਗੂਆਂ ਵੱਲੋਂ ਪਹਿਲ ਕੀਤੀ ਜਾਵੇਗੀ ।ਪੈਨਸ਼ਨਰ ਸਾਥੀਆਂ ਨਾਲ ਸਲਾਹ ਮਸ਼ਵਰਾ ਕਰਕੇ ਇਨ੍ਹਾਂ ਸਿਆਸੀ ਆਗੂਆਂ ਖਿਲਾਫ਼ ਰਿੱਟ ਪਟੀਸ਼ਨ ਦਾਇਰ ਕਰਨ  ਵਾਲੇ ਦੇਸ਼ ਭਗਤਾਂ ਦੀ ਸਹਾਇਤਾ ਅਤੇ ਸਹਿਯੋਗ ਵੀ ਕਰਨਗੇ ।

ALSO READ: ਮਹਿਲਾ ਮੈਡੀਕਲ ਅਫਸਰ ਦੇ ਜਿਣਸੀ ਸੋਸ਼ਣ ਮਾਮਲੇ ਦੀ ਆਈ ਹੈਰਾਨੀਜ਼ਨਕ ਰਿਪੋਰਟ ਸਾਹਮਣੇ, ਹੋਇਆ ਵੱਡਾ ਖੁਲਾਸਾ

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ  ਚਾਨਣ ਸਿੰਘ, ਗੋਪਾਲ ਸਿੰਘ,ਬਲਬੀਰ ਸਿੰਘ , ਸੂਰਤ ਸਿੰਘ, ਸਵਰਨ ਸਿੰਘ, ਸੁਖਦੇਵ ਸਿੰਘ, ਰਕੇਸ਼ ਕੁਮਾਰ ਸ਼ਰਮਾ,  ਅਰਜਨ ਸਿੰਘ,  ਹਰੀ ਚੰਦ,ਸਤਪਾਲ ਸ਼ਰਮਾ, ਤਿਲਕ ਰਾਜ,ਅਮਰ ਸਿੰਘ, ਮੋਹਨ ਸਿੰਘ,  ਬਲਵਿੰਦਰ ਕੁਮਾਰ ਕਪੂਰ , ਵਰਿਆਮ ਸਿੰਘ , ਅਜੀਤ ਸਿੰਘ ਲਹੁਕਾ  ਆਦਿ  ਨੇ ਸ਼ਿਰਕਤ ਕੀਤੀ ।

ALSO READ: AZAD SOCH PUNJABI NEWSPAPER
Leave a Reply

Your email address will not be published. Required fields are marked *