Chunni R Deep Raman: ਗੀਤ ਦੇ ਰਿਲੀਜ਼ ਮੌਕੇ ਭਾਵੁਕ ਨਜ਼ਰ ਆਈ ਆਰ ਦੀਪ ਰਮਨ Chunni R Deep Raman: ਗੀਤ ਦੇ ਰਿਲੀਜ਼ ਮੌਕੇ ਭਾਵੁਕ ਨਜ਼ਰ ਆਈ ਆਰ ਦੀਪ ਰਮਨ
BREAKING NEWS
Search
Your browser is not supported for the Live Clock Timer, please visit the Support Center for support.
Chunni R Deep Raman

ਆਪਣੇ ਨਵੇਂ ਗੀਤ “ਚੁੰਨੀ ” ਦੇ ਰਿਲੀਜ਼ ਮੌਕੇ ਭਾਵੁਕ ਨਜ਼ਰ ਆਈ ਆਰ ਦੀਪ ਰਮਨ

35

R Deep Raman – ਗਾਇਕੀ ਰਾਹੀਂ ਪੰਜਾਬ ਨੂੰ ਗੈਂਗਲੈਂਡ ਨਾ ਬਣਾਓ

Chandigarh 25 ਸਤੰਬਰ 2019: Chunni R Deep Raman: ਬੜੇ ਦੁੱਖ ਦੀ ਗੱਲ ਹੈ ਕਿ ਅਜੋਕੇ ਪੰਜਾਬੀ ਗਾਇਕ ਗਾਇਕੀ ਰਾਹੀਂ ਪੰਜਾਬ ਨੂੰ Gangland ਬਣਾ ਰਹੇ ਹਨ । ਅੱਜ ਜ਼ਿਆਦਾਤਰ ਗੀਤਾਂ ਦੇ ਵਿੱਚ ਹਥਿਆਰਾਂ ਦਾਰੂ ਅਤੇ ਚਿੱਟੇ ਦੀ ਗੱਲ ਹੁੰਦੀ ਹੈ ਜਦੋਂਕਿ ਪੰਜਾਬ ਦਾ ਵਿਰਸਾ, ਪੰਜਾਬ ਦੀ ਕਿਰਸਾਨੀ ,ਧੀਆਂ ਭੈਣਾਂ ਦੀ ਗੱਲ,  ਮਾਂ ਤੇ ਹੋਰ ਰਿਸ਼ਤਿਆਂ ਦੀ ਗੱਲ ਗੁਰੂਆਂ ,ਪੀਰਾਂ ,ਯੋਧਿਆਂ,  ਸੂਰਬੀਰਾਂ ਦੀ ਗੱਲ ਕਿਸੇ ਵਿਰਲੇ ਗੀਤ ਵਿੱਚੋਂ ਹੀ ਸੁਣਨ ਨੂੰ ਮਿਲਦੀ ਹੈ ।

ALSO READ: ਦਰਸ਼ਕਾਂ ਵਲੋਂ ਹਰਜੀਤ ਹਰਮਨ ਦੇ ਨਵੇਂ ਗੀਤ ‘ਮਿਲਾਂਗੇ ਜਰੂਰ’ ਦੀ ਸ਼ਿੱਦਤ ਨਾਲ ਉਡੀਕ

ਹਾਲ ਹੀ ਦੇ ਵਿੱਚ ਜੋ ਘਟਨਾ ਕ੍ਰਮ Mohali ਦੇ ਵਿੱਚ ਵਾਪਰਿਆ ਹੈ ਉਸ ਨੇ ਮੈਨੂੰ ਡਾਹਢਾ ਪ੍ਰੇਸ਼ਾਨ ਕਰ ਦਿੱਤਾ ਹੈ । ਮੇਰੀ ਗਾਇਕ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਗਾਇਕੀ ਰਾਹੀਂ ਪੰਜਾਬ ਨੂੰ Gangland ਨਾ ਬਣਾਉਣ ਸਗੋਂ ਆਪਣੇ Culture ਨੂੰ ਪ੍ਰਮੋਟ ਕਰਨ ਸਾਡਾ ਵਿਰਸਾ ਬਹੁਤ ਅਮੀਰ ਹੈ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਾਮੀ ਐਂਕਰ ਅਤੇ Singer R Deep Raman ਨੇ ਆਪਣੇ ਨਵੇਂ ਗੀਤ Chunni ਨੂੰ ਰਿਲੀਜ਼ ਕਰਨ ਵੇਲੇ ਕੀਤਾ ।

Press ਨਾਲ ਗੱਲਬਾਤ ਕਰਦੇ ਹੋਏ R Deep Raman ਨੇ ਕਿਹਾ ਕਿ ਮੈਂ ਸ਼ੁਰੂ ਤੋਂ ਹੀ ਪੰਜਾਬ ,ਪੰਜਾਬੀਅਤ ਅਤੇ ਪੰਜਾਬੀ ਵਿਰਸੇ ਦੇ ਲਈ ਕੰਮ ਕੀਤਾ ਹੈ । ਮੇਰਾ ਨਵਾਂ ਗੀਤ ਚੁੰਨੀ ਇੱਕ ਪੰਜਾਬਣ ਦੀ ਅਣਖ ਅਤੇ ਇੱਜ਼ਤ ਬਾਰੇ ਦੱਸਦਾ ਹੈ । ਜਿੱਥੇ Chunni ਦੀ ਅਣਖ ਪੰਜਾਬ ਦੀ ਮੁਟਿਆਰ ਦਾ ਗਹਿਣਾ ਹੈ ਉੱਥੇ ਹੀ ਸਿਰ ਉੱਤੇ ਪੱਗ ਮੁੰਡਿਆਂ ਦੀ ਸਰਦਾਰੀ ਵੀ ਬਾਰੇ ਦੱਸਦੀ ਹੈ ਪਰ ਅਜੋਕੇ ਗਾਇਕ ਵੀਰ ਜਿਸ ਦਿਸ਼ਾ ਵੱਲ ਚੱਲ ਰਹੇ ਨੇ ਹਰ ਪੰਜਾਬੀ ਦੇ ਮਨ ਵਿੱਚ ਡਰ ਪੈਦਾ ਕਰ ਦਿੱਤਾ ਹੈ ਕਿ ਕੀ ਪੰਜਾਬੀ ਲੋਕ ਸਿਰਫ ਹਥਿਆਰ ਰੱਖਣੇ  ਤੇ ਲੜਾਈਆਂ ਕਰਨੀਆਂ ਹੀ ਜਾਂਣਦੇ ਹਨ , ਕਿ ਕੀ ਪੰਜਾਬੀਆਂ ਨੂੰ ਸਿਰਫ ਨਸ਼ਾ ਕਰਨਾ ਹੀ ਆਉਂਦਾ ਹੈ ।

ਹਥਿਆਰਾਂ , ਦਾਰੂ ਤੇ ਚਿੱਟੇ ਨੂੰ ਛੱਡ ਕੇ ਆਪਣੇ ਵਿਰਸੇ ਨੂੰ ਕਰੋ ਪ੍ਰਮਟ

ਇੱਕ ਗਾਇਕ ਨੂੰ ਆਮ ਲੋਕ ਦੇਖਦੇ ਅਤੇ ਸੁਣਦੇ ਹਨ ਅਤੇ ਬਹੁਤੀ ਵਾਰੀ ਬੱਚੇ ਜਾਣੇ ਅਣਜਾਣੇ ਉਸ ਨੂੰ ਆਪਣਾ ਹੀਰੋ ਮੰਨ ਲੈਂਦੇ ਹਨ ਇਸ ਲਈ ਜਿਸ ਤਰੀਕੇ ਦਾ ਗਾਇਕ ਹੋਵੇਗਾ ਸਾਡੀ ਆਉਣ ਵਾਲੀ ਪਨੀਰੀ ਵੀ ਉਸੇ ਤਰ੍ਹਾਂ ਦੀ ਹੋਵੇਗੀ । ਗੰਦੇ ਗੀਤਾਂ ਨੂੰ ਪੰਜਾਬੀ ਆਪ ਪ੍ਰਮੋਟ ਕਰ ਰਹੇ ਹਨ ਜੇ ਪੰਜਾਬੀ ਅਜਿਹੇ ਗੀਤ ਨਾ ਸੁਣਨ ਤਾਂ ਅਜਿਹੇ ਗੀਤ ਨਹੀਂ ਬਣਨਗੇ ਤਾਂ ਹੀ ਸਹੀ ਤਰੀਕੇ ਨਾਲ ਸੱਭਿਆਚਾਰ ਦੀ ਸਾਂਭ ਸੰਭਾਲ ਹੋ ਸਕੇਗੀ ।

ALSO READ: Jordan Sandhu New Song JATTIYE NI

Chunni R Deep Raman ਨੂੰ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹੈ

 ਦੱਸਣਯੋਗ ਹੈ ਕਿ Singer R Deep Raman New Song Chunni ਨੂੰ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ ਨੂੰ Jass Records ਕੰਪਨੀ ਵੱਲੋਂ ਰਿਲੀਜ਼ ਕੀਤਾ ਗਿਆ ਹੈ ਜਦੋਂ ਕਿ ਇਸ ਦਾ ਮਿਊਜ਼ਿਕ ਡੀ ਸੈਂਜ ਨੇ ਦਿੱਤਾ ਹੈ ਅਤੇ ਜੱਸਾ ਫਤਿਹਪੁਰੀਆ ਇਸ ਗੀਤ ਦੇ ਗੀਤਕਾਰ ਹਨ ।

ALSO READ: AZAD SOCH PUNJABI EPAPER




Leave a Reply

Your email address will not be published. Required fields are marked *