Jagg Wala Mela : ਸਮਾਜ ਸੁਧਾਰਕ ਵਿਸ਼ੇ ਤੇ ਬਣੀ ਪੰਜਾਬੀ ਫਿਲਮ “ਜੱਗ ਵਾਲਾ ਮੇਲਾ” ਰਿਲੀਜ਼ Jagg Wala Mela : ਸਮਾਜ ਸੁਧਾਰਕ ਵਿਸ਼ੇ ਤੇ ਬਣੀ ਪੰਜਾਬੀ ਫਿਲਮ “ਜੱਗ ਵਾਲਾ ਮੇਲਾ” ਰਿਲੀਜ਼
BREAKING NEWS
Search
Your browser is not supported for the Live Clock Timer, please visit the Support Center for support.
jagg wal mela

ਸਮਾਜ ਸੁਧਾਰਕ ਵਿਸ਼ੇ ਤੇ ਬਣੀ ਪੰਜਾਬੀ ਫਿਲਮ “ਜੱਗ ਵਾਲਾ ਮੇਲਾ” ਰਿਲੀਜ਼

31

 ਪਟਿਆਲਾ 25 ਸਤੰਬਰ-: ਇਕ ਸਮਾਗਮ ਦੌਰਾਨ ਸਮਾਜ ਸੁਧਾਰਕ ਵਿਸ਼ੇ ਉਪਰ ਬਣੀ ਪੰਜਾਬੀ ਟੈਲੀ ਫਿਲਮ “ਜੱਗ ਵਾਲਾ ਮੇਲਾ” (Jagg Wala Mela) ਨਾਭਾ ਦੇ ਹੋਟਲ ਸਿਟੀ ਹਾਰਟ ਵਿਚ ਅੱਜ ਰਿਲੀਜ਼ ਕੀਤੀ ਗਈ।

JKR Productions ਦੇ ਬੈਨਰ ਹੇਠ ਸਰਪੰਚ ਜੱਗੀ ਜਗਦੇਵ ਸਿੰਘ ਬਡਲਾ ਵਲੋਂ ਤਿਆਰ ਕੀਤੀ ਫਿਲਮ “ਜੱਗ ਵਾਲਾ ਮੇਲਾ” ਦੇ ਡਾਇਰੈਕਟਰ ਤੇ ਕਹਾਣੀ ਲੇਖਕ ਰਵਿੰਦਰ ਰਵੀ ਸਮਾਣਾ,ਕੈਮਰਾਮੈਨ ਹਰਪ੍ਰੀਤ ਰਿੱਕੀ , ਸੰਗੀਤਕਾਰ ਇਸ਼ਾਂਤ ਪੰਡਿਤ ਅਤੇ ਟਾਈਟਲ ਗੀਤ “ਜੱਗ ਵਾਲਾ ਮੇਲਾ” ( Jagg Wala Mela ) ਪਰੋਫੈਸਰ (ਡਾ.) ਰਵਿੰਦਰ ਕੌਰ ਰਵੀ ਨੇ ਤਿਆਰ ਕੀਤਾ ਹੈ।

ALSO READ: ਪਟਿਆਲਾ ‘ਚ ਤੇਜ਼ੀ ਨਾਲ ਵੱਧ ਰਿਹਾ ਐ ਦੇਹ ਵਪਾਰ ਦਾ ਧੰਦਾ, ਸ਼ਾਤਰ ਅੰਟੀਆਂ ਕਿਵੇਂ ਕਰਦੀਆਂ ਨੇ ਡੀਲ

Jagg vala Mela  ਫਿਲਮ ਦੇ ਪ੍ਰਮੱੁਖ  ਆਰਟਿਸਟ ਕਰਨਵੀਰ ਸਿੰਘ, ਐਕਟਰੈਸ ਨੀਲ ਬੈਦਵਾਨ,ਬਾਲਾ ਹਰਵਿੰਦਰ ਸਿੰਘ ,ਹਰਜੀਤ ਜੱਸਲ,ਡਾ ਲੱਖੀ ਧੀਰੋਮਾਜਰਾ, ਮੈਡਮ ਪਰਮ ਧਾਲੀਵਾਲ , ਡਾ ਜਗਮੇਲ ਭਾਠੂਆਂ ਤੋਂ ਇਲਾਵਾ ਮੈਡਮ ਮਨਪ੍ਰੀਤ ਅਤੇ ਪਰਮਜੀਤ ਕੌਰ ਸਿੱਧੂ ਅਤੇ ਸਰਪੰਚ ਜੱੱਗੀ ਦੇ ਸਹਿਯੋਗੀ ਪਤਵੰਤੇ ਸੱਜਣ ਹਾਜ਼ਰ ਸਨ।

ਇਸ ਉੱਦਮ ਦੀ ਸ਼ਲਾਂਘਾਂ ਕਰਦਿਆਂ ਡਾ. ਜਗਮੇਲ ਭਾਠੂਆਂ ਕਿ ਬੁਰੇ ਲੋਕਾਂ ਪ੍ਰਤੀ ਸੁਚੇਤ ਕਰਨ ਲਈ ਅਜਿਹੀਆਂ ਕਲਾਤਮਕ ਤੇ ਸਾਰਥਕ ਵਿਸ਼ੇ ਵਾਲੀਆਂ ਫਿਲਮਾਂ ਦੀ ਅੱਜ ਸਾਡੇ ਸਮਾਜ ਨੂੰ ਸਖਤ ਜ਼ਰੂਰਤ ਹੈ।ਸਰਪੰਚ ਜੱਗੀ ਅਤੇ ਫਿਲਮ ਡਾਇਰੈਕਟਰ ਰਵਿੰਦਰ ਰਵੀ ਸਮਾਣਾ ਨੇ ਧੰਨਵਾਦੀ ਸ਼ਬਦ ਕਹੇ।

ALSO READ : AZAD SOCH PUNJABI EPAPER




Leave a Reply

Your email address will not be published. Required fields are marked *