ਬਲੌਂਗੀ :ਗੁੰਡਿਆਂ ਨੇ ਸਰਪੰਚ ਨੂੰ ਹੀ ਕੱਢਿਆ ਪਿੰਡੋਂ , ਬਾਕੀ ਜਨਤਾ ਦੀ ਕੀ ਹੋਵੇਗੀ ਰਖਵਾਲੀ ਬਲੌਂਗੀ :ਗੁੰਡਿਆਂ ਨੇ ਸਰਪੰਚ ਨੂੰ ਹੀ ਕੱਢਿਆ ਪਿੰਡੋਂ , ਬਾਕੀ ਜਨਤਾ ਦੀ ਕੀ ਹੋਵੇਗੀ ਰਖਵਾਲੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਬਲੌਂਗੀ

ਗੁੰਡਿਆਂ ਨੇ ਸਰਪੰਚ ਨੂੰ ਹੀ ਕੱਢਿਆ ਪਿੰਡੋਂ , ਬਾਕੀ ਜਨਤਾ ਦੀ ਕੀ ਹੋਵੇਗੀ ਰਖਵਾਲੀ

407

ਸਰਪੰਚ ਨੂੰ ਧਮਕਾਉਣ ਦਾ ਮਾਮਲਾ:- ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਛੱਡਿਆ

ਡਰ ਕਾਰਨ ਪਿੰਡ ਦੀ ਥਾਂ ਕਿਤੇ ਹੋਰ ਰਹਿ ਰਿਹਾ ਹੈ ਸਰਪੰਚ ਬਹਾਦਰ ਸਿੰਘ)

ਐਸ ਏ ਐਸ ਨਗਰ, 25 ਸਤੰਬਰ (ਗੁਰਵਿੰਦਰ ਸਿੰਘ ਮੋਹਾਲੀ) ਮੋਹਾਲੀ ਦੇ ਪਿੰਡ ਬਲੌਂਗੀ ਦੇ ਸਰਪੰਚ ਬਹਾਦਰ ਸਿੰਘ (ਜਿਹਨਾਂ ਵਲੋਂ ਬੀਤੇ ਕੱਲ ਐਸ ਐਸ ਪੀ ਮੁਹਾਲੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਪਿੰਡ ਵਿੱਚ ਰਹਿੰਦੇ ਉਸਦੇ ਸਿਆਸੀ ਵਿਰੋਧੀਆਂ ਵਲੋਂ ਉਸਦੇ ਘਰ ਵਿੱਚ ਜਬਰੀ ਦਾਖਿਲ ਹੋਣ ਅਤੇ ਉਸਨੂੰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦੇਣ ਦਾ ਦੋਸ਼ ਲਗਾਇਆ ਗਿਆ ਸੀ) ਖੁਦ  ਨੂੰ ਧਮਕੀਆਂ ਦੇਣ ਵਾਲੇ ਵਿਅਕਤੀਆਂ ਤੋਂ ਡਰਦੇ ਪਿੰਡ ਬਲੌਂਗੀ ਦੀ ਥਾਂ ਕਿਤੇ ਹੋਰ ਚਲੇ ਗਏ ਹਨ ਤਾਂ ਜੋ ਉਹਨਾਂ ਦੇ ਵਿਰੋਧੀ ਉਹਨਾਂ ਤੇ ਹਮਲਾ ਨਾ ਕਰ ਸਕਣ|

ਅੱਜ ਸੰਪਰਕ ਕਰਨ ਤੇ ਸ੍ਰ. ਬਹਾਦਰ ਸਿੰਘ ਨੇ ਕਿਹਾ ਕਿ ਉਹ ਪੁਲੀਸ ਦੀ ਕਾਰਵਾਈ ਦੀ ਉਡੀਕ ਕਰ ਰਹੇ ਹਨ ਅਤੇ ਇਸ ਦੌਰਾਨ ਉਹ ਖੁਦ ਅਤੇ ਉਹਨਾਂ ਦਾ ਬੇਟਾ ਘਰ ਵਿੱਚ ਰਹਿਣ ਦੀ ਥਾਂ ਕਿਤੇ ਹੋਰ ਹਨ| ਸ੍ਰ. ਬਹਾਦਰ ਸਿੰਘ ਨੇ ਕਿਹਾ ਕਿ  ਉਹਨਾਂ ਨੂੰ ਧਮਕੀਆਂ ਦੇਣ ਵਾਲੇ ਵਿਅਕਤੀ ਹੁਣ ਵੀ ਉਹਨਾਂ ਨੂੰ ਫੋਨ ਤੇ ਧਮਕੀਆਂ ਦੇ ਰਹੇ ਹਨ ਅਤੇ ਪਿੰਡ ਨਾ ਵੜਣ  ਦੇਣ ਦੀ ਗੱਲ ਕਹਿ ਰਹੇ ਹਨ ਜਿਸ ਕਰਕੇ ਉਹ ਖੁਦ ਅਤੇ ਉਹਨਾਂ ਦਾ ਬੇਟਾ ਪਿੰਡ ਤੋਂ ਬਾਹਰ ਹਨ| ਇਸ ਦੌਰਾਨ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੀ ਫੇਜ਼ 7 ਵਿਚਲੀ ਕੋਠੀ ਦੇ ਵਿਹੜੇ ਵਿੱਚ ਸਰਪੰਚ ਬਹਾਦਰ ਸਿੰਘ ਨੂੰ ਧਮਕਾਊਣ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਹੈ|

ALSO READ: ਪੰਜਾਬੀਆਂ ਨੂੰ ਆਸ਼ਕ ਅਮਲੀ ਅਤੇ ਸਿੱਖਾਂ ਨੂੰ ਬਜਰ ਕੁਰਹਿਤ ਪ੍ਰਤੀ ਵੀ ਉਕਸਾ ਰਿਹਾ ਹੈ ਗੁਰਦਾਸ ਮਾਨ

ਇਸ ਵੀਡੀਓ ਵਿੱਚ ਕੋਠੀ ਦੇ ਮੇਨ ਗੇਟ ਦੇ ਅੰਦਰ (ਵਿਹੜੇ ਵਿੱਚ) ਖੜ੍ਹੇ ਕੁੱਝ ਵਿਅਕਤੀਆਂ (ਜਿਹਨਾਂ ਵਿੱਚ ਇੱਕ ਮਹਿਲਾ ਵੀ ਸ਼ਾਮਿਲ ਹੈ) ਵਲੋਂ ਸਰਪੰਚ ਨੂੰ ਬੁਰਾ ਭਲਾ ਕਿਹਾ ਜਾ ਰਿਹਾ ਹੈ| ਵੀਡੀਓ ਵਿੱਚ ਮੌਜੂਦ ਮਹਿਲਾ ਵਲੋਂ ਸਰਪੰਚ ਨੂੰ ਜੁੱਤੀਆਂ ਨਾਲ ਮਜਾ ਚਖਾਉਣ ਦੀ ਗੱਲ ਵੀ ਕੀਤੀ ਜਾ ਰਹੀ ਹੈ| ਇਸ ਸੰਬੰਧੀ ਪੁੱਛਣ ਤੇ ਸਰਪੰਚ ਬਹਾਦੁਰ ਸਿੰਘ ਨੇ ਦੱਸਿਆ ਕਿ ਇਹ ਵੀਡੀਓ ਦੋ ਦਿਨ ਪਹਿਲਾਂ ਦਾ ਹੈ ਜਦੋਂ ਉਹ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੇ ਛੋਟੇ ਭਰਾ ਸ੍ਰ. ਅਮਰਜੀਤ ਸਿੰਘ ਜੀਤੀ ਨੂੰ ਮਿਲਣ ਫੇਜ਼ 7 ਵਾਲੀ ਕੋਠੀ ਵਿੱਚ ਗਏ ਸਨ ਅਤੇ ਉੱਥੇ ਕੋਠੀ ਦੇ ਬਾਹਰ ਇਹਨਾਂ ਵਿਅਕਤੀਆਂ ਵਲੋਂ ਉਹਨਾਂ ਨੂੰ ਬੁਰਾ ਭਲਾ ਕਿਹਾ ਗਿਆ ਸੀ|ਜਿਕਰਯੋਗ ਹੈ ਕਿ ਪਿੰਡ ਬਲੌਂਗੀ ਦੇ ਸਰਪੰਚ ਸ੍ਰ. ਬਹਾਦੁਰ ਸਿੰਘ ਵਲੋਂ ਬੀਤੇ ਕੱਲ ਜਿਲ੍ਹੇ ਦੇ ਐਸ ਐਸ ਪੀ ਨੂੰ ਸ਼ਿਕਾਇਤ ਦਿੱਤੀ ਸੀ ਕਿ ਪਿੰਡ ਦੇ ਹੀ ਕੁੱਝ ਵਿਅਕਤੀਆਂ ਵਲੋਂ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਹਨਾਂ ਸਾਰਿਆਂ ਦੀ ਜਾਨ ਨੂੰ ਖਤਰਾ ਹੈ|

ALSO READ: Jordan Sandhu New Song JATTIYE NI

ਉਹਨਾਂ ਲਿਖਿਆ ਸੀ ਕਿ ਉਹਨਾਂ ਨੂੰ ਧਮਕੀਆਂ ਦੇਣ ਵਾਲੇ ਇਹ ਵਿਅਕਤੀ ਉਸਦੇ ਘਰ ਵਿੱਚ ਦਾਖਿਲ ਹੋ ਕੇ ਉਸਨੂੰ ਪਿੰਡ ਛੱਡ ਕੇ ਭੱਜ ਜਾਣ ਜਾਂ ਮਰਨ ਲਈ ਤਿਆਰ ਰਹਿਣ ਲਈ ਧਮਕਾਉਂਦੇ ਹਨ| ਐਸ ਐਸ ਪੀ ਵਲੋਂ ਸ੍ਰ ਬਹਾਦਰ ਸਿੰਘ ਦੀ ਸ਼ਿਕਾਇਤ ਨੂੰ ਅਗਲੇਰੀ ਕਾਰਵਾਈ ਲਈ ਬਲੌਂਗੀ ਥਾਣੇ ਦੇ ਐਸ ਐਚ ਨੂੰ ਭੇਜ ਦਿੱਤਾ ਗਿਆ ਸੀ|

ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਮਾੜੀ : ਕੌਂਸਲਰ ਕਾਹਲੋਂ”‘ਇਸ ਦੌਰਾਨ ਅਕਾਲੀ ਦਲ ਦੀ ਜਿਲ੍ਹਾ ਇਕਾਈ ਦੇ ਸਕੱਤਰ ਜਨਰਲ ਸ੍ਰ ਪਰਮਜੀਤ ਸਿੰਘ ਕਾਹਲੋਂ ਨੇ ਕਿਹਾ ਹੈ ਕਿ ਇਹ ਵੀਡੀਓ ਆਪਣੇ ਆਪ ਵਿੱਚ ਦੱਸਦਾ ਹੈ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਕਿਸ ਕਦਰ ਮਾੜੀ ਹੈ| ਉਹਨਾਂ ਕਿਹਾ ਕਿ ਜੇਕਰ ਇੱਕ ਕਾਂਗਰਸੀ ਸਰਪੰਚ ਨੂੰ ਸੂਬੇ ਦੇ ਕੈਬਿਨਟ ਮੰਤਰੀ ਦੀ ਕੋਠੀ ਵਿੱਚ ਧਮਕੀਆਂ ਦਿੱਤੀਆਂ ਜਾ ਸਕਦੀਆਂ ਹਨ ਤਾਂ ਆਮ ਆਦਮੀ ਦੀ ਸੁਰੱਖਿਆ ਦੀ ਜਿੰਮੇਵਾਰੀ ਕੌਣ ਲੈ ਸਕਦਾ ਹੈ|  ਜਿਸਤੋਂ ਬਾਅਦ ਅਕਾਲੀ ਦਲ ਵਲੋਂ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਹਾਲਤ ਉੱਤੇ ਸਵਾਲ ਚੁੱਕ ਦਿੱਤਾ ਹੈ| 

ਕਾਨੂੰਨ ਵਿਵਸਥਾ ਨਾਲ ਕਿਸੇ ਨੂੰ ਖਿਲਵਾੜ ਨਹੀਂ ਕਰਨ ਦਿਆਂਗੇ : ਮਨਫੂਲ ਸਿੰਘ””ਸੰਪਰਕ ਕਰਨ ਤੇ ਥਾਣਾ ਬਲੌਂਗੀ ਦੇ ਐਸ ਐਚ ਓ. ਸ੍ਰ. ਮਨਫੂਲ ਸਿੰਘ ਨੇ ਕਿਹਾ ਕਿ ਐਸ ਐਸ ਪੀ ਦਫਤਰ ਤੋਂ ਸਰਪੰਚ ਬਹਾਦਰ ਸਿੰਘ ਦੀ ਸ਼ਿਕਾਇਤ ਉਹਨਾਂ ਨੂੰ ਭੇਜੀ ਗਈ ਹੈ ਅਤੇ ਉਹਨਾਂ ਵਲੋਂ ਅੱਜ ਇਸ ਮਾਮਲੇ ਵਿੱਚ ਸਰਪੰਚ ਬਹਾਦਰ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰੰਤੂ ਉਸਦੀ ਪਤਨੀ ਨੇ ਦੱਸਿਆ ਕਿ ਉਹ ਕਿਤੇ ਬਾਹਰ ਗਿਆ ਹੈ ਅਤੇ ਸ਼ਾਮ ਤੱਕ ਘਰ ਆ ਜਾਏਗਾ| ਉਹਨਾਂ ਦੱਸਿਆ ਕਿ ਉਹਨਾਂ ਵਲੋਂ ਦੂਜੀ ਪਾਰਟੀ ਨੂੰ ਵੀ ਥਾਣੇ ਸੱਦਿਆ ਗਿਆ ਹੈ|  ਉਹਨਾਂ ਕਿਹਾ ਕਿ  ਪੁਲੀਸ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਨਾਲ ਖਿਲਵਾੜ ਦੀ ਇਜਾਜਤ ਨਹੀਂ ਦੇਵੇਗੀ ਅਤੇ ਮਾਮਲੇ ਦੀ ਜਾਂਚ ਉਪੰਰਤ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ|

ALSO READ: AZAD SOCH PUNJABI EPAPER
Leave a Reply

Your email address will not be published. Required fields are marked *