ਸਤਿੰਦਰ ਸਰਤਾਜ ਨੇ ਬਾਬਾ ਫ਼ਰੀਦ ਮੇਲੇ ਤੇ ਭਰੀ ਹਾਜ਼ਰੀ ਸਤਿੰਦਰ ਸਰਤਾਜ ਨੇ ਬਾਬਾ ਫ਼ਰੀਦ ਮੇਲੇ ਤੇ ਭਰੀ ਹਾਜ਼ਰੀ
BREAKING NEWS
Search

Date

Your browser is not supported for the Live Clock Timer, please visit the Support Center for support.
Satinder Sartaj

ਪੰਜਾਬੀਂ ਗਾਇਕ ਸਤਿੰਦਰ ਸਰਤਾਜ ਨੇ ਬਾਬਾ ਫ਼ਰੀਦ ਮੇਲੇ ਤੇ ਭਰੀ ਹਾਜ਼ਰੀ

340

ਸੂਫੀਆਨਾ ਅੰਦਾਜ਼ ਵਿੱਚ ਸਰੋਤਿਆਂ ਦਾ ਮਨੋਰੰਜਨ ਕਰਦੇ ਹੋਏ ਗਾਇਕ ਸਤਿੰਦਰ ਸਰਤਾਜ

ਫਰੀਦਕੋਟ 28 ਸਤੰਬਰ( ਗੁਲਜ਼ਾਰ ਮਦੀਨਾ )  ਬੀਤੀ ਰਾਤ ਇੱਥੋਂ ਦੀ ਦਾਣਾ ਮੰਡੀ ਵਿਖੇ ਬਾਬਾ ਫਰੀਦ ਆਗਮਨ ਪੁਰਬ 2019 ਦੇ ਸਬੰਧ ਵਿੱਚ ਰੰਗਾਂ ਰੰਗ ਸੱਭਿਆਚਾਰਕ ਪ੍ਰੋਗਰਾਮ ਵਿੱਚ ਪ੍ਰਸਿੱਧ ਲੋਕ ਗਾਇਕ ਸਤਿੰਦਰ ਸਰਤਾਜ ਨੇ ਆਪਣੇ ਮਕਬੂਲ ਗੀਤਾਂ ਰਾਹੀਂ ਦੇਰ ਰਾਤ ਤੱਕ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਅਤੇ ਉਨ੍ਹਾਂ ਨੂੰ ਆਪਣੀ ਕਲਾ ਰਾਹੀਂ ਝੂੰਮਣ ਲਾ ਦਿੱਤਾ ।

ਇਸ ਸਮਾਗਮ ਵਿੱਚ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਤੇ ਵਿਧਾਇਕ ਸ: ਕੁਸ਼ਲਦੀਪ ਸਿੰਘ ਢਿੱਲੋਂ, ਮੁੱਖ ਮੰਤਰੀ ਦੇ ਓ.ਐੱਸ.ਡੀ. ਸ: ਸੰਦੀਪ ਸਿੰਘ ਸੰਨੀ ਬਰਾੜ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ, ਮੈਡਮ ਜਯੋਤੀ ਸਿੰੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਤਿਕਾਰਤ ਹਸਤੀਆਂ ਹਾਜ਼ਰ ਸਨ।

ਸੂਫੀ ਤੇ ਮਕਬੂਲ ਲੋਕ ਗਾਇਕ ਸਤਿੰਦਰ ਸਰਤਾਜ ਨੇ ਸੱਭਿਆਚਾਰਕ ਸਮਾਗਮ ਦੀ ਸ਼ੁਰੂਆਤ ਇਸ਼ਕੇ ਦਾ ਰੰਗ ਬੜਾ ਦੂਰ ਦਿਸਦਾ ਗੀਤ ਰਾਹੀਂ ਕੀਤੀ। ਇਸ ਤੋਂ ਬਾਅਦ ਉਹਨਾਂ ਸਲੋਕ “ਉਠ ਫਰੀਦਾ ਸੁੱਤਿਆ, ‘ਕਾਲਾ ਮੈਡਾ ਵੇਸ’ ਗਾ ਕੇ  ਬਾਬਾ ਫਰੀਦ ਨੂੰ ਸਿਜਦਾ ਕੀਤਾ। ਫੇਰ ਉਨ੍ਹਾਂ “ਕੋਈ ਅਲੀ ਆਖੇ ਕੋਈ ਵਲੀ ਆਖੇ” ਅਤੇ ਆਪਣੇ ਪ੍ਰਸਿੱਧ ਗੀਤ “ਸਾਂਈ” ਨਾਲ ਸੂਫੀ ਸ਼ਾਮ ਨੂੰ ਸਿਖਰਾਂ ਤੇ ਪਹੁੰਚਾ ਦਿੱਤਾ।

ਆਪਣੀ ਗਾਇਕੀ ਨੂੰ “ਇਸ਼ਕ ਹਕੀਕੀ” ਤੋਂ ਇਸ਼ਕ ਮਿਜਾਜੀ ਵੱਲ ਮੋੜਦਿਆਂ ਸਤਿੰਦਰ ਸਰਤਾਜ (Satinder Sartaj Sartaj) ਨੇ ਆਪਣੇ ਪ੍ਰਸਿੱਧ ਲੋਕ ਗੀਤਾਂ “ਪਿਆਰ ਹੁੰਦਾ ਫੁੱਲਾਂ ਤੋਂ ਮਲੂਕ ਸੋਹਣਿਆ”,  “ਲਾਵਾ ਇਸ਼ਕੇ ਦੇ ਅੰਬਰੀ ਉਡਾਰੀਆ”, ਨਿਗਾਹ ਅਤੇ ਆਪਣੇ ਨਵੇਂ ਗੀਤ “ਹਮਾਇਤ” ਤੋਂ ਇਲਾਵਾ ਪੰਜਾਬੀ ਭਾਸ਼ਾ ਨੂੰ ਸਮਰਪਿਤ ਆਪਣੇ ਗੀਤ ਗੁਰਮੁੱਖੀ ਦਾ ਬੇਟਾ ਗਾ ਕੇ ਸਰੋਤਿਆਂ ਨੂੰ ਝੂੰਮਣ ਲਾ ਦਿੱਤਾ ਫਿਰ ਉਨ੍ਹਾਂ ਆਪਣੇ ਮਕਬੂਲ ਗੀਤ “ਨਿੱਕੀ ਜਿਹੀ ਕੁੜੀ”, “ਇੱਕ ਦਿਨ ਮੈਨੂੰ ਬੰਦਾ ਮਿਲਿਆ “,ਜਿੰਨਾ ਜਿੰਦਗੀ ‘ਚ ਕੀਤੀ ਹੁੰਦੀ ਹੈ ਮਿਹਨਤਾਂ ਦੀ ਕਮਾਈ ਉਹ ਟੋਕਰਾ ਚੁਕਾਉਂਦੇ ਨਹੀਂਓ ਝੱਗਾ ਝਾੜਦੇ”, ਇਬਾਦਤ, ਯਾਮਾ ਅਤੇ ਆਪਣੇ ਮਕਬੂਲ ਗੀਤ “ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ” ਗਾ ਕੇ ਆਪਣੀ ਗਾਇਕੀ ਦੇ ਖੂਬ ਰੰਗ ਬਿਖੇਰੇ।

ਪ੍ਰਸਿੱਧ ਲੋਕ ਗਾਇਕ ਨਿਰਮਲ ਸਿੱਧੂ (Nirmal Sidhu) ਦੇ ਬਾਬਾ ਫਰੀਦ ਬਾਰੇ ਗਾਏ ਗਏ ਧਾਰਮਿਕ ਸ਼ਬਦ “ਮੋਕਲਹਰ ਤੋਂ ਫਰੀਦਕੋਟ” ਦਾ ਪੋਸਟਰ ਰਲੀਜ਼ ਕੀਤਾ ਗਿਆ।ਅਖੀਰ ਵਿਚ ਪ੍ਰਸਿੱਧ ਸੂਫੀ ਗਾਇਕ ਸਤਿੰਦਰ ਸਰਤਾਜ਼ (Satinder Sartaj) ਨੂੰ ਫਰੀਦਕੋਟ ਸਭਿਆਚਾਰਕ ਸੁਸਾਇਟੀ ਵੱਲੋਂ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਤੇ ਵਿਧਾਇਕ ਸ: ਕੁਸ਼ਲਦੀਪ ਸਿੰਘ ਢਿੱਲੋਂ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਸੌਰਭ ਰਾਜ, ਮੈਡਮ ਜਯੋਤੀ ਸਿੰੰਘ ਆਦਿ ਸਖਸ਼ੀਅਤਾਂ ਵੱਲੋਂ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸ ਜਸਬੀਰ ਜੱਸੀ ਵੱਲੋਂ ਬਾਖੂਬੀ ਨਿਭਾਈ ਗਈ।

ਇਸ ਮੇਲੇ ਦੌਰਾਨ ਹੋਰਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਸ ਗੁਰਜੀਤ ਸਿੰਘ, ਐਸ ਪੀ ਸੇਵਾ ਸਿੰਘ ਮੱਲੀ,ਐਸ ਪੀ ਭੁਪਿੰਦਰ ਸਿੰਘ, ਐਸ ਪੀ ਮੈਡਮ ਗੁਰਮੀਤ ਕੌਰ,ਐਸ ਡੀ ਐਮ ਸ ਪਰਮਦੀਪ ਸਿੰਘ, ਸਹਾਇਕ ਕਮਿਸ਼ਨਰ ਅਤੇ ਆਰ ਟੀ ਏ ਸ ਹਰਦੀਪ ਸਿੰਘ,ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸ ਜਗਜੀਤ ਸਿੰਘ ਚਹਿਲ, ਸੈਕਟਰੀ ਰੈਡ ਕਰਾਸ ਸੁਭਾਸ਼ ਚੰਦਰ ਤੋਂ ਇਲਾਵਾ ਭਾਰੀ ਗਿਣਤੀ ਵਿਚ ਸਰੋਤਿਆਂ ਵੱਲੋਂ ਸ਼ਿਰਕਤ ਕਰਕੇ ਸੂਫੀ ਸ਼ਾਮ ਦਾ ਆਨੰਦ ਮਾਣਿਆ ਗਿਆ।
Leave a Reply

Your email address will not be published. Required fields are marked *