PRTC : ਪੱਤਰਕਾਰ ਤੇ PRTC ਦੇ ਡਰਾਈਵਰ ਅਤੇ ਕੰਡਕਟਰ ਵਲੋਂ ਹਮਲਾ PRTC : ਪੱਤਰਕਾਰ ਤੇ PRTC ਦੇ ਡਰਾਈਵਰ ਅਤੇ ਕੰਡਕਟਰ ਵਲੋਂ ਹਮਲਾ
Your browser is not supported for the Live Clock Timer, please visit the Support Center for support.
PRTC Bus

ਪੱਤਰਕਾਰ ਤੇ PRTC ਦੇ ਡਰਾਈਵਰ ਅਤੇ ਕੰਡਕਟਰ ਵਲੋਂ ਹਮਲਾ, ਗੰਭੀਰ ਜ਼ਖ਼ਮੀ

39

ਗੱਡੀ ਬੱਸ ਸਟੈਂਡ ਅੰਦਰ ਲੈ ਕੇ ਜਾਣ ਤੇ ਵਧਿਆ ਝਗੜਾ

ਰਾਮਪੁਰਾ ਫੂਲ 29 ਸਤੰਬਰ ( ਰਜਨੀਸ਼ ਕਰਕਰਾ )PRTC: ਜਲੰਧਰ ਤੋਂ ਇੱਕ Punjabi Newspaper ਦੇ Reporter ਕੁਲਜੀਤ ਸਿੰਘ ਢੀਂਗਰਾ ਤੇ ਕੱਲ ਦੁਪਿਹਰ PRTC Bus ਦੇ  ਡਰਾਈਵਰ ਤੇ ਕੰਡਕਟਰ ਨੇ  Bathinda ਚੰਡੀਗੜ੍ਹ ਸ਼ਾਹ ਮਾਰਗ ਤੇ ਬਣੇ ਟੀ ਪੁਆਇੰਟ ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਏ!

Hospital ਵਿਖੇ ਜੇਰੇ ਇਲਾਜ ਕੁਲਜੀਤ ਢੀਂਗਰਾ ਨੇ ਦੱਸਿਆ ਕਿ ਉਹ ਬੱਸ ਸਟੈਂਡ ਰਾਮਪੁਰਾ ਵਿਖੇ ਮਿੰਨੀ ਬੱਸ (Mini Bus) ਅਪਰੇਟਰ ਯੂਨੀਅਨ ਵੱਲੋਂ ਰੱਖੀ ਗਈ ਪ੍ਰੈਸ ਕਾਨਫਰੰਸ ਦੀ ਕਵਰੇਜ਼ ਕਰਨ ਆਪਣੀ ਗੱਡੀ ਲੈਕੇ ਗਏ ਸਨ, ਜਿੱਥੇ ਬੱਸ ਸਟੈਂਡ ਤੋ ਬਾਹਰ ਨਿਕਲ ਰਹੀ ਪੀ ਆਰ ਟੀ ਸੀ ਗੱਡੀ ਨੰਬਰ ਪੀ ਬੀ 03 ਏ ਜੇ 85542 ਦੇ ਕੰਡਕਟਰ ਨੇ ਸਾਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ  ਕਹਿਣ ਲੱਗੇ ਕਿ ਤੁਸੀਂ ਮੂੰਹ ਚੱਕ ਕੇ ਗੱਡੀ ਬੱਸ ਅੱਡੇ ਅੰਦਰ ਲੈ ਆਏ ਹੋ!  ਇਸੇ ਦੌਰਾਨ ਹੀ ਅਸੀਂ ਬੱਸ ਸਟੈਂਡ ਤੋ ਬਾਹਰ ਟੀ ਪੁਆਇੰਟ ਤੇ   ਜਾਕੇ ਬੱਸ ਦੇ ਕੰਡਕਟਰ ਡਰਾਈਵਰ ਨੂੰ ਗਾਲਾਂ ਕੱਢਣ ਬਾਰੇ ਪੁੱਛਿਆ ਤਾਂ ਉਹ ਭੜਕ ਪਿਆ ਤੇ ਮਾਰਕੁੱਟ ਤੇ ਉੱਤਰ ਆਏ !

ਢੀਂਗਰਾ ਦੇ ਸਿਰ, ਹੱਥ ਤੇ ਗੰਭੀਰ ਸੱਟਾਂ ਲੱਗੀਆਂ ਹਨ , ਇੱਕ ਦੰਦ  ਵੀ ਟੁੱਟ ਗਿਆ

ਕੁਲਜੀਤ ਢੀਂਗਰਾ ਨੇ ਦੱਸਿਆ ਕਿ ਉਹ PRTC ਮੁਲਾਜ਼ਮਾਂ ਤਾਂ ਗਾਲਾਂ ਕੱਢਣ ਦੀ ਵਜਾ ਪੁੱਛ ਰਹੇ ਸਨ, ਪਰ ਡਰਾਈਵਰ , ਕੰਡਕਟਰ ਨੇ ਤੇਜ਼ਧਾਰ ਹਥਿਆਰਾਂ ਨਾਲ ਮੇਰੇ ਤੇ ਹਮਲਾ ਕਰ ਦਿੱਤਾ!  ਕੁਲਜੀਤ ਢੀਂਗਰਾ ਨੇ ਦੱਸਿਆ ਕਿ ਜੇਕਰ ਟੀ ਪੁਆਇੰਟ  ਤੇ ਸਥਿਤ ਦੁਕਾਨਦਾਰ ਮੈਨੂੰ ਨਾ ਛੁਡਵਾਉਦੇ ਤਾਂ ਉਹ  ਮੈਨੂੰ ਮਾਰ ਹੀ ਦਿੰਦੇ!  ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਕੁਲਜੀਤ ਢੀਂਗਰਾ ਨੂੰ ਪੱਤਰਕਾਰ ਜਗਸੀਰ ਭੁੱਲਰ ਤੇ ਸੁਖਮੰਦਰ ਰਾਮਪੁਰਾ ਨੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ!
 ਕੁਲਜੀਤ ਢੀਂਗਰਾ ਦੇ ਸਿਰ, ਹੱਥ ਤੇ ਗੰਭੀਰ ਸੱਟਾਂ ਲੱਗੀਆਂ ਹਨ , ਇਸ ਤੋਂ ਇਲਾਵਾ ਇੱਕ ਦੰਦ  ਵੀ ਟੁੱਟ ਗਿਆ ਹੈ!

ALO READ: Jattiye Ni SInger Jordan Sandhu| Latest Punjabi Song  


ਸਿਵਲ ਹਸਪਤਾਲ ਰਾਮਪੁਰਾ  ਵਿਖੇ ਅੱਜ ਰਾਮਪੁਰਾ ਵਿਖੇ ਅੱਜ ਸਮੂਹ ਪੱਤਰਕਾਰ ਭਾਈਚਾਰੇ ਦੀ ਮੀਟਿੰਗ ਹੋਈ, ਜਿੰਨ੍ਹਾਂ ਵਿੱਚ ਰਜਨੀਸ਼ ਕਰਕਰਾ,  ਓਮੇਸ਼ ਸਿੰਗਲਾ, ਜਸਵੰਤ ਦਰਦ ਪ੍ਰੀਤ,  ਜੀਵਨ ਜਿੰਦਲ,  ਹਰਪਰੀਤ ਹੈਪੀ,  ਜਗਸੀਰ ਭੁੱਲਰ,  ਜਸਪਾਲ ਪਾਲੀ, ਜਸਪ੍ਰੀਤ ਭੁੱਲਰ,  ਦਲਜੀਤ ਭੱਟੀ, ਗੁਰਮੇਲ ਵਿਰਦੀ, ਮੱਖਣ ਬੁੱਟਰ,  ਪਰਸ਼ੋਤਮ ਮੰਨੂ ਸ਼ਾਮਲ  ਹੋਏ, ਜਿੰਨਾ ਨੇ ਡੀ ਐਸ ਪੀ ਫੂਲ ਨੂੰ ਮਿਲਕੇ ਮੰਗ ਕੀਤੀ ਕਿ ਦੋਸ਼ੀਆਂ ਵਿਰੁੱਧ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇ!

ਡੀ ਐਸ ਪੀ ਜਸਵੀਰ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਉਹ ਦੋਸ਼ੀਆਂ ਨੂੰ ਬਖਸਣਗੇ ਨਹੀ!


ਇਸ ਮੌਕੇ ਡੀ ਐਸ ਪੀ ਜਸਵੀਰ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਉਹ ਦੋਸ਼ੀਆਂ ਨੂੰ ਬਖਸਣਗੇ ਨਹੀ! ਦੂਜੇ ਪਾਸੇ ਸ਼ਹਿਰ ਦੀਆਂ ਵੱਖ ਵੱਖ ਇਨਸਾਨ ਪਸੰਦ ਜਥੇਬੰਦੀਆਂ ਨੇ ਕੁਲਜੀਤ ਢੀਂਗਰਾ ਤੇ ਹੋਏ ਇਸ ਹਮਲੇ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਦੋਸ਼ੀਆਂ ਵਿਰੁੱਧ ਸਖਤ ਤੋ ਸਖਤ ਕਾਰਵਾਈ ਦੀ ਮੰਗ ਕੀਤੀ!

prtc, prtc Buas stand, PRTC New Buses, PRTC Jobs, PRTC Conductor Jobs,

ALSO READ: AZAD ASOCH PUNJABI NEWSPAPER




Leave a Reply

Your email address will not be published. Required fields are marked *