ਨਰਮੇ ਦਾ ਰੇਟ : ਦਾਹੜੀ ਨਾਲੋਂ ਹੋ ਰਹੀਆਂ ਨੇ ਮੁੱਛਾਂ ਭਾਰੀ | ਰੇਟ ਘੱਟ, ਖਰਚੇ ਜਿਆਦਾ ਨਰਮੇ ਦਾ ਰੇਟ : ਦਾਹੜੀ ਨਾਲੋਂ ਹੋ ਰਹੀਆਂ ਨੇ ਮੁੱਛਾਂ ਭਾਰੀ | ਰੇਟ ਘੱਟ, ਖਰਚੇ ਜਿਆਦਾ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
cotton Rate

ਲਹਿਰਾਗਾਗਾ ਦੇ ਕਿਸਾਨਾਂ ਨੇ ਦੱਸਿਆ: ਕਿਵੇਂ ਦਾਹੜੀ ਨਾਲੋਂ ਹੁੰਦੀਆਂ ਨੇ ਮੁੱਛਾਂ ਭਾਰੀ

292

ਨਰਮੇ ਦੀ ਆਮਦ ਤੇ ਰੇਟ ਵਧਿਆ, ਪਰ ਪਹਿਲਾਂ ਵਾਲਾ ਨਹੀਂ।

ਰੇਟ 6500 ਰੁਪਏ ਕੁਇੰਟਲ ਕੀਤਾ ਜਾਵੇ :ਕਿਸਾਨ


ਸ਼ੰਭੂ ਗੋਇਲ, ਲਹਿਰਾਗਾਗਾ : Cotton Rate : ਸਥਾਨਕ  ਮੰਡੀ ਲਹਿਰਾਗਾਗਾ ਵਿੱਚ ਭਾਵੇਂ ਨਰਮੇ ਦੀ ਆਮਦ ਤੇਜ਼ ਹੋ ਗਈ ਹੈ, ਪਰ ਫਿਰ ਵੀ ਉੱਨੀ ਆਮਦ ਨਹੀਂ ਜਿੰਨੀ ਹੋਣੀ ਚਾਹੀਦੀ ਹੈ। ਇਸ ਦਾ ਪਹਿਲਾ ਕਾਰਨ ਤਾਂ ਨਰਮੇ ਦੀ ਬਿਜਾਈ ਇਸ ਵਾਰ ਪੂਰੇ ਹਲਕੇ ਵਿੱਚ ਘੱਟ ਹੈ। ਕਿਉਂਕਿ ਕਿਸਾਨ ਜੀਰੀ ਦੀ ਫ਼ਸਲ ਨੂੰ ਪੱਕੀ ਖੇਤੀ ਸਮਝਦੇ ਹਨ ਅਤੇ ਨਰਮੇ ਦੀ ਖੇਤੀ ਨੂੰ ਕਰਮਾ ਸੇਤੀ ਨਾਲ ਜਾਣਿਆ ਜਾਂਦਾ ਹੈ।

ਦੂਜਾ ਕਾਰਨ ਨਰਮਾ ਪਹਿਲਾਂ ਪਹਿਲਾਂ ਇਸ ਵਾਰ 5000 ਰੁਪਏ ਪ੍ਰਤੀ ਕੁਇੰਟਲ ਵਿਕਿਆ ਸੀ, ਉਸ ਤੋਂ ਹਫ਼ਤੇ ਕੁ ਬਾਅਦ ਇਹ ਰੇਟ 5500 ਰੁਪਏ ਪ੍ਰਤੀ ਕੁਇੰਟਲ ਹੋ ਗਿਆ। ਨੀਤਨ ਕਾਟਨ ਕੰਪਨੀ ਦੇ ਮਾਲਕ ਸੰਜੇ ਸਿੰਗਲਾ ਨੇ ਦੱਸਿਆ ਕਿ ਪਹਿਲਾਂ ਬਡ਼ੇਵੇ 3100 ਰੁਪਏ  ਕੁਇੰਟਲ ਸਨ ਤੇ ਫਿਰ 3400 ਦੇ ਲੱਗਭਗ ਹੋ ਗਏ। ਜਿਸ ਕਾਰਨ ਨਰਮੇ ਦੇ ਰੇਟ ਵਿਚ ਤੇਜ਼ੀ ਆ ਗਈ ਹੈ। (Cotton Rate)

ਨਰਮਾ ਪੱਟੀ ਦੇ ਨਾਮ ਨਾਲ ਜਾਣੇ ਜਾਂਦੇ ਇਸ ਇਲਾਕੇ ਦੇ ਕਿਸਾਨਾਂ ਨੇ ਦੱਸਿਆ ਕਿ ਇੱਕ ਏਕੜ ਨਰਮੇ ਦੀ ਫਸਲ ਪੈਦਾ ਕਰਨ ਲਈ, ਬੀਜ਼, ਖਾਦ, ਗੁਡਾਈ, ਵਹਾਈ ਅਤੇ ਸਪਰੇਆਂ ਦੇ ਖਰਚੇ ਲਗਾ ਕੇ ਅਗਰ ਦੇਖਿਆ ਜਾਵੇ ਤਾਂ ਇੱਕ ਏਕੜ ਨਰਮੇ ਦੇ ਮੁੱਲ ਨਾਲੋਂ ਖਰਚਾ ਜਿਆਦਾ ਹੋ ਜਾਂਦਾ ਹੈ। ਨਰਮੇ ਦੀ ਮੰਦੀ ਕਰਕੇ  ਕਿਸਾਨਾਂ ਨੇ ਨਰਮਾ ਘਰਾਂ ਵਿਚ  ਰੋਕ ਲਿਆ ਸੀ, ਹੁਣ ਤੇਜ਼ੀ ਆਉਣ ਕਾਰਨ ਆਮਦ ਕੁਝ ਵਧੀ ਹੈ।

ALSO READ: Gold Platinum By Jordan Sandhu

ਸੰਜੇ ਸਿੰਗਲਾ ਨੇ ਕਿਹਾ ਕਿ ਕਾਟਨ ਮਿੱਲਾ ਹੈਂਡ ਟੂ ਮਾਊਥ ਚੱਲ ਰਹੀਆਂ ਹਨ ਜਿਸ ਦਾ ਕਾਰਨ ਹੈ ਕਿ ਜਿੰਨਾ ਮਿੱਲਾਂ ਨੂੰ ਨਰਮਾ ਚਾਹੀਦਾ ਹੈ ਉਨ੍ਹਾਂ ਨਹੀਂ ਮਿਲ ਰਿਹਾ। ਜਿਸ ਕਾਰਨ ਮਿਸਤਰੀ ਮਨੀਮ ,ਤੇਲ ਮੈਨ ਆਦਿ ਦੇ ਖਰਚੇ ਪੂਰੇ ਸੀਜ਼ਨ ਦੇ ਪੈ ਰਹੇ ਹਨ। ਇਹ ਖਰਚੇ ਤਾਂਹੀਂ ਪੂਰੇ ਹੋ ਸਕਦੇ ਹਨ ਜੇਕਰ ਕਾਟਨ ਮਿੱਲਾਂ ਨੂੰ ਜ਼ਰੂਰਤ ਅਨੁਸਾਰ ਨਰਮਾ ਮਿਲੇ ।ਸਾਲ 2014 ਵਿੱਚ ਇਕੱਲੇ ਲਹਿਰੇ ਮੰਡੀ ਵਿੱਚ 5000 ਪੱਲੇ 40 ਕਿੱਲੋ ਵਾਲੇ ਨਰਮੇ ਦੇ ਆਉਂਦੇ ਸਨ।

ਜਿਸ ਨਾਲ ਸਥਾਨਕ ਸ਼ਹਿਰ ਦੀਆਂ ਤਿੰਨੇ ਮਿੱਲਾਂ ਦਾ ਘਰ ਪੂਰਾ ਹੋਣ ਤੋਂ ਬਾਅਦ ਵੀ ਕਾਫੀ ਨਰਮਾ ਅਵਾਨੀ ਟੈਕਸਟਾਈਲ ਮਿੱਲ ਭਿੰਡਰ ਨੇਡ਼ੇ ਸੰਗਰੂਰ ਚਲਾ ਜਾਂਦਾ ਸੀ। ਪਰ ਹੁਣ ਇਹ ਆਮਦ ਘਟ ਕੇ 150 ਕੁ ਪੱਲੇ ਰਹਿ ਗਈ ਹੈ ।ਜਿਸ ਕਾਰਨ ਸਾਨੂੰ ਨਰਮਾ ਬਾਹਰਲੇ ਸੂਬਿਆਂ ਤੋਂ ਮੰਗਵਾਉਣਾ ਪੈਂਦਾ ਹੈ। ਸਥਾਨਕ ਵਿਜੇ ਅੈਡ ਸੰਨਜ  ਕਾਟਨ ਮਿੱਲ ਅਤੇ ਕ੍ਰਿਸ਼ਨਾ ਕਾਟਨ ਮਿੱਲ ਦੇ ਮਾਲਕਾਂ ਨੇ ਦੱਸਿਆ ਕਿ ਸਰਕਾਰ ਨਰਮੇ ਥੱਲੇ ਰਕਬਾ ਵਧਾਉਣ ਲਈ ਕਿਸਾਨਾਂ ਨੂੰ ਸਹਿਯੋਗ ਦੇਵੇ।

ALSO READ: ਹਰ ਇੱਕ ਸਿੱਖ ਲਈ ਜਰੂਰੀ ਖਬਰ -ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ

ਦੂਜੇ ਪਾਸੇ ਕਿਸਾਨ ਸਰਵਣ ਸਿੰਘ ਗੋਬਿੰਦਪੁਰਾ ਜਵਾਹਰ ਵਾਲਾ ਅਤੇ ਅਮਰਜੀਤ ਸਿੰਘ ਜੋ ਨਰਮਾ ਵੇਚਣ ਆਏ ਸੀ ਨੇ ਦੱਸਿਆ, ਕਿ ਨਰਮੇ ਵੱਲ ਕਿਸਾਨਾਂ ਦਾ ਰੁਝਾਨ ਘੱਟ ਰਿਹਾ ਹੈ। ਕਿਉਂਕਿ ਜਿੱਥੇ ਇਸ  ਦੀ ਖੇਚਲ ਬਹੁਤ ਕਰਨੀ  ਪੈਂਦੀ ਹੈ ਓੁਥੇ ਲਾਹੇਵੰਦ  ਭਅ ਵੀ ਨਹੀਂ  ਮਿਲ  ਰਿਹਾ।

 ਓਹਨਾਂ  ਇਸ  ਦਾ  ਭਅ 6500 ਰੁਪਏ  ਕੁਇੰਟਲ ਕਰਨ ਦੀ ਮੰਗ ਕੀਤੀ ਹੈ ,ਤਾਂ  ਜੋ ਜਿੱਥੇ  ਕਿਸਾਨਾਂ  ਦੇ ਪੱਲੇ  ਕੁਝ  ਪੈ ਸਕੇ ਓੁਥੇ ਕਾਟਨ ਮਿੱਲਾ ਭੀ ਬੰਦ  ਨਾ ਹੋਣ। ਹੈਡਿੰਗ: ਨਰਮੇ ਦੀ ਆਮਦ ਤੇ ਰੇਟ ਵਧਿਆ, ਪਰ ਪਹਿਲਾਂ ਵਾਲਾ ਨਹੀਂ।

Cotton Rate, Cotton Rate in Punjab, Cotton Rate in Bareta, Cotton Rate in Gujarat, Cotton Rate in Punjab,ਨਰਮੇ ਦਾ ਰੇਟ,

ALSO READ: AZAD SOCH PUNJABI NEWSPAPER
Leave a Reply

Your email address will not be published. Required fields are marked *