ਸੇਵਾ: ਕੈਪਟਨ ਦੀ ਕੋਠੀ ਵਾਲੇ ਸ਼ਹਿਰ 'ਚੋਂ ਇੱਕ ਦਿਨ 'ਚ 12 ਟਨ ਕਚਰਾ ਹੋਇਆ ਇਕੱਠਾ ਸੇਵਾ: ਕੈਪਟਨ ਦੀ ਕੋਠੀ ਵਾਲੇ ਸ਼ਹਿਰ 'ਚੋਂ ਇੱਕ ਦਿਨ 'ਚ 12 ਟਨ ਕਚਰਾ ਹੋਇਆ ਇਕੱਠਾ
Your browser is not supported for the Live Clock Timer, please visit the Support Center for support.
Patiala Kachra

ਕੈਪਟਨ ਦੀ ਕੋਠੀ ਵਾਲੇ ਸ਼ਹਿਰ ‘ਚੋਂ ਇੱਕ ਦਿਨ ‘ਚ 12 ਟਨ ਕਚਰਾ ਹੋਇਆ ਇਕੱਠਾ

213

ਪਲਾਸਟਿਕ ਇਕੱਠਾ ਕਰਨ ਲਈ ਸ਼ਹਿਰ ਦੇ 5 ਰਸਤਿਆਂ ‘ਤੇ ਕੀਤੀ ਸਫ਼ਾਈ-ਮੇਅਰ ਸ਼ਰਮਾ

ਪਟਿਆਲਾ, 2 ਅਕਤੂਬਰ (ਕੁਲਵਿੰਦਰ ਘੁੰਮਣ) : ਸੇਵਾ: ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੱਦੇਨਜ਼ਰ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦੇ 150ਵੇਂ ਜਨਮ ਦਿਨ ਮੌਕੇ ਪਟਿਆਲਾ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ‘ਸਵੱਛਤਾ ਹੀ ਸੇਵਾ’ ਦੀ ਸ਼੍ਰਮਦਾਨ ਮੁਹਿੰਮ ਨੂੰ ਸ਼ੁਰੂ ਕਰਨ ਦੇ ਪਹਿਲੇ ਦਿਨ ਹੀ ਸ਼ਹਿਰ ਦੀਆਂ ਵੱਖ-ਵੱਖ ਵਾਰਡਾਂ ਵਿੱਚੋਂ ਕਰੀਬ 12 ਟਨ ਕੂੜਾ ਇਕੱਠਾ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਨੇ ਦੱਸਿਆ ਕਿ ਅੱਜ ਨਿਗਮ ਅਤੇ ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਦੀਆਂ ਟੀਮਾਂ ਵੱਲੋਂ ਅੱਜ ਸ਼ਹਿਰ ਦੇ ਮੁੱਖ 5 ਰਸਤਿਆਂ ‘ਤੇ ਸਫ਼ਾਈ ਕੀਤੀ ਗਈ।

ਸ੍ਰੀ ਸੰਜੀਵ ਸ਼ਰਮਾ ਨੇ ਦੱਸਿਆ ਕਿ ਵਾਰਡ ਪੱਧਰ ‘ਤੇ ਪਲਾਸਟਿਕ ਵੇਸਟ ਇਕੱਠਾ ਕਰਨ ਲਈ ਪਹਿਲੇ ਰੂਟ ‘ਚ ਤ੍ਰਿਪੜੀ ਪਾਣੀ ਵਾਲੀ ਟੈਂਕੀ ਤੋਂ ਗੁਰੂਦੁਆਰਾ ਦੁਖਨਿਵਾਰਨ ਸਾਹਿਬ ਤੱਕ ਦੂਜੇ ਰੂਟ ‘ਚ ਮਾਡਲ ਟਾਊਨ ਮਾਰਕੀਟ ਤੋਂ ਜੱਗੀ ਸਵੀਟਸ ਤੱਕ। ਤੀਜੇ ਰੂਟ ‘ਚ ਰਾਜਪੁਰਾ ਲਾਈਟਾਂ ਵਾਲੇ ਚੌਂਕ ਤੋਂ ਗੁਰਬਖਸ ਕਲੋਨੀ, ਚੌਥੇ ਰੂਟ ‘ਚ ਤੋਪਖਾਨਾ ਮੋੜ ਤੋਂ ਗੁੜ ਮੰਡੀ ਕਿਲ੍ਹਾ ਚੌਂਕ ਅਤੇ ਪੰਜਵੇਂ ਨਗਰ ਨਿਗਮ ਦਫਤਰ ਤੋਂ ਮੋਤੀ ਬਾਗ ਗੁਰੂਦੁਆਰਾ ਸਾਹਿਬ ਤੱਕ ਸਫ਼ਾਈ ਕੀਤੀ ਗਈ।

ਹੋਰ ਪੜ੍ਹੋ: पंजाब पुलिस में बहादुरी और सचाई से लड़ने वाले बहुत से सुरक्षा कर्मी जेलों में हैं बंद

ਇਸੇ ਦੌਰਾਨ ਨਗਰ ਨਿਗਮ ਦੇ ਕਮਿਸ਼ਨਰ ਪੂਨਮਦੀਪ ਕੌਰ ਨੇ ਦੱਸਿਆ ਕਿ ਮੇਅਰ ਸ੍ਰੀ ਸੰਜੀਵ ਸ਼ਰਮਾ ਦੀ ਅਗਵਾਈ ਹੇਠ ਸਵੱਛ ਭਾਰਤ ਅਭਿਆਨ ਦੇ ਨੋਡਲ ਅਫਸਰ ਟੀ.ਬੈਨਿਥ, ਸੰਯੁਕਤ ਕਮਿਸ਼ਨਰ ਸ੍ਰੀ ਅਵਿਕੇਸ ਗੁਪਤਾ ਤੇ ਸ੍ਰੀ ਲਾਲ ਵਿਸ਼ਵਾਸ ਬੈਂਸ ਤੇ ਪੀਪੀਸੀਬੀ ਮੈਂਬਰ ਸਕੱਤਰ ਸ੍ਰੀ ਕਰਨੇਸ਼ ਗਰਗ ਦੀ ਦੇਖ ਰੇਖ ਹੇਠ ਇਨ੍ਹਾਂ ਰੂਟਾਂ ‘ਤੇ ਇਲਾਕਾ ਸੈਨੇਟਰੀ ਇੰਸਪੈਕਟਰਾਂ ਦੀ ਅਗਵਾਈ ਵਿੱਚ ਨਿਗਮ ਦੇ 50-50 ਸਫਾਈ ਸੇਵਕਾਂ ਦੀ ਟੀਮ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ ਪਲਾਸਟਿਕ ਕੂੜਾ ਇਕੱਠਾ ਕਰਕੇ ਰੂਟ ਨੂੰ ਪਲਾਸਟਿਕ ਮੁਕਤ ਕੀਤਾ।
ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ 60 ਵਾਰਡਾਂ ਵਿੱਚ ਵਾਰਡ ਨੂੰ ਪਲਾਸਿਟਕ ਮੁਕਤ ਕਰਨ ਲਈ ਰਿਹਾਇਸ਼ੀ ਸੁਸਾਇਟੀਆ, ਸਮਾਜਿਕ ਸੰਸਥਾਵਾਂ ਅਤੇ ਵਲੰਟੀਅਰਾਂ ਦੀਆ ਟੀਮਾਂ ਨੇ ਵਾਰਡ ਵਿੱਚ ਸਫਾਈ ਦੇ ਨਾਲ-2 ਜਾਗਰੂਕਤਾ ਮੁਹਿੰਮ ਵੀ ਵਿੱਢੀ ਅਤੇ ਪਲਾਸਟਿਕ ਕੂੜਾ ਇਕੱਠਾ ਕਰਕੇ ਨਗਰ ਨਿਗਮ ਦੇ ਪਲਾਸਟਿਕ ਕੁਲੈਕਸਨ ਸੈਂਟਰ ਤੱਕ ਪੁਹੰਚਾਇਆ ਗਿਆ।

ਹੋਰ ਪੜ੍ਹੋ: ਪਟਿਆਲਾ ‘ਚ ਤੇਜ਼ੀ ਨਾਲ ਵੱਧ ਰਿਹਾ ਐ ਦੇਹ ਵਪਾਰ ਦਾ ਧੰਦਾ, ਅੰਟੀਆਂ ਕਿਵੇਂ ਕਰਦੀਆਂ ਨੇ ਡੀਲ

ਨੋਡਲ ਅਫਸਰ ਟੀ.ਬੈਨਿਥ ਨੇ ਦੱਸਿਆ ਕਿ ਵਾਰਡ ਕੌਂਸਲਰਾਂ ਦੀ ਅਗਵਾਈ ਹੇਠ ਸਥਾਨਕ ਲੋਕਾਂ ਨੇ ਨਿਗਮ ਦੀ ਟੀਮ ਨਾਲ ਮਿਲ ਕੇ ਸਫਾਈ ਲਈ ਸ਼੍ਰਮਦਾਨ ਕੀਤਾ। ਜਦੋਂਕਿ ਜਨਤਕ ਦਫਤਰ, ਸੰਸਥਾਵਾਂ ਅਤੇ ਸੰਗਠਨਾਂ ਐਨ.ਆਈ.ਐਸ, ਕੇਂਦਰੀ ਜੇਲ੍ਹ, ਵਿੱਦਿਅਕ ਸੰਸਥਾਵਾਂ ਆਦਿ ਨੇ ਆਪੋ-ਆਪਣੇ ਇਲਾਕੇ ਵਿੱਚ ਸਵੱਛਤਾ ਅਤੇ ਸਫਾਈ ਦੀ ਮੁਹਿੰਮ ਚਲਾ ਕੇ ਬਾਕੀ ਕੂੜੇ ਨਾਲੋਂ ਪਲਾਸਟਿਕ ਨੂੰ ਵੱਖ-ਵੱਖ ਕਰਕੇ ਇਕੱਠਾ ਕਰਕੇ ਪਲਸਾਟਿਕ ਕੁਲੈਕਸ਼ਨ ਸੈਂਟਰ ਭੇਜਿਆ। ਇਸ ਤਰ੍ਹਾਂ ਇਕੱਠੇ ਹੋਏ ਪਲਾਸਟਿਕ ਵੇਸਟ ਨੂੰ ਸੀਮੇਂਟ ਮੈਨੇਜਮੈਂਟ ਐਸੋਸੀਏਸਨ ਨੂੰ ਸੜਕ ਨਿਰਮਾਣ ਅਤੇ ਰੀਸਾਈਕਿਲਿੰਗ ਦੇ ਲਈ ਭੇਜਿਆ ਜਾਵੇਗਾ। (ਸੇਵਾ)

ਹੋਰ ਪੜ੍ਹੋ: ਜਾਣੋ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਖਿਲਾਫ਼ ਕਿਉਂ ਹੋਇਆ ਮੁਕੱਦਮਾ ਦਰਜ਼

ਹੋਰ ਪੜ੍ਹੋ: ਰੋਜ਼ਾਨਾ ਆਜ਼ਾਦ ਸੋਚ ਪੰਜਾਬੀ ਅਖਬਾਰ




Leave a Reply

Your email address will not be published. Required fields are marked *