Patiala viral video: ਸ਼ਾਹੀ ਸ਼ਹਿਰ 'ਚ ਸਿੱਖ ਨੌਜਵਾਨ ਦੀ ਕੁੱਟਮਾਰ ਦਾ ਮਾਮਲਾ ਗਰਮਾਇਆ Patiala viral video: ਸ਼ਾਹੀ ਸ਼ਹਿਰ 'ਚ ਸਿੱਖ ਨੌਜਵਾਨ ਦੀ ਕੁੱਟਮਾਰ ਦਾ ਮਾਮਲਾ ਗਰਮਾਇਆ
BREAKING NEWS
Search
Your browser is not supported for the Live Clock Timer, please visit the Support Center for support.
Patiala viral video

ਕੈਪਟਨ ਦੇ ਸ਼ਾਹੀ ਸ਼ਹਿਰ ‘ਚ ਸਿੱਖ ਨੌਜਵਾਨ ਦੀ ਕੁੱਟਮਾਰ ਦਾ ਮਾਮਲਾ ਗਰਮਾਇਆ

36

ਪਟਿਆਲਾ 2 ਅਕਤੂਬਰ (ਕੁਲਵਿੰਦਰ ਘੁੰਮਣ) :- Patiala viral video: ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਸਿੱਖ ਧਰਮ ਨਾਲ ਸਬੰਧਿਤ ਭਾਈਚਾਰੇ ਨੂੰ ਅਕਾਲੀ ਦਲ ਦੇ ਚੁੰਗਲ ਚੋਂ ਨਿਕਲ ਕੇ ਆਪਣੇ ਖੇਮੇ ਵਿੱਚ ਸ਼ਾਮਲ ਕਰਨ ਦੀ ਦੁਹਾਈ ਦਿੰਦੇ ਨਹੀਂ ਥੱਕਦੇ ਪ੍ਰੰਤੂ ਦੂਸਰੇ ਪਾਸੇ ਉਹਨਾਂ ਦੇ ਆਪਣੇ ਹੀ ਸ਼ਹਿਰ ਦੀ ਗੁਰਬਖਸ਼ ਕਲੋਨੀ ਵਿੱਚ ਇੱਕ ਗੁਰਸਿੱਖ ਨੌਜਵਾਨ ਦੀ ਉਸਦੇ ਹੀ ਮਕਾਨ ਮਾਲਕ ਵੱਲੋਂ ਕੀਤੀ ਗਈ ਬੁਰੀ ਤਰ੍ਹਾਂ ਕੁੱਟਮਾਰ ਦੀ ਵੀਡਿਓ ਸ਼ੋਸਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਵੀ ਅਜੇ ਤੱਕ ਦੋਸੀ ਵਿਅਕਤੀਆਂ ਖਿਲਾਫ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਸਗੋਂ ਸਬੰਧਿਤ ਥਾਣੇ ਦੇ ਮੁਖੀ ਤਾਂ ਕੁੱਟਮਾਰ ਦਾ ਸ਼ਿਕਾਰ ਹੋਏ ਨੌਜਵਾਨਾਂ ਨੂੰ ਸਮਝੌਤੇ ਲਈ ਦਬਾਅ ਪਾਉਂਦੇ ਹੀ ਨਜ਼ਰ ਆਏ। ਇਸ ਤੋਂ ਬਾਅਦ ਜਦੋਂ ਪਰਿਵਾਰਕ ਮੈਂਬਰ ਤੇ ਕੁੱਝ ਹੋਰ ਮੋਹਤਬਰ ਐਸਪੀ ਪਟਿਆਲਾ ਨੂੰ ਮਿਲ ਕੇ ਜਦੋਂ ਸਾਰੀ ਕਹਾਣੀ ਦੱਸਦੇ ਹਨ ਤਾਂ ਫਿਰ ਕਿਤੇ ਜਾ ਕੇ ਮਾਮਲਾ ਦਰਜ਼ ਕੀਤਾ ਗਿਆ।

ALSO READ: ਪਟਿਆਲਾ ‘ਚ ਤੇਜ਼ੀ ਨਾਲ ਵੱਧ ਰਿਹਾ ਐ ਦੇਹ ਵਪਾਰ ਦਾ ਧੰਦਾ, ਸ਼ਾਤਰ ਅੰਟੀਆਂ ਕਿਵੇਂ ਕਰਦੀਆਂ ਨੇ ਡੀਲ


ਜਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਗੁਰਬਖਸ਼ ਕਲੌਨੀ ਪਟਿਆਲਾ ਵਿੱਖੇ ਕੁੱਝ ਲੋਕਾਂ ਵੱਲੋਂ ਦੋ ਸਿੱਖ ਨੋਜਵਾਨਾਂ ਦੀ ਬੂਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਸੀ, ਜਿਸ ਦੀ ਵੀਡਿਓ ਸ਼ੋਸਲ ਮੀਡੀਆ ਤੇ ਵੀ ਕਾਫੀ ਵਾਇਰਲ ਹੋਈ ਜਿਸ ਵਾਈਰਲ ਵੀਡਿਓ ਕਰਕੇ ਇਹ  ਮਾਮਲਾ ਹੋਰ ਗਰਮਾ ਗਿਆ ਕਿਉਕਿ ਵਾਈਰਲ ਵੀਡੀਓ ‘ਚ ਸਿੱਖ ਨੋਜਵਾਨਾਂ ਦੀ ਜਿਥੇ ਕੁੱਟਮਾਰ ਕੀਤੀ ਜਾ ਰਹੀ ਹੈ, ਉੱਥੇ ਉਹਨਾਂ ਦੇ ਕੇਸ ਵੀ ਪੁੱਟੇ ਜਾ ਰਹੇ ਹਨ । ਸਿੱਖ ਧਰਮ ਨਾਲ ਸਬੰਧਿਤ ਇਹਨਾਂ ਨੌਜਵਾਨਾਂ ਦੇ ਕੇਸਾਂ ਦੀ ਬੇਅਦਬੀ ਵਾਲੀ ਵੀਡਿਓ ਵਾਇਰਲ ਹੋਣ ਤੋਂ ਬਾਅਦ ਅਜੇ ਤੱਕ ਨਾ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਇਸਦਾ ਕੋਈ ਮੁੱਦਾ ਨਹੀਂ ਉਠਾਇਆ ਗਿਆ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨੀ ਇਸ ਮਸਲੇ ਨੂੰ ਲੈ ਪੀੜਤ ਪਰਿਵਾਰ ਅਤੇ ਸਿੱਖ ਸੰਸਥਾ ਅਤੇ ਯੂਨਾਇਟੇਡ ਸਿੱਖ ਪਾਰਟੀ  ਦੇ ਨੁਮਾਇੰਦਿਆ ਵਲੋਂ ਐਸਪੀ ਸਿਟੀ ਪਟਿਆਲਾ ਨੂੰ ਮਿਲਕੇ ਇਸ ਮਾਮਲੇ ਬਾਰੇ ਜਾਣੂ ਕਰਵਾ ਕੇ ਇਕ ਮੰਗ ਪੱਤਰ ਵੀ ਦਿੱਤਾ ਗਿਆ ਸੀ। ਮਾਮਲਾ ਹਾਈ-ਫਾਈ ਹੁੰਦਾ ਦੇਖ ਪੁਲਿਸ ਵੱਲੋਂ ਕਾਹਲੀ ਵਿੱਚ ਵਿੱਚ ਮੁੱਢਲੀ ਜਾਂਚ ਪੜਤਾਲ ਕਰਕੇ ਦੋਸੀਆਂ ਖਿਲਾਫ ਮਾਮਲਾ ਦਰਜ਼ ਤਾਂ ਕਰ ਲਿਆ ਗਿਆਂ ਪ੍ਰੰਤੂ ਅਜੇ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋ ਸਕੀ।

ਪਟਿਆਲਾ ਪੁਲਿਸ ਵੱਲੋਂ ਜਿਸ ਮਕਾਨ ਮਾਲਕ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ ਉਹ ਅਜੇ ਘਰੋਂ ਰਫੂ ਚੱਕਰ ਦੱਸਿਆ ਜਾ ਰਿਹਾ ਹੈ ਅਤੇ ਪੁਲਿਸ ਵੱਲੋਂ ਉਸ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਜਦੋਂ ਇਸ ਸਬੰਧੀ ਪੱਤਰਕਾਰਾਂ ਵੱਲੋਂ ਸਬੰਧਿਤ ਥਾਣੇ ਦੇ ਮੁਖੀ ਨੇ ਦੋਸੀਆਂ ਨੂੰ ਫੜ੍ਹਨ ਦੀ ਬਜਾਏ ਮਾਮਲੇ ਨੂੰ ਦਬਾਉਣ ਲਈ ਹੀ ਆਪਣਾ ਰੁੱਖ ਸਪੱਸਟ ਕੀਤਾ ਜਿਸ ਤੋਂ ਬਾਅਦ ਦੁਖੀ ਪਰਿਵਾਰਕ ਮੈਂਬਰ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਦੋਸੀਆਂ ਨੂੰ ਜਲਦ ਫੜਨ ਲਈ ਮੰਗ ਪੱਤਰ ਦੇ ਕੇ ਆਏ ਹਨ। Patiala viral video

ਸੀਸੀ ਟੀਵੀ ਕੈਮਰੇ ‘ਚ ਕੈਦ ਹੋਈ ਲੜਾਈ ਦੀ ਪੂਰੀ ਵੀਡਿਓ

ALSO READ: AZAD SOCH NEWSPAPER




Leave a Reply

Your email address will not be published. Required fields are marked *