ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਚੇਅਰਪਰਸਨ ਵਜੋਂ ਰਾਜ ਕੌਰ ਅਲੀਪੁਰ ਦੀ ਹੋਈ ਸਰਵਸੰਮਤੀ ਚੋਣ ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਚੇਅਰਪਰਸਨ ਵਜੋਂ ਰਾਜ ਕੌਰ ਅਲੀਪੁਰ ਦੀ ਹੋਈ ਸਰਵਸੰਮਤੀ ਚੋਣ
Your browser is not supported for the Live Clock Timer, please visit the Support Center for support.
Jilha prishad Patiala

ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਚੇਅਰਪਰਸਨ ਵਜੋਂ ਰਾਜ ਕੌਰ ਅਲੀਪੁਰ ਦੀ ਹੋਈ ਸਰਵਸੰਮਤੀ ਚੋਣ

169

ਸਤਨਾਮ ਸਿੰਘ ਸ਼ੁਤਰਾਣਾ ਬਣੇ ਉਪ ਚੇਅਰਮੈਨ

ਜ਼ਿਲ੍ਹਾ ਪ੍ਰੀਸ਼ਦ ਦੇ ਨਵੇਂ ਚੁਣੇ ਚੇਅਰਪਰਸਨ ਤੇ ਉਪ ਚੇਅਰਮੈਨ ਨੇ ਅਹੁਦੇ ਸੰਭਾਲੇ

ਪਟਿਆਲਾ, 4 ਅਕਤੂਬਰ: ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਦੇ ਨਵੇਂ ਚੁਣੇ ਗਏ ਮੈਂਬਰਾਂ ਨੇ ਅੱਜ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਮੀਟਿੰਗ ਦੌਰਾਨ ਸਰਵਸੰਮਤੀ ਨਾਲ ਸ੍ਰੀਮਤੀ ਰਾਜ ਕੌਰ ਅਲੀਪੁਰ ਨੂੰ ਚੇਅਰਪਰਸਨ ਅਤੇ ਸ. ਸਤਨਾਮ ਸਿੰਘ ਸ਼ੁਤਰਾਣਾ ਨੂੰ ਉਪ ਚੇਅਰਮੈਨ ਚੁਣ ਲਿਆ ਹੈ। ਜ਼ਿਲ੍ਹਾ ਪ੍ਰੀਸ਼ਦ ਹਾਲ ‘ਚ ਹੋਈ ਇਸ ਚੋਣ ਮੀਟਿੰਗ ਦੀ ਸਮੁੱਚੀ ਕਾਰਵਾਈ ਐਸ.ਡੀ.ਐਮ. ਪਟਿਆਲਾ ਸ. ਰਵਿੰਦਰ ਸਿੰਘ ਅਰੋੜਾ ਨੇ ਬਤੌਰ ਪ੍ਰੀਜਾਈਡਿੰਗ ਅਫ਼ਸਰ ਨੇਪਰੇ ਚੜ੍ਹਾਈ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਉਪ ਮੁੱਖ ਕਾਰਜਕਾਰੀ ਸ. ਰੂਪ ਸਿੰਘ ਵੀ ਮੌਜੂਦ ਸਨ।

ਚੋਣ ਮੀਟਿੰਗ ਦੌਰਾਨ ਪੰਚਾਇਤ ਸੰਮਤੀ ਘਨੌਰ ਦੀ ਚੇਅਰਪਰਸਨ ਗਗਨਦੀਪ ਕੌਰ ਨੇ ਮਸੀਂਗਨ ਜੋਨ ਤੋਂ ਮੈਂਬਰ ਸ੍ਰੀਮਤੀ ਰਾਜ ਕੌਰ ਅਲੀਪੁਰ ਦਾ ਨਾਮ ਚੇਅਰਪਰਸਨ ਦੇ ਅਹੁਦੇ ਲਈ ਤਜਵੀਜ ਕੀਤਾ ਜਿਸ ਦੀ ਤਾਈਦ ਸ੍ਰੀਮਤੀ ਭੁਪਿੰਦਰ ਕੌਰ ਸੇਹਰਾ ਨੇ ਕੀਤੀ। ਜਦੋਂਕਿ ਪੰਚਾਇਤ ਸੰਮਤੀ ਰਾਜਪੁਰਾ ਦੇ ਚੇਅਰਮੈਨ ਸ੍ਰੀ ਸਰਬਜੀਤ ਸਿੰਘ ਨੇ ਉਪ ਚੇਅਰਮੈਨ ਲਈ ਅਰਨੇਟੂ ਜੋਨ ਤੋਂ ਮੈਂਬਰ ਸ. ਸਤਨਾਮ ਸਿੰਘ ਦੇ ਨਾਮ ਦੀ ਤਜਵੀਜ ਰੱਖੀ, ਜਿਸਦੀ ਤਾਈਦ ਜੋਨ ਧਨੇਠਾ ਤੋਂ ਮੈਂਬਰ ਸ. ਜੈ ਪ੍ਰਤਾਪ ਸਿੰਘ ਨੇ ਕੀਤੀ। ਇਸ ਤਰ੍ਹਾਂ ਦੋਵਾਂ ਨੂੰ ਸਰਵਸੰਮਤੀ ਨਾਲ ਚੇਅਰਪਰਸਨ ਅਤੇ ਉਪ ਚੇਅਰਮੈਨ ਚੁਣ ਲਿਆ ਗਿਆ।

ALSO READ: ਕੈਪਟਨ ਦੇ ਸ਼ਾਹੀ ਸ਼ਹਿਰ ‘ਚ ਸਿੱਖ ਨੌਜਵਾਨ ਦੀ ਕੁੱਟਮਾਰ ਦਾ ਮਾਮਲਾ ਗਰਮਾਇਆ

ਇਸ ਚੋਣ ਤੋਂ ਬਾਅਦ ਸ੍ਰੀਮਤੀ ਰਾਜ ਕੌਰ ਅਲੀਪੁਰ ਅਤੇ ਸ. ਸਤਨਾਮ ਸਿੰਘ ਸ਼ੁਤਰਾਣਾ ਨੇ ਅੱਜ ਆਪਣੇ ਅਹੁਦੇ ਸੰਭਾਲ ਲਏ। ਇਸ ਮੌਕੇ ਹਲਕਾ ਸ਼ੁਤਰਾਣਾਂ ਦੇ ਵਿਧਾਇਕ ਸ. ਨਿਰਮਲ ਸਿੰਘ, ਹਲਕਾ ਰਾਜਪੁਰਾ ਦੇ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ, ਹਲਕਾ ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ, ਹਲਕਾ ਸਮਾਣਾ ਦੇ ਵਿਧਾਇਕ ਸ. ਰਜਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਸ. ਹਰਿੰਦਰਪਾਲ ਸਿੰਘ ਹੈਰੀਮਾਨ, ਕਾਂਗਰਸ ਦੇ ਦਿਹਾਤੀ ਜ਼ਿਲ੍ਹਾ ਪ੍ਰਧਾਨ ਸ. ਗੁਰਦੀਪ ਸਿੰਘ ਊਂਟਸਰ ਸਮੇਤ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ, ਬਲਾਕ ਸੰਮਤੀਆਂ ਦੇ ਚੇਅਰਮੈਨ ਅਤੇ ਹੋਰ ਸੀਨੀਅਰ ਆਗੂ ਮੌਜੂਦ ਰਹੇ।

ਅਹੁਦੇ ਸੰਭਾਲਣ ਤੋਂ ਬਾਅਦ ਨਵੀਂ ਚੁਣੀ ਚੇਅਰਪਰਸਨ ਸ੍ਰੀਮਤੀ ਰਾਜ ਕੌਰ ਅਲੀਪੁਰ ਅਤੇ ਉਪ ਚੇਅਰਮੈਨ ਸ. ਸਤਨਾਮ ਸਿੰਘ ਸ਼ੁਤਰਾਣਾ ਨੇ ਸਾਂਝੇ ਤੌਰ ‘ਤੇ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਸਮੇਤ ਸਮੁੱਚੇ ਆਗੂਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦਾ ਧੰਨਵਾਦ ਕਰਦੇ ਹਨ, ਜਿਨ੍ਹਾਂ ਨੇ ਉਨ੍ਹਾਂ ‘ਤੇ ਵਿਸ਼ਵਾਸ਼ ਪ੍ਰਗਟਾਇਆ ਹੈ। ਸ੍ਰੀਮਤੀ ਅਲੀਪੁਰ ਨੇ ਕਿਹਾ ਕਿ ਜ਼ਿਲ੍ਹੇ ਦੇ ਸਮੁੱਚੇ ਪਿੰਡਾਂ ਦੇ ਚਹੁਤਰਫ਼ਾ ਵਿਕਾਸ ਲਈ ਫੰਡਾਂ ਦੀ ਕੋਈ ਤੋਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਮੁੱਚੇ ਵਿਕਾਸ ਕਾਰਜ ਤਰਜੀਹ ਮੁਤਾਬਕ ਪਹਿਲ ਦੇ ਅਧਾਰ ‘ਤੇ ਕਰਵਾਏ ਜਾਣਗੇ।

ਸ੍ਰੀਮਤੀ ਰਾਜ ਕੌਰ ਅਲੀਪੁਰ ਤੇ ਸ. ਸ਼ੁਤਰਾਣਾ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਅਤੇ ਮਗਨਰੇਗਾ ਸਮੇਤ ਲੋਕ ਭਲਾਈ ਦੀਆਂ ਸਕੀਮਾਂ ਹੋਰ ਸਰਕਾਰੀ ਸਕੀਮਾਂ ਨੂੰ ਪੂਰੀ ਤਨਦੇਹੀ ਨਾਲ ਲਾਗੂ ਕਰਵਾਇਆ ਜਾਵੇਗਾ ਤਾਂ ਕਿ ਜ਼ਿਲ੍ਹੇ ਦੇ ਸਾਰੇ ਯੋਗ ਲਾਭਪਾਤਰੀਆਂ ਨੂੰ ਸਰਕਾਰੀ ਸਕੀਮਾਂ ਦੇ ਲਾਭ ਸਮੇਂ ਸਿਰ ਦਿਵਾਏ ਜਾ ਸਕਣ।

ALSO READ: AZAD SOCH PUNJABI EPAPER
Leave a Reply

Your email address will not be published. Required fields are marked *