Punjab Police Martyrs ਸ਼ਹੀਦ ਹੋਏ ਨੌਜਵਾਨ ਦੀ ਮਾਂ ਨੂੰ ਪੈ ਰਹੀਆਂ ਹਨ ਠੋਕਰਾਂ Punjab Police Martyrs ਸ਼ਹੀਦ ਹੋਏ ਨੌਜਵਾਨ ਦੀ ਮਾਂ ਨੂੰ ਪੈ ਰਹੀਆਂ ਹਨ ਠੋਕਰਾਂ
BREAKING NEWS
Search

Live Clock Date

Your browser is not supported for the Live Clock Timer, please visit the Support Center for support.

ਸ਼ਹੀਦ ਹੋਏ ਨੌਜਵਾਨ ਦੀ ਮਾਂ ਨੂੰ ਇਨਸਾਫ਼ ਲੈਣ ਖਾਣੀਆਂ ਪੈ ਰਹੀਆਂ ਹਨ ਠੋਕਰਾਂ

154

ਤਰਨਤਾਰਨ/ 16 ਅਕਤੂਬਰ/ ਵਿਸ਼ਾਲ ਕਟਾਰੀਆ : Punjab Police Martyrs -ਥਾਣਾ ਵਲਟੋਹਾ ਅਧੀਨ ਪੈਂਦੇ ਕਸਬਾ ਅਲਗੋਂ ਖੁਰਦ ਵਿਖੇ ਅੱਤਵਾਦ ਦੇ ਕਾਲੇ ਦੌਰ ਦੌਰਾਨ ਪੰਜਾਬ ਪੁਲਿਸ ਵਿੱਚ ਨੌਕਰੀ ਕਰਦੇ ਸਮੇਂ ਦੇਸ਼ ਦੀ ਖਾਤਰ ਸ਼ਹੀਦ ਹੋਏ (Punjab Police Martyrs) ਇੱਕ ਘਰ ਦੇ ਤਿੰਨ ਨੌਜਵਾਨਾਂ ਦੀ ਮਾਂ ਨੂੰ ਇਨਸਾਫ਼ ਲੈਣ ਦੀ ਖਾਤਰ ਦਰ ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਔਰਤ ਬੇਅੰਤ ਕੌਰ ਪਤਨੀ ਜੋਗਾ ਸਿੰਘ ਵਾਸੀ ਅਲਗੋਂ ਖੁਰਦ ਨੇ ਦੱਸਿਆ ਕਿ ਅੱਜ ਤੋਂ 13 ਸਾਲ ਪਹਿਲਾਂ ਅਸੀਂ ਆਪਣੀ ਜ਼ਮੀਨ 7 ਕਨਾਲ 2 ਮਰਲੇ ਪਿੰਡ ਦੇ ਹੀ ਵਿਅਕਤੀ ਜੋ ਮਾਲ ਵਿਭਾਗ ਵਿੱਚ ਸਰਕਾਰੀ ਨੌਕਰੀ ਕਰਦਾ ਹੈ ਉਸ ਨੂੰ 13 ਲੱਖ ਰੁਪਏ ਵਿੱਚ ਵੇਚ ਦਿੱਤੀ ਸੀ ਅਤੇ ਇਸ ਦੌਰਾਨ ਜਦ ਉਕਤ ਵਿਅਕਤੀ ਸਾਡੇ ਤੋਂ ਰਜਿਸਟਰੀ ਕਰਵਾਉਣ ਲੱਗਾ ਤਾਂ ਮੌਕੇ ਤੇ ਮੌਜੂਦ ਗਵਾਹਾਂ ਦੀ ਹਾਜ਼ਰੀ ਵਿਚ ਉਕਤ ਵਿਅਕਤੀ ਨੇ ਸਾਨੂੰ 8 ਲੱਖ ਰੁਪਏ ਨਕਦ ਦੇ ਦਿੱਤੇ ਅਤੇ ਬਾਕੀ ਦੇ ਰਹਿੰਦੇ 5 ਲੱਖ ਰੁਪਏ ਘਰ ਜਾ ਕੇ ਦੇਣ ਦਾ ਵਾਅਦਾ ਕੀਤਾ ਸੀ ਪਰ ਉਕਤ ਵਿਅਕਤੀ ਨੇ ਜਦ ਰਜਿਸਟਰੀ ਕਰਵਾ ਲਈ ਤਾਂ ਉਹ ਸਾਨੂੰ 5 ਲੱਖ ਰੁਪਿਆ ਦੇਣ ਤੋਂ ਮੁੱਕਰ ਗਿਆ ਜਿਸ ਤੋਂ ਬਾਅਦ ਅਸੀਂ ਆਪਣਾ ਹੱਕ ਲੈਣ ਲਈ ਸਰਕਾਰੇ ਦਰਬਾਰੇ ਅਤੇ ਪੰਚਾਇਤਾਂ ਵਿੱਚ ਵੀ ਗਏ ਪਰ ਉਕਤ ਵਿਅਕਤੀ ਦੀ ਸਿਆਸੀ ਪਹੁੰਚ ਹੋਣ ਕਰਕੇ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ।

ਪੀੜਤ ਔਰਤ ਨੇ ਪੰਜਾਬ ਸਰਕਾਰ ਅਤੇ SSP Taran Tarn ਮੰਗ ਕਰਦੇ ਹੋਏ ਕਿਹਾ ਕਿ ਮੇਰੇ ਤਿੰਨ ਨੌਜਵਾਨ ਪੁੱਤ Punjab Police ਵਿੱਚ ਅੱਤਵਾਦ ਦੇ ਕਾਲੇ ਦੌਰ ਦੌਰਾਨ ਦੇਸ਼ ਦੀ ਰਾਖੀ ਕਰਦੇ ਸ਼ਹੀਦ ਹੋਏ ਸਨ ਪਰ ਅੱਜ ਉਨ੍ਹਾਂ ਦੀਆਂ ਸ਼ਹੀਦੀਆਂ ਨੂੰ ਉਨ੍ਹਾਂ ਦਾ ਹੀ ਪ੍ਰਸ਼ਾਸਨ ਅੱਖੋਂ ਪਰੋਖਾ ਕਰਦਾ ਦਿਖਾਈ ਦੇ ਰਿਹਾ ਜਿਸ ਕਰਕੇ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਕਿਰਪਾ ਕਰਕੇ ਸਾਨੂੰ ਸਾਡੇ ਬਣਦਾ ਹੱਕ ਦਿਵਾਇਆ ਜਾਵੇ ਅਤੇ ਉਕਤ ਵਿਅਕਤੀ ਖਿਲਾਫ ਬਣਦੀ ਕਾਰਵਾਈ ।

ਜਦ ਇਸ ਸਬੰਧੀ ਜ਼ਿਲ੍ਹਾ ਤਰਨ ਤਾਰਨ ਦੇ ਐਸ ਐਸ ਪੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਸ਼ਹੀਦਾਂ ਦਾ ਪਰਿਵਾਰ ਹੈ ਇਨ੍ਹਾਂ ਨਾਲ ਪੂਰਾ ਇਨਸਾਫ ਕੀਤਾ ਜਾਵੇਗਾ ਅਤੇ ਇਨ੍ਹਾਂ ਵੱਲੋਂ ਮੈਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਜਿਸ ਸਬੰਧੀ ਥਾਣਾ ਭਿੱਖੀਵਿੰਡ ਦੇ ਡੀਐਸਪੀ ਸਾਹਿਬ ਦੀ ਡਿਊਟੀ ਲਾ ਦਿੱਤੀ ਹੈ ।

Punjab Police Martyrs
Leave a Reply

Your email address will not be published. Required fields are marked *