Rana Sodhi CM Car case: ਕੈਪਟਨ ਦੀ ਗੱਡੀ 'ਚ ਬੈਠਣੋਂ ਰੋਕਿਆRana Sodhi CM Car case: ਕੈਪਟਨ ਦੀ ਗੱਡੀ 'ਚ ਬੈਠਣੋਂ ਰੋਕਿਆ
Your browser is not supported for the Live Clock Timer, please visit the Support Center for support.
Rana Sodhi CM Car case

ਰਾਣਾ ਗੁਰਮੀਤ ਸੋਢੀ ਨੂੰ ਕੈਪਟਨ ਦੀ ਗੱਡੀ ‘ਚ ਬੈਠਣੋਂ ਰੋਕਿਆ

25

ਸ੍ਰੀ ਮੁਕਤਸਰ ਸਾਹਿਬ,- Rana Sodhi CM Car case- ਬੁੱਧਵਾਰ ਨੂੰ ਜਲਾਲਾਬਾਦ ਹਲਕੇ ਦੇ ਕਾਂਗਰਸੀ ਉਮੀਦਵਾਰ ਰਮਿੰਦਰ ਸਿੰਘ ਆਂਵਲਾ ਦੇ ਹੱਕ ‘ਚ ਅੱਜ ਕੈਪਟਨ ਅਮਰਿੰਦਰ ਸਿੰਘ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਸਨ । ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮੋਹਲਾਂ ਦੇ ਸਰਕਾਰੀ ਸਕੂਲ ਵਿਖੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦਾ ਹੈਲੀਕਾਪਟਰ ਉਤਰਿਆ।

ਉਸ ਤੋਂ ਬਾਅਦ ਜਦੋਂ ਉਨ੍ਹਾਂ ਦੀਆਂ ਗੱਡੀਆਂ ਦਾ ਕਾਫਲਾ ਰਵਾਨਾ ਹੋਣ ਲੱਗਿਆ ਤਾਂ ਰਾਣਾ ਗੁਰਮੀਤ ਸਿੰਘ ਸੋਢੀ ਮੁੱਖ ਮੰਤਰੀ ਦੀ ਗੱਡੀ ‘ਚ ਬੈਠਣ ਲਈ ਆਏ, ਪਰ ਇਸ ਦੌਰਾਨ ਮੁੱਖ ਮੰਤਰੀ ਦੇ ਸੁਰੱਖਿਆ ਇੰਚਾਰਜ ਖੂਬੀ ਰਾਮ ਨੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਕੈਪਟਨ ਨਾਲ ਗੱਡੀ ‘ਚ ਬੈਠਣ ਤੋਂ ਰੋਕ ਦਿੱਤਾ ਅਤੇ ਜਿਸ ਤੋਂ ਬਾਅਦ ਦੋਵਾਂ ਵਿਚਕਾਰ ਬਹਿਸ ਹੋਈ।

ਇਹ ਸਾਰੀ ਗੱਲਬਾਤ ਉੱਥੇ ਖੜ੍ਹੇ ਲੋਕਾਂ ਨੇ ਆਪਣੇ ਕੈਮਰਿਆਂ ‘ਚ ਰਿਕਾਰਡ ਕਰ ਲਈ ਜੋ ਕਿ ਹੁਣ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਇਸ ਦੌਰਾਨ ਰਾਜਾ ਵੜਿੰਗ ਵੀ ਮੁੱਖ ਮੰਤਰੀ ਦੇ ਸੁਰੱਖਿਆ ਸਲਾਹਕਾਰ ਨੂੰ ਕੁੱਝ ਕਹਿੰਦੇ ਨਜ਼ਰ ਆਏ ਇਸ ਘਟਨਾਕ੍ਰਮ ਤੋਂ ਬਾਅਦ ਰਾਣਾ ਗੁਰਮੀਤ ਸੋਢੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਗੱਡੀ ‘ਚ ਬੈਠ ਕੇ ਚੋਣ ਪ੍ਰਚਾਰ ਲਈ ਗਏ। ਜਿਕਰਯੋਗ ਹੈ ਕਿ ਕੈਪਟਨ ਅੰਰਿੰਦਰ ਸਿੰਘ ਦੀ ਆਪਣੇ ਵਿਧਾਇਕਾਂ ਅਤੇ ਮੰਤਰੀ ਤੋਂ ਦੂਰੀ ਦੀ ਚਰਚਾ ਕਾਫੀ ਸਮੇਂ ਤੋਂ ਪੰਜਾਬ ਕਾਂਗਰਸ ਵਿੱਚ ਗੂੰਜਦੀ ਆ ਰਹੀ ਹੈ।

Rana Sodhi CM Car case

ALSO READ: ਪੰਜਾਬੀ ਲੋਕ ਗਾਇਕ ਜੌਨ ਬੇਦੀ ਕੈਨੇਡਾ ਟੂਰ ਲਈ ਰਵਾਨਾ

ALSO READ: ਸਿਹਤ ਵਿਭਾਗ ਦੀ ਟੀਮ ਵੱਲੋਂ ਛਾਪੇ ਦੌਰਾਨ ਸ਼ਰਮਾਂ ਸਵੀਟਸ ਦੇ ਰਸਗੁੱਲਿਆਂ ‘ਚ ਪਈਆਂ ਮੱਖੀਆਂ ਨੇਂ ਆਮ ਲੋਕਾਂ ਨੂੰ ਪਾਇਆ ਸੋਚੀਂ

ALSO READ: ਸ਼ਹੀਦ ਹੋਏ ਨੌਜਵਾਨ ਦੀ ਮਾਂ ਨੂੰ ਇਨਸਾਫ਼ ਲੈਣ ਖਾਣੀਆਂ ਪੈ ਰਹੀਆਂ ਹਨ ਠੋਕਰਾਂ

ALSO READ: AZAD SOCH PUNJABI NEWSPAPER




Leave a Reply

Your email address will not be published. Required fields are marked *