ਡਿਪਟੀ ਕਮਿਸ਼ਨਰ : ਪਰਾਲੀ ਸਾੜਨ ਸਬੰਧੀਂ ਪਟਵਾਰੀ ਤੁਰੰਤ ਰਿਪੋਰਟ ਕਰਨਗੇ ਡਿਪਟੀ ਕਮਿਸ਼ਨਰ : ਪਰਾਲੀ ਸਾੜਨ ਸਬੰਧੀਂ ਪਟਵਾਰੀ ਤੁਰੰਤ ਰਿਪੋਰਟ ਕਰਨਗੇ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Deputy Commissioner

ਪਰਾਲੀ ਸਾੜਨ ਸਬੰਧੀਂ ਪਟਵਾਰੀ ਤੁਰੰਤ ਰਿਪੋਰਟ ਕਰਨਗੇ, ਢਿੱਲ ਮੱਠ ਬਰਦਾਸ਼ਤ ਨਹੀਂ ਹੋਵੇਗੀ

212

ਜ਼ਮੀਨੀ ਰਿਕਾਰਡ, ਗਿਰਦਾਵਰੀਆਂ ਤੇ ਇੰਤਕਾਲਾਂ ਦੇ ਪੈਂਡਿੰਗ ਮਾਮਲੇ ਤੁਰੰਤ ਨਿਪਟਾਏ ਜਾਣ-ਕੁਮਾਰ ਅਮਿਤ

ਬਕਾਇਆ ਮਾਲੀਆ ਇਕੱਠਾ ਕਰਨ ਨੂੰ ਤਰਜੀਹ ਦੇਣ ਮਾਲ ਅਧਿਕਾਰੀ-ਡਿਪਟੀ ਕਮਿਸ਼ਨਰ

ਪਟਿਆਲਾ, 17 ਅਕਤੂਬਰ: ਪਟਿਆਲਾ ਦੇ ਡਿਪਟੀ ਕਮਿਸ਼ਨਰ (Deputy Commissioner ) ਸ੍ਰੀ ਕੁਮਾਰ ਅਮਿਤ ਨੇ ਜ਼ਿਲ੍ਹੇ ਦੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਆਮ ਲੋਕਾਂ ਦੇ ਜਮੀਨਾਂ ਨਾਲ ਸਬੰਧਤ ਰਿਕਾਰਡ ਨੂੰ ਸਮੇਂ ਸਿਰ ਮੁਕੰਮਲ ਕਰਵਾਉਣਾ ਯਕੀਨੀ ਬਣਾਉਣ। ਉਹ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਅਧਿਕਾਰੀਆਂ ਦੀਆਂ ਮਹੀਨਾਵਾਰ ਮੀਟਿੰਗਾਂ ਦੀ ਪ੍ਰਧਾਨਗੀ ਕਰ ਰਹੇ ਸਨ।

ਡਿਪਟੀ ਕਮਿਸ਼ਨਰ (Deputy Commissioner) ਨੇ ਖੇਤਾਂ ਵਿੱਚ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਬਾਰੇ ਪਟਵਾਰੀਆਂ ਵੱਲੋਂ ਪੂਰੀ ਰਿਪੋਰਟ ਸਮੇਂ ਸਿਰ ਕੀਤੇ ਜਾਣ ਦੀ ਤਾਕੀਦ ਕਰਦਿਆਂ ਕਿਹਾ ਕਿ ਪਿਛਲੇ ਸਾਲ ਪਟਵਾਰੀਆਂ ਨੇ ਕੇਵਲ 30 ਫੀਸਦੀ ਹੀ ਰਿਪੋਰਟਿੰਗ ਕੀਤੀ ਸੀ ਜਿਸ ਲਈ ਇਸ ਵਾਰ ਅਜਿਹਾ ਨਹੀ ਹੋਣਾਂ ਚਾਹੀਦਾ। ਉਨ੍ਹਾਂ ਕਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਦੇਸ਼-ਵਿਦੇਸ਼ਾਂ ਵਿੱਚੋਂ ਸੰਗਤਾਂ ਦੀ ਪੰਜਾਬ ਆਮਦ ਦੇ ਮੱਦੇਨਜ਼ਰ ਪਰਾਲੀ ਸਾੜਨ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

Deputy Commissioner ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਤੇਜਵੀਰ ਸਿੰਘ ਪਟਿਆਲਾ ਜ਼ਿਲ੍ਹੇ ਦੀ ਨਿਗਰਾਨੀ ਕਰ ਰਹੇ ਹਨ, ਜਿਸ ਕਰਕੇ ਐਸ.ਡੀ.ਐਮਜ ਅਤੇ ਤਹਿਸੀਲਦਾਰਾਂ ਸਮੇਤ ਹੋਰ ਅਧਿਕਾਰੀ ਕਿਸਾਨਾਂ ਨਾਲ ਨਿੱਜੀ ਰਾਬਤਾ ਕਾਇਮ ਕਰਕੇ ਪਰਾਲੀ ਸਾੜਨ ਦੇ ਮਾਮਲਿਆਂ ‘ਤੇ ਰੋਕ ਲਾਉਣ ਅਤੇ ਕਿਸੇ ਕਿਸਮ ਦੀ ਢਿੱਲ ਮੱਠ ਨਾ ਵਰਤੀ ਜਾਵੇ।

Deputy Commissioner ਨੇ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਲੋਕਾਂ ਦੇ ਜ਼ਮੀਨ ਨਾਲ ਸਬੰਧਤ ਕਾਰਜਾਂ ਨੂੰ ਪਹਿਲ ਦੇ ਅਧਾਰ ‘ਤੇ ਨਿਪਟਾਉਣ ਤਾਂ ਕਿ ਸਰਕਾਰੀ ਸੇਵਾਵਾਂ ਸਮੇਂ ਸਿਰ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਨੇ ਜ਼ਮੀਨਾਂ ਦੀਆਂ ਜਮਾਂਬੰਦੀਆਂ, ਇੰਤਕਾਲ, ਖਸਰਾ ਗਿਰਦਾਵਰੀ ਅਤੇ ਖਾਨਗੀ ਤਕਸੀਮਾਂ ਦੇ ਕੇਸ ਤੁਰੰਤ ਨਿਪਟਾਉਣ ਦੇ ਆਦੇਸ਼ ਦਿੰਦਿਆਂ ਕਿਹਾ ਕਿ ਜਿੱਥੇ 10 ਤੋਂ ਵੱਧ ਮਾਮਲੇ ਲੰਬਿਤ ਹੋਣਗੇ, ਉਨ੍ਹਾਂ ਦੀ ਉਹ ਖ਼ੁਦ ਨਿਗਰਾਨੀ ਕਰਨਗੇ।

ਡਿਪਟੀ ਕਮਿਸ਼ਨਰ ਨੇ ਉਪ ਮੰਡਲ ਮੈਜਿਸਟ੍ਰੇਟਾਂ ਨੂੰ ਆਪਣੇ ਅਧੀਨ ਤਹਿਸੀਲਾਂ, ਸਬ ਤਹਿਸੀਲਾਂ, ਬੀਡੀਪੀਓ ਤੇ ਖ਼ਜ਼ਾਨਾ ਦਫ਼ਤਰਾਂ ਸਮੇਤ ਹੋਰ ਅਦਾਰਿਆਂ ਦਾ ਨਿਰੀਖਣ ਕਰਨ ਲਈ ਕਿਹਾ ਅਤੇ ਸਮੂਹ ਤਹਿਸੀਲਦਾਰਾਂ ਨੂੰ ਪਟਵਾਰੀਆਂ ਦੇ ਕੰਮ ਕਾਜ ਦਾ ਹਫ਼ਤਾਵਰੀ ਨਿਰੀਖਣ ਕਰਨ ਦੇ ਆਦੇਸ਼ ਦਿੱਤੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਾਲੀਆ ਇਕੱਤਰ ਕਰਨ ‘ਚ ਮਾਲ ਅਧਿਕਾਰੀਆਂ ਦਾ ਅਹਿਮ ਰੋਲ ਹੁੰਦਾ ਹੈ, ਇਸ ਲਈ ਵੱਖ-ਵੱਖ ਨਿਗਮਾਂ ਜਾਂ ਵਿਭਾਗਾਂ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਡਿਫਾਲਟਰ ਕਰਜਦਾਰਾਂ ਤੋਂ ਤੁਰੰਤ ਵਸੂਲੀ ਕਰਨ ਨੂੰ ਤਰਜੀਹ ਦਿੱਤੀ ਜਾਵੇ ਅਤੇ ਪ੍ਰਗਤੀ ਰਿਪੋਰਟ ਸਮੇਂ ਸਿਰ ਭੇਜੀ ਜਾਵੇ।

ਮੀਟਿੰਗ ‘ਚ ਐਸ.ਡੀ.ਐਮ. ਸ੍ਰੀ ਅਜੇ ਅਰੋੜਾ, ਐਸ.ਡੀ.ਐਮ. ਪਟਿਆਲਾ ਸ. ਰਵਿੰਦਰ ਸਿੰਘ ਅਰੋੜਾ, ਐਸ.ਡੀ.ਐਮ. ਸਮਾਣਾ ਸ੍ਰੀ ਨਮਨ ਮੜਕਨ, ਐਸ.ਡੀ.ਐਮ. ਪਾਤੜਾਂ ਸ੍ਰੀਮਤੀ ਪਾਲਿਕਾ ਅਰੋੜਾ, ਐਸ.ਡੀ.ਐਮ. ਰਾਜਪੁਰਾ ਸ੍ਰੀ ਸ਼ਿਵ ਕੁਮਾਰ ਅਤੇ ਐਸ.ਡੀ.ਐਮ. ਨਾਭਾ ਸ. ਸੂਬਾ ਸਿੰਘ, ਸਹਾਇਕ ਕਮਿਸ਼ਨਰ ਡਾ. ਇਸਮਤ ਵਿਜੇ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਸ. ਹਰਸ਼ਰਨਜੀਤ ਸਿੰਘ, ਸੁਪਰਡੈਂਟ ਮਾਲ ਸ. ਹਮੀਰ ਸਿੰਘ ਸੰਗਤੀਵਾਲਾ ਸਮੇਤ ਹੋਰ ਅਧਿਕਾਰੀ ਮੌਜੂਦ ਸਨ।

ALSO READ: ਕਿਉਂ ਰੱਖਿਆ ਜਾਂਦਾ ਹੈ ਕਰਵਾ ਚੌਥ ਦਾ ਵਰਤ , ਜਾਣੋ ਪੁਰੀ ਕਹਾਣੀ

ALSO READ: AZAD SOCH EPAPER
Leave a Reply

Your email address will not be published. Required fields are marked *