Karva chauth importance, rules and Proper way of Karva chauth Karva chauth importance, rules and Proper way of Karva chauth
Your browser is not supported for the Live Clock Timer, please visit the Support Center for support.
Karva-Chauth-story

ਕਿਉਂ ਰੱਖਿਆ ਜਾਂਦਾ ਹੈ ਕਰਵਾ ਚੌਥ ਦਾ ਵਰਤ , ਜਾਣੋ ਪੁਰੀ ਕਹਾਣੀ

151

karva chauth importance ਭਾਰਤ ਅੰਦਰ ਕਰਵਾ ਚੌਥ ਦੀ ਕਾਫੀ ਮਹੱਤਤਾ ਪਾਈ ਜਾਂਦੀ ਹੈ। ਇਸ ਨੂੰ ਸੁਹਾਗਣਾਂ ਦਾ ਤਿਉਹਾਰ ਕਹਿਣਾ ਵੀ ਕੋਈ ਅਤਿਕਥਨੀ ਨਹੀਂ ਹੋਵੇਗਾ। Karv Chair ਦੇ ਤਿਉਹਾਰ ‘ਚ ਪੂਜਾ ਪਾਠ ਕਰਨ ਦੀ ਬਹੁਤ ਜਿਆਦਾ ਭੂਮਿਕਾ ਹੁੰਦੀ ਹੈ। ਸੁਹਾਗਣ ਔਰਤਾਂ ਸਾਰਾ ਦਿਨ ਵਰਤ ਰੱਖ ਕੇ ਸ਼ਾਮ ਨੂੰ ਚੰਦਰਮਾ ਦੇ ਚੜਨ ਤੋਂ ਬਾਦ ਪੂਜਾ ਕਰਦੀਆਂ ਹਨ। ਕਰਵਾ ਚੌਥ ਦੀ ਪੂਜਾ ਆਮ ਤੌਰ ‘ਤੇ ਇਕੱਲੇ ਨਹੀਂ ਕੀਤੀ ਜਾਂਦੀ। ਪੂਜਾ ਸਮੇਂ ਔਰਤਾਂ ਚੰਦ ਨੂੰ ਦੇਖ ਕੇ ਆਪਣੀ ਪਤੀ ਦੇ ਹੱਥ ਤੋਂ ਪਾਣੀ ਪੀ ਕੇ ਵਰਤ ਖ਼ਤਮ ਕਰਦੀਆਂ ਹਨ। ਹਾਲਾਂਕਿ ਅੱਜਕਲ੍ਹ ‘ਚ ਬਹੁਤ ਸਾਰੀਆਂ ਔਰਤਾਂ ਕਾਮ ਕਾਰ ਦੇ ਸਿਲਸਿਲੇ ਚ ਆਪਣੇ ਪਤੀ ਜਾਂ ਪਰਿਵਾਰ ਤੋਂ ਦੂਰ ਰਹਿੰਦੀਆਂ ਹਨ ਤਾਂ ਉਨ੍ਹਾਂ ਨੂੰ ਇਕੱਲੇ ਹੀ ਕਰਵਾ ਚੌਥ ਦੀ ਪੂਜਾ ਕਰਨੀ ਪੈਂਦੀ ਹੈ। ਲੇਕਿਨ ਅਗਰ ਸੁਹਾਗਣ ਦਾ ਪਤੀ ਵੀ ਸ਼ਾਮ ਦੀ ਪੂਜਾ ‘ਚ ਪਤਨੀ ਦੇ ਨਾਲ ਹੋਵੇ ਤਾਂ ਬਹੁਤ ਵਧੀਆ ਸਗੁਨ ਮੰਨਿਆ ਜਾਂਦਾ ਹੈ ਅਤੇ ਧਾਰਮਿਕ ਹਿਸਾਬ ਨਾਲ ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਪਤੀ ਦੀ ਉਮਰ ਲੰਬੀ ਹੁੰਦੀ ਹੈ ਅਤੇ ਦੋਵਾਂ ਦਾ ਰਿਸ਼ਤਾ ਮਜ਼ਬੂਤ ਜਰੂਰ ਹੁੰਦਾ ਹੈ।

karva chauth importance
ਕਰਵਾ ਚੌਥ ਦੇ ਵਰਤ ਦੀ ਪੂਜਾ ਵਿਚ 7 ਚੀਜ਼ਾਂ ਨੂੰ ਬਹੁਤ ਹੀ ਮਹੱਤਵਪੂਰਣ ਸਮਝਿਆ ਜਾਦਾ ਹੈ। ਕਰਵਾਚੌਥ ਦਾ ਵਰਤ ਕਰਨ ਵਾਲੀਆਂ ਸੁੁਹਾਗਣਾਂ ਲਈ ਦੁੁਪਹਿਰ ਸਮੇਂ ਪੂਜਾ ਕਰਨਾ ਵੀ ਜਰੂਰੀ ਹੈ ਜਿਸ ਵਿਚ ਸੁਹਾਗਣ ਔਰਤਾਂ ਇਕੱਠੀਆਂ ਹੋ ਕੇ ਕਹਾਂਣੀ n han ਸੁਣਦੀਆਂ ਹਨ।

karwa chauth importance

ਕਿਹਾ ਜਾਂਦਾ ਹੈ ਕਿ ਜਿਸ ਕਰਕੇ ਕਰਵਾ ਚੌਥ ਦਾ ਵਰਤ ਰੱਖਿਆ ਜਾਂਦਾ ਹੈ ਉਸ ਮਾਤਾ ਦਾ ਨਾਮ ਕਰਵਾ ਸੀ। ਕਰਵਾ ਉਸ ਨਦੀ ਦਾ ਪ੍ਰਤੀਕ ਹੈ ਜਿਸ ਵਿੱਚ ਮਾਂ ਕਰਵਾ ਦੇ ਪਤੀ ਦਾ ਪੈਰ ਮਗਰਮੱਛ ਨੇ ਫੜ੍ਹ ਲਿਆ ਸੀ। ਅੱਜਕਲ੍ਹ ਬਜ਼ਾਰ ‘ਚ ਕਰਵਾ ਜ਼ਿਆਦਾ ਸੋਹਣੇ ਮਿਲ ਜਾਂਦੇ ਹਨ। ਕਰਵਾ ਮਾਤਾ ਦੀ ਤਸਵੀਰ ਹੋਰ ਮਾਤਾਵਾਂ ਦੀ ਤੁਲਨਾ ਨਾਲੋਂ ਅਲੱਗ ਹੁੰਦੀ ਹੈ। ਇਸ ਮਾਤਾ ਦੀ ਤਸਵੀਰ ‘ਚ ਸੰਸਕ੍ਰਿਤ ਦੇ ਪੁਰਾਤਨ ਭਾਰਤ ਦੀ ਝੱਲਕ ਮਿਲ ਜਾਂਦੀ ਹੈ।

karwa chauth importance
ਧਾਰਮਿਕ ਮਾਨਤਾਵਾਂ ਅਨੁਸਾਰ ਹਿੰਦੂ ਧਰਮ ‘ਚ ਕੋਈ ਵੀ ਪੂਜਾ ਦੀਵੇ ਬਿਨ੍ਹਾਂ ਨਹੀਂ ਹੁੰਦੀ। ਇਸ ਲਈ ਦੀਵਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਧਿਆਨ ਨੂੰ ਕੇਂਦਰਿਤ ਕਰਦਾ ਹੈ। ਵਰਤ ਦੀ ਪੂਜਾ ਦੇ ਬਾਅਦ ਔਰਤਾਂ ਛਾਨਣੀ ਨਾਲ ਆਪਣੇ ਪਤੀ ਦਾ ਮੂੰਹ ਦੇਖਦੀਆਂ ਹਨ। ਇਸਦਾ ਕਾਰਨ ਕਰਵਾ ਚੌਥ ‘ਚ ਸੁਣਾਈ ਜਾਣ ਵਾਲੀ ਵੀਰਵਤੀ ਦੀ ਕਥਾ ਨਾਲ ਜੁੜਿਆ ਹੈ।

ਜਿਕਰਜ਼ੋਗ ਹੈ ਕਿ ਅੱਜਕਲ ਸਾਇੰਸ ਦਾ ਜ਼ਮਾਨਾ ਹੋਣ ਕਰਕੇ ਕਰਵਾ ਚੌਥ ਦੀ ਮਹੱਤਤਾ ਕੁਝ ਘਟਦੀ ਨਜ਼ਰ ਆ ਰਹੀ ਹੈ ਪਰੰਤੂ ਫੇਰ ਵੀ ਸੁਹਾਗਣਾਂ ਦੇ ਇਸ ਤਿਉਹਾਰ ਕਰਵਾ ਚੌਥ ਤੇ ਔਰਤਾਂ ਕਾਫੀ ਸਜ਼ ਧਜ ਕੇ ਪੂਰਾ ਦਿਨ ਆਪਣੇ ਪਤੀ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ।,. Proper way of Karva chauth

Also Read : ਸਭ ਤੋਂ ਘੈਂਟ ਪੰਜਾਬੀ ਗੀਤ ਅਤੇ ਵੀਡੀਓ

Also Read: Azad Soch Punjabi epaper
Leave a Reply

Your email address will not be published. Required fields are marked *