Online visa fee : ਨਿਊਜ਼ੀਲੈਂਡ ਦਾ ਵੀਜ਼ਾ ਲੈਣਾ ਹੈ ਤਾਂ ਜਾਅਲੀ ਵੈੱਬਸਾਇਟਾਂ ਤੋਂ ਸਾਵਧਾਨ Online visa fee : ਨਿਊਜ਼ੀਲੈਂਡ ਦਾ ਵੀਜ਼ਾ ਲੈਣਾ ਹੈ ਤਾਂ ਜਾਅਲੀ ਵੈੱਬਸਾਇਟਾਂ ਤੋਂ ਸਾਵਧਾਨ
Your browser is not supported for the Live Clock Timer, please visit the Support Center for support.
Online visa fee

ਨਿਊਜ਼ੀਲੈਂਡ ਦਾ ਵੀਜ਼ਾ ਲੈਣਾ ਹੈ ਤਾਂ ਜਾਅਲੀ ਵੈੱਬਸਾਇਟਾਂ ਤੋਂ ਸਾਵਧਾਨ

78

ਔਕਲੈਂਡ 17 ਅਕਤੂਬਰ -Online visa fee – ਪਹਿਲੀ ਅਕਤੂਬਰ 2019 ਤੋਂ ਨਿਊਜ਼ੀਲੈਂਡ ਦੇ ਚ ਵੀਜ਼ਾ ਮੁਕਤ ਦੇਸ਼ਾਂ ਤੋਂ ਆਉਣ ਵਾਲੇ ਹਰ ਯਾਤਰੀ ਨੂੰ ਆਨ ਲਾਈਨ ਆਗਿਆ (ਟ੍ਰੈਵਲ ਅਥਾਰਟੀ) ਜਿਸ ਨੂੰ NZETA ਦਾ ਨਾਂਅ ਦਿੱਤਾ ਗਿਆ ਹੈ, ਲੈਣੀ ਜਰੂਰੀ ਕੀਤੀ ਹੋਈ ਹੈ, ਤਾਂ ਹੀ ਉਹ ਦੇਸ਼ ਦੇ ਵਿਚ ਦਾਖਲ ਹੋਣ ਵਾਸਤੇ ਫਲਾਈਟ ਜਾਂ ਕਰੂਜ਼ ਆਦਿ ਫੜ ਸਕਣਗੇ। ਇਸ ਸੁਵਿਧਾ ਵਾਸਤੇ ਮੋਬਾਇਲ ਐਪਲੀਕੇਸ਼ਨ ਅਤੇ ਵੈਬਸਾਈਟ ਰਾਹੀਂ ਦਿੱਤੀ ਗਈ ਹੈ ਪਰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਦੇਖਿਆ ਕਿ ਇਸ ਵੇਲੇ ਕਈ ਜਾਅਲੀ ਵੈਬਸਾਈਟਾਂ ਇਹ ਵੀਜ਼ਾ ਦੇਣ ਲੱਗੀਆਂ ਹਨ।

ਇਹ ਜਾਅਲੀ ਵੈਬਸਾਈਟਾਂ ਮਿੱਥੀ ਫੀਸ ਤੋਂ ਜਿਆਦਾ ਪੈਸੇ ਲੋਕਾਂ ਤੋਂ ਵਸੂਲ ਰਹੀਆਂ ਹਨ ਰਹੀਆਂ ਹਨ। ਕਈ ਵੈਬਸਾਈਟਾਂ ਤਾਂ 10 ਗੁਣਾ ਜਿਆਦਾ ਫੀਸਾਂ ਲੈ ਰਹੀਆਂ ਹਨ। ਅਗਰ ਤੁਸੀਂ ਇਹ ਵੀਜ਼ਾ ਵੈਬਸਾਈਟ ਰਾਹੀਂ ਲੈਂਦੇ ਹੋ ਤਾਂ 12 ਡਾਲਰ ਲਗਦੇ ਹਨ ਅਤੇ ਜੇਕਰ ਮੋਬਾਇਲ ਐਪ ਤੋਂ ਲੈਂਦੇ ਹੋ ਤਾਂ ਸਿਰਫ 9 ਡਾਲਰ ਲਗਦੇ ਹਨ। IVL (International Visitor Conservation Levy) ਵਾਸਤੇ 35 ਡਾਲਰ ਪ੍ਰਤੀ ਵਿਅਕਤੀ ਖਰਚਾ ਹੈ। ਕੁਝ ਨਕਲੀ ਵੈਬਸਾਈਟਾਂ ਲੋਕਾਂ ਨੂੰ ਆਪਣੇ ਜ਼ਾਲ ਵਿੱਚ ਫਸਾਉਣ ਲਈ ਤੇਜੀ ਨਾਲ ਸਰਵਿਸ ਦੇਣ ਦਾ ਡਰਾਮਾ ਵੀ ਕਰਦੀਆਂ ਹਨ।  

ਕੁਝ ਨਕਲੀ ਵੈਬਸਾਈਟਾਂ ਗਾਹਕਾਂ ਦੀ ਉਹ ਜਾਣਕਾਰੀ ਵੀ ਲੈ ਰਹੀਆਂ ਜਿਹੜੀਆਂ ਕਿ ਅਸਲ ਵਿਚ ਲੋੜੀਂਦੀਆਂ ਨਹੀਂ ਹਨ। Immigration Department ਨੇ ਲੋਕਾਂ ਨੂੰ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ Fake websites ਤੋਂ ਬਚਿਆ ਜਾਵੇ ਅਤੇ ਆਪਣਾ ਪੈਸਾ ਵੀ ਬਚਾਇਆ ਜਾਵੇ।

ਇਸ ਵੀਜ਼ੇ ਰਾਹੀਂ ਸਰਕਾਰ ਦੋ ਤਰ੍ਹਾਂ ਦੀ ਫੀਸ ਲੈ ਰਹੀ ਹੈ ਪਹਿਲੀ New Zealand Electronic Travel Authority’ ਅਤੇ ਦੂਜੀ ਹੈ ‘ international Visitor Conservation & Tourism Levy ‘ ਇਹ Online visa fee ‘visa-waiver ( ਵੀਜ਼ ਮੁਕਤ) ਦੇਸ਼ਾਂ ਉਤੇ ਲਾਗੂ ਹੈ ਜੋ ਕਿ ਇਸ ਦੇਸ਼ ਦੇ ਵਿਚ ਚਾਹੇ ਰਹਿਣ ਆ ਰਹੇ ਹਨ ਤਾਂ ਫਿਰ ਇਥੇ ਪਹੁੰਚ ਕੇ ਦੂਜੀ ਫਲਾਈਟ (Transit) ਲੈਣ ਵਾਸਤੇ ਦਾਖਲ ਹੋ ਰਹੇ ਹਨ। ਆਸਟਰੇਲੀਆ ਦੇ ਪੱਕੇ (PR.) ਲੋਕਾਂ ਵਾਸਤੇ ਵੀ ਇਹ ਆਨ ਲਾਈਨ ਆਗਿਆ ਲੈਣੀ ਪਵੇਗੀ ਜੇਕਰ ਨਾਗਰਿਕ ਹੋਵੇਗਾ ਤਾਂ ਕੋਈ ਲੋੜ ਨਹੀਂ। ਨਿਊਜ਼ੀਲੈਂਡ ਦੀ ਨਾਗਰਿਕਤਾ ਅਤੇ ਵੀਜ਼ਾ ਰੱਖਣ ਵਾਲਿਆਂ ਨੂੰ ਇਸਦੀ ਲੋੜ ਨਹੀਂ ਹੋਏਗੀ।

ਵੀਜ਼ੇ ਦੀ ਲੋੜ ਵਾਲੇ ਦੇਸ਼ਾਂ ਦੇ ਲੋਕ ਜੋ ਕਰੂਜ਼ (The ship) ਰਾਹੀਂ ਇਥੇ ਪਹੁੰਚਣਗੇ ਉਨ੍ਹਾਂ ਨੂੰ ਵੀ ਇਹ ਆਨ ਲਾਈਨ ਆਗਿਆ ਲੈਣੀ ਪਵੇਗੀ ਜੇਕਰ ਇਥੇ ਜ਼ਹਾਜ਼ ਰਾਹੀਂ ਪਹੁੰਚ ਕੇ ਫਿਰ ਕਰੂਜ਼ ਫੜਨਾ ਹੈ ਤਾਂ ਵੀਜ਼ਾ ਲੈਣਾ ਪਵੇਗਾ।

ਇਹ Online Permission ਵਾਸਤੇ 72 Hrs. ਦਾ ਸਮਾਂ ਵੀ ਲੱਗ ਸਕੇਗਾ ਵੈਸੇ ਆਮ ਤੌਰ ‘ਤੇ ਜਲਦੀ ਹੋ ਜਾਇਆ ਕਰੇਗਾ। ਇਹ Online allowed ਫਲਾਈਟ ਚੜ੍ਹਨ ਤੋਂ ਪਹਿਲਾਂ ਮੰਜੂਰ ਹੋਣੀ ਚਾਹੀਦੀ ਹੈ ਅਤੇ ਇਸਦੀ ਮਿਆਦ ਦੋ  ਸਾਲ ਤੱਕ ਹੋਇਆ ਕਰੇਗੀ।

ALSO READ: ਸਭ ਤੋਂ ਘੈਂਟ ਪੰਜਾਬੀ ਗੀਤਾਂ ਦੀਆਂ ਦੇਖੋ ਵੀਡਿਓ

ALSO READ: ਕਿਉਂ ਰੱਖਿਆ ਜਾਂਦਾ ਹੈ ਕਰਵਾ ਚੌਥ ਦਾ ਵਰਤ , ਜਾਣੋ ਪੁਰੀ ਕਹਾਣੀ

ALSO READ: AZAD SOCH PUNJABI EPAPER
Leave a Reply

Your email address will not be published. Required fields are marked *