ਅੰਤਰਰਾਸ਼ਟਰੀ ਨਗਰ ਕੀਰਤਨ ਦਾ ਹਲਕਾ ਜੋਗਾ ਵਿੱਚ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਹਲਕਾ ਜੋਗਾ ਵਿੱਚ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ
Your browser is not supported for the Live Clock Timer, please visit the Support Center for support.
International Nagar Kirtan

ਅੰਤਰਰਾਸ਼ਟਰੀ ਨਗਰ ਕੀਰਤਨ ਦਾ ਹਲਕਾ ਜੋਗਾ ਵਿੱਚ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ

135


ਜੋਗਾ 19 ਅਕਤੂਬਰ ( ਵਿਰੇੰਦਰਪਾਲ ਮੰਤਰੋ ) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਜਰਨਲ ਸਕੱਤਰ ਭਾਈ ਸੁਖਚੈਨ ਸਿੰਘ ਅਤਲਾ ਅਤੇ ਵਿਰਸਾ ਸੰਭਾਲ ਗੁਰਮਤਿ ਪ੍ਰਚਾਰ ਸੁਸਾਇਟੀ ਦੇ ਮੁੱਖੀ ਗਿਆਨੀ ਹਰਜਿੰਦਰ ਸਿੰਘ ਭੀਖੀ  ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਜੋਂ ਪਾਕਿਸਤਾਨ ਨਨਕਾਣਾ ਸਾਹਿਬ ਤੋਂ ਆਰੰਭ ਹੋਕੇ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਹੁੰਦਾ ਹੋਇਆ ਅੱਜ ਮਾਨਸਾ ਜ਼ਿਲ੍ਹੇ ਦੇ ਹਲਕਾ ਜੋਗਾ ਵਿੱਚ ਦਾਖਲ ਹੋਇਆ ।

ਉਨ੍ਹਾਂ ਦੱਸਿਆ ਰੱਲੇ ਜੋਗੀਪੀਰ ਵਾਲੇ ਗੇਟ ਕੋਲ ਪਹੁੰਚਣ ਤੇ ਹਲਕਾ ਜੋਗਾ ਦੀਆਂ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਪੰਜ ਪਿਆਰੇ ਸਹਿਬਾਨ ਅਤੇ ਅਜੈਕਟਿਵ ਮੈਂਬਰ ਸ਼੍ਰੋਮਣੀ ਕਮੇਟੀ ਜੱਥੇਦਾਰ ਅਮਰੀਕ ਸਿੰਘ ਕੋਟਸ਼ਮੀਰ ਜੱਥੇਦਾਰ ਮਨਜੀਤ ਸਿੰਘ ਬੱਪੀਆਣਾ ਮਾਂ ਮਿੱਠੂ ਸਿੰਘ ਕਾਹਨੇਕੇ ਅਤੇ ਪ੍ਰਬੰਧਕਾ ਨੂੰ ਸਿਰੋਪਾਓ ਸਾਹਿਬ ਭੇਟ ਕੀਤੇ ਗਏ ।

ALSO READ: ਨਿਊਜ਼ੀਲੈਂਡ ਦਾ ਵੀਜ਼ਾ ਲੈਣਾ ਹੈ ਤਾਂ ਜਾਅਲੀ ਵੈੱਬਸਾਇਟਾਂ ਤੋਂ ਸਾਵਧਾਨ

ਇਸ ਸਮੇਂ ਬਾਬਾ ਨਾਜ਼ਰ ਸਿੰਘ ਅਤਲਾ ਕਲਾਂ ਰਾਮ ਸਿੰਘ ਅਤਲਾ ਕਲਾਂ ਪ੍ਰਧਾਨ ਹਾਕਮ ਸਿੰਘ ਅਤਲਾ ਕਲਾਂ ਹਰਜਿੰਦਰ ਸਿੰਘ ਮਾਖਾ ਹੈਂਡ ਗ੍ਰੰਥੀ ਦਰਸ਼ਨ ਸਿੰਘ ਕੁਲਵੰਤ ਸਿੰਘ ਮੋਹਰ ਸਿੰਘ ਵਾਲਾ ਗੁਰਦੀਪ ਸਿੰਘ ਭੀਖੀ ਜੀਵਨ ਸਿੰਘ ਭੀਖੀ ਬਲਜੀਤ ਸਿੰਘ ਅਤਲਾ ਜਗਦੇਵ ਸਿੰਘ ਮੂਲਾ ਸਿੰਘ ਵਾਲਾ ਮੱਖਣ ਸਿੰਘ ਉੱਭਾ ਮਨੇਜਰ ਅਜੈਬ ਸਿੰਘ ਜੋਗਾ ਅਤੇ ਪਿੰਡ ਅਤਲਾ ਖੁਰਦ ਅਤਲਾ ਕਲਾਂ ਭੁਪਾਲ ਕਲਾਂ ਭੁਪਾਲ ਪਲਾਂਟ ਅਲੀਸ਼ੇਰ ਕਲਾਂ ਅਲੀਸ਼ੇਰ ਖੁਰਦ ਮਾਖਾ ਚਹਿਲਾਂ ਢੈਪਈ ਖੀਵਾ ਕਲਾਂ ਖੀਵਾ ਖੁਰਦ ਝੱਬਰ,ਜੋਗਾ ਆਦਿ ਪਿੰਡਾਂ ਦੀਆਂ ਸੰਗਤਾਂ ਹਾਜ਼ਰ ਸਨ।

ALSO READ: AZAD SOCH PUNJABI EPAPER
Leave a Reply

Your email address will not be published. Required fields are marked *