ਕੈਨੇਡਾ 'ਚ ਨਕਲੀ ਪੁਲਿਸ ਅਧਿਕਾਰੀ ਬਣਕੇ ਲਾਈ ਔਰਤ ਨੂੰ ਲੱਖਾਂ ਦੀ ਚੇਪੀ ਕੈਨੇਡਾ 'ਚ ਨਕਲੀ ਪੁਲਿਸ ਅਧਿਕਾਰੀ ਬਣਕੇ ਲਾਈ ਔਰਤ ਨੂੰ ਲੱਖਾਂ ਦੀ ਚੇਪੀ
Your browser is not supported for the Live Clock Timer, please visit the Support Center for support.
Canada Police car

ਨਕਲੀ ਪੁਲਿਸ ਅਧਿਕਾਰੀ ਬਣਕੇ ਲਾਈ ਔਰਤ ਨੂੰ ਲੱਖਾਂ ਦੀ ਚੇਪੀ

120

ਨਕਲੀ ਪੁਲਿਸ ਨੇ ਔਰਤ ਤੋਂ ਲੁੱਟੇ 6 ਹਜ਼ਾਰ ਡਾਲਰ

ਕੈਨੇਡਾ, 18 ਅਕਤੂਬਰ, 2018 : ਭਾਵੇਂ ਕੈਨੇਡਾ ਪੁਲਿਸ ਵੱਲੋਂ ਆਪਣੇ ਦੇਸ ਵਾਸੀਆਂ ਲੋਕਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਕਿਸੇ ਵੀ ਪੁਲਿਸ ਅਧਿਕਾਰੀ ਨੂੰ ਕਿਸੇ ਤਰਾਂ ਦਾ ਵੀ ਕੋਈ ਭੁਗਤਾਨ ਨਾ ਕੀਤਾ ਜਾਵੇ ਪ੍ਰੰਤੂ ਰਿਸ਼ਵਤਖੋਰੀ ਇਕੱਲੇ ਭਾਰਤ ਵਿੱਚ ਹੀ ਨਹੀਂ ਹੁਣ ਕਨੇਡਾ ਤੱਕ ਵੀ ਲੋਕ ਆਪਣੇ ਨਾਲ ਲੈ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ  “ਕੈਨੇਡੀਅਨ ਪੁਲਿਸ ਅਧਿਕਾਰੀ ਕਿਸੇ ਨੂੰ ਕਦੇ ਵੀ ਕਾਲ ਨਹੀਂ ਕਰਦੇ ਅਤੇ ਨਾ ਹੀ ਕਿਸੇ ਭੁਗਤਾਨ ਦੀ ਮੰਗ ਹਨ। ਜੇ ਕੋਈ ਅਜਿਹਾ ਕਰਦਾ ਹੈ, ਤਾਂ ਸਮਝ ਲਵੋ ਕਿ ਇਹ ਠੱਗੀ ਹੈ” ਪਰ ਫੇਰ ਵੀ ਲੋਕ ਅਕਸਰ ਅਜਿਹੇ ਧੋਖੇਬਾਜ਼ਾਂ ਦੇ ਜਾਲ ਵਿਚ ਫਸ ਜਾਂਦੇ ਹਨ।

ਘਟਨਾ ਇਸ ਤਰਾਂ ਵਾਪਰੀ ਕਿ ਬੀਤੇ ਦਿਨ ਸਰੀ ਦੇ ਲਾਗਲੇ ਸ਼ਹਿਰ ਡੈਲਟਾ ਦੀ ਇਕ ਔਰਤ ਤੋਂ  ਇਕ ਨਕਲੀ ਪੁਲਿਸ ਅਫਸਰ ਉਸ ਤੋਂ 6000 ਡਾਲਰ ਬਟੋਰਨ ਵਿਚ ਕਾਮਯਾਬ ਹੋ ਗਿਆ। ਇਸ ਔਰਤ ਨੇ ਇਹ ਰਾਸ਼ੀ ਇਕ ਫਾਸਟ ਫੂਡ ਰੈਸਟੋਰੈਂਟ ਵਿੱਚ ਕੰਮ ਕਰਕੇ 6 ਮਹੀਨਿਆਂ ਵਿਚ ਮਸਾਂ ਇਕੱਤਰ ਕੀਤੀ ਸੀ।

ਪੁਲਿਸ ਡੈਲਟਾ ਅਨੁਸਾਰ ਇੱਕ ਨਕਲੀ ਪੁਲਿਸ ਅਧਿਕਾਰੀ ਨੇ ਸਰਵਿਸ ਕੈਨੈਡਾ ਦੇ ਫੋਨ ਨੰਬਰ ਤੋਂ ਕਾਲ ਕੀਤੀ ਪਰ ਇਹ ਨੰਬਰ ਛੁਪਾਉਣ ਲਈ ਉਸ ਨੇ ਇਕ ਐਪ ਦੀ ਵਰਤੋਂ ਕੀਤੀ। ਨਕਲੀ ਪੁਲਿਸ ਅਧਿਕਾਰੀ ਨੇ ਉਸ ਔਰਤ ਨੁੰ ਕਿਹਾ ਕਿ ਪੁਲਿਸ ਮਨੀ-ਲਾਂਡਰਿੰਗ ਦੀ ਜਾਂਚ ਕਰ ਰਹੀ ਹੈ ਅਤੇ ਉਸ ਦਾ ਨਾਮ ਇਸ ਘਪਲੇ ਵਿਚ ਸ਼ਾਮਲ ਹੈ।

ALSO READ: ਪਹਿਲੀ ਵਾਰ ਸਿੱਖ ਅਰਦਾਸ ਨਾਲ ਸ਼ੁਰੂ ਹੋਇਆ ਅਮਰੀਕਾ ਦੇ ਇਤਿਹਾਸ ਵਿਚ ਯੂ.ਐੱਸ ਸੈਨੇਟ ਸੈਸ਼ਨ

ਜੇਕਰ ਉਹ 6000 ਡਾਲਰ ਬਿਟ ਕੁਆਇਨ ਰਾਹੀਂ ਦੇ ਦੇਵੇ ਤਾਂ ਉਸ ਦਾ ਬਚਾਅ ਹੋ ਸਕਦਾ ਹੈ। ਉਸ ਔਰਤ ਨੇ ਉਸ ਤੇ ਯਕੀਨ ਕਰ ਲਿਆ ਅਤੇ ਸਰੀ ਦੀ ਇਕ ਮਸ਼ੀਨ ਰਾਹੀਂ ਬਿਟ ਕੁਆਇਨ ਖਰੀਦ ਲਏ। ਬਾਅਦ ਵਿਚ ਉਸ ਨੂੰ ਪਤਾ ਲੱਗਿਆ ਕਿ ਉਸ ਨਾਲ ਧੋਖਾ ਹੋਇਆ ਹੈ ਅਤੇ ਉਸ ਨੇ ਡੈਲਟਾ ਪੁਲਿਸ ਨੂੰ ਸੂਚਿਤ ਕੀਤਾ।

ਡੈਲਟਾ ਕਨੇਡਾ ਪੁਲਿਸ ਦੇ ਬੁਲਾਰੇ ਕ੍ਰਿਸ ਲੀਕੌਫ ਨੇ ਇਕ ਵਾਰ ਫੇਰ ਲੋਕਾਂ ਨੂੰ ਅਜਿਹੇ ਧੋਖੇਬਾਜ਼ਾਂ ਬਾਰੇ ਚਿਤਾਵਨੀ ਦਿੰਦਿਆਂ ਇਨ੍ਹਾਂ ਤੋਂ ਸੁਚੇਤ ਰਹਿਣ ਲਈ ਕਿਹਾ ਹੈ। ਇਸ ਤੋਂ ਪਹਿਲਾਂ ਵੀ ਵੈਨਕੂਵਰ ਪੁਲਿਸ ਵਿਭਾਗ ਨੇ ਦੋ ਦਿਨ ਪਹਿਲਾਂ ਕਿਹਾ ਸੀ ਕਿ ਉਸ ਨੂੰ ਵੈਨਕੂਵਰ ਨਿਵਾਸੀਆਂ ਪਾਸੋਂ ਕਈ ਰਿਪੋਰਟਾਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਵਿਚ ਵਿਭਾਗ ਦੇ ਗੈਰ ਐਮਰਜੈਂਸੀ ਨੰਬਰ ਦੀ ਵਰਤੋਂ ਕਰਦਿਆਂ ਧੋਖਾਧੜੀ ਕਰਨ ਵਾਲਿਆਂ ਦੀਆਂ ਕਾਲਾਂ ਆਈਆਂ ਸਨ।

ਉਨ੍ਹਾਂ ਮਾਮਲਿਆਂ ਵਿੱਚ ਘਪਲੇਬਾਜ਼ਾਂ ਨੇ ਵੈਨਕੂਵਰ ਪੁਲਿਸ ਵਿਭਾਗ ਦੇ ਅਧਿਕਾਰੀ ਜਾਂ ਕਨੇਡਾ ਰੈਵੀਨਿਊ ਏਜੰਸੀ ਦੇ ਨੁਮਾਇੰਦੇ ਹੋਣ ਦਾ ਦਾਅਵਾ ਕੀਤਾ ਸੀ ਅਤੇ ਉਨ੍ਹਾਂ ਬਿਟ ਕੁਆਇਨ ਜਾਂ ਗਿਫਟ ਕਾਰਡ ਰਾਹੀਂ ਅਦਾਇਗੀ ਕਰਨ ਦੀ ਮੰਗ ਕੀਤੀ ਸੀ।

ALSO READ: AZAD SOCH PUNJABI EPAPER
Leave a Reply

Your email address will not be published. Required fields are marked *