ਖਨੌਰੀ ਮੰਡੀ ਦੇ ਕਬਾੜੀਆਂ ਨੇ ਕੀਤਾ 'ਸ਼ਰਮਨਾਕ' ਕਾਰਾ , ਵੀਡਿਓ ਵੀ ਕੀਤੀ ਵਾਇਰਲ ਖਨੌਰੀ ਮੰਡੀ ਦੇ ਕਬਾੜੀਆਂ ਨੇ ਕੀਤਾ 'ਸ਼ਰਮਨਾਕ' ਕਾਰਾ , ਵੀਡਿਓ ਵੀ ਕੀਤੀ ਵਾਇਰਲ

Live Clock Date

Your browser is not supported for the Live Clock Timer, please visit the Support Center for support.
Khnaouri mandi kbadi market

ਖਨੌਰੀ ਮੰਡੀ ਦੇ ਕਬਾੜੀਆਂ ਨੇ ਕੀਤਾ ‘ਸ਼ਰਮਨਾਕ’ ਕਾਰਾ , ਵੀਡਿਓ ਵੀ ਕੀਤੀ ਵਾਇਰਲ

264

ਦਲਿੱਤ ਭਾਈਚਾਰੇ ‘ਚ ਰੋਸ਼ ਦੀ ਲਹਿਰ

ਖਨੌਰੀ ਮੰਡੀ (ਹੈਪੀ ਗੋਇਲ ) 19 ਅਕਤੂਬਰ ਵਿਸ਼ਵਕਰਮਾ ਟਰੱਕ ਮਾਰਕੀਟ ਖਨੌਰੀ ਮੰਡੀ ਵਿੱਚ ਆਮ ਤੌਰ ਤੇ ਚੋਰੀ ਦੀਆਂ ਅਤੇ ਫਾਈਨੈਂਸ ਦੀਆਂ ਗੱਡੀਆਂ ਅਤੇ ਬੋਗਸ ਬਿਲਾਂ ਦਾ ਮਸਲਾ ਸੁਣਨ ਨੂੰ ਆਉਂਦਾ ਸੀ ।ਲੇਕਿਨ ਬੀਤੀ ਕੱਲ੍ਹ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ । ਜਿੱਥੇ ਇੱਕ ਦਲਿਤ ਭਾਈਚਾਰੇ ਦੇ ਬੰਦੇ ਬਿਰਬਲ ਸਿੰਘ ਜੋ ਕਿ ਖਨੌਰੀ ਪਿੰਡ ਵਿੱਚ ਰਹਿੰਦਾ ਹੈ , ਜਿਸ ਦੀਆਂ ਤਿੰਨ ਲਡ਼ਕੀਆਂ ਹਨ ਅਤੇ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ । ਜੋ ਕਿ ਬਹੁਤ ਹੀ ਗ਼ਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਨੂੰ ਮਾਰਕੀਟ ਦੇ ਕਬਾਡ਼ੀਆਂ ਦੁਬਾਰਾ ਸ਼ਰੇਆਮ ਗੁੰਡਾਗਰਦੀ ਕਰਦੇ ਹੋਏ ਉਸ ਨੂੰ ਪਟਿਆਂ ਅਤੇ ਡੰਡੇ ਮੁੱਕੇ ਘੁੱਸਿਆ ਨਾਲ ਬਹੁਤ ਹੀ ਬੁਰੀ ਤਰ੍ਹਾਂ ਕੁੱਟਿਆ ਗਿਆ ।

ਇਸ ਤੋਂ ਬਾਅਦ ਇਨ੍ਹਾਂ ਦੀ ਗੁੰਡਾਗਰਦੀ ਇੱਥੇ ਹੀ ਖਤਮ ਨਹੀਂ ਹੋਈ , ਇਨ੍ਹਾਂ ਨੇ ਉਸ ਦੀ ਕੁੱਟਮਾਰ ਦੀ ਵੀਡੀਓ ਬਣਾ ਕੇ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੀ । ਇਨ੍ਹਾਂ ਕਬਾਡ਼ੀਆਂ ਨੇ ਅਮਨ ਕਾਨੂੰਨ ਨੂੰ ਛਿੱਕੇ ਤੇ ਟੰਗਦੇ ਹੋਏ ਅਤੇ ਬਿਨਾਂ ਪੁਲਿਸ ਆਦਿ ਦੀ ਪ੍ਰਵਾਹ ਕਰਦੇ ਹੋਏ , ਉਸ ਨੂੰ ਬਹੁਤ ਹੀ ਜ਼ਿਆਦਾ ਜਲੀਲ ਕੀਤਾ ਅਤੇ ਮਾਵਾਂ ਭੈਣਾਂ ਆਦਿ ਦੀ ਗਾਲਾਂ ਦਿੱਤੀਆਂ ਅਤੇ ਜਾਤੀ ਸੂਚਕ ਸ਼ਬਦ ਬੋਲੇ ਗਏ ।

ALSO READ: ਨਕਲੀ ਪੁਲਿਸ ਅਧਿਕਾਰੀ ਬਣਕੇ ਲਾਈ ਔਰਤ ਨੂੰ ਲੱਖਾਂ ਦੀ ਚੇਪੀ

ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਦੇ ਬਾਅਦ ਸਾਰੇ ਹੀ ਲੋਕਾਂ ਵਿੱਚ ਭੈਅ ਦਾ ਮਾਹੌਲ ਹੈ ਅਤੇ ਦਲਿਤ ਭਾਈਚਾਰੇ ਵਿੱਚ ਬਹੁਤ ਵੱਡਾ ਰੋਸ ਪਾਇਆ ਜਾ ਰਿਹਾ ਹੈ । ਜਿਸ ਦੇ ਨਤੀਜੇ ਵਜੋਂ ਆਉਣ ਵਾਲੇ ਸਮੇਂ ਵਿੱਚ ਦਲਿਤ ਭਾਈਚਾਰੇ ਵੱਲੋਂ ਕੋਈ ਵੱਡੇ ਲੈਵਲ ਤੇ ਸੰਘਰਸ਼ ਸ਼ੁਰੂ ਹੋ ਸਕਦਾ ਹੈ ।

ਇਸ ਬਾਰੇ ਗੱਲ ਕਰਦਿਆਂ ਦਲਿਤ ਭਾਈਚਾਰੇ ਦੇ ਉੱਘੇ ਨੇਤਾ ਡਾ ਸ਼ੀਸ਼ਪਾਲ ਮਲਿਕ ਜ਼ਿਲ੍ਹਾ ਵਾਈਸ ਪ੍ਰਧਾਨ ਭਾਜਪਾ ਅਤੇ ਸੁਰਿੰਦਰ ਸਿੰਗਰੌਲੀ ਜ਼ਿਲ੍ਹਾ ਇੰਚਾਰਜ ਬਸਪਾ ਪਾਰਟੀ ਨੇ ਦੱਸਿਆ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ । ਅਸੀਂ ਪੁਲਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਨ੍ਹਾਂ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕਿਸੇ ਦਲਿਤ ਭਾਈਚਾਰੇ ਦੇ ਬੰਦੇ ਨਾਲ ਇਹੋ ਜਿਹੀ ਘਟਨਾ ਨਾ ਵਾਪਰੇ ।

ALSO READ: ਹਰੇਕ ਪੰਜਾਬ ਵਾਸੀ ਦੇ ਮੋਬਾਇਲ ਤੇ ਲਾਜ਼ਮੀ ਹੋਣੀ ਚਾਹੀਦੀ ਹੈ ਪੰਜਾਬ ਪੁਲਿਸ ਦੀ ਇਹ ਐਪ

ਜਦੋਂ ਉਕਤ ਘਟਨਾ ਦੀ ਜਾਣਕਾਰੀ ਪਰਿਵਾਰ ਤੋਂ ਜਾਣਨੀ ਚਾਹੀ ਤਾਂ ਉਨ੍ਹਾਂ ਦੱਸਿਆ ਕਿ ਬੀਰਬਲ ਸਿੰਘ ਆਪਣਾ ਕਿਸੀ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਕਰਵਾ ਰਿਹਾ ਹੈ , ਜੋ ਕਿ ਫਿਲਹਾਲ ਕੁਝ ਵੀ ਦੱਸਣ ਦੇ ਕਾਬਲ ਨਹੀਂ ਹੈ । ਜਦੋਂ ਇਸ ਸਬੰਧੀ ਥਾਣਾ ਖਨੌਰੀ ਵਿਖੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਸਾਡੇ ਕੋਲ ਇਸ ਮਾਮਲੇ ਦੀ ਕੋਈ ਵੀ ਸ਼ਿਕਾਇਤ ਦਰਜ ਨਹੀਂ ਹੋਈ ਹੈ ।

ਵੀਡਿਓ ਦੇਖਣ ਲਈ ਲਿੰਕ ਤੇ ਕਲਿੱਕ ਕਰੋ : https://www.facebook.com/azadsoch92/videos/2528833590534446/

ALSO READ: AZAD SOCH PUNJABI EPAPER
Leave a Reply

Your email address will not be published. Required fields are marked *