Know Your Police App : ਮੋਬਾਇਲ ਤੇ ਲਾਜ਼ਮੀ ਹੋਣੀ ਚਾਹੀਦੀ ਹੈ ਪੰਜਾਬ ਪੁਲਿਸ ਦੀ ਇਹ ਐਪKnow Your Police App : ਮੋਬਾਇਲ ਤੇ ਲਾਜ਼ਮੀ ਹੋਣੀ ਚਾਹੀਦੀ ਹੈ ਪੰਜਾਬ ਪੁਲਿਸ ਦੀ ਇਹ ਐਪ
Your browser is not supported for the Live Clock Timer, please visit the Support Center for support.
Know-your-police

ਹਰੇਕ ਪੰਜਾਬ ਵਾਸੀ ਦੇ ਮੋਬਾਇਲ ਤੇ ਲਾਜ਼ਮੀ ਹੋਣੀ ਚਾਹੀਦੀ ਹੈ ਪੰਜਾਬ ਪੁਲਿਸ ਦੀ ਇਹ ਐਪ

25

ਇੱਕ ਕਲਿੱਕ ਤੇ ਹੀ ਨਜ਼ਦੀਕੀ ਥਾਣੇ ‘ਚੋਂ ਮਿਲੇਗੀ ਤੁਹਾਨੂੰ ਤੁਰੰਤ ਮਦਦ

ਚੰਡੀਗੜ੍ਹ, 19 ਅਕਤੂਬਰ – Know Your Police App : ਪੰਜਾਬ ਪੁਲਿਸ ਵੱਲੋਂ ਪੰਜਾਬ ਵਾਸੀਆਂ ਦੀ ਮੱਦਦ ਲਈ ਇੱਕ ਵੱਡੀ ਪਹਿਲ ਕਦਮੀਂ ਕੀਤੀ ਗਈ ਗਈ ਜਿਸਦੀ ਸਰਾਹਨਾ ਕੀਤੀ ਬਣਦੀ ਹੈ। ਸ਼ੋਸਲ ਮੀਡੀਆਂ ਤੇ ਪੰਜਾਬ ਪੁਲਿਸ ਦੇ ਖਿਲਾਫ ਟਿੱਪਣੀਆਂ ਕਰਨ ਵਾਲੇ ਲੋਕਾਂ ਨੂੰ ਵੀ ਹੁਣ ਪੰਜਾਬ ਪੁਲਿਸ ਦੀ ਇਸ ਵਧੀਆ ਕਾਰਗੁਜ਼ਾਰੀ ਦੀ ਪ੍ਰਸ਼ੰਸ਼ਾਂ ਕਰਨੀ ਚਾਹੀਦੀ ਹੈ।

ALSO READ: ਨਿਊਜ਼ੀਲੈਂਡ ਦਾ ਵੀਜ਼ਾ ਲੈਣਾ ਹੈ ਤਾਂ ਜਾਅਲੀ ਵੈੱਬਸਾਇਟਾਂ ਤੋਂ ਸਾਵਧਾਨ

ਤੁਹਾਨੂੰ  ਦੱਸ ਦੇਈਏ ਕਿ ਪੰਜਾਬ ਪੁਲਿਸ ਦੁਆਰਾ ਲੋਕਾਂ ਦੀ ਮੱਦਦ ਲਈ ਇੱਕ ਮੋਬਾਈਲ ਐਪ ਜਾਰੀ ਕੀਤੀ ਗਈ ਹੈ ਜਿਸ ‘ਚ ਹੁਣ ਮੁਸੀਬਤ ਸਮੇਂ ਕੋਈ ਵੀ ਵਿਅਕਤੀ ਆਪਣੇ ਨਜ਼ਦੀਕੀ ਪੁਲਿਸ ਸਟੇਸ਼ਨ ਤੋਂ ਤੁਰੰਤ ਸਹਾਇਤਾ ਦੀ ਮੰਗ ਕਰ ਸਕਦਾ ਹੈ। ਪੰਜਾਬ ਪੁਲਿਸ ਵੱਲੋਂ ਵੀ ਲੋਕਾਂ ਦੇ ਹਿਸਾਬ ਨਾਲ ਆਪਣੇ ਆਪ ਨੂੰ ਹਾਈਟੈੱਕ ਕੀਤਾ ਜਾ ਰਿਹਾ ਹੈ।

‘ਨੋਅ ਯੂਅਰ ਪੁਲਿਸ’ ਨਾਮੀ ਇਸ ਮੋਬਾਇਲ ਐਪਲੀਕੇਸ਼ਨ ਰਾਹੀਂ ਕੋਈ ਵੀ ਵਿਅਕਤੀ ਆਪਣੀ ਕਰੰਟ ਲੋਕੇਸ਼ਨ ਤੋਂ ਆਪਣੇ ਨਜ਼ਦੀਕ ਪੈਂਦਾ ਪੁਲਿਸ ਥਾਣਾ ਦੇਖ ਸਕਦਾ ਹੈ ਤੇ ਸਬੰਧਿਤ ਥਾਣੇ ਤੋਂ ਸਹਾਇਤਾ ਲਈ ਮੰਗ ਵੀ ਕਰ ਸਕਦਾ ਹੈ। ਤੁਹਾਡੀ ਇਸ ਐਪ ਤੋਂ ਕੀਤੀ ਗਈ ਕਾਲ ਤੇ ਤੁਰੰਤ ਪੁਲਿਸ ਵੱਲੋਂ ਤੁਹਾਡੀ ਬਣਦੀ ਸਹਾਇਤਾ ਕੀਤੀ ਜਾਵੇਗੀ।  ਇਸ ਐਪ ਸਬੰਧੀ ਜਾਣਕਾਰੀ ਨੂੰ ਪੰਜਾਬ ਪੁਲਿਸ ਦੁਆਰਾ ਆਪਣੇ ਟਵਿੱਟਰ ਅਕਾਊਂਟ ‘ਤੇ ਵੀ ਸ਼ੇਅਰ ਕੀਤਾ ਗਿਆ ਹੈ।

ALSO READ: ਡਿਪ੍ਰੈਸ਼ਨ ਨੂੰ ਰੋਕਣ ਲਈ ਕਰੋ ਇਹ ਉਪਾਅ, ਹੋ ਜਾਊਗਾ ਛੂ-ਮੰਤਰ

ਨੋਅ ਯੂਅਰ ਪੁਲਿਸ ( Know Your Police App) ਨਾਮੀਂ ਇਸ ਮੋਬਾਈਲ ਐਪ ‘ਚ ਤੁਹਾਡੀ ਮੌਜੂਦਾ ਲੋਕੇਸ਼ਨ, ਪੁਲਿਸ ਸਟੇਸ਼ਨ ਤੇ ਅਫ਼ਸਰਾਂ ਦੀ ਸੂਚੀ ਸ਼ਾਮਲ ਕੀਤੀ ਗਈ ਹੈ।

ਮੋਬਾਈਲ ਐਪ ਡਾਊਨਲੋਡ ਕਰਨ ਲਈ ਹੇਠ ਲਿੰਕ ‘ਤੇ ਕਲਿੱਕ ਕਰੋ :  https://play.google.com/store/apps/details?id=com.ppsaanjh.knowyourpolice

ALSO READ: AZAD SOCH PUNJABI EPAPER




Leave a Reply

Your email address will not be published. Required fields are marked *