Kahan Singh Pannu : ਦਿਵਾਲੀ ਤੇ ਮਿਲਾਵਟਖੋਰਾਂ ਦੀ ਨੱਪਾਂਗੇ ਧੌਣ-ਕਾਹਨ ਸਿੰਘ ਪੰਨੂੰ Kahan Singh Pannu : ਦਿਵਾਲੀ ਤੇ ਮਿਲਾਵਟਖੋਰਾਂ ਦੀ ਨੱਪਾਂਗੇ ਧੌਣ-ਕਾਹਨ ਸਿੰਘ ਪੰਨੂੰ
BREAKING NEWS
Search

Date

Your browser is not supported for the Live Clock Timer, please visit the Support Center for support.
Kahan Singh Pannu

ਦਿਵਾਲੀ ਦੇ ਤਿਉਹਾਰ ਤੇ ਮਿਲਾਵਟਖੋਰਾਂ ਦੀ ਨੱਪਾਂਗੇ ਧੌਣ- ਕਾਹਨ ਸਿੰਘ ਪੰਨੂੰ

208


Chandigarh-23 ਅਕਤੂਬਰ (ਕੁਲਵੰਤ ਸਿੰਘ ਮੁਹਾਲੀ) Meeting With Kahan SIngh Pannu- ਬੀਤੇ ਦਿਨੀ ਅਮਰਗੜ (Amargarh) ‘ਚ ਸਿਹਤ ਵਿਭਾਗ ਦੀ ਟੀਮ ਵੱਲੋਂ ਮਠਿਆਈ ਦੀਆਂ ਦੁਕਾਨਾਂ ਤੇ ਸੈਂਪਲਿੰਗ ਕਰਦੇ ਸਮੇਂ ਇੱਕ ਦੁਕਾਨਦਾਰ ਵੱਲੋਂ ਪੱਤਰਕਾਰਾਂ ਨਾਲ ਕੀਤੇ ਦੁਰਵਿਵਹਾਰ ਤੋਂ ਇਲਾਵਾ ਸੰਦੀਪ ਸ਼ਰਮਾ ਵੱਲੋਂ ਆਪਣੇ ਨਾਲ ਸਾਬਕਾ ਪੰਚ ਸੁਰਜੀਤ ਸਿੰਘ ਅਤੇ ਰਜਿੰਦਰਪਾਲ ਰਾਜੀ ਬਗੈਰਾ ਕੁੱਝ ਕੁ ਲੋਕਾਂ ਨੂੰ ਨਾਲ ਲੈ ਕੇ ਬਜ਼ਾਰ ‘ਚ ਬਿਨਾ ਮਨਜੂਰੀ ਲਏ ਪਟਿਆਲਾ-ਮਲੇਰਕੋਟਲਾ ਹਾਈਵੇ ਰੋਡ ਨੂੰ ਬੰਦ ਕਰਕੇ ਲਾਏ ਧਰਨੇ ਕਾਰਨ ਜਿੱਥੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਉਥੇ ਨਾਲ ਹੀ ਧਰਨੇ ਕਾਰਨ ਸਰਕਾਰੀ ਬੱਸਾਂ ਤੋਂ ਇਲਾਵਾ ਐਂਬੂਲੈਂਸਾਂ ਨੂੰ ਵੀ ਬਹੁਤ ਦਿੱਕਤ ਪੇਸ਼ ਆਈ ਪਰ ਪੁਲਿਸ ਵਿਭਾਗ ਵੱਲੋਂ ਧਰਨਾਕਾਰੀਆਂ ਦੇ ਖਿਲਾਫ ਹਫਤਾ ਬੀਤਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਾ ਕਰਨਾ ਕਈ ਤਰਾਂ ਦੇ ਸਵਾਲ ਖਡ਼ੇ੍ ਕਰਦਾ ਹੈ।

ਮਿਲਾਵਟੀ ਮਿਠਾਈਆਂ ਨੂੰ ਵੇਚਣ ਤੋਂ ਰੋਕਣ ਲਈ ਹੀ ਕੱਲ੍ਹ Amargarh ਦੇ ਬਜ਼ਾਰ ਵਿੱਚ ਇੱਕ ਸਮਾਜ ਸੇਵੀ ਸੰਸਥਾ ਜ਼ਬਰ ਜ਼ੁਲਮ ਵਿਰੋਧੀ ਫਰੰਟ ਦੇ ਪ੍ਰਧਾਨ ਰਾਜ ਸਿੰਘ ਟੋਡਰਵਾਲ ਵੱਲੋਂ ਆਪਣੀ ਸੰਸਥਾ ਦੇ ਕਾਰਕੁਨਾ ਨੂੰ ਲੈ ਕੇ ਇੱਕ ਰੋਸ ਮਾਰਚ ਵੀ ਕੀਤਾ ਗਿਆ ਸੀ ਜਿਸ ਵਿੱਚ ਉਸਨੇ ਅਮਰਗੜ ਦੇ ਹਲਵਾਈਆਂ ਨੂੰ ਮਿਲਾਵਟ ਵਾਲੀਆਂ ਮਿਠਾਈਆਂ ਨਾ ਵੇਚਣ ਦੀ ਅਪੀਲ ਕੀਤੀ ਗਈ ਸੀ।

ਇਸੇ ਮਨੋਰਥ ਨੂੰ ਲੈ ਕੇ ਅੱਗੇ ਵਧਦਿਆਂ ਅੱਜ Amargarh Press Club ਵੱਲੋਂ ਪ੍ਰਧਾਨ ਹਰੀਸ਼ ਅਬਰੋਲ ਦੀ ਅਗਵਾਈ ਵਿੱਚ ਪੱਤਰਕਾਰਾਂ ਦਾ ਇੱਕ ਵਫਦ ਪੰਜਾਬ ਦੇ ਫੂਡ ਕਮਿਸ਼ਨਰ ਸ ਕਾਹਨ ਸਿੰਘ ਪੰਨੂੰ ਨੂੰ ਚੰਡੀਗਡ਼੍ਹ ਮਿਲਕੇ ਅਮਰਗਡ਼੍ਹ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਵਿੱਚ ਮਿਠਾਈ ਦੀਆਂ ਦੁਕਾਨਾਂ ਦੀ ਦੁਬਾਰਾ ਸੈਂਪਲਿੰਗ ਜਿਲ੍ਹੇ ਤੋਂ ਬਾਹਰਲੀ ਟੀਮ ਤੋਂ ਕਰਵਾਕੇ ਲੋਕਾਂ ਨੂੰ ਦਿਵਾਲੀ ਦੇ ਤਿਉਹਾਰ ਵਾਸਤੇ ਸਾਫ ਸੁਥਰੀਆਂ ਅਤੇ ਬਿਨਾ ਮਿਲਾਵਟ ਤੋਂ ਮਿਠਾਈਆਂ ਮਿਲਣੀਆਂ ਯਕੀਨੀ ਬਣਾਉਣ ਦੀ ਮੰਗ ਕੀਤੀ।

ਜਿਸ ਦੇ ਉੱਤਰ ਵਿੱਚ Food Commissioner Kahan Singh Pannu ਨੇ ਭਰੋਸਾ ਦਿਵਾਇਆ ਕਿ ਉਹ ਜਲਦੀ ਹੀ ਜਿਲ੍ਹੇ ਤੋਂ ਬਾਹਰਲੀ ਟੀਮ ਤੋਂ ਸੈਂਪਲਿੰਗ ਕਰਵਾਕੇ ਲੋਕਾਂ ਨੂੰ ਦਿਵਾਲੀ ਮੌਕੇ ਮਿਠਾਈਆਂ ਅਤੇ ਦੂਸਰਾ ਘਰੇਲੂ ਸਮਾਨ ਸਾਫ ਸੁਥਰਾ ਦਿਵਾਉਣ ਲਈ ਉਚਿਤ ਕਾਰਵਾਈ ਕਰਨਗੇ।

ALSO READ: ਕਿਉਂ ਰੱਖਿਆ ਜਾਂਦਾ ਹੈ ਕਰਵਾ ਚੌਥ ਦਾ ਵਰਤ , ਜਾਣੋ ਪੁਰੀ ਕਹਾਣੀ

ਜਦੋਂ ਉਨ੍ਹਾਂ ਨੂੰ ਜਿਲ੍ਹਾ ਸੰਗਰੂਰ ਦੇ ਸਿਹਤ ਵਿਭਾਗ ਦੀ ਟੀਮ ਜਿਸ ਤੇ ਸ਼ਰੇਆਮ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਰਹੇ ਹਨ, ਆਮ ਲੋਕਾਂ ਦਾ ਇਸ ਟੀਮ ਦੀ ਕਾਰੁਜਗਾਰੀ ਤੋਂ ਭਰੋਸਾ ਖਤਮ ਹੋ ਚੁੱਕਾ ਹੈ,ਕਿਉਂਕਿ ਹਰ ਸਾਲ ਸਿਰਫ ਖਾਨਾ ਪੂਰਤੀ ਲਈ ਹੀ ਸੈਂਪਲਿੰਗ ਹੁੰਦੀ ਹੈ ਪਰ ਕਦੇ ਵੀ ਕਿਸੇ ਦੁਕਾਨ ਦਾ ਸੈਂਪਲ ਨਾ ਫੇਲ ਹੋਣਾ ਲੋਕਾਂ ਦੇ ਗਲੇ ਨਹੀਂ ਉਤਰ ਰਿਹਾ ਜਿਸ ਨੂੰ ਲੈ ਕੇ ਲੋਕ ਬਜ਼ਾਰਾਂ ਵਿੱਚ ਰੋਸ ਮੁਜ਼ਾਹਰੇ ਕਰ ਰਹੇ ਹਨ ਤਾਂ ਉਹਨਾ ਕਿਹਾ ਕਿ ਉਹ ਇਸ ਦੀ ਸੈਂਟਰ ਪੱਧਰ ਦੀ ਟੀਮ ਤੋਂ ਪੜਤਾਲ ਕਰਵਾਕੇ ਮਿਲਾਵਟ ਖੋਰੀ ਦੇ ਇਸ ਗੋਰਖ ਧੰਦੇ ਵਿੱਚ ਸ਼ਾਮਿਲ ਕਾਲੀਆਂ ਭੇਡਾਂ ਵਿਰੁੱਧ ਸਖਤ ਕਾਰਵਾਈ ਕਰਨਗੇ।

ALSO READ: ਰਾਣਾ ਗੁਰਮੀਤ ਸੋਢੀ ਨੂੰ ਕੈਪਟਨ ਦੀ ਗੱਡੀ ‘ਚ ਬੈਠਣੋਂ ਰੋਕਿਆ

ਉਨ੍ਹਾ ਕਿਹਾ ਕਿ ਉਹ ਮਿਲਾਵਟ ਖੋਰੀ ਕਰਨ ਵਾਲਿਆਂ ਪ੍ਰਤੀ ਸ਼ਖਤੀ ਨਾਲ ਪੇਸ਼ ਆਉਣਗੇ ਲੋਕਾਂ ਨੂੰ ਹਰ ਹਾਲਤ ਵਿੱਚ ਇਨਸਾਫ ਮਿਲੇਗਾ।

ALSO READ: AZAD SOCH PUNJABI EPAPER
Leave a Reply

Your email address will not be published. Required fields are marked *