ਵਿਧਾਇਕ ਪਿੰਕੀ ਅਤੇ ਡੀਸੀ ਨੇ ਬੱਚਿਆਂ ਨਾਲ ਬੈਠ ਕੇ ਖਾਧਾ ਖਾਣਾ ਵਿਧਾਇਕ ਪਿੰਕੀ ਅਤੇ ਡੀਸੀ ਨੇ ਬੱਚਿਆਂ ਨਾਲ ਬੈਠ ਕੇ ਖਾਧਾ ਖਾਣਾ

Live Clock Date

Your browser is not supported for the Live Clock Timer, please visit the Support Center for support.
MLA Pinky

ਅਨਾਥ ਆਸ਼ਰਮ ਵਿੱਚ 6 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਏਅਰ ਕੰਡੀਸ਼ਨਿੰਗ ਡਾਈਨਿੰਗ ਹਾਲ ਦਾ ਉਦਘਾਟਨ

155

ਵਿਧਾਇਕ ਪਿੰਕੀ ਅਤੇ ਡੀਸੀ ਨੇ ਬੱਚਿਆਂ ਨਾਲ ਬੈਠ ਕੇ ਖਾਧਾ ਖਾਣਾ

ਸਾਂਦੇ ਹਾਸ਼ਮ /ਫਿਰੋਜ਼ਪੁਰ 23 ਅਕਤੂਬਰ  (ਸੁਖਵਿੰਦਰ ਸੁੱਖ )  ਫਿਰੋਜ਼ਪੁਰ ਛਾਉਣੀ ਵਿਖੇ ਸਥਿਤ ਮਹਾਰਿਸ਼ੀ ਦਯਾਨੰਦ ਅਨਾਥ ਆਸ਼ਰਮ ਵਿੱਚ ਬਣਾਏ ਗਏ ਨਵੇਂ ਏਅਰਕੰਡੀਸ਼ਨ ਡਾਇਨਿੰਗ ਹਾਲ ਦਾ ਉਦਘਾਟਨ ਬੁੱਧਵਾਰ ਨੂੰ ਵਿਧਾਇਕ ਪਰਮਿੰਦਰ ਸਿੰਘ ਪਿੰਕੀ (MLA Pinky) ਅਤੇ ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਸਾਂਝੇ ਰੂਪ ਵਿੱਚ ਕੀਤਾ।

ਇਹ ਨਵਾਂ ਡਾਇਨਿੰਗ ਹਾਲ ਕਰੀਬ 6 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਵਿਧਾਇਕ ਪਰਮਿੰਦਰ ਸਿੰਘ ਪਿੰਕੀ (MLA Pinky) ਨੇ ਦੱਸਿਆ ਕਿ ਅਨਾਥ ਆਸ਼ਰਮ ਦੇ ਨਵੀਨੀਕਰਨ ਲਈ ਸਾਡੇ ਕੋਲ 11 ਲੱਖ ਰੁਪਏ ਦੀ ਗ੍ਰਾਂਟ ਆਈ ਹੋਈ ਹੈ, ਜਿਸ ਵਿਚੋਂ ਇਸ ਨਵੇਂ ਡਾਇਨਿੰਗ ਹਾਲ ਦਾ ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਸੀਂ ਆਪਣੇ ਬੱਚਿਆਂ ਅਤੇ ਆਪਣੇ ਘਰ ਵਾਸਤੇ ਅਕਸਰ ਬਹੁਤ ਕੁਝ ਕਰਦੇ ਹਾਂ, ਪਰ ਇਨ੍ਹਾਂ ਅਨਾਥ ਬੱਚਿਆਂ ਦੇ ਪ੍ਰਤੀ ਵੀ ਸਾਡਾ ਕੋਈ ਫਰਜ਼ ਬਣਦਾ ਹੈ। ਸਾਡੀ ਹੌਸਲਾ ਅਫਜਾਈ ਦੇ ਨਾਲ ਹੀ ਇਹ ਬੱਚੇ ਜ਼ਿੰਦਗੀ ਵਿੱਚ ਕੁਝ ਕਰ ਸਕਦੇ ਹਨ ਅਤੇ ਸਾਡੇ ਸ਼ਹਿਰ ਦਾ ਨਾਮ ਰੌਸ਼ਨ ਕਰ ਸਕਦੇ ਹਨ।

ALSO READ: ਨਵਜੋਤ ਸਿੱਧੂ ਬਣ ਸਕਦੇ ਹਨ ਪੰਜਾਬ ਭਾਜਪਾ ਦੇ ਪ੍ਰਧਾਨ ?? ਜ਼ੋਰ ਕਾ ਝਟਕਾ ਜ਼ੋਰ ਸੇ

ਉਨ੍ਹਾਂ ਬੱਚਿਆਂ ਨੂੰ ਆਪਣੀ ਪਡ਼੍ਹਾਈ ਉੱਤੇ ਪੂਰਾ ਫੋਕਸ ਕਰਨ ਲਈ ਕਿਹਾ ਤੇ ਨਾਲ ਹੀ ਵਿਸ਼ਵਾਸ ਦੁਆਇਆ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਵਿਧਾਇਕ ਪਿੰਕੀ (MLA Pinky) ਨੇ ਕਿਹਾ ਕਿ ਉਨ੍ਹਾਂ ਲਈ ਇਹ ਅਨਾਥ ਆਸ਼ਰਮ ਨਹੀਂ ਬਲਕਿ ਇੱਕ ਮੰਦਰ ਹੈ ਇਸ ਲਈ ਅਕਸਰ ਉਹ ਇੱਥੇ ਆਉਂਦੇ ਜਾਂਦੇ ਰਹਿੰਦੇ ਹਨ। ਵਿਧਾਇਕ ਨੇ ਦੱਸਿਆ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਪੀਜੀਆਈ ਸੈਂਟਰ ਦਾ ਕੰਮ ਵੀ ਇਸ ਸਾਲ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਪੀਜੀਆਈ ਸੈਂਟਰ ਖੁੱਲ੍ਹਣ ਨਾਲ ਨਾ ਸਿਰਫ ਲੋਕਾਂ ਨੂੰ ਇੱਥੇ ਵਧੀਆ ਸਿਹਤ ਸੂਹਲਤਾਂ ਮਿਲਣਗੀਆਂ ਬਲਕਿ ਵੱਡੀ ਤਦਾਦ ਵਿੱਚ ਲੋਕਾਂ ਨੂੰ ਰੁਜ਼ਗਾਰ ਦਾ ਸਾਧਨ ਵੀ ਮਿਲੇਗਾ।

ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਕਿਹਾ ਕਿ ਅਨਾਥ ਆਸ਼ਰਮ  ਵਿੱਚ ਨਵਾਂ ਡਾਇਨਿੰਗ ਹਾਲ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਵਿੱਚ ਸਾਰੇ ਕੰਮ ਪਹਿਲ ਦੇ ਆਧਾਰ ਤੇ ਕਰਵਾਏ ਜਾਣਗੇ ਤੇ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿਹਾ ਕਿ ਵਿਧਾਇਕ ਪਰਮਿੰਦਰ ਸਿੰਘ ਪਿੰਕੀ (MLA Pinky) ਵੱਲੋਂ ਸ਼ਹਿਰ ਲਈ ਲਗਾਤਾਰ ਫੰਡ ਜਾਰੀ ਕੀਤੇ ਜਾ ਰਹੇ ਹਨ ਜਿਸ ਦੇ ਚੱਲਦੇ ਕਈ ਤਰ੍ਹਾਂ ਦੇ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ ਅਤੇ ਅੱਗੇ ਵੀ ਇਹ ਸਿਲਸਿਲਾ ਜਾਰੀ ਰਹੇਗਾ।

ALSO READ: ਦਿਵਾਲੀ ਦੇ ਤਿਉਹਾਰ ਤੇ ਮਿਲਾਵਟਖੋਰਾਂ ਦੀ ਨੱਪਾਂਗੇ ਧੌਣ- ਕਾਹਨ ਸਿੰਘ ਪੰਨੂੰ

ਇਸ ਮੋਕੇ ਪ੍ਰਧਾਨ ਸੀਨੀਅਰ ਸੀਟੀਜਨ ਫੋਰਮ ਪੀਡੀ ਸ਼ਰਮਾ ਅਤੇ ਚੇਅਰਮੈਨ ਐਮ.ਐਲ ਤਿਵਾਡ਼ੀ ਨੇ ਕਿਹਾ ਕਿ ਇਸ ਤਰ੍ਹਾਂ ਦਾ ਡਾਈਨਿੰਗ ਹਾਲ ਕਿਸੇ ਵੀ ਆਸ਼ਰਮ ਵਿਚ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਵੱਲੋਂ ਅਨਾਥ ਬੱਚਿਆਂ ਲਈ ਕੀਤਾ ਗਿਆ ਇੱਕ ਬਹੁਤ ਵੀ ਵੱਡਾ ਉਪਰਾਲਾ ਹੈ ਜਿਸ ਲਈ ਵਿਧਾਇਕ ਪਿੰਕੀ ਵਧਾਈ ਦੇ ਪਾਤਰ ਹਨ। ਵਪਾਰ ਮੰਡਲ ਦੇ ਪ੍ਰਧਾਨ ਚੰਦਰ ਮੋਹਨ ਹਾਂਡਾ ਨੇ ਕਿਹਾ ਕਿ ਵਿਧਾਇਕ ਪਿੰਕੀ ਵੱਲੋਂ ਇਹ ਕੰਮ ਰਾਜਨੀਤਿਕ ਪਾਰਟੀ ਤੋਂ ਉੱਪਰ ਉਠ ਕੇ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਪਿੰਕੀ ਹਮੇਸ਼ਾ ਹੀ ਸਮਾਜ ਦੇ ਹਰ ਵਰਗ ਲਈ ਭਲਾਈ ਦੇ ਕੰਮ ਵਿਚ ਪਾਰਟੀ ਬਾਜੀ ਤੋਂ ਉਪਰ ਉਠ ਕੇ ਕੰਮ ਕਰਨ ਲਈ ਸਭ ਤੋਂ ਅੱਗੇ ਹੁੰਦੇ ਹਨ।

ਅਨਾਥ ਆਸ਼ਰਮ ਦੀ ਮੈਨੇਜਰ ਸਤਨਾਮ ਕੌਰ ਅਤੇ ਪ੍ਰਿੰਸੀਪਲ ਮੈਡਮ ਰਮਨ, ਨੇ ਵਿਧਾਇਕ ਪਰਮਿੰਦਰ ਸਿੰਘ ਵੱਲੋਂ ਆਸ਼ਰਮ ਦੇ ਬੱਚਿਆਂ ਲਈ ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਬੱਚਿਆਂ ਦੀ ਹੌਸਲਾਫ਼ਜਾਈ ਲਈ ਉਨ੍ਹਾਂ ਨੂੰ ਵਿਧਾਨ ਸਭਾ ਵੀ ਵਿਖਾ ਚੁੱਕੇ ਹਨ, ਇਸ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਮਿਲਵਾ ਚੁੱਕੇ ਹਨ ਅਤੇ ਇਨ੍ਹਾਂ ਬੱਚਿਆਂ ਨੂੰ ਦੁਸਹਿਰਾ ਉੱਤੇ ਮੁੱਖ ਮਹਿਮਾਨ ਬਣਾ ਕੇ ਵੀਆਈਪੀ ਗੈਲਰੀ ਵਿੱਚ ਉਨ੍ਹਾਂ ਦੇ ਨਾਲ ਬਿਠਾ ਕੇ ਪ੍ਰੋਗਰਾਮ ਵੀ ਵਿਖਾ ਚੁੱਕੇ ਹਨ ਜੋ ਕਿ ਇਨ੍ਹਾਂ ਬੱਚਿਆਂ ਲਈ ਇੱਕ ਸੁਪਨੇ ਦੇ ਪੂਰੇ ਹੋਣ ਵਾਂਗ ਸੀ। ਵਾਰਡਨ ਜੋਤੀ ਪਾਂਡੇ ਨੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਪਹਿਲਾਂ ਮੌਕਾ ਨਹੀਂ ਹੈ ਜਦੋਂ ਉਨ੍ਹਾਂ ਵੱਲੋਂ ਇਸ ਆਸ਼ਰਮ ਲਈ ਕੋਈ ਕੰਮ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਵੀ ਉਹ ਆਸ਼ਰਮ ਲਈ ਕਈ ਕੰਮ ਕਰ ਚੁੱਕੇ ਹਨ ਤੇ ਉਹ ਅਕਸਰ ਇੱਥੇ ਬੱਚਿਆਂ ਨੂੰ ਮਿਲਨ ਲਈ ਆਉਂਦੇ ਰਹਿੰਦੇ ਹਨ।


ਇਸ ਮੌਕੇ ਐਡਵੋਕੇਟ ਸਤੀਸ਼ ਸ਼ਰਮਾ, ਡਾ ਕੇਸ਼ੀ ਅਰੋਡ਼ਾ, ਚੰਦਰ ਮੋਹਨ ਹਾਂਡਾ, ਬਲਬੀਰ ਬਾਠ, ਧਰਮਜੀਤ ਹਾਂਡਾ, ਰਿਸ਼ੀ ਸ਼ਰਮਾ, ਦਲਜੀਤ ਦੁਲਚੀ ਕੇ, ਪ੍ਰਿੰਸ ਭਾਊ,  ਸੁਖਵਿੰਦਰ ਅਟਾਰੀ, ਸੰਜੈ ਗੁਪਤਾ, ਉਸਮਾਨ ਵਾਲਾ, ਬੋਹਡ਼ ਸਿੰਘ, ਕਸ਼ਮੀਰ ਸਿੰਘ, ਰਾਜਿੰਦਰ ਛਾਬਡ਼ਾ   ਆਦਿ ਹਾਜ਼ਰ ਸਨ।

ALSO READ: AZAD SOCH PUNJABI EPAPER
Leave a Reply

Your email address will not be published. Required fields are marked *