ਨਵਜੋਤ ਸਿੱਧੂ ਬਣ ਸਕਦੇ ਹਨ ਪੰਜਾਬ ਭਾਜਪਾ ਦੇ ਪ੍ਰਧਾਨ ? ਜ਼ੋਰ ਕਾ ਝਟਕਾ ਜ਼ੋਰ ਸੇ ਨਵਜੋਤ ਸਿੱਧੂ ਬਣ ਸਕਦੇ ਹਨ ਪੰਜਾਬ ਭਾਜਪਾ ਦੇ ਪ੍ਰਧਾਨ ? ਜ਼ੋਰ ਕਾ ਝਟਕਾ ਜ਼ੋਰ ਸੇ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Navjot Sidhu

ਨਵਜੋਤ ਸਿੱਧੂ ਬਣ ਸਕਦੇ ਹਨ ਪੰਜਾਬ ਭਾਜਪਾ ਦੇ ਪ੍ਰਧਾਨ ?? ਜ਼ੋਰ ਕਾ ਝਟਕਾ ਜ਼ੋਰ ਸੇ

192

Chandigarh 23 October 2019 : ਜਦੋਂ ਤੋਂ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਜਾ ਕੇ ਆਏ ਹਨ ਉਦੋਂ ਤੋਂ ਹੀ ਉਹਨਾਂ ਦਾ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿਮਦਰ ਸਿੰਘ ਦਾ 36 ਦਾ ਅੰਕੜਾ ਚੱਲ ਰਿਹਾ ਹੈ। ਨਵਜੋਤ ਸਿੱਧੂ ਦੇ ਮੰਤਰੀ ਅਹੁਦਾ ਬਦਲਿਆ ਗਿਆ ਜਿਸਦੇ ਰੋਸ ਵਜ਼ੋਂ ਸਿੱਧੂ ਨੇ ਕਈ ਦਿਨ ਦਿੱਲੀ ਦਰਬਾਰ ‘ਚ ਵੀ ਹਾਜ਼ਰੀ ਭਰੀ ਪ੍ਰੰਤੂ ਸਿੱਧੂ ਦੀ ਪ੍ਰਿਅੰਕਾ ਗਾਂਧੀ ਨਾਲ ਨੇੜਤਾ ਵੀ ਕੋਈ ਬਹੁਤੀ ਰਾਸ ਨਾ ਆਈ ਤੇ ਸਿੱਧੂ ਨੇ ਨਿਰਾਸ਼ ਹੋ ਕੇ ਮੰਤਰੀ ਪਦ ਤੋਂ ਹੀ ਅਸਤੀਫਾ ਦੇ ਦਿੱਤਾ।

ਪਹਿਲਾਂ ਤਾਂ ਸ਼ਿਰਫ ਇਹ ਸੋਚਿਆ ਜਾ ਰਿਹਾ ਸੀ ਕਿ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਦੇ ਆਪਸੀ ਮੱਤਭੇਦ ਹੋਣ ਕਾਰਨ ਅਜਿਹਾ ਹੋ ਰਿਹਾ ਹੈ ਪ੍ਰੰਤੂ ਉਸ ਤੋਂ ਬਾਅਦ ਨਾ ਤਾਂ ਹਾਈਕਮਾਂਡ ਅਤੇ ਨਾ ਹੀ ਪੰਜਾਬ ਕਾਂਗਰਸ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਅਤੇ ਪੰਜਾਬ ਜਿਮਨੀ ਚੋਣਾਂ ਵਿੱਚ ਵੀ ਸਿੱਧੂ ਤੋਂ ਕਿਤੇ ਵੀ ਚੋਣ ਪ੍ਰਚਾਰ ਨਹੀਂ ਕਰਵਾਇਆ ਗਿਆ। ਜਿਸ ਤੋਂ ਸਾਫ ਜ਼ਾਹਿਰ ਹੈ ਕਿ ਨਵਜੋਤ ਸਿੰਘ ਸਿੱਧੂ ਲਈ ਕਾਂਗਰਸ ਅੰਦਰ ਸਭ ਅੱਛਾ ਨਹੀਂ ਚਲ ਰਿਹਾ।

ALSO READ: ਨਕਲੀ ਪੁਲਿਸ ਅਧਿਕਾਰੀ ਬਣਕੇ ਲਾਈ ਔਰਤ ਨੂੰ ਲੱਖਾਂ ਦੀ ਚੇਪੀ

ਨਵਜੋਤ ਸਿੱਧੂ ਜਿਹੜੇ ਕਿ ਮੀਡੀਆ ਵਿੱਚ ਆਪਣੇ ਧੂਆਂਧਾਰ ਬਿਆਨਾਂ ਕਰਕੇ ਵੀ ਸੁਰਖੀਆਂ ‘ਚ ਰਹਿੰਦੇ ਸਨ ਪਰ ਕਾਫੀ ਸਮੇਂ ਤੋਂ ਮੀਡੀਆ ਤੋਂ ਵੀ ਸਿੱਧੂ ਨੇ ਦੂਰੀ ਬਣਾ ਕੇ ਰੱਖੀ ਹੋਈ ਹੈ। ਹੁਣ ਬੀਤੇ ਦਿਨੀ ਕਾਂਗਰਸ ਦੇ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਨੇ ਥੋੜੇ ਪੱਤੇ ਖੋਲ ਕੇ ਆਪਣੇ ਭਵਿੱਖ ਦੇ ਨਾਲ ਨਾਲ ਨਵਜੋਤ ਸਿੱਧੂ ਦੇ ਆਉਣ ਵਾਲੇ ਰਾਜਨੀਤਕ ਸਫਰ ਤੋਂ ਵੀ ਪਰਦਾ ਚੁੱਕਣ ਦੀ ਕੋਸ਼ਿਸ਼ ਕੀਤੀ ਹੈ। ਬੀਬੀ ਸਿੱਧੂ ਨੇ ਮੀਡੀਆ ਰਾਹੀਂ ਬਿਆਨ ਦੇ ਕੇ ਆਖਿਆ ਹੈ ਕਿ ਉਹਨਾਂ ਦਾ ਕਿਸੇ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ।  ਉਹਨਾਂ ਦੇ ਇਸ ਬਿਆਨ ਨੂੰ ਸਿਆਸੀ ਮਾਹਿਰ ਉਹਨਾਂ ਵੱਲੋਂ ਕਾਂਗਰਸ ਨੂੰ ਅਲਵਿਦਾ ਕਹਿ ਦੇਣ ਨਾਲ ਜੋੜ ਕੇ ਵੇਖ ਰਹੇ ਹਨ।

ALSO READ: ਹਰੇਕ ਪੰਜਾਬ ਵਾਸੀ ਦੇ ਮੋਬਾਇਲ ਤੇ ਲਾਜ਼ਮੀ ਹੋਣੀ ਚਾਹੀਦੀ ਹੈ ਪੰਜਾਬ ਪੁਲਿਸ ਦੀ ਇਹ ਐਪ

ਨਵਜੋਤ ਕੌਰ ਸਿੱਧੂ ਪਹਿਲਾਂ ਵੀ ਵਿਵਾਦਗ੍ਰਸਤ ਬਿਆਨ ਦੇਣ ਲਈ ਜਾਣੇ ਜਾਂਦੇ ਹਨ। ਅਕਸਰ ਉਹਨਾਂ ਦੇ ਬਿਆਨਾਂ ਨਾਲ ਵਿਵਾਦ ਖੜੇ ਹੁੰਦੇ ਰਹੇ ਹਨ। ਪਿਛਲੀ ਅਕਾਲੀ ਦਲ-ਭਾਜਪਾ ਸਰਕਾਰ ਵੇਲੇ ਵੀ ਉਹਨਾਂ ਵੱਲੋਂ ਅਕਾਲੀ ਲੀਡਰਸ਼ਿਪ ‘ਤੇ ਲਗਾਤਾਰ ਹਮਲੇ ਕਰਨ ਕਾਰਨ ਨਵੇਂ ਵਿਵਾਦ ਖੜੇ ਹੁੰਦੇ ਰਹਿੰਦੇ ਸਨ।

ਇਸ ਵਾਰ ਉਹਨਾਂ ਕਾਂਗਰਸ ਪਾਰਟੀ ਦੇ ਆਗੂਆਂ ‘ਤੇ ਹਮਲਾ ਕਰਦਿਆਂ ਉਹਨਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ  ਦੇ ਸਬੰਧ ਵਿਗਾੜਨ ਦਾ ਦੋਸ਼ੀ ਠਹਿਰਾਇਆ ਹੈ। ਉਥੇ ਹੀ ਉਹਨਾਂ ਆਖਿਆ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਭਾਜਪਾ ‘ਚ ਵਾਪਸ ਜਾਣ ਦੀਆਂ ਖਬਰਾਂ ਕੇਵਲ ਅਫਵਾਹਾਂ ਹਨ। ਉਹਨਾਂ ਵੱਲੋਂ ਭਾਵੇਂ ਇਹਨਾਂ ਖਬਰਾਂ ਨੂੰ ਅਫਵਾਹਾਂ ਕਰਾਰ  ਦਿੱਤਾ ਗਿਆ ਹੈ ਪਰ ਉਹਨਾਂ ਦੇ ਬਿਆਨ ਨੂੰ ਸਿਆਸੀ ਮਾਹਿਰ ਵੱਖਰੇ ਤੌਰ ‘ਤੇ ਵੇਖ ਰਹੇ ਹਨ।

ਮਾਹਿਰਾਂ ਦਾ ਮੰਨਣਾ ਹੈ ਕਿ ਅਕਾਲੀ ਭਾਜਪਾ ਹਠਜੋੜ ਵਿੱਚ ਆਈ ਤਰੇੜ ਦਾ ਸਿੱਧੂ ਪਰਿਵਾਰ ਨੂੰ ਕਾਫੀ ਲਾਹਾ ਮਿਲ ਸਕਦਾ ਹੈ। ਭਾਜਪਾ ਪੰਜਾਬ ਅੰਦਰ ਆਪਣੇ ਬਲਬੂਤੇ ਤੇ ਅਗਰ ਚੋਣਾਂ ਲੜਦੀ ਹੈ ਤਾਂ ਉਸਨੂੰ ਕੋਈ ਸਿੱਖ ਚਿਹਰਾ ਅੱਗੇ ਲੈ ਕੇ ਆਉਣਾ ਪਵੇਗਾ।

ALSO READ: ਨਿਊਜ਼ੀਲੈਂਡ ਦਾ ਵੀਜ਼ਾ ਲੈਣਾ ਹੈ ਤਾਂ ਜਾਅਲੀ ਵੈੱਬਸਾਇਟਾਂ ਤੋਂ ਸਾਵਧਾਨ

ਨਵਜੋਤ ਸਿੱਧੂ ਦੀ ਅਜੇ ਵੀ ਬੀਜੇਪੀ ਦੇ ਕਈ ਆਗੂਆਂ ਨਾਲ ਪਰਿਵਾਰਕ ਸਾਂਝ ਹੈ ਜਿਸ ਤੋਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਕਾਂਗਰਸ ਨੂੰ ਅਲਵਿਦਾ ਆਖ ਕੇ ਸਿੱਧੂ ਪਰਿਵਾਰ ਜਲਦ ਹੀ ਪੰਜਾਬ ਭਾਜਪਾ ਦੀ ਕਮਾਂਡ ਸੰਭਾਲ ਸਕਦਾ ਹੈ।

ALSO READ: AZAD SOCH EPAPER
Leave a Reply

Your email address will not be published. Required fields are marked *