ਜਾਣੋ ਕੇਜਰੀਵਾਲ ਨੇ ਕੈਪਟਨ ਤੇ ਖੱਟੜ ਅੱਗੇ ਕਿਉਂ ਜੋੜੇ ਹੱਥ, ਦਿੱਲੀ ਵਾਸੀਆਂ ਲਈ ਕੀਤੀ ਮੰਗ ਜਾਣੋ ਕੇਜਰੀਵਾਲ ਨੇ ਕੈਪਟਨ ਤੇ ਖੱਟੜ ਅੱਗੇ ਕਿਉਂ ਜੋੜੇ ਹੱਥ, ਦਿੱਲੀ ਵਾਸੀਆਂ ਲਈ ਕੀਤੀ ਮੰਗ

Live Clock Date

Your browser is not supported for the Live Clock Timer, please visit the Support Center for support.
kejriwal

ਜਾਣੋ ਕੇਜਰੀਵਾਲ ਨੇ ਕੈਪਟਨ ਤੇ ਖੱਟੜ ਅੱਗੇ ਕਿਉਂ ਜੋੜੇ ਹੱਥ

245

New Delhi: 2 November 2019: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Kejriwal Arwind) ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹਰਿਆਣਾ ਸਰਕਾਰ ਦੇ ਮੁੱਖਮ ਮੰਤਰੀ ਮਨੋਹਰ ਲਾਲ ਖੱਟੜ ਨੂੰ ਅਪੀਲ ਕੀਤੀ ਹੈ ਕਿ ਹਵਾ ਪ੍ਰਦੂਸ਼ਣ ਦੀ ਮਾਰ ਝੱਲ ਰਹੀ ਰਾਜਧਾਨੀ ਦਿੱਲੀ ਨੂੰ ਗੈਸ ਦਾ ਚੈਂਬਰ ਬਣਨ ਤੋਂ ਬਚਾਉਣ ਲਈ ਦੋਵੇਂ ਸਰਕਾਰਾਂ ਨੂੰ ਠੋਸ ਕਦਮ ਚੁੱਕਣ ਲਈ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਇਹਨਾਂ ਰਾਜਾਂ ਤੋਂ ਆ ਰਹੀ ਪਰਾਲੀ ਸਾੜਨ ਦੇ ਧੂਏ ਵਾਲੀ ਹਵਾ ਨੇ ਦਿੱਲੀ ਵਾਸੀਆਂ ਦੇ ਨੱਕ ‘ਚ ਦਮ ਕਰ ਦਿੱਤਾ ਹੈ ।

ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ (Kejriwal Arwind) ਨੇ ਇਕ ਟਵੀਟ ਵਿਚ ਆਖਿਆ ਹੈ ਕਿ ਉਹ ਦਿੱਲੀ ਦੀ ਜਨਤਾ ਦੀ ਤਰਫ ਤੋਂ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਹੱਥ ਜੋੜ ਕੇ ਅਪੀਲ ਕਰਦੇ ਹਨ ਕਿ ਹੁਣ ਕੁਝ ਠੋਸ ਕਦਮ ਚੁੱਕਣ ਦੀ ਸਕਤ ਜਰੂਰਤ ਹੈ। ਕੇਜ਼ਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਆਪਣੇ ਪੱਧਰ ਉਤੇ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਇਸ ਤੋਂ ਇਲਾਵਾ ਤੁਸੀਂ ਵੀ ਅਜਿਹਾ ਕਰਨ ਲਈ ਅੱਗੇ ਆਓ।

ਜਿਕਰਯੋਗ ਹੈ ਕਿ ਦਿੱਲੀ ਵਿਚ ਵਧ ਰਹੇ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਸਾੜੀ ਜਾਂਦੀ ਝੋਨੇ ਦੀ ਪਰਾਲੀ ‘ਚੋਂ ਨਿਕਲੇ ਧੂੰਏ ਨਾਲ ਦਿੱਲੀ ਅੰਦਰ ਹਨੇਰਾ ਛਾਇਆ ਹੋਇਆ ਹੈ। ਲੋਕਾਂ ਦਾ ਸਾਂਹ ਲੈਣਾ ਵੀ ਮੁਸ਼ਕਲ ਹੁੰਦਾ ਹੈ।

ਇਸ ਅਪੀਲ ਤੋਂ ਪਹਿਲਾਂ ਵੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਮੁੱਦੇ ਉਤੇ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਅਪੀਲ ਕਰ ਚੁੱਕੇ ਹਨ। ਦੀਵਾਲੀ ਕਾਰਨ ਰਾਜਧਾਨੀ ਵਿਚ ਹਵਾ ਪ੍ਰਦੂਸ਼ਣ ਸਾਰੀਆਂ ਹੱਦਾਂ ਪਾਰ ਕਰ ਗਿਆ ਹੈ। ਲੋਕਾਂ ਨੂੰ ਸਾਹ ਲੈਣ ਵਿਚ ਬਹੁਤ ਮੁਸ਼ਕਲ ਆ ਰਹੀ ਹੈ। ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਦੋਹਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਅਪੀਲ ਕੀਤੀ ਹੈ ਕਿ ਹੁਣ ਕੁਝ ਕਰਨ ਦਾ ਸਮਾਂ ਆ ਗਿਆ ਹੈ।

ALSO READਹਰੇਕ ਪੰਜਾਬ ਵਾਸੀ ਦੇ ਮੋਬਾਇਲ ਤੇ ਲਾਜ਼ਮੀ ਹੋਣੀ ਚਾਹੀਦੀ ਹੈ ਪੰਜਾਬ ਪੁਲਿਸ ਦੀ ਇਹ ਐਪ

ALSO READ: ਨਵਜੋਤ ਸਿੱਧੂ ਬਣ ਸਕਦੇ ਹਨ ਪੰਜਾਬ ਭਾਜਪਾ ਦੇ ਪ੍ਰਧਾਨ ??

ALSO READ: ਕਨੇਡਾ ਦੀ ਨਵੀਂ ਸਰਕਾਰ ਦਾ ਕਮਾਲ : ਹੁਣ ਤੁਸੀਂ ਵੀ ਲੈ ਸਕਦੇ ਹੋ PR

ALSO READ: AZAD SOCH PUNJABI NEWSPAPER
Leave a Reply

Your email address will not be published. Required fields are marked *