LPG Gas Price: ਮੋਦੀ ਸਰਕਾਰ ਨੇ ਦਿੱਤਾ ਆਮ ਲੋਕਾਂ ਨੂੰ ਵੱਡਾ ਝਟਕਾ LPG Gas Price: ਮੋਦੀ ਸਰਕਾਰ ਨੇ ਦਿੱਤਾ ਆਮ ਲੋਕਾਂ ਨੂੰ ਵੱਡਾ ਝਟਕਾ
BREAKING NEWS
Search

Date

Your browser is not supported for the Live Clock Timer, please visit the Support Center for support.
LPG Gas Price

ਮੋਦੀ ਸਰਕਾਰ ਨੇ ਦਿੱਤਾ ਆਮ ਲੋਕਾਂ ਨੂੰ ਵੱਡਾ ਝਟਕਾ, ਜਾਣੋ ਕਿੱਦਾਂ ਪਵੇਗਾ ਤੁਹਾਡੀ ਰਸੋਈ ਤੇ ਅਸਰ

164

ਨਵੀਂ ਦਿੱਲੀ 2 ਨਵੰਬਰ 2019 : (LPG Gas Price) :ਕੁੱਝ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਅਤੇ ਦੀਵਾਲੀ ਦਾ ਤਿਓਹਾਰ ਖ਼ਤਮ ਹੁੰਦੇ ਹੀ ਮੋਦੀ ਸਰਕਾਰ ਦੇ ਰਾਜ ਹੇਠ ਜਨਤਾ ‘ਤੇ ਮਹਿੰਗਾਈ ਦੀ ਮਾਰ ਪੈਣੀ ਮੁੜ ਤੋਂ ਸ਼ੁਰੂ ਹੋ ਗਈ ਹੈ। ਭਾਰਤ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਲਗਾਤਾਰ ਤੀਜੇ ਮਹੀਨੇ ਆਮ ਲੋਕਾਂ ਨੂੰ ਘਰੇਲੂ ਰਸੋਈ ਗੈਸ ਦੀ ਕੀਮਤਾਂ ‘ਚ ਵਾਧਾ ਕਰ ਕੇ ਵੱਡਾ ਝਟਕਾ ਦਿੱਤਾ ਹੈ।

ਇੰਡੀਅਨ ਆਇਲ ਕਾਰਪੋਰੈਸ਼ਨ (IOC) ਦੇ ਸੂਤਰਾਂ ਅਨੁਸਾਰ ਇਸ ਵਾਰ ਗੈਰ-ਸਬਸੀਡੀ (Without Subsidy Gas Cylinder) ਵਾਲਾ ਘਰੇਲੂ ਗੈਸ ਸਿਲੰਡਰ (Domestic gas cylinders) ਦੀ ਕੀਮਤ (LPG Gas Price) ‘ਚ 76.05 ਰੁਪਏ ਵਧਾਈ ਗਈ ਹੈ ਜਿਸ ਤੋਂ ਬਾਅਦ  ਇਸ ਦੀ ਕੀਮਤ 681.50 ਰੁਪਏ ਹੋ ਗਈ ਹੈ। ਜਦੋਂਕਿ ਅਕਤੂਬਰ ਮਹੀਨੇ ਵਿੱਚ 14.2 ਕਿਲੋ ਵਾਲੇ ਇਸੇ ਸਿਲੰਡਰ ਦਾ ਮੁੱਲ 605 ਰੁਪਏ ਸੀ।

ਵਪਾਰਕ ਖੇਤਰਾਂ ਵਿੱਚ ਵਰਤੇ ਜਾਦੇ ਗੈਸ ਸਿਲੰਡਰ ਜਿਸਦਾ ਵਜ਼ਨ 19 ਕਿਲੋ ਹੁੰਦਾ ਹੈ , ਦੀ ਕੀਮਤ ‘ਚ 119 ਰੁਪਏ ਦਾ ਵਾਧਾ ਕੀਤਾ ਗਿਆ ਹੈ। ਰਾਜਧਾਨੀ ਦਿੱਲੀ ‘ਚ ਦੁਕਾਨਦਾਰਾਂ ਨੂੰ ਹੁਣ ਕਮਰਸ਼ਿਅਲ ਸਿਲੰਡਰ 1204 ਰੁਪਏ ਦਾ ਪਵੇਗਾ। ਜਦਕਿ ਲੰਘੇ ਅਕਤੂਬਰ ਮਹੀਨੇ ‘ਚ ਇਸ ਸਿਲੰਡਰ ਦੀ ਕੀਮਤ 1085 ਰੁਪਏ ਸੀ।

ਮਿਲੀ ਜਾਣਕਾਰੀ ਅਨੁਸਾਰ  ਪੰਜ ਕਿਲੋ ਵਾਲੇ ਸਿਲੰਡਰਾਂ ਦੇ ਮੁੱਲ ਨੂੰ ਵੀ ਵਧਾ ਕੇ  264.50 ਰੁਪਏ ਕਰ  ਦਿੱਤਾ ਗਿਆ ਹੈ। ਇਹ ਸਾਰੀਆਂ ਵਧੀਆਂ ਹੋਈਆਂ ਕੀਮਤਾਂ ਪਹਿਲੀ ਨਵੰਬਰ 2019 ਤੋਂ ਲਾਗੂ ਹੋ ਜਾ ਰਹੀਆਂ ਹਨ।

LPG Cylinder Price Today

LPG Cylinder Price Today: ਦੇਸ ਦੀ ਰਾਜਧਾਨੀ ਦਿੱਲੀ ‘ਚ ਅਕਤੂਬਰ ‘ਚ ਘਰੇਲੂ ਗੈਸ ਸਿਲੰਡਰ (14.2 Kg) 605 ਰੁਪਏ ਸੀ। ਕੰਪਨੀਆਂ ਵੱਲੋਂ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਤੀਜੇ ਮਹੀਨੇ ਵਾਧਾ ਕੀਤਾ ਗਿਆ ਹੈ। ਤਿੰਨ ਮਹੀਨਿਆਂ ‘ਚ ਘਰੇਲੂ ਗੈਸ ਸਿਲੰਡਰ ਦੇ ਬਾਜ਼ਾਰ ‘ਚ ਕੀਮਤ 105 ਰੁਪਏ ਦਾ ਵਾਧਾ ਹੋਇਆ ਹੈ। ਜਦਕਿ ਵਪਾਰਕ ਖੇਤਰ ਵਿੱਚ ਵਰਤੇ ਜਾਣ ਵਾਲੇ ਗੈਸ ਸਿਲੰਡਰਾਂ ਦੀ ਕੀਮਤ ਤਿੰਨ ਮਹੀਨੇ ਪਹਿਲਾਂ 1004 ਰੁਪਏ ਸੀ ਜੋ ਕਿ ਹੁਣ ਵਧ ਕੇ 1204 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ।

ਕੰਪਨੀਆਂ ਵੱਲੋਂ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਕੀਤੇ ਗਏ ਇਸ ਵਾਧੇ ਦਾ ਸਿੱਧਾ ਅਸਰ ਗਰੀਬ ਪਰਿਵਾਰਾਂ ਤੇ ਜਿਆਦਾ ਪਵੇਗਾ।ਲਗਾਤਾਰ ਤਿੰਨ ਮਹੀਨਿਆਂ ਤੋਂ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਨੂੰ ਲੈ ਆਮ ਲੋਕਾਂ ਦੀ ਜੇਬ ਤੇ ਕਾਫੀ ਭਾਰ ਪੈ ਰਿਹਾ ਹੈ। LPG Gas Price

ALSO READ: ਕਨੇਡਾ ਦੀ ਨਵੀਂ ਸਰਕਾਰ ਦਾ ਕਮਾਲ : ਹੁਣ ਤੁਸੀਂ ਵੀ ਲੈ ਸਕਦੇ ਹੋ ਪੀ.ਆਰ

ALSO READ: AZAD SOCH PUNJABI NEWSPAPER




Leave a Reply

Your email address will not be published. Required fields are marked *