ਸੁਲਤਾਨਪੁਰ ਲੋਧੀ ਵਿਖੇ ਪਹਿਚਾਣ ਪੱਤਰ ਦਿਖਾ ਕੇ ਫਰੀ 'ਚ ਮਿਲ ਰਹੀ ਹੈ ਸਾਈਕਲ ਸੁਲਤਾਨਪੁਰ ਲੋਧੀ ਵਿਖੇ ਪਹਿਚਾਣ ਪੱਤਰ ਦਿਖਾ ਕੇ ਫਰੀ 'ਚ ਮਿਲ ਰਹੀ ਹੈ ਸਾਈਕਲ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Sultanpur Lodhi free cycle

ਸੁਲਤਾਨਪੁਰ ਲੋਧੀ ਵਿਖੇ ਪਹਿਚਾਣ ਪੱਤਰ ਦਿਖਾ ਕੇ ਫਰੀ ‘ਚ ਮਿਲ ਰਹੀ ਹੈ ਸਾਈਕਲ

369

ਸੁਲਤਾਨਪੁਰ ਲੋਧੀ : ਪਿਛਲੇ ਅੱਠ ਦਿਨ ਤੋਂ 1500 ਤੋਂ ਜ਼ਿਆਦਾ ਲੋਕ ਲੈ ਚੁੱਕੇ ਹਨ ਫਾਇਦਾ

ਸੁਲਤਾਨਪੁਰ ਲੋਧੀ 7 ਨਵੰਬਰ 2019 : ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ਼ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਮੱਦੇਨਜ਼ਰ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਚ ਸੰਗਤਾਂ ਦੇ ਲਈ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਇੱਕ ਅਨੋਖੀ ਪਹਿਲ ਕੀਤੀ ਗਈ ਹੈ. ਦੂਰ ਦੁਰਾਡੇ ਤੋਂ ਆਉਣ ਜਾਣ ਵਾਲੇ ਲੋਕ ਪਵਿੱਤਰ ਧਾਰਮਿਕ ਸਥਾਨਾਂ ਤੇ ਪਹੁੰਚਣ ਲਈ ਸੁਲਤਾਨਪੁਰ ਲੋਧੀ ਵਿੱਚ ਸਥਾਪਿਤ ਕੀਤੇ ਗਏ ਚਾਰ ਸਾਈਕਲ ਸਟੈਂਡਾਂ ਤੇ ਸਿਰਫ ਆਪਣਾ ਪਹਿਚਾਣ ਪੱਤਰ ਦਿਖਾ ਕੇ ਦਿਨਭਰ ਦੇ ਲਈ ਮੁਫਤ ਵਿੱਚ ਸਾਈਕਲ ਲੈ ਸਕਦੇ ਹਨ ।

ਸਾਰਾ ਦਿਨ ਫਰੀ ਸੇਵਾ ਤੋਂ ਬਾਅਦ ਸ਼ਾਮ ਨੂੰ ਸਾਈਕਲ ਸਟੈਂਡ ਤੇ ਇਹ ਸਾਈਕਲ ਵਾਪਸ ਜਮ੍ਹਾ ਕਰਵਾਇਆ ਜਾਂਦਾ ਹੈ.ਸੁਲਤਾਨਪੁਰ ਲੋਧੀ ਵਿੱਚ ਇਸ ਤਰ੍ਹਾਂ ਦੇ 4 ਸਾਈਕਲ ਸਟੈਂਡ ਸਥਾਪਿਤ ਕੀਤੀ ਗਏ ਹਨ. ਪਹਿਲਾ ਸਾਈਕਲ ਸਟੈਂਡ ਨਗਰ ਕੌਂਸਲ ਦਫਤਰ ਦੇ ਬਾਹਰ, ਦੂਸਰਾ ਬੱਸ ਸਟੈਂਡ, ਤੀਸਰਾ ਗੁਰਦੁਆਰਾ ਬੇਰ ਸਾਹਿਬ ਅਤੇ ਚੌਥਾ ਗੁਰਦੁਆਰਾ ਸ੍ਰੀ. ਹੱਟ ਸਾਹਿਬ ਦੇ ਨਜ਼ਦੀਕ ਸਥਾਪਿਤ ਕੀਤਾ ਗਿਆ ਹੈ ।

  ਮੁਫਤ ਸਾਇਕਲ ਵੰਡਣ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਹੀਰੋ ਕੰਪਨੀ ਦੇ ਸੁਪਰਵਾਈਜ਼ਰ ਰਿਸ਼ਬ ਨੇ ਦੱਸਿਆ ਕਿ ਹਰੇਕ ਸਾਈਕਲ ਸਟੈਂਡ ਤੇ ਸੰਗਤ ਦੇ ਲਈ ੨੫੨੫ ਸਾਈਕਲ ਉਪਲੱਬਧ ਹਨ. ਇੱਥੇ ਕੋਈ ਵੀ ਵਿਅਕਤੀ ਆਪਣਾ ਪਹਿਚਾਣ ਪੱਤਰ ਦਿਖਾ ਕੇ ਸਾਈਕਲ ਦਿਨ ਭਰ ਦੇ ਲਈ ਲੈ ਸਕਦਾ ਹੈ। ਸਬੰਧਿਤ ਵਿਅਕਤੀ ਦਾ ਆਈ. ਕਾਰਡ ਅਸੀਂ ਜਮ੍ਹਾ ਕਰ ਲੈਂਦੇ ਹਾਂ ਅਤੇ ਸਾਈਕਲ ਵਾਪਸ ਦੇਣ ਤੇ ਆਈ. ਕਾਰਡ ਵਾਪਸ ਦਿੱਤਾ ਜਾਂਦਾ ਹੈ. ਉਨ੍ਹਾਂ ਕਿਹਾ ਕਿ ਜੋ ਲੋਕ ਪੂਰੇ ਸ਼ਹਿਰ ਦਾ ਚੱਕਰ ਲਗਾਉਣਾ ਚਾਹੁੰਦੇ ਹਨ ਅਤੇ ਭੀੜ ਭੜੱਕੇ ਦੇ ਚੱਲਦੇ ਆਪਣੀ ਕਾਰ ਆਦਿ ਨਹੀਂ ਲਿਆ ਸਕਦੇ, ਉਨ੍ਹਾਂ ਵੱਲੋ ਸਾਈਕਲ ਕਾਫੀ ਲਿਜਾਇਆ ਜਾ ਰਿਹਾ ਹੈ. ਉਨ੍ਹਾਂ ਦੱਸਆ ਕਿ 31 ਅਕਤੂਬਰ ਨੂੰ ਇਹ ਸਾਈਕਲ ਸਟੈਂਡ ਸ਼ੁਰੂ ਕੀਤਾ ਗਿਆ ਸੀ, ਜਿਸ ਵਿੱਚ ਹੁਣ ਤੱਕ 1500 ਤੋਂ ਜ਼ਿਆਦਾ ਸੰਗਤ ਸਾਈਕਲ ਦਾ ਫਾਇਦਾ ਲੈ ਚੁੱਕੀ ਹੈ ।

ਰੋਜ਼ਾਨਾ 200 ਤੋਂ ਜ਼ਿਆਦਾ ਸੰਗਤ ਸਾਈਕਲ ਲੈ ਰਹੀ ਹੈ. ਕੁੱਝ ਲੋਕ ਅੱਧੇ ਘੰਟੇ ਦੇ ਲਈ ਸਾਈਕਲ ਲੈ ਜਾਂਦੇ ਹਨ ਤੇ ਕੁਝ ਦਿਨ ਭਰ ਸਾਈਕਲ ਆਪਣੇ ਪਾਸ ਰਖਦੇ ਹਨ । ਉਨ੍ਹਾਂ ਦੱਸਿਆ ਕਿ ਫਿਲਹਾਲ ਗੁਰਪੁਰਬ ਤੱਕ ਇਹ ਸੇਵਾ ਜਾਰੀ ਰੱਖੀ ਜਾਵੇਗੀ, ਬਾਅਦ ਵਿੱਚ ਜ਼ਰੂਰਤ ਪੈਣ ਤੇ ਇਸ ਨੁੰ ਅੱਗੇ ਵੀ ਵਧਾਇਆ ਜਾ ਸਕਦਾ ਹੈ । ਰਿਸ਼ਬ ਨੇ ਦੱਸਿਆ ਕਿ ਇਸ ਸੇਵਾ ਨੂੰ ਲੈ ਕੇ ਕਾਫੀ ਉਤਸੁਕਤਾ ਹੈ ਅਤੇ ਲੋਕ ਵੱਡੀ ਤਾਦਾਦ ਵਿੱਚ ਸਾਡੇ ਸਾਈਕਲ ਸਟੈਂਡ ਤੇ ਸਾਈਕਲ ਲੈਣ ਦੇ ਲਈ ਪਹੁੰਚ ਰਹੇ ਹਨ ।

 ਸਾਈਕਲ ਸਟੈਂਡ ਤੇ ਸਾਕਿਲ ਲੈਣ ਪਹੁੰਚੇ ਜਲੰਧਰ ਦੇ ਅਵਤਾਰ ਸਿੰਘ ਨਗਰ ਦੇ ਰਹਿਣ ਵਾਲੇ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਗੁਰੂਘਰ ਵਿੱਚ ਸ਼ੀਸ਼ ਨਿਵਾਉਣ ਆਏ ਹਨ ਪ੍ਰੰਤੂ ਹੁਣ ਉਨ੍ਹਾਂ ਨੇ ਇੱਥੇ ਸਥਿਤ ਸਾਰੇ ਇਤਿਹਾਸਕ ਗੁਰਦੁਆਰਾ ਸਾਹਿਬ ਘੁੰਮਣ ਦਾ ਮਨ ਬਣਾਇਆ ਹੈ । ਇਸ ਲਈ ਉਹ ਸਾਈਕਲ ਲੈ ਕੇ ਸਾਰੇ ਗੁਰੂ ਘਰਾਂ ਤੱਕ ਜਾਣਾ ਚਾਹੁੰਦੇ ਹਨ, ਜਿਸ ਦੇ ਚੱਲਦੇ ਉਨ੍ਹਾਂ ਨੇ ਸਾਈਕਲ ਸਟੈਂਡ ਵਿੱਚ ਆਪਣਾ ਪਹਿਚਾਣ ਪੱਤਰ ਜਮ੍ਹਾਂ ਕਰਵਾ ਕੇ ਇੱਕ ਸਾਈਕਲ ਲੈ ਲਿਆ ਹੈ ।

ALSO READ: APJ Abdul Kalam के जीवन को जानकर आप हो जाएंगे हैरान

ALSO READ: AZAD SOCH PUNJABI NEWS PAPER
Leave a Reply

Your email address will not be published. Required fields are marked *