ਹਨੀਪ੍ਰੀਤ ਪਹੁੰਚੀ ਡੇਰਾ ਸਿਰਸਾ, ਜਾਣੋ ਕਿਵੇਂ ਹੋਇਆ ਸਵਾਗਤਹਨੀਪ੍ਰੀਤ ਪਹੁੰਚੀ ਡੇਰਾ ਸਿਰਸਾ, ਜਾਣੋ ਕਿਵੇਂ ਹੋਇਆ ਸਵਾਗਤ
Your browser is not supported for the Live Clock Timer, please visit the Support Center for support.
Honeypreet

ਹਨੀਪ੍ਰੀਤ ਪਹੁੰਚੀ ਡੇਰਾ ਸਿਰਸਾ, ਜਾਣੋ ਕਿਵੇਂ ਹੋਇਆ ਸਵਾਗਤ

71

ਸਿਰਸਾ, 7 ਨਵੰਬਰ, 2019 :  ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਪੰਚਕੁਲਾ ਦੀ ਅਦਾਲਤ ਵੱਲੋਂ ਜ਼ਮਾਨਤ ਦੇਣ ਮਗਰੋਂ ਅੰਬਾਲਾ ਜੇਲ ਵਿਚੋਂ ਰਿਹਾਅ ਹੋਣ ਉਪਰੰਤ ਡੇਰਾ ਸਿਰਸਾ ਪਹੁੰਚਣ ‘ਤੇ ਉਸਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਇਸ ਖੁਸ਼ੀ ਵਿਚ ਡੇਰਾ ਸਮਰਥਕਾਂ ਨੇ ਹਨੀਪ੍ਰੀਤ ਦੇ ਰਿਹਾਅ ਹੋਣ ਦੀ ਖੁਸ਼ੀ ਵਿੱਚ ਬੰਬ-ਪਟਾਖੇ ਵੀ ਚਲਾਏ।

ਹਨੀਪ੍ਰੀਤ ਜੇਲ ਵਿੱਚੋਂ ਰਿਹਾਅ ਹੋਣ ਉਪਰੰਤ ਕਾਰਾਂ ਦੇ ਵੱਡੇ ਕਾਫਲੇ ਨਾਲ ਡੇਰਾ ਸਿਰਸਾ ਵਿਚ ਦਾਖਲ ਹੋਈ। ਡੇਰਾ ਸਮਰਥਕਾਂ ਨੇ ਉਸਦੇ ਗਲ ਵਿੱਚ ਹਾਰ ਪਾ ਕੇ ਉਸਦਾ ਸਵਾਗਤ ਕੀਤਾ ਤੇ ਸਮਰਥਕਾਂ ਨੇ ਖੁਸ਼ੀ ਵਿੱਚ ਪਟਾਖੇ ਵੀ ਚਲਾਏ। ਹਨੀਪ੍ਰੀਤ ਨੇ ਸਮਰਥਕਾਂ ਨਾਲ ਮੁਲਾਕਾਤ ਕਰਨ ਮਗਰੋਂ ਸਿੱਧਾ ਡੇਰਾ ਸਿਰਸਾ ਮੁਖੀ ਦੀ ਗੁਫਾ ਵੱਲ ਚਾਲੇ ਪਾਏ। ਹਨੀਪ੍ਰੀਤ  ਜਾਂ ਡੇਰਾ ਸਿਰਸਾ ਦੇ ਕਿਸੇ  ਵੀ ਅਹੁਦੇਦਾਰ ਨੇ ਮੀਡੀਆ ਨਾਲ ਗੱਲਬਾਤ ਨਹੀਂ ਕੀਤੀ।

ਹਨੀਪ੍ਰੀਤ ਉਰਫ ਪ੍ਰਿਅੰਕਾ ਤਨੇਜਾ ਨੂੰ 3 ਅਕਤੂਬਰ 2018 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਦੋਂ ਤੋਂ ਉਹ ਅੰਬਾਲਾ ਜੇਲ ਵਿਚ   ਬੰਦ ਸੀ।

ALSO READ: ਹਰੇਕ ਪੰਜਾਬ ਵਾਸੀ ਦੇ ਮੋਬਾਇਲ ਤੇ ਲਾਜ਼ਮੀ ਹੋਣੀ ਚਾਹੀਦੀ ਹੈ ਪੰਜਾਬ ਪੁਲਿਸ ਦੀ ਇਹ ਐਪ

ALSO READਨਿਊਜ਼ੀਲੈਂਡ ਦਾ ਵੀਜ਼ਾ ਲੈਣਾ ਹੈ ਤਾਂ ਜਾਅਲੀ ਵੈੱਬਸਾਇਟਾਂ ਤੋਂ ਸਾਵਧਾਨ

ALSO READ : AZAD SOCH NEWS PAPER




Leave a Reply

Your email address will not be published. Required fields are marked *