ਬਠਿੰਡਾ: ਪਰਾਲੀ ਨੂੰ ਅੱਗ ਲਾਉਣ ਵਾਲੇ 2 ਕਿਸਾਨਾਂ ਨੂੰ ਪੁਲਿਸ ਨੇ ਘਰੋਂ ਚੁੱਕਿਆ ਬਠਿੰਡਾ: ਪਰਾਲੀ ਨੂੰ ਅੱਗ ਲਾਉਣ ਵਾਲੇ 2 ਕਿਸਾਨਾਂ ਨੂੰ ਪੁਲਿਸ ਨੇ ਘਰੋਂ ਚੁੱਕਿਆ
BREAKING NEWS
Search

Date

Your browser is not supported for the Live Clock Timer, please visit the Support Center for support.
Bathinda Police

ਪਰਾਲੀ ਨੂੰ ਅੱਗ ਲਾਉਣ ਵਾਲੇ 2 ਕਿਸਾਨਾਂ ਨੂੰ ਪੁਲਿਸ ਨੇ ਘਰੋਂ ਚੁੱਕਿਆ

152

ਕਿਸਾਨਾਂ ਨੇ ਮਿਲਕੇ ਘੇਰਿਆ ਬਠਿੰਡਾ ਥਾਣਾ

Bathinda 8 November 2019 –  ਬਠਿੰਡਾ : ਪਰਾਲੀ ਫੂਕਣ ਦੇ ਮਾਮਲੇ ‘ਚ ਬਠਿੰਡਾ ਨੇੜਲੇ ਪਿੰਡ ਸਿਵੀਆਂ ‘ਚ ਅੱਜ ਸਵੇਰੇ ਦੋ ਕਿਸਾਨਾਂ ਨੂੰ ਪੁਲਿਸ ਵੱਲੋਂ ਚੁੱਕੇ ਜਾਣ ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਆਗ ਅਮਰੀਕ ਸਿੰਘ ਸਿਵੀਆਂ ਦੀ ਅਗਵਾਈ ਹੇਠ ਕਿਸਾਨਾਂ ਨੇ ਥਾਣਾ ਥਰਮਲ  ਦਾ ਘਿਰਾਓ ਕੀਤਾ ।

ਘਿਰਾਓ ਕਰਨ ਵਾਲੇ ਕਿਸਾਨ ਮੰਗ ਕਰ ਰਹੇ ਸਨ ਕਿ ਹਿਰਾਸਤ ‘ਚ ਲਏ ਗਏ ਦੋਵਾਂ ਕਿਸਾਨਾਂ ਨੂੰ ਬਿਨਾਂ ਸ਼ਰਤ ਪੁਲਿਸ ਵੱਲੋਂ ਰਿਹਾਅ ਕੀਤਾ ਜਾਏ ਜਦੋਂਕਿ ਪੁਲਿਸ ਅਧਿਕਾਰੀ ਜਮਾਨਤ ਕਰਵਾਉਣ ਦੀ ਗੱਲ ਕਹਿ ਰਹੇ ਸਨ ਜਿਸ ਨੂੰ ਕਿਸਾਨ ਆਗੂਆਂ ਨੇ ਰੱਦ ਕਰ ਦਿੱਤਾ। ਪੁਲਿਸ ਦੀ ਇਸ ਕਾਰਵਾਈ ਤੋਂ  ਭੜਕੇ ਕਿਸਾਨਾਂ ਨੇ ਪੁਲਿਸ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜੀ ਕਰਕੇ ਆਪਣੀ ਭੜਾਸ ਕੱਢੀ।

ਮੌਕੇ ਤੇ ਮੌਜੂਦ ਕਿਸਾਨ ਆਗੂ ਅਮਰੀਕ ਸਿੰਘ ਸਿਵੀਆਂ ਨੇ ਦੱਸਿਆ ਕਿ ਮਜਦੂਰ ਕੁਲਵੰਤ ਸਿੰਘ ਆਪਣਾ ਘਰ ਚਲਾਉਣ ਲਈ ਇੱਕ ਕਿੱਲਾ ਜਮੀਨ ਠੇਕੇ ਤੇ ਲੈਕੇ ਖੇਤੀ ਕਰਦਾ ਹੈ। ਇਸ ਵਾਰ ਉਸ ਨੇ ਝੋਨਾ ਬੀਜਿਆ ਸੀ ਜਿਸ ਨੂੰ ਕੱਟਣ ਉਪਰੰਤ ਉਸ ਨੇ ਪਰਾਲੀ ਨੂੰ ਅੱਗ ਲਾ ਦਿੱਤੀ ਸੀ ਇਸੇ ਤਰਾਂ ਪਿਡ ਦੇ ਕਿਸਾਨ ਹਰਪਾਲ ਸਿੰਘ  ਨੇ ਵੀ ਆਪਣੇ ਖੇਤ ‘ਚ ਪਰਾਲੀ ਨੂੰ ਅੱਗ ਲਾਈ ਸੀ। ਉਨਾਂ ਦੱਸਿਆ ਕਿ ਅੱਜ ਸਵੇਰ ਵਕਤ ਪੁਲਿਸ ਪਿੰਡ ਗਈ ਅਤੇ ਦੋਵਾਂ ਨੂੰ ਚੁੱਕ ਲਿਆਂਦਾ ਅਤੇ ਥਾਣੇ ਬੰਦ ਕਰ ਦਿੱਤਾ।  

ਬਠਿੰਡਾ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਬਲਾਕ ਪ੍ਰਧਾਨ ਅਮਰੀਕ ਸਿੰਘ ਸਿਵੀਆਂ ਨੇ ਕਿਹਾ ਕਿ ਸਰਕਾਰ ਪਰਾਲੀ ਦਾ ਹੱਲ ਕਰਨ ਦੀ ਥਾਂ ‘ਤੇ ਕਿਸਾਨਾਂ ਉੱਪਰ ਕੇਸ ਦਰਜ ਜਾਂ ਫਿਰ ਗ੍ਰਿਫਤਾਰ ਕਰ ਰਹੀ ਹੈ। ਉਨਾਂ ਆਖਿਆ ਕਿ ਸਰਕਾਰ ਪੁਲਿਸ ਕੇਸਾਂ ਦੇ ਡੰਡੇ ਨਾਲ ਕਿਸਾਨਾਂ ਦੀ ਆਵਾਜ਼ ਬੰਦ ਕਰਨਾ ਚਾਹੁੰਦੀ ਹੈ ਪਰ ਕਿਸਾਨ ਕਿਸੇ ਵੀ ਕੀਮਤ ਤੇ ਵੀ ਨਹੀਂ ਡਰਨਗੇ ਅਤੇ ਸਰਕਾਰ ਦਾ ਵਿਰੋਧ ਜਾਰੀ ਰੱਖਿਆ ਜਾਏਗਾ।

ਉਨਾਂ ਆਖਿਆ ਕਿ ਯੂਨੀਅਨ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਦਾ ਸਾਥ ਦੇਵੇਗੀ। ਪਤਾ ਲੱਗਿਆ ਹੈ ਕਿ ਪਿੰਡ ਸਿਵੀਆਂ ਦੀ ਪੰਚਾਇਤ ਵੀ ਅੱਜ ਥਾਣੇ ਆਈ ਅਤੇ ਕਿਸਾਨਾਂ ਨੂੰ ਛੱਡਣ ਲਈ ਕਿਹਾ। ਇਸੇ ਦੌਰਾਨ ਕਿਸਾਨ ਆਗੂਆਂ ਨਾਲ ਵੀ ਥਾਣੇ ਦੇ ਅਧਿਕਾਰੀਆਂ ਨੇ ਗੱਲਬਾਤ ਕੀਤੀ ਪਰ ਮਸਲਾ ਕਿਸੇ ਤਣ ਪੱਤਣ ਨਹੀਂ ਲੱਗਿਆ।

ਇਸੇ ਦੌਰਾਨ ਪਿੰਡ ਦੇ ਪੰਚ ਨੇ ਦੋਵਾਂ ਕਿਸਾਨਾਂ ਨੂੰ ਜਮਾਨਤ ਤੇ ਛੁਡਵਾ ਲਿਆ ਜਿਸ ਪਿੱਛੋਂ ਜੱਥੇਬੰਦੀ ਨੇ ਧਰਨਾ ਚੁੱਕ ਲਿਆ। ਕਿਸਾਨ ਆਗੂ ਦੀਨਾ ਸਿੰਘ  ਨੇ ਮੰਗ ਕੀਤੀ ਕਿ ਕਿਸਾਨਾਂ ‘ਤੇ ਦਰਜ ਕੀਤੇ ਗਏ ਮੁਕੱਦਮੇ ਫੌਰੀ ਰੱਦ ਕੀਤੇ ਜਾਣ ਤੇ ਗ੍ਰਿਫਤਾਰੀਆਂ ਰੋਕੀਆਂ ਜਾਣ ਨਹੀਂ ਤਾਂ ਸੰਘਰਸ਼ ਵਿੱਢਿਆ ਜਾਏਗਾ।

ਉਕਤ ਕਾਰਵਾਈ ਸਬੰਧੀ ਥਾਣਾ ਥਰਮਲ ਦੇ ਮੁੱਖ ਅਫਸਰ ਸਬ ਇੰਸਪੈਕਟਰ ਗੁਰਦਾਸ਼ ਸਿੰਘ ਦਾ ਕਹਿਣਾ ਸੀ ਕਿ ਦੋਵਾਂ ਕਿਸਾਨਾਂ ਦੀ ਜਮਾਨਤ ਲੈ ਲਈ ਗਈ ਹੈ ਅਤੇ ਧਰਨਾ ਖਤਮ ਹੋ ਗਿਆ ਹੈ।

ALSO READ: 2 ਪਿੰਡਾਂ ਦੀਆਂ ਜ਼ਮੀਨਾਂ ‘ਸਸਤੇ’ ਭਾਅ ਐਕੁਆਇਰ ਕਰਨ ਦੀ ਤਿਆਰੀ ‘ਚ ਪ੍ਰਸ਼ਾਸ਼ਨ

ALSO READ: 25 मिनट की पूजा के बाद गणेश जी का चांदी का मुकुट गायब

ALSO READ: ਹਨੀਪ੍ਰੀਤ ਪਹੁੰਚੀ ਡੇਰਾ ਸਿਰਸਾ, ਜਾਣੋ ਕਿਵੇਂ ਹੋਇਆ ਸਵਾਗਤ

ALSO READ: AZAD SOCH PUNJABI NEWS PAPER
Leave a Reply

Your email address will not be published. Required fields are marked *