ਨਗਰ ਨਿਗਮ ਬਠਿੰਡਾ: ਮੁੱਖ ਬਜ਼ਾਰਾਂ 'ਚ ਹੁਣ ਰਾਤ ਨੂੰ ਹੋਵੇਗਾ ਇਹ ਕੰਮ ਨਗਰ ਨਿਗਮ ਬਠਿੰਡਾ: ਮੁੱਖ ਬਜ਼ਾਰਾਂ 'ਚ ਹੁਣ ਰਾਤ ਨੂੰ ਹੋਵੇਗਾ ਇਹ ਕੰਮ
BREAKING NEWS
Search

Date

Your browser is not supported for the Live Clock Timer, please visit the Support Center for support.
Nagar Nigam Bathinda

ਬਠਿੰਡਾ ਦੇ ਮੁੱਖ ਬਜ਼ਾਰਾਂ ‘ਚ ਹੁਣ ਰਾਤ ਨੂੰ ਹੋਵੇਗਾ ਇਹ ਕੰਮ

145

Bathinda, 8 November 2019 – Bathinda ’ਚ ਹੁਣ ਸੂਰਤ ਦੀ ਤਰਜ਼ ਤੇ ਖਰੀਦੀਆਂ ਸਵੀਪ ਮਸ਼ੀਨਾਂ (Sweap Machines) ਨਾਲ ਰਾਤ ਵੇਲੇ ਸ਼ਹਿਰ ਦੇ ਮੁੱਖ ਬਜਾਰਾਂ ਦੀਆਂ ਸੜਕਾਂ ਦੀ  ਸਫਾਈ ਕਰਨ ਦਾ ਫੈਸਲਾ ਲਿਆ ਗਿਆ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ਼ ਦੇ550 ਵੇਂ ਪ੍ਰਕਾਸ਼ ਉਤਸਵ ਨੂੰ ਮੁੱਖ ਰੱਖਦਿਆਂ ਨਗਰ ਨਿਗਮ ਦੇ ਪਿੱਛੇ ਜਿਹੇ ਨਿਯੁਕਤ ਕੀਤੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਇਹ ਪਹਿਲਕਦਮੀ ਕੀਤੀ ਹੈ। ਭਾਵੇਂ ਇਸ ਤੋਂ ਪਹਿਲਾਂ ਵੀ ਰਾਤ ਨੂੰ ਸਾਫ ਸਫਾਈ ਕਰਨ ਦੇ ਯਤਨ ਸ਼ੁਰੂ ਕੀਤੇ ਗਏ ਸਨ ਪਰ ਬਹੁਤੀ ਸਫਲਤਾ ਨਹੀਂ ਮਿਲੀ ਸੀ।

ਨਗਰ ਨਿਗਮ ਦੇ ਕਮਿਸ਼ਨਰ ਨੂੰ ਉਮੀਦ ਹੈ ਕਿ ਇਸ ਵਾਰ ਮਸ਼ੀਨਾਂ ਨੂੰ ਸਫਲਤਾ ਪੂਰਵਕ ਚਲਾਕੇ ਸ਼ਹਿਰ ਨੂੰ ਸਾਫ ਸੁਥਰਾ ਰੱਖਿਆ ਜਾ ਸਕੇਗਾ। ਬਠਿੰਡਾ ਨਿਗਮ ਤੇ ਸਵੱਛ ਬਠਿੰਡਾ ਮੁਹਿੰਮ ਨੂੰ ਬਰਕਰਾਰ ਰੱਖਣ ਦਾ ਵੀ ਦਬਾਅ ਹੈ ਕਿਉਂਕਿ ਬਠਿੰਡਾ ਨੂੰ ਇਸ ਮਾਮਲੇ ’ਚ ਦੋ ਵਾਰ ਐਵਾਰਡ ਵੀ ਮਿਲ ਚੁੱਕਿਆ ਹੈ।

ALSO READ: चमत्कार इंसान का | 25 मिनट की पूजा के बाद गणेश जी का चांदी का मुकुट गायब

ਕਮਿਸ਼ਨਰ ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਇਸ ਸਬੰਧ ’ਚ ਰੂਟ ਪਲਾਨ ਤਿਆਰ ਕਰ ਲਿਆ ਹੈ। ਜਲਦੀ ਹੀ ਨਗਰ ਨਿਗਮ ਦੀਆਂ  ਸਵੀਪ ਮਸ਼ੀਨਾਂ ਨਾਲ ਦੇਰ ਸ਼ਾਮ ਸਾਢੇ ਨੌਂ ਵਜੇ ਤੋਂ 4 ਵਜੇ ਤੱਕ ਸਫਾਈ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਜਾਏਗਾ। ਇਸ ਨਾਲ ਬਠਿੰਡਾ ਦੇ ਪ੍ਰਮੁੱਖ ਬਜ਼ਾਰਾਂ ਦੇ ਕਾਰੋਬਾਰੀ ਅਦਾਰਿਆਂ ਨੂੰ ਫਾਇਦਾ ਪੁੱਜੇਗਾ ਜਿੰਨਾਂ ਦੇ ਕੰਮ ਧੰਦਿਆਂ ’ਚ ਦਿਨੇ ਚੱਲਦੀਆਂ ਮਸ਼ੀਨਾਂ ਕਾਰਨ ਵਿਘਨ ਪੈਂਦਾ ਸੀ।

ਨਗਰ ਨਿਗਮ ਬਠਿੰਡਾ ਵੱਲੋਂ ਕਈ ਵਰੇ ਪਹਿਲਾਂ ਇਹ ਮਸ਼ੀਨਾਂ 38 ਲੱਖ ਰੁਪਏ ਦੀ ਲਾਗਤ ਨਾਲ ਲਿਆਂਦੀਆਂ ਗਈਆਂ ਸਨ। ਲੰਮਾਂ ਸਮਾਂ ਇੰਨਾਂ ਮਸ਼ੀਨਾਂ ਦੀ ਵਰਤੋ ਨਾਂ ਕਰਨ ਕਰਕੇ ਇਹ ਮਸ਼ੀਨਾਂ ਕਬਾੜ ਬਣ ਗਈਆਂ ਸਨ ਜਿੰਨਾਂ ਨੂੰ ਇੱਕ ਵਾਰ ਮੈਦਾਨ ’ਚ ਲਿਆਂਦਾ ਗਿਆ ਪਰ ਬਹੁਤੀ ਸਫਲਤਾ ਨਹੀਂ ਮਿਲੀ। ਇਹ ਮਸ਼ੀਨਾਂ ਦਿਨ ਵੇਲੇ ਸਫਾਈ ਕਰਦੀਆਂ ਸਨ ਜਿਸ ਨਾਲ ਆਵਾਜਾਈ ’ਚ ਵਿਘਨ ਪੈਂਦਾ ਸੀ। ਨਗਰ ਨਿਗਮ ਦੇ ਅਧਿਕਾਰੀਆਂ ਨੂੰ ਆਸੋ ਹੈ ਕਿ ਨਵੇਂ ਪ੍ਰਬੰਧਾਂ ਨਾਲ ਖੁੱਲੀਆਂ ਡੁੱਲੀਆਂ ਸੜਕਾਂ ਨੂੰ ਪੂਰੀ ਤਰਾਂ ਸਾਫ ਰੱਖਿਆ ਜਾ ਸਕੇਗਾ ਜਦੋਂਕਿ ਇਸ ਤੋਂ ਪਹਿਲਾਂ ਸਾਫ ਸਫਾਈ ’ਚ ਕਮੀਆਂ ਰੜਕਦੀਆਂ ਸਨ।

ਬਠਿੰਡਾ ’ਚ ਸਫਾਈ ਸੇਵਕਾਂ ਦੀ ਘਾਟ ਹੈ ਕਿਉਂਕਿ ਪਿਛਲੇ ਕਈ ਵਰਿਆਂ ਤੋਂ ਨਵੀਂ ਭਰਤੀ ਨਹੀਂ ਕੀਤੀ ਗਈ ਹੈ। ਇਸ ਦਾ ਸਿੱਧਾ ਅਸਰ ਗਲੀਆਂ ਬਜ਼ਾਰਾਂ ਦੀ ਸਫਾਈ ਤੇ ਪੈਂਦਾ ਆ ਰਿਹਾ ਹੈ। ਸ਼ਹਿਰ ਵਾਸੀ ਅਕਸਰ ਸ਼ਕਾਇਤਾਂ ਕਰਦੇ ਹਨ ਕਿ ਉਨਾਂ ਦੇ ਮੁਹੱਲਿਆਂ ’ਚ ਸਫਾਈ ਕਰਮਚਾਰੀ ਨਹੀਂ ਆਉਂਦੇ ਹਨ। ਹੁਣ ਜਦੋਂ ਮਸ਼ੀਨਾਂ ਚੱਲ ਪਈਆਂ ਤਾਂ ਮੁਲਾਜਮ ਦੂਸਰੀਆਂ ਥਾਵਾਂ ਤੇ ਤਾਇਨਾਤ ਕੀਤੇ ਜਾ ਸਕਣਗੇ।

ਜਾਣਕਾਰੀ ਅਨੁਸਾਰ ਸਾਲ 2009 ‘ਚ ਨਗਰ ਨਿਗਮ ਦੇ ਤੱਤਕਾਲੀ ਕਮਿਸ਼ਨਰ ਅਤੇ ਅਧਿਕਾਰੀਆਂ ਦੇ ਵਫਦ ਨੇ ਗੁਜਰਾਤ ਦੇ ਸਭ ਤੋਂ ਸੁੰਦਰ ਮੰਨੇ ਜਾਂਦੇ ਸ਼ਹਿਰ ਸੂਰਤ ਦਾ ਦੌਰਾ ਕੀਤਾ ਸੀ। ਸੂਰਤ ‘ਚ ਰਾਤ ਸਮੇਂ ਹੰੁਦੀ ਸਫਾਈ ਦੇਖਕੇ ਵਾਪਸ ਪਰਤੇ ਅਧਿਕਾਰੀਆਂ ਨੇ ਸਫਾਈ ਮਸ਼ੀਨਾਂ ਖਰੀਦਣ ਦਾ ਫੈਸਲਾ ਕਰ ਲਿਆ। ਹਾਊਸ ਦੀ ਪ੍ਰਵਾਨਗੀ ਉਪਰੰਤ ਤਿੰਨ ਮਸ਼ੀਨਾਂ ਖਰੀਦ ਲਈਆਂ ਜਿੰਨਾਂ ਦੇ ਸੜਕਾਂ ਤੇ ਆਉਣ ਤੇ ਤੇਲ ਖਰਚ ਵੱਧ ਹੋਣ ਦੀ ਗੱਲ ਸਾਹਮਣੇ ਆ ਗਈ। ਉੱਪਰੋਂ ਇੰਨਾਂ ਨੂੰ ਚਲਾਉਣ ਵਾਲੇ ਮਾਹਿਰ ਅਣਹੋਂਦ ਅਤੇ ਸੜਕਾਂ ਦੀ ਹਾਲਤ ਖਰਾਬ ਹੋਣ ਕਰਕੇ  ਸਫਾਈ ਵੀ ਚੰਗੀ ਤਰਾਂ ਨਹੀਂ ਕਰਦੀਆਂ ਸਨ। ਚਲਾਉਣ ਵਕਤ ਜੇਕਰ ਕੋਈ ਨੁਕਸ ਪੈ ਜਾਂਦਾ ਤਾਂ ਮੁਰੰਮਤ ਮਹਿੰਗੀ ਪੈਂਦੀ ਸੀ।  

ਅਗਲੇ ਕੁਝ ਦਿਨਾਂ ’ਚ ਰਾਤ ਨੂੰ ਮਸ਼ੀਨਾਂ ਨਾਲ ਸਫਾਈ

ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦਾ ਕਹਿਣਾ ਸੀ ਕਿ ਹੁਣ ਇੰਨਾਂ ਮਸ਼ੀਨਾਂ ਦੀ ਢੁੱਕਵੀਂ ਮੁਰੰਮਤ ਕਰਵਾ ਲਈ ਗਈ ਹੈ ਅਤੇ ਅਗਲੇ ਕੁਝ ਦਿਨਾਂ ਦੌਰਾਨ ਇਹ ਰਾਤ ਵਕਤ ਸਫਾਈ ਦਾ ਕੰਮ ਸ਼ੁਰੂ ਕਰ ਦੇਣਗੀਆਂ। ਉਨਾਂ ਦੱਸਿਆ ਕਿ ਮਸ਼ੀਨਾਂ ਦੇ ਬਜ਼ਾਰਾਂ ’ਚ ਕੰਮ ਕਰਨ ਦੀ ਸਮਾਂ ਸਾਰਣੀ ਬਣਾ ਲਈ ਗਈ ਹੈ। ਉਨਾਂ ਦੱਸਿਆ ਕਿ ਇਸ ਨਾਲ ਸੜਕਾਂ ਦੀ ਸਫਾਈ ਵਧੀਆ ਢੰਗ ਨਾਲ ਕੀਤੀ ਜਾ ਸਕੇਗੀ ਅਤੇ ਬਜ਼ਾਰ ਸੋਹਣੇ ਲੱਗਣਗੇ।

ਪਹਿਲਕਦਮੀ ਜਾਰੀ ਰਹੇ : ਮਹੇਸ਼ਵਰੀ

ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਨਗਰ ਨਿਗਮ ਦੀ ਇਹ ਪਹਿਲਕਦਮੀ ਚੰਗੀ ਹੈ ਪਰ ਇਸ ਨੂੰ ਲਗਾਤਾਰ ਜਾਰੀ ਰੱਖਕੇ ਦੇ ਸਫਾਈ ਪ੍ਰਬੰਧਾਂ ਨੂੰ ਦਰੁਸਤ ਰੱਖਣਾ ਚਾਹੀਦਾ ਹੈ। ਉਨਾਂ ਕਿ ਸੜਕਾਂ ਤੇ  ਜੋ ਧੂੜ ਉਡਦੀ ਹੈ ਉਸ ਨਾਲ ਦੁਕਾਨਦਾਰਾਂ ਦਾ ਬੁਰਾ ਹਾਲ ਹੋ ਜਾਂਦਾ ਹੈ ਅਤੇ ਸਾਹ ਦੇ ਮਰੀਜਾਂ ਲਈ ਤਾਂ ਇਹ ਹੋਰ ਵੀ ਖਤਰਨਾਕ ਸਾਬਤ ਹੁੰਦੀ ਹੈ। ਉਨਾਂ ਕਿਹਾ ਕਿ ਨਗਰ ਨਿਗਮ ਸ਼ਹਿਰ ਦੇ ਲੋਕਾਂ ਤੋਂ ਵੱਖ ਵੱਖ ਤਰਾਂ ਦੇ ਟੈਕਸ ਵਸੂਲਦਾ ਹੈ ਇਸ ਲਈ ਉਸ ਨੂੰ ਵਧੀਆ ਢੰਗ ਨਾਲ ਸਫਾਈ ਕਰਵਾਉਣ ਲਈ ਮਸ਼ੀਨਾਂ ਬੰਦ ਹੀ ਨਹੀਂ ਕਰਨੀਆਂ ਚਾਹੀਦੀਆਂ ਸਨ।

ALSO READ: करतारपुर साहिब दर्शनों के लिए आप भी करवा सकते हैं ऑनलाइन रजिस्ट्रेशन

ALSO READ: AZAD SOCH PUNJABI NEWS PAPER
Leave a Reply

Your email address will not be published. Required fields are marked *