ਫਖਰ ਏ ਕੌਮ ਅਤੇ 'ਭਾਰਤੀ ਹੀਰੇ' ਵਜੋਂ ਕੀਤਾ ਜਾਵੇਗਾ ਸਨਮਾਨਿਤ ਨਵਜੋਤ ਸਿੱਧੂ ਫਖਰ ਏ ਕੌਮ ਅਤੇ 'ਭਾਰਤੀ ਹੀਰੇ' ਵਜੋਂ ਕੀਤਾ ਜਾਵੇਗਾ ਸਨਮਾਨਿਤ ਨਵਜੋਤ ਸਿੱਧੂ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Fakar e Kaum

ਨਵਜੋਤ ਸਿੱਧੂ ਨੂੰ ‘ਫਖਰ-ਏ-ਕੌਮ’ ਅਤੇ ‘ਭਾਰਤੀ ਹੀਰੇ’ ਵਜੋਂ ਕੀਤਾ ਜਾਵੇਗਾ ਸਨਮਾਨਿਤ

181

ਸਿਡਨੀ – ਨਵਜ਼ੋਤ ਸਿੰਘ ਸਿੱਧੂ ਵੱਲੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਕੀਤੇ ਗਏ ਉੱਦਮ ਦੀ ਦੇਸ ਵਿਦੇਸ਼ ਦੇ ਪੰਜਾਬੀਆਂ ਵੱਲੋਂ ਸਰਾਹਣਾ ਕੀਤੀ ਜਾ ਰਹੀ ਹੈ। ‘ਵਿਸ਼ਵ ਪੰਜਾਬੀ ਸਾਹਿਤ ਪੀਠ’ ਦੇ ਡਾਇਰੈਕਟਰ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਲਾਹਕਾਰ ਅਤੇ ਐਨ ਆਰ ਆਈ ਵਰਲਡ ਆਰਗੇਨਾਈਜੇਸ਼ਨ ਦੇ ਕਨਵੀਨਰ ਡਾ ਅਮਰਜੀਤ ਟਾਂਡਾ ਨੇ ਪੱਤਰਕਾਰਾਂ ਨੂੰ ਜਾਣਕਾਰੀ  ਜਾਰੀ  ਕਰਦਿਆਂ ਰੋਜਹਿੱਲ ਸਿਡਨੀ ਵਿਖੇ ਦੱਸਿਆ ਕਿ ਸ. ਨਵਜੋਤ ਸਿੰਘ ਸਿੱਧੂ ਨੂੰ ‘ਵਿਸ਼ਵ ਪੰਜਾਬੀ ਸਾਹਿਤ ਪੀਠ’ ਅਤੇ ਐਨ ਆਰ ਆਈ ਆਰਗੇਨਾਈਜੇਸ਼ਨ ਵੱਲੋਂ ਉਨ੍ਹਾਂ ਦੀਆਂ ਕਰਤਾਰਪੁਰ ਲਾਂਘੇ ਲਈ ਕੀਤੇ ਉੱਦਮ, ਕ੍ਰਿਕਟ ਟੀਵੀ ਅਤੇ ਦੇਸ਼ ਕੌਮ ਪ੍ਰਤੀ ਸੇਵਾਵਾਂ  ਤੇ ਪ੍ਰਾਪਤੀਆਂ ਸਦਕਾ ਇਕ ਵੱਡੇ ਸਮਾਰੋਹ ਵਿਚ ਸਰਵਉੱਚ ਪੁਰਸਕਾਰਾਂ ਫਖਰ ਏ ਕੌਮ ਅਤੇ ਭਾਰਤੀ ਹੀਰੇ ਵਜੋਂ ਸਨਮਾਨਿਤ ਕੀਤਾ ਜਾਵੇਗਾ। ਇਹ ਫੈਸਲਾ ਕੱਲ ਸ. ਨਵਜੋਤ ਸਿੰਘ ਸਿੱਧੂ ਦੀਆਂ ਖੇਡਾਂ, ਪੰਜਾਬੀ ਭਾਸ਼ਾ ਤੇ ਹੋਰ ਖੇਤਰਾਂ ‘ਚ ਸੇਵਾਵਾਂ ਨੂੰ ਮੱਧੇਨਜਰ ਰੱਖਦਿਆਂ ਸਰਪਰਤਾਂ ਸਲਾਹਕਾਰਾਂ ਤੇ ਡਾਇਰੈਕਟਰਾਂ  ਵੱਲੋਂ ਲਿਆ ਗਿਆ ਹੈ।

ਡਾ ਟਾਂਡਾ ਨੇ ਕਿਹਾ ਕਿ ਪੰਜਾਬ ਦੇ ਸਭਿਆਚਾਰ ਅਤੇ ਸੈਰ ਸਪਾਟਾ ਮਾਮਲਿਆਂ ਬਾਰੇ ਸਾਬਕਾ ਮੰਤਰੀ ਸ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਤੇ ਅੰਤਰਰਾਸ਼ਟਰੀ ਪੱਧਰ ਤੇ ਪੰਜਾਬੀ ਸਭਿਆਚਾਰ ਤੇ ਕਲਾ ਦਾ ਮਾਣ ਵਧਾਇਆ ਹੈ। ਪਹਿਲਾਂ ‘ਵਿਸ਼ਵ ਪੰਜਾਬੀ ਸਾਹਿਤ ਪੀਠ’ ਵੱਲੋਂ ਨਵਜੋਤ ਸਿੰਘ ਸਿੱਧੂ ਦੀ ਨਿਯੁਕਤੀ ਸਰਪਰਸਤ ਵਜੋਂ ਵੀ ਕੀਤੀ ਗਈ ਹੈ।

ਡਾ ਟਾਂਡਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਭਾਰਤ ਦੇ ਪੂਰਵ ਕ੍ਰਿਕਟ ਖਿਡਾਰੀ (ਬੱਲੇਬਾਜ਼) ਅਤੇ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਵੀ ਰਹੇ ਹਨ। ਖੇਲ ਤੋਂ ਸੰਨਿਆਸ ਲੈਣ ਦੇ ਬਾਅਦ ਪਹਿਲਾਂ ਉਨ੍ਹਾਂ ਨੇ ਦੂਰਦਰਸ਼ਨ ਤੇ ਕ੍ਰਿਕਟ ਲਈ ਕਮੈਂਟਰੀ ਕਰਨਾ ਸ਼ੁਰੂ ਕੀਤਾ ਉਸਦੇ ਬਾਅਦ ਰਾਜਨੀਤੀ ਵਿੱਚ ਸਰਗਰਮ ਤੌਰ ਤੇ ਭਾਗ ਲੈਣ ਲੱਗੇ। ਰਾਜਨੀਤੀ ਦੇ ਇਲਾਵਾ ਉਨ੍ਹਾਂ ਨੇ ਟੈਲੀਵਿਯਨ ਦੇ ਛੋਟੇ ਪਰਦੇ ‘ਤੇ ਟੀ.ਵੀ. ਕਲਾਕਾਰ ਦੇ ਰੂਪ ਵਿੱਚ ਵੀ ਆਪਣੀ ਪਹਿਚਾਣ ਬਣਾਈ ਹੈ।  

ਨਵਜੋਤ ਸਿੰਘ ਸਿੱਧੂ ਦਾ ਜਨਮ ਭਾਰਤ ਵਿੱਚ ਪੰਜਾਬ ਸੂਬਾ ਦੇ ਪਟਿਆਲਾ ਜਿਲੇ ਵਿੱਚ ਹੋਇਆ। 1983 ਤੋਂ 1999 ਤੱਕ ਉਹ ਕ੍ਰਿਕਟ ਦੇ ਮੰਜੇ ਹੋਏ ਖਿਡਾਰੀ ਰਹੇ; ਕ੍ਰਿਕਟ ਤੋਂ ਸੰਨਿਆਸ ਲੈਣ ਦੇ ਬਾਦ ਉਸ ਨੂੰ ਭਾਰਤੀ ਜਨਤਾ ਪਾਰਟੀ ਨੇ ਲੋਕਸਭਾ ਦਾ ਟਿਕਟ ਦਿੱਤਾ। ਉਸ ਨੇ ਰਾਜਨੀਤੀ ਵਿੱਚ ਖੁੱਲਕੇ ਹੱਥ ਅਜਮਾਇਆ ਅਤੇ ਭਾਜਪਾ ਦੇ ਟਿਕਟ ‘ਤੇ 2004 ਵਿੱਚ ਅੰਮ੍ਰਿਤਸਰ ਦੀ ਲੋਕਸਭਾ ਸੀਟ ਤੋਂ ਸੰਸਦ ਚੁਣੇ ਗਏ।

ਉਨ੍ਹਾਂ ਨੂੰ ਈ.ਪੀ.ਐਨ.ਐਸ. ਸਟਾਰ ਸਪੋਰਟਸ ਨੇ ਆਪਣੇ ਚੈਨਲ ‘ਤੇ ਅਨੁਬੰਧਿਤ ਕਰ ਲਿਆ ਸੀ।  ਉਹ ਜੰਗਲ ਲਾਇਨਰ ਕਮੇਡੀ ਕਮੇਂਟ ਕਰਣ ਲੱਗੇ। ਉਨ੍ਹਾਂਨੂੰ ਇਸ ਕਾਰਜ ਤੋਂ ਬੇਹੱਦ ਲੋਕਪ੍ਰਿਅਤਾ ਵੀ ਹਾਸਲ ਹੋਈ। ਈ.ਪੀ.ਐਨ.ਐਸ. ਤੋਂ ਵੱਖ ਹੋਣ ਦੇ ਬਾਅਦ ਉਹ ਟੇਨ ਸਪੋਰਟਸ ਤੋਂ ਜੁੜ ਗਏ ਅਤੇ ਕ੍ਰਿਕੇਟ ਸਮਿੱਖਿਅਕ ਦੇ ਨਵੇਂ ਰੋਲ ਵਿੱਚ ਟੀ.ਵੀ. ਸਕਰੀਨ ‘ਤੇ ਵਿਖਾਈ ਦੇਣ ਲੱਗੇ। ਹੁਣ ਤਾਂ ਉਨ੍ਹਾਂਨੂੰ ਕਈ ਹੋਰ ਭਾਰਤੀ ਟੀ.ਵੀ. ਚੈਨਲ ਵੀ ਆਮੰਤਰਿਤ ਕਰਣ ਲੱਗੇ ਹਨ। ਟੀ.ਵੀ. ਚੈਨਲ ‘ਤੇ ਇੱਕ ਹੋਰ ਹਾਸਿਆਂ ਦਾ ਪਰੋਗਰਾਮ ਦ ਗਰੇਟ ਇੰਡਿਅਨ ਲਾਫਟਰ ਚੈਲੇਂਜ ਵਿੱਚ ਮੁਨਸਫ਼ ਦੀ ਭੂਮਿਕਾ ਉਨ੍ਹਾਂ ਨੇ ਬਖੂਬੀ ਨਿਭਾਈ। ਇਸ ਦੇ ਇਲਾਵਾ ਪੰਜਾਬੀ ਚਕ ਦੇ ਸੀਰਿਅਲ ਵਿੱਚ ਵੀ ਉਨ੍ਹਾਂ ਨੂੰ ਕੰਮ ਮਿਲਿਆ ਹੈ। ਹੁਣੇ ਹਾਲ ਹੀ ਵਿੱਚ ਉਨ੍ਹਾਂ ਨੂੰ ਭੇੜੀਆ ਬਾਸ ਦੇ  ਏਪਿਸੋਡ ਵਿੱਚ ਲਿਆ ਗਿਆ ਹੈ।

2016 ਵਿੱਚ ਉਸ ਨੂੰ ਰਾਜਸਭਾ ਮੈਂਬਰ ਬਣਾਇਆ ਗਿਆ ਸੀ ਪਰ ਜੁਲਾਈ 2016 ਵਿੱਚ ਉਸਨੇ ਰਾਜ ਸਭਾ ਸੀਟ ਤੋਂ ਤੇ ਫਿਰ ਪੰਜਾਬ ਦੇ ਸਭਿਆਚਾਰ ਅਤੇ ਸੈਰ ਸਪਾਟਾ ਮਾਮਲਿਆਂ ਦੇ ਮੰਤਰੀ ਤੋਂ ਵੀ ਅਸਤੀਫਾ ਦੇ ਦਿੱਤਾ ਸੀ।

ਡਾ ਟਾਂਡਾ ਨੇ ਕਿਹਾ ਕਿ ਕਰਤਾਰਪੁਰ ਲਾਂਘੇ ਦੇ ਖੋਲਣ ਵੇਲੇ ਵੀ ਨਵਜੋਤ ਸਿੰਘ ਸਿੱਧੂ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ ਦੌਰਾਨ ਫਖਰ ਏ ਕੌਮ ਸਿੱਧੂ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਅਤੇ ਆਪਣੇ ਪਿਆਰੇ ਦੋਸਤ ਇਮਰਾਨ ਖਾਨ ਦੀ ਖੂਬ ਤਰੀਫ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਧੰਨਵਾਦ ਕੀਤਾ। ਸਿੱਧੂ ਨੇ ਭਾਸ਼ਣ ਦਿੰਦੇ ਹੋਏ ਇਮਰਾਨ ਖਾਨ ਤੋਂ ਇਕ ਹੋਰ ਮੰਗ ਕੀਤੀ ਹੈ, ਜਿਸ ‘ਚ ਉਹ ਖਾਨ ਨੂੰ ਆਪਣੇ ਸੁਪਨੇ ਨੂੰ ਪੂਰਾ ਕਰਨ ਭਾਵ ਬਾਰਡਰ ਖੋਲ੍ਹਣ ਦੀ ਮੰਗ ਕਰ ਰਹੇ ਹਨ। ਸਿੱਧੂ ਨੇ ਆਖਿਆ ਕਿ ਮੇਰਾ ਸੁਪਨਾ ਹੈ ਕਿ ਸਾਰੀਆਂ ਸਰਹੱਦਾਂ ਖੋਲੀਆਂ ਜਾਣ ਅਤੇ ਮੈਂ ਚਾਹੁੰਦਾ ਹਾਂ ਕਿ ਕੋਈ ਅੰਮ੍ਰਿਤਸਰ ਤੋਂ ਸਵੇਰੇ ਸਾਗ ਤੇ ਮੱਕੀ ਦੀ ਰੋਟੀ ਖਾ ਕੇ ਚਲੇ ਅਤੇ ਦੁਪਹਿਰੇ ਲਾਹੌਰ ਪਹੁੰਚੇ, ਇਥੇ ਆ ਕੇ ਉਹ ਬਿਰਆਨੀ ਖਾਵੇ ਅਤੇ ਫਿਰ ਟ੍ਰੇਡ ਕਰਕੇ ਮੁੜ ਵਾਪਸ ਘਰ ਪਰਤ ਜਾਵੇ। ਇਹੀ ਮੇਰਾ ਸੁਪਨਾ ਹੈ, ਕੋਈ ਡਰ ਨਹੀਂ, ਕੋਈ ਭੈਅ ਨਹੀਂ।

ਸਿੱਧੂ ਨੇ ਅੱਗੇ ਆਪਣੇ ਸੰਬੋਧਨ ‘ਚ ਆਖਿਆ ਕਿ ਬਾਬੇ ਦੇ ਲਾਂਘੇ ਨੂੰ ਜਿਸ ਨੇ ਹੁਲਾਰਾ ਦਿੱਤਾ ਉਹ ਲੱਖ ਦਾ ਅਤੇ ਜਿਸ ਨੇ ਅੜਿੱਕਾ ਪਾਇਆ ਉਹ ਕੱਖ ਦਾ। ਦੱਸ ਦਈਏ ਕਿ ਇਸ ਤੋਂ ਇਲਾਵਾ ਸਿੱਧੂ ਨੇ ਆਪਣੇ ਭਾਸ਼ਣ ਦੌਰਾਨ ਮੋਦੀ ਨੂੰ ‘ਮੁੰਨਾ ਭਾਈ’ ਵਾਲੀ ਜੱਫੀ ਵੀ ਭੇਜੀ।

ਡਾ ਟਾਂਡਾ ਨੇ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ ਵਿਚ ਸ਼ਾਮਲ ਹੋਣ ਲਈ ਪਹੁੰਚੇ ਆਪਣੇ ਦੋਸਤ ਨਵਜੋਤ ਸਿੰਘ ਸਿੱਧੂ ਨੂੰ ਵਿਸ਼ੇਸ਼ ਮਾਣ ਦਿੱਤਾ। ਇਮਰਾਨ ਸਭ ਤੋਂ ਪਹਿਲਾਂ ਸਿੱਧੂ ਨੂੰ ਜੱਫੀ ਪਾ ਕੇ ਮਿਲੇ। ਇਮਰਾਨ ਨੇ ਸਿੱਧੂ ਨੂੰ ਆਪਣੇ ਨਾਲ ਹੀ ਬਿਠਾਇਆ। ਦਿਲਚਸਪ ਗੱਲ ਇਹ ਰਹੀ ਕਿ ਇਮਰਾਨ ਨੇ ਉੱਥੇ ਮੌਜੂਦ ਲੋਕਾਂ ਨੂੰ ਪੁੱਛਿਆ,”ਸਾਡਾ ਸਿੱਧੂ ਕਿੱਧਰ ਹੈ।” ਇਮਰਾਨ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਮੈਂ ਕਹਿ ਰਿਹਾ ਹਾਂ ਸਾਡਾ ਸਿੱਧੂ। ਆ ਗਿਆ ਉਹ।” ਇਸ ‘ਤੇ ਬੱਸ ਵਿਚ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਹਾਂ ਸਿੱਧੂ ਆ ਗਏ ਹਨ। ਇਸ ਵਿਚ ਉੱਥੇ ਮੌਜੂਦ ਇਕ ਮੰਤਰੀ ਨੇ ਕਿਹਾ ਕਿ ਜੇਕਰ ਸਿੱਧੂ ਨੂੰ ਭਾਰਤ ਸਰਕਾਰ ਰੋਕਦੀ ਤਾਂ ਮੀਡੀਆ ਵਾਲੇ ਉਸ ਨੂੰ ਹੈੱਡਲਾਈਨ ਬਣਾਉਂਦੇ। ਇਸ ਦੌਰਾਨ ਇਮਰਾਨ ਨੇ ਡਾਕਟਰ ਮਨਮੋਹਨ ਸਿੰਘ ਦੇ ਬਾਰੇ ਵੀ ਜਾਣਕਾਰੀ ਲਈ।

ਪਾਕਿਸਤਾਨ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਦੋਸਤ ਇਮਰਾਨ ਖਾਨ ਦੀ ਜੰਮ ਕੇ ਤਾਰੀਫ ਕੀਤੀ। ਸਿੱਧੂ ਨੇ ਇਮਰਾਨ ਦੀ ਸ਼ਾਨ ਵਿਚ ਕਵਿਤਾ ਪੜ੍ਹ ਕੇ ਆਪਣਾ ਭਾਸ਼ਣ ਸ਼ੁਰੂ ਕੀਤਾ। ਸਿੱਧੂ ਨੇ ਇਮਰਾਨ ਨੂੰ ਸਿਕੰਦਰ ਦੱਸਿਆ। ਸਿੱਧੂ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਖੋਲ੍ਹ ਕੇ ਇਮਰਾਨ ਨੇ 14 ਕਰੋੜ ਸਿੱਖਾਂ ਦਾ ਦਿੱਲ ਜਿੱਤਿਆ ਹੈ ਡਾ ਟਾਂਡਾ ਨੇ ਕਿਹਾ ।

ਡਾ ਟਾਂਡਾ ਨੇ ਕਿਹਾ ਕਰਤਾਰਪੁਰ ਲਾਂਘੇ ਨੂੰ ਲੈ ਕੇ ਚਾਹੇ ਸਿਆਸਤ ਸਿਖਰਾਂ ‘ਤੇ ਰਹੀ ਪਰ ਨੌਂ ਨਵੰਬਰ ਨੂੰ ਉਦਘਾਟਨੀ ਸਮਾਗਮ ਦੌਰਾਨ ਭਾਰਤ ਤੇ ਪਾਕਿਸਤਾਨ ਦੇ ਹੀਰੋ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਹੀ ਰਹੇ। ਦਿਲਚਸਪ ਹੈ ਕਿ ਇਨ੍ਹਾਂ ਭਾਰਤ ਤੇ ਪਾਕਿਸਤਾਨ ਵਾਲੇ ਪਾਸੇ ਹੋਏ ਸਮਾਗਮਾਂ ‘ਚ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਤੋਂ ਇਲਾਵਾ ਸਾਰੇ ਵੱਡੇ ਸਿਆਸਤਦਾਨ ਪਹੁੰਚੇ ਸੀ ਪਰ ਮੀਡੀਆ ਦੀ ਨਜ਼ਰ ਸਿੱਧੂ ਉੱਪਰ ਹੀ ਰਹੀ। ਸਿਰਫ ਮੀਡੀਆ ਹੀ ਨਹੀਂ ਦੋਵੇਂ ਮੁਲਕਾਂ ਦੇ ਲੋਕਾਂ ਨੇ ਵੀ ਸਿੱਧੂ ਨੂੰ ਹੀਰੋ ਵਾਂਗ ਲਿਆ।ਕਰਤਾਰਪੁਰ ਲਾਂਘੇ ਨੂੰ ਲੈ ਕੇ ਚਾਹੇ ਸਿਆਸਤ ਸਿਖਰਾਂ ‘ਤੇ ਰਹੀ ਪਰ ਨੌਂ ਨਵੰਬਰ ਨੂੰ ਉਦਘਾਟਨੀ ਸਮਾਗਮ ਦੌਰਾਨ ਭਾਰਤ ਤੇ ਪਾਕਿਸਤਾਨ ਨੇ ਹੀਰੋ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਹੀ ਰਹੇ। ਦਿਲਚਸਪ ਹੈ ਕਿ ਇਨ੍ਹਾਂ ਭਾਰਤ ਤੇ ਪਾਕਿਸਤਾਨ ਵਾਲੇ ਪਾਸੇ ਹੋਏ ਸਮਾਗਮਾਂ ‘ਚ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਤੋਂ ਇਲਾਵਾ ਸਾਰੇ ਵੱਡੇ ਸਿਆਸਤਦਾਨ ਵੀ ਪਹੁੰਚੇ ਸੀ ਪਰ ਮੀਡੀਆ ਦੀ ਨਜ਼ਰ ਸਿੱਧੂ ਉੱਪਰ ਹੀ ਰਹੀ। ਸਿਰਫ ਮੀਡੀਆ ਹੀ ਨਹੀਂ ਦੋਵੇਂ ਮੁਲਕਾਂ ਦੇ ਲੋਕਾਂ ਨੇ ਵੀ ਸਿੱਧੂ ਨੂੰ ਹੀਰੋ ਵਾਂਗ ਲਿਆ।

ਡਾ ਟਾਂਡਾ ਨੇ ਦੱਸਿਆ ਕਿ ਸ਼੍ਰੀ ਕਰਤਾਰਪੁਰ ਵਿਖੇ ਤਾਂ ਸਿੱਧੂ ਨਾਲ ਸੈਲਫੀਆਂ ਲੈਣ ਵਾਲਿਆਂ ਦਾ ਹੜ੍ਹ ਆ ਗਿਆ। ਇਸ ਤਰ੍ਹਾਂ ਕਾਫੀ ਸਮੇਂ ਤੋਂ ਸਿਆਸਤੀ ਮੈਦਾਨ ਤੋਂ ਆਊਟ ਸਿੱਧੂ ਨੇ ਨੌਂ ਨਵੰਬਰ ਨੂੰ ਮੁੜ ਧਮਾਕੇਦਾਰ ਐਂਟਰੀ ਕੀਤੀ। ਕਰਤਾਰਪੁਰ ਲਾਂਘੇ ਦੇ ਉਦਘਾਟਨੀ ਸਮਾਗਮ ਵਿੱਚ ਉਨ੍ਹਾਂ ਜਿਉਂ ਹੀ ਆਪਣਾ ਭਾਸ਼ਣ ਸ਼ੁਰੂ ਕੀਤਾ ਸ਼ਰਧਾਲੂਆਂ ਨੇ ‘ਬੋਲੇ ਸੋ ਨਿਹਾਲ’ ਤੇ ਨਵਜੋਤ ਸਿੰਘ ਸਿੱਧੂ ਜ਼ਿੰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਆਪਣੇ 16 ਮਿੰਟ ਦੇ ਲੱਛੇਦਾਰ ਭਾਸ਼ਣ ਵਿੱਚ ਇਮਰਾਨ ਲਈ 10-12 ਸ਼ੇਅਰ ਸੁਣਾ ਕੇ ਖ਼ੂਬ ਤਾੜੀਆਂ ਬਟੋਰੀਆਂ। ਇਸ ਮੌਕੇ ਸਾਰੇ ਮਹਿਮਾਨਾਂ ਵਿੱਚੋਂ ਸਿਰਫ਼ ਸਿੱਧੂ ਹੀ ਚਰਚਾ ਦਾ ਵਿਸ਼ਾ ਬਣੇ ਹੋਏ ਸਨ।

ਡਾ ਟਾਂਡਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਫਖਰ ਏ ਕੌਮ ਸਿੱਧੂ ਜਦੋਂ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾਣ ਲੱਗੇ ਤਾਂ ਉੱਥੇ ਮੌਜੂਦ ਸੰਗਤ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਸ਼ਾਮ ਨੂੰ ਜਦੋਂ ਉਹ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਮਗਰੋਂ ਡੇਰਾ ਬਾਬਾ ਨਾਨਕ ਪਹੁੰਚੇ ਤਾਂ ਲਾਂਘੇ ਕੋਲ ਲੋਕਾਂ ਨੇ ਸਿੱਧੂ ਦੇ ਪੱਖ ‘ਚ ਨਾਅਰੇਬਾਜ਼ੀ ਕੀਤੀ। ਲੋਕਾਂ ਨੇ ਸਿੱਧੂ ਨੂੰ ਅਮਨ ਦਾ ਨੁਮਾਇੰਦਾ ਦੱਸਦਿਆਂ ਜੈਕਾਰੇ ਵੀ ਛੱਡੇ।

ਲੋਕਾਂ ਦਾ ਮੰਨਣਾ ਹੈ ਕਿ ਫਖਰ ਏ ਕੌਮ ਸਿੱਧੂ ਦੇ ਲਾਂਘਾ ਖੁੱਲ੍ਹਵਾਉਣ ਦੇ ਯਤਨਾਂ ਕਰਕੇ ਹੀ ਅੱਜ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੀ ਕਰਮ ਭੂਮੀ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਨੂੰ ਮਿਲੇ ਹਨ ।

ALSO READ: सुप्रीम कोर्ट का ऐतहासिक फैसला- जमीन पर राम मंदिर बने, मुस्लिमों को मस्जिद के लिए सरकार जमीन दे

ALSO READ: उपयोग न होने वाले बैंक अकाउंट बंद करा दें, इससे होता है पैसों का नुकसान

ALSO READ: AZAD SOCH PUNJABI NEWS PAPER
Leave a Reply

Your email address will not be published. Required fields are marked *