ਪਟਿਆਲਾ ਤੋਂ ਸੁਲਤਾਨਪੁਰ ਲੋਧੀ ਲਈ ਸਵੇਰੇ 5 ਵਜੇ ਵਿਸ਼ੇਸ਼ ਟਰੇਨ ਹੁੰਦੀ ਹੈ ਰਵਾਨਾ ਪਟਿਆਲਾ ਤੋਂ ਸੁਲਤਾਨਪੁਰ ਲੋਧੀ ਲਈ ਸਵੇਰੇ 5 ਵਜੇ ਵਿਸ਼ੇਸ਼ ਟਰੇਨ ਹੁੰਦੀ ਹੈ ਰਵਾਨਾ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Sultanpur

ਪਟਿਆਲਾ ਤੋਂ ਸੁਲਤਾਨਪੁਰ ਲੋਧੀ ਲਈ ਸਵੇਰੇ 5 ਵਜੇ ਵਿਸ਼ੇਸ਼ ਟਰੇਨ ਹੁੰਦੀ ਹੈ ਰਵਾਨਾ

267


ਪਟਿਆਲਾ, 12 ਨਵੰਬਰ, 2019 : ਸ੍ਰੀ ਗੁਰੂ ਨਾਨਕ ਦੇਵ ਜੀ ਦੇ 500ਵੇਂ ਪ੍ਰਕਾਸ਼ ਪੁਰਬ ‘ਤੇ ਭਾਰਤੀ ਰੇਲਵੇ ਵੱਲੋਂ ਪਟਿਆਲਾ ਤੋਂ ਸੁਲਤਾਨਪੁਰ ਲੋਧੀ ਲਈ ਵਿਸ਼ੇਸ਼ ਟਰੇਨ ਚਲਾਈ ਜਾ ਰਹੀ ਹੈ ਇਸ ਬਾਰੇ ਜਾਣਕਾਰੀ ਦਿੰਦਿਆ ਸਟੇਸ਼ਨ ਮਾਸਟਰ ਸ. ਅਜੀਤ ਸਿੰਘ ਚੀਮਾ ਨੇ ਦੱਸਿਆ ਕਿ ਭਾਰਤੀ ਰੇਲਵੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਸੰਗਤਾਂ ਦੀ ਸਹੂਲਤ ਲਈ 10, 11, 12 ਅਤੇ 13 ਨਵੰਬਰ ਲਈ ਪਟਿਆਲਾ ਤੋਂ ਸੁਲਤਾਨਪੁਰ ਲੋਧੀ ਲਈ ਵਿਸ਼ੇਸ਼ ਟਰੇਨਾਂ ਚਲਾਈਆਂ ਜਾ ਰਹੀਆਂ ਹਨ ਜਿਨ੍ਹਾਂ ਰਾਹੀ ਸੰਗਤ ਸਵੇਰੇ ਪਟਿਆਲੇ ਤੋਂ ਚੱਲਕੇ ਸ਼ਾਮ ਨੂੰ ਦਰਸ਼ਨ ਕਰਕੇ ਵਾਪਸ ਪਟਿਆਲੇ ਪਹੁੰਚ ਸਕਦੀ ਹੈ।

ਸਟੇਸ਼ਨ ਮਾਸਟਰ ਨੇ ਦੱਸਿਆ ਕਿ ਭਾਰਤੀ ਰੇਲਵੇ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਟਰੇਨ ਸਵੇਰੇ 5 ਵਜੇ ਪਟਿਆਲਾ ਤੋਂ ਚੱਲਕੇ ਧੂਰੀ, ਲੁਧਿਆਣਾ, ਫਿਲੌਰ ਤੋਂ ਨਕੋਦਰ ਹੁੰਦੇ ਹੋਏ ਲੋਹੀਆਂ ਖਾਸ ਤੱਕ 193 ਕਿਲੋਮੀਟਰ ਦਾ ਸਫ਼ਰ ਤਹਿ ਕਰਦੀ ਹੈ।  ਉਨ੍ਹਾਂ ਦੱਸਿਆ ਚਾਰ ਦਿਨ ਚੱਲਣ ਵਾਲੀਆਂ ਇਨ੍ਹਾਂ ਵਿਸ਼ੇਸ਼ ਟਰੇਨਾਂ ਵਿਚ 1 ਏ.ਸੀ. ਡੱਬਾ ਹੈ ਜਿਸ ਦਾ ਕਿਰਾਇਆ 750 ਰੁਪਏ, 4 ਸਲੀਪਰ ਡੱਬੇ ਹਨ ਜਿਨ੍ਹਾਂ ਦਾ ਕਿਰਾਇਆ 230 ਰੁਪਏ ਅਤੇ 6 ਜਨਰਲ ਡੱਬੇ ਹਨ ਜਿਨ੍ਹਾਂ ਦਾ ਕਿਰਾਇਆ 80 ਰੁਪਏ ਹੈ।

ਸ੍ਰੀ ਅਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਹ ਵਿਸ਼ੇਸ਼ ਟਰੇਨ ਦੁਪਹਿਰੇ 1:30 ਵਜੇ ਲੋਹੀਆਂ ਖਾਸ ਤੋਂ ਚੱਲਕੇ ਸ਼ਾਮ 6:40 ਵਜੇ ਵਾਪਸ ਪਟਿਆਲਾ ਪਹੁੰਚਦੀ ਹੈ। ਉਨ੍ਹਾਂ ਦੱਸਿਆ ਕਿ ਸੁਲਤਾਨਪੁਰ ਲੋਧੀ ਜਾਣ ਵਾਲੀ ਸੰਗਤ ਨੂੰ ਇਹ ਵਿਸ਼ੇਸ਼ ਟਰੇਨਾਂ ਲੋਹੀਆਂ ਖਾਸ ਸਟੇਸ਼ਨ ਤੱਕ ਲੈਕੇ ਜਾਂਦੀਆਂ ਹਨ ਅਤੇ ਅਗਲੇ 8 ਕਿਲੋਮੀਟਰ ਦੇ ਸਫ਼ਰ ਲਈ ਉਥੋਂ ਸੜਕੀ ਆਵਾਜਾਈ ਲਈ ਵੀ ਪ੍ਰਬੰਧ ਹਨ। 

ALSO READ: मरजावां’ फिल्म के पहले गाने में जबरदस्त दिखी सिद्धार्थ-तारा की जोड़ी

ALSO READ: Video Viral: जैकलीन के साथ सलमान खान ने किया मुन्नी बदनाम पर डांस

ALSO READ: करतारपुर साहिब जाने के लिए आवेदन के बाद होगा पुलिस वेरीफिकेशन

ALSO READ: AZAD SOCH NEWSPAPER
Leave a Reply

Your email address will not be published. Required fields are marked *