ਪਾਕਿਸਤਾਨ 'ਚ ਸਿੱਧੂ-ਬਾਜਵਾ ਵਾਲੀ ਜੱਫੀ ਤੋਂ ਪਹਿਲਾਂ ਹੀ ਹੋ ਗਈ ਸੀ ਲਾਂਘੇ ਸਬੰਧੀ ਗੱਲ ਪਾਕਿਸਤਾਨ 'ਚ ਸਿੱਧੂ-ਬਾਜਵਾ ਵਾਲੀ ਜੱਫੀ ਤੋਂ ਪਹਿਲਾਂ ਹੀ ਹੋ ਗਈ ਸੀ ਲਾਂਘੇ ਸਬੰਧੀ ਗੱਲ
BREAKING NEWS
Search

Date

Your browser is not supported for the Live Clock Timer, please visit the Support Center for support.
Sidhu Bajwa Jaffi

ਸਿੱਧੂ-ਬਾਜਵਾ ਵਾਲੀ ਜੱਫੀ ਤੋਂ ਪਹਿਲਾਂ ਹੀ ਹੋ ਗਈ ਸੀ ਲਾਂਘੇ ਸਬੰਧੀ ਗੱਲ, ਹੋਇਆ ਖੁਲਾਸਾ

241

Chandigarh 13 November 2019: ਸਾਬਕਾ ਕ੍ਰਿਕਟਰ ਅਤੇ ਪੰਜਾਬ ਦੇ ਸੀਨੀਅਰ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ (Navjot SIngh Sidhu) ਜਦੋਂ ਆਪਣੇ ਦੋਸਤ ਅਤੇ ਪਾਕਿਸਤਾਨ (Pakistan) ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਇਮਰਾਨ ਖ਼ਾਨ (Prime Minster Imran Khan) ਦੇ ਸਹੁੰ ਚੁੱਕ ਸਮਾਗਮ ਵਿੱਚ ਪਹੁੰਚੇ ਸਨ ਤਾਂ ਉਸ ਸਮੇਂ ਸਿੱਧੂ ਵੱਲੋਂ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਪਾਈ ਜੱਫੀ ਉੱਪਰ ਦੇਸ਼ ਵਿੱਚ ਵੱਡੀ ਸਿਆਸਤ ਹੋਈ ਸੀ। ਵਿਰੋਧੀ ਪਾਰਟੀਆਂ ਦੇ ਨਾਲ ਖੁਦ ਉਸਦੀ ਆਪਣੀ ਪਾਰਟੀ ਨੇ ਉਸਨੂੰ ਇਸ ਇਸ ਜੱਫੀ ਤੇ ਘੇਰਿਆ ਪਰ ਹੁਣ ਇਸ ਜੱਫੀ ਨੂੰ ਹੀ ਕਰਤਾਰਪੁਰ ਲਾਂਘਾ ਖੁੱਲਣ ਦੀ ਵਜ੍ਹਾ ਦੱਸੀ ਜਾ ਰਹੀ ਹੈ। ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਲਾਂਘਾ ਖੁੱਲਣ ਦੀ ਵਜ੍ਹਾ ਜੱਫੀ ਨਹੀ ਬਲਕਿ ਕੁੱਝ ਹੋਰ ਸੀ। ਜੀ ਹਾਂ ਇਸ ਬਾਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੰਵਰ ਸੰਧੂ ਨੇ ਖੁਲਾਸਾ ਕੀਤਾ ਹੈ।

ਕੰਵਰ ਸੰਧੂ ਨੇ ਦੱਸਿਆ ਕਿ ਦਰਅਸਲ ਸਿੱਧੂ ਤੇ ਇਮਰਾਨ ਨੇ ਇੱਕ ਦਿਨ ਪਹਿਲਾਂ ਇਸ ਮੁੱਦੇ ਤੇ ਗੱਲ ਕੀਤੀ ਸੀ, ਉਸ ਵੇਲੇ ਸਿੱਧੂ ਨੇ ਇਮਰਾਨ ਖ਼ਾਨ ਕੋਲ ਲਾਂਘੇ ਬਾਰੇ ਮੰਗ ਰੱਖੀ, ਇਸ ‘ਤੇ ਖਾਨ ਨੇ ਇਕ ਦਿਨ ਦਾ ਸਮਾਂ ਮੰਗਿਆ ਤਾਂਕਿ ਆਪਣੇ ਅਧਿਕਾਰੀਆਂ ਨਾਲ ਗੱਲ ਕਰ ਸਕਣ, ਅਗਲੇ ਦਿਨ ਜਦੋਂ ਸਹੁੰ ਚੁੱਕ ਸਮਾਗਮ ਹੋਣਾ ਸੀ ਤਾਂ ਇਸੇ ਮੀਟਿੰਗ ਦਾ ਨਿਕਲਿਆ ਸਿੱਟਾ ਜਰਨਲ ਬਾਜਵਾ ਨੇ ਸਿੱਧੂ ਨੂੰ ਦਸਿਆ ਕਿ ਉਹ ਲਾਂਘਾ ਖੋਲ੍ਹਣ ਲਈ ਤਿਆਰ ਹਨ, ਇਸੇ ‘ਤੇ ਹੀ ਸਿੱਧੂ ਨੇ ਬਾਜਵਾ ਨੂੰ ਜੱਫੀ ਪਾਈ।

ਸਹੁੰ ਚੁੱਕ ਸਮਾਗਮ ਵੇਲੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਬਾਜਵਾ ਨਾਲ ਨਵਜੋਤ ਸਿੰਘ ਸਿੱਧੂ ਸਿੱਧੂ ਦੀ ਜੱਫੀ ਪਾਉਣ ਵਾਲੀ ਤਸਵੀਰ ਭਾਰਤੀ ਅਤੇ ਪਾਕਿਸਤਾਨੀ ਮੀਡੀਆ ਵਿੱਚ ਦੇਖੀ ਗਈ। ਸੋਸ਼ਲ ਮੀਡੀਆ ਉੱਤੇ ਵੀ ਲੋਕਾਂ ਨੇ ਆਪਣੀ ਵੱਖੋ ਵੱਖਰੀ ਰਾਇ ਦਿੱਤੀ।

ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਹੁੰ ਚੁੱਕ ਲਈ ਤਾਂ ਉਸ ਤੋਂ ਬਾਅਦ ਪਾਕਿਸਤਾਨ ਦੀ ਮੀਡੀਆ ਨਾਲ ਇਸਲਾਮਾਬਾਦ ਵਿੱਚ ਸਿੱਧੂ ਦੇ ਮੁਖਾਤਿਬ ਹੋਏ। ਉਨ੍ਹਾਂ ਪਾਕਿਸਤਾਨ ਆਉਣ ਅਤੇ ਭਾਰਤ ਪਾਕਿਸਤਾਨ ਦੇ ਰਿਸ਼ਤਿਆਂ ‘ਤੇ ਕਈ ਗੱਲਾਂ ਕੀਤੀਆਂ। ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਸਾਂਝ ਬਾਰੇ ਵੀ ਗੱਲ ਕੀਤੀ।

ALSO READ: ਕਰਤਾਰਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਨੇ ਲਗਾਏ ਖੱਜਲ ਖੁਆਰ ਕਰਨ ਦੇ ਦੋਸ਼

ALSO READ: Viral: जैकलीन के साथ सलमान खान ने किया मुन्नी बदनाम पर डांस

ALSO READकरतारपुर साहिब जाने के लिए आवेदन के बाद होगा पुलिस वेरीफिकेशन

ALSO READ: AZAD SOCH PUNJABI NEWSPAPER
Leave a Reply

Your email address will not be published. Required fields are marked *