Rani Rampal Hockey Player : ਮਜ਼ਦੂਰ ਦੀ ਧੀ ਨੇਦਵਾਇਆ ਭਾਰਤ ਨੂੰ ਓਲੰਪਿਕ ਦਾ ਟਿਕਟ Rani Rampal Hockey Player : ਮਜ਼ਦੂਰ ਦੀ ਧੀ ਨੇਦਵਾਇਆ ਭਾਰਤ ਨੂੰ ਓਲੰਪਿਕ ਦਾ ਟਿਕਟ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Rani rampal

ਮਜ਼ਦੂਰ ਦੀ ਧੀ ਨੇ ਕਿਵੇਂ ਦਵਾਇਆ ਭਾਰਤ ਨੂੰ ਹਾਕੀ ‘ਚ ਓਲੰਪਿਕ ਦਾ ਟਿਕਟ

515

Rani Rampal Hockey Player: ਭਾਰਤੀ ਔਰਤ ਹਾਕੀ ਟੀਮ ਨੇ ਓਲੰਪਿਕ ਕੁਆਲੀਫਾਇਰ ਦੇ ਦੋ ਗੇੜ ਦੇ ਮੁਕਾਬਲਿਆਂ ਵਿੱਚ ਅਮਰੀਕੀ ਟੀਮ ਨੂੰ ਗੋਲ ਦੇ ਅੰਤਰ ਦੇ ਅਧਾਰ ‘ਤੇ ਹਰਾ ਕੇ ਟੋਕਿਓ ਓਲੰਪਿਕ ‘ਚ ਆਪਣੀ ਥਾਂ ਪੱਕੀ ਕਰ ਲਈ।

ਅਮਰੀਕਾ ਦੀ ਮਹਿਲਾ ਹਾਕੀ ਟੀਮ ਨੂੰ ਓਲੰਪਿਕ ‘ਚ  ਆਪਣੀ ਥਾਂ ਪੱਕੀ ਕਰਨ ਲਈ ਸਿਰਫ਼ ਇੱਕ ਹੀ ਗੋਲ ਦੀ ਲੋੜ ਸੀ, ਪਰ ਖੇਡ ਦੇ ੪੮ਵੇਂ ਮਿੰਟ ਵਿੱਚ ਭਾਰਤ ਦੀ ਕਪਤਾਨ ਰਾਣੀ ਰਾਮਪਾਲ ਨੂੰ ਡੀ ਵਿੱਚ ਗੇਂਦ ਮਿਲੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਅਮਰੀਕਾ ਦੀ ਗੋਲਕੀਪਰ ਨੂੰ ਚਕਮਾ ਦਿੰਦਿਆਂ ਗੋਲ ਕਰ ਦਿੱਤਾ। ਬੱਸ ਇਹੀ ਗੋਲ ਭਾਰਤੀ ਟੀਮ ਲਈ ਵਰਦਾਨ ਸਾਬਿਤ ਹੋਇਆ ਅਤੇ ਭਾਰਤ ਦਾ ਉਲੰਪਿਕ ਲਈ ਰਾਹ ਪੱਧਰਾ ਹੋ ਗਿਆ।

2 ਸਾਲ ਪਹਿਲਾਂ 2017 ਵਿੱਚ ਜਦੋਂ ਭਾਰਤੀ ਮਹਿਲਾ ਹਾਕੀ ਟੀਮ ਏਸ਼ੀਆ ਕੱਪ ਜਿੱਤ ਕੇ ਆਈ ਸੀ ਤਾਂ ਬੀਬੀਸੀ ਪੰਜਾਬੀ ਨੇ ਉਨ੍ਹਾਂ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਰਾਣੀ ਰਾਮਪਾਲ ਨਾਲ ਹੋਈ ਗੱਲਬਾਤ ਦੇ ਕੁਝ ਖ਼ਾਸ ਅੰਸ਼, ਉਨ੍ਹਾਂ ਦੀ ਹੀ ਜ਼ੁਬਾਨੀ

ਰਾਣੀ ਰਾਮਪਾਲ ਦਾ ਸੰਘਰਸ਼ ਭਰਿਆ ਤੇ  ਸੁਹਾਣਾ ਸਫ਼ਰ ਰਾਣੀ ਰਾਮਪਾਲ ਅਨੁਸਾਰ

ਹੁਣ ਤੱਕ ਦਾ ਮੇਰਾ ਸਫ਼ਰ ਬੇਹੱਦ ਸੰਘਰਸ਼ ਭਰਿਆ ਤੇ ਲਾਜਵਾਬ ਵੀ ਰਿਹਾ ਹੈ ਕਿਉਂਕਿ ਜ਼ਿੰਦਗੀ ‘ਚ ਕਈ ਉਤਾਰ-ਚੜ੍ਹਾਅ ਆਉਂਦੇ ਹਨ।

ਮੈਂ 7 ਸਾਲ ਦੀ ਉਮਰ ਵਿੱਚ ਕੋਚ ਦ੍ਰੋਣਾਚਾਰਿਆ ਐਵਾਰਡੀ ਬਲਦੇਲ ਸਿੰਘ ਦੇ ਅੰਡਰ ਹਾਕੀ ਖੇਡਣੀ ਸ਼ੁਰੂ ਕੀਤੀ ਸੀ।

ਉਸ ਵੇਲੇ ਮੈਨੂੰ ਕਾਫੀ ਸੰਘਰਸ਼ ਕਰਨਾ ਪਿਆ ਕਿਉਂਕਿ ਉਦੋਂ ਹਰਿਆਣਾ ਵਿੱਚ ਕੁੜੀਆਂ ਨੂੰ ਇੰਨੀ ਅਹਿਮੀਅਤ ਨਹੀਂ ਮਿਲਦੀ ਸੀ, ਜਿੰਨੀ ਹੁਣ ਮਿਲਦੀ ਹੈ।

ਉਦੋਂ ਕੁੜੀਆਂ ਨੂੰ ਘਰ ਤੱਕ ਸੀਮਤ ਸਮਝਿਆ ਜਾਂਦਾ ਸੀ ਤੇ ਮੇਰੇ ਲਈ ਇਹ ਇੱਕ ਚੁਣੌਤੀ ਸੀ।


ਸਾਡੇ ਰਿਸ਼ਤੇਦਾਰ, ਗੁਆਂਢੀ ਬੜੇ ਹੈਰਾਨ ਹੋ ਕੇ ਪੁੱਛਦੇ ਸੀ ਕਿ ਤੁਸੀਂ ਕੁੜੀ ਨੂੰ ਹਾਕੀ ‘ਚ ਭੇਜ ਰਹੇ ਹੋ, ਇਹ ਬਾਹਰ ਜਾਵੇਗੀ ਛੋਟੇ ਕੱਪੜੇ ਪਾਵੇਗੀ ਕਿਤੇ ਕੋਈ ਮਾੜੀ ਖ਼ਬਰ ਨਾ ਲੈ ਆਵੇ।

ਹੁਣ ਕਹਿਣ ਨੂੰ ਬੜਾ ਸੌਖਾ ਲਗਦਾ ਪਰ ਉਦੋਂ ਛੋਟੀ ਸੀ ਤੇ ਬਹੁਤਾ ਨਹੀਂ ਪਤਾ ਹੁੰਦਾ ਸੀ ਕਿ ਕਿਵੇਂ ਇਨ੍ਹਾਂ ਗੱਲਾਂ ਤੋਂ ਉਭਰਨਾ ਹੈ ਤੇ ਇਹ ਗੱਲਾਂ ਚੁੱਭਦੀਆਂ ਸਨ, ਖ਼ਾਸ ਕਰਕੇ ਮਾਪਿਆਂ ਨੂੰ।

ਪਰ ਮੈਂ ਆਪਣੇ ਟੀਚੇ ‘ਤੇ ਅੜੀ ਰਹੀ ਤੇ ਮਾਪਿਆਂ ਅੱਗੇ ਜ਼ਿਦ ਕਾਇਮ ਰੱਖੀ ਕਿ ਮੈਂ ਹਾਕੀ ਖੇਡਣੀ ਹੈ ਤੇ ਆਖ਼ਿਰਕਾਰ ਉਹ ਮੰਨ ਵੀ ਗਏ ਕਿ ਚਲੋ ਇੱਕ ਮੌਕਾ ਦੇ ਦਿੰਦੇ ਹਾਂ।

ਸਾਡੇ ਇੱਥੇ ਸ਼ਾਹਬਾਦ ਵਿੱਚ ਮਾਹੌਲ ਇਹੋ-ਜਿਹਾ ਸੀ ਕਿ ਕੁੜੀਆਂ ਹੀ ਵਧੇਰੇ ਹਾਕੀ ਖੇਡਦੀਆਂ ਸਨ ਤੇ ਮੁੰਡੇ ਨਹੀਂ ਸਨ ਇੰਨਾ ਖੇਡਦੇ ਹੁੰਦੇ ਸਨ।

ਹੁਣ ਹਰਿਆਣਾ ਵਿੱਚ ਕੁੜੀਆਂ ਨੂੰ ਲੈ ਕੇ ਕਾਫੀ ਮਾਨਸਿਕਤਾ ਬਦਲ ਗਈ ਹੈ। ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਮੈਂ ਸ਼ਾਹਬਾਦ ਆਉਂਦੀ ਹਾਂ ਤਾਂ ਉਹੀ ਲੋਕ ਜੋ ਮੇਰੇ ਘਰਦਿਆਂ ਨੂੰ ਕਹਿੰਦੇ ਸਨ ਕਿ ਕੁੜੀ ਨੂੰ ਹਾਕੀ ਖੇਡਣ ਲਾਇਆ, ਹੁਣ ਉਨ੍ਹਾਂ ਦੀਆਂ ਆਪਣੀਆਂ ਕੁੜੀਆਂ ਵੀ ਹਾਕੀ ਖੇਡਦੀਆਂ ਹਨ।

ਅਸੀਂ ਵੀ ਕਿਸੇ ਨੂੰ ਦੇਖ ਕੇ ਖੇਡਣਾ ਸ਼ੁਰੂ ਕੀਤੀ ਸੀ, ਅੱਜ ਕੋਈ ਸਾਨੂੰ ਦੇਖ ਕੇ ਕਰ ਰਿਹਾ ਹੈ ਅਤੇ ਕੱਲ੍ਹ ਨੂੰ ਉਨ੍ਹਾਂ ਦੇਖ ਕੇ ਕੋਈ ਖੇਡਣੀ ਸ਼ੁਰੂ ਕਰੇਗਾ, ਜ਼ਿੰਦਗੀ ‘ਚ ਇਦਾਂ ਹੀ ਇੱਕ-ਦੂਜੇ ਨੂੰ ਦੇਖ ਪ੍ਰੇਰਿਤ ਹੁੰਦੇ ਹਨ।

ਹਾਕੀ ਦਾ ਗੜ ਬਣੇ ਸ਼ਾਹਬਾਦ ‘ਚ ਸ਼ੁਰੂਆਤ
ਸ਼ਾਹਬਾਦ ਮਹਿਲਾ ਹਾਕੀ ਖਿਡਾਰਨਾਂ ਲਈ ਗੜ੍ਹ ਬਣ ਗਿਆ ਹੈ, ਇਥੋਂ ਬਹੁਤ ਸਾਰੀਆਂ ਖਿਡਾਰਨਾਂ ਹਾਕੀ ਖੇਡ ਚੁੱਕੀਆਂ ਹਨ, ਇਸ ਵਿੱਚ ਸਾਡੇ ਕੋਚ ਬਲਦੇਵ ਸਿੰਘ ਦਾ ਕਾਫੀ ਅਹਿਮ ਯੋਗਦਾਨ ਰਿਹਾ ਹੈ।

ਉਨ੍ਹਾਂ ਨੇ ਇੱਥੇ ਆ ਕੇ ਹਾਕੀ ਖੇਡਣੀ ਸ਼ੁਰੂ ਕੀਤੀ ਸੀ, ਉਨ੍ਹਾਂ ਦੀ ਸੋਚ ਸੀ ਕਿ ਉਹ ਕੁੜੀਆਂ ਲਈ ਕੁਝ ਕਰਨ ਕਿਉਂਕਿ ਮੁੰਡਿਆਂ ਲਈ ਤਾਂ ਸਾਰੇ ਹੀ ਕਰਦੇ ਹਨ।

ਉਨ੍ਹਾਂ ਨੇ ਇਸ ਰੂੜਵਾਦੀ ਥਾਂ ‘ਤੇ, ਜਿਥੋਂ ਦੇ ਸਕੂਲਾਂ ਵਿੱਚ ਸਿਰ ਤੋਂ ਦੁਪੱਟਾ ਉਤਾਰਨ ‘ਤੇ ਸਜ਼ਾ ਮਿਲਦੀ ਸੀ, ਉੱਥੇ ਆ ਕੇ ਕੁੜੀਆਂ ਨੂੰ ਖੇਡ ਨਾਲ ਜੋੜਿਆਂ, ਉਨ੍ਹਾਂ ਦਾ ਸਾਫ਼ ਕਹਿਣਾ ਸੀ ਕਿ ਕੋਈ ਅਜਿਹੀ ਖੇਡ ਖੇਡਣੀ ਚਾਹੀਦੀ ਹੈ ਜੋ ਓਲੰਪਿਕਸ ‘ਚ ਜਾ ਸਕੇ, ਜਿਸ ਨਾਲ ਖਿਡਾਰੀਆਂ ਨੂੰ ਲਾਹਾ ਮਿਲ ਸਕੇ।

ਸ਼ਾਹਬਾਦ ਤੋਂ 60 ਤੋਂ ਵੱਧ ਖਿਡਾਰਨਾਂ ਭਾਰਤ ਦੀ ਅਗਵਾਈ ਕਰ ਚੁੱਕੀਆਂ ਹਨ। ੭-੮ ਇਥੋਂ ਦੀਆਂ ਕੁੜੀਆਂ ਸਾਬਕਾ ਕੈਪਟਨ ਰਹੀਆਂ ਹਨ, ੩ ਕੁੜੀਆਂ ਨੇ ਅਰਜੁਨ ਐਵਾਰਡ ਲਏ ਤੇ ੧੭-੧੮ ਦੇ ਕਰੀਬ ਕੁੜੀਆਂ ਨੇ ਭੀਮ ਐਵਾਰਡ ਹਾਸਿਲ ਕੀਤੇ ਹਨ।

ਇਹ ਇੱਕ ਛੋਟਾ ਜਿਹਾ ਕਸਬਾ ਹੈ ਜਿਸ ਨੂੰ ਹਾਕੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਮੈਨੂੰ ਬੇਹੱਦ ਮਾਣ ਹੁੰਦਾ ਹੈ ਕਿ ਮੈਂ ਸ਼ਾਹਬਾਦ ਤੋਂ ਹਾਂ।

Rani Rampal Hockey Player: ਮਾਪਿਆਂ ਦਾ ਭਰੋਸਾ ਜਿੱਤਿਆ
ਕੁੜੀਆਂ ਨੂੰ ਵੀ ਚਾਹੀਦਾ ਹੈ ਕਿ ਮਾਪਿਆਂ ਦਾ ਭਰੋਸਾ, ਉਨ੍ਹਾਂ ਦੇ ਸੁਪਨੇ ਨਾ ਤੋੜਨ ਕਿਉਂਕਿ ਇਸ ਤਰ੍ਹਾਂ ਹੋਰਨਾਂ ਕੁੜੀਆਂ ਦੇ ਮਾਪੇ ਵੀ ਉਨ੍ਹਾਂ ਨੂੰ ਅੱਗੇ ਨਹੀਂ ਵਧਣ ਦਿੰਦੇ।

ਇਸ ਤਰ੍ਹਾਂ ਕੁੜੀਆਂ ਨੂੰ ਵਧੀਆਂ ਉਦਾਹਰਨਾਂ ਪੇਸ਼ ਕਰਨਗੀਆਂ ਚਾਹੀਦਾ ਹਨ ਤਾਂ ਜੋ ਉਨ੍ਹਾਂ ਵੱਲ ਵੇਖ ਕੇ ਹੋਰਨਾਂ ਕੁੜੀਆਂ ਦੇ ਮਾਪੇ ਵੀ ਉਤਸ਼ਾਹਿਤ ਹੋਣ।

ਮੈਨੂੰ ਲਗਦਾ ਹੈ ਕਿ ਕੁੜੀਆਂ, ਮੁੰਡਿਆਂ ਨਾਲੋਂ ਬਿਹਤਰ ਕਰ ਸਕਦੀਆਂ ਹਨ ਕਿਉਂਕਿ ਉਹ ਵਧੇਰੇ ਸੰਜੀਦਾ ਹੁੰਦੀਆਂ ਹਨ।

Rani Rampal Hockey Player ਮਾਪਿਆਂ ਨੂੰ ਮਾਣ
ਰਾਣੀ ਦੇ ਪਿਤਾ ਰਾਮਪਾਲ ਇੱਕ ਮਜ਼ਦੂਰ ਸਨ ਤੇ ਦਿਹਾੜੀ ਕਰਕੇ ਘਰ ਗੁਜ਼ਾਰਾ ਚਲਾਉਂਦੇ ਸਨ।

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਤਾਂ ਹਾਕੀ ਬਾਰੇ ਬਹੁਤਾ ਪਤਾ ਵੀ ਨਹੀਂ ਹੁੰਦਾ ਸੀ। ਬੱਸ ਰਾਣੀ ਨੇ ਹੀ ਜ਼ਿਦ ਕੀਤੀ ਤੇ ਉਨ੍ਹਾਂ ਨੂੰ ਮੰਨਣਾ ਪਿਆ। ਅੱਜ ਉਹ ਆਪਣੀ ਧੀ ‘ਤੇ ਮਾਣ ਕਰਦੇ ਹਨ।

ਉਹ ਦੱਸਦੇ ਹਨ, ਰਾਣੀ ਨੇ ਹੀ ਜ਼ਿਦ ਫੜੀ ਹੋਈ ਸੀ ਤੇ ਸਾਨੂੰ ਮੰਨਣੀ ਪਈ। ਸਮਾਜ ਦੀਆਂ ਗੱਲਾਂ ਵੀ ਸੁਣੀਆਂ, ਸਭ ਸਹਿਣ ਵੀ ਕੀਤਾ। ਸਵੇਰੇ 5 ਵਜੇ ਇਸ ਗਰਾਊਂਡ ‘ਚ ਛੱਡ ਕੇ ਆਉਣਾ, ਸ਼ਾਮੀਂ ਲੈ ਕੇ ਵੀ ਆਉਣਾ।

ਰਾਣੀ ਮਾਂ ਦਾ ਕਹਿਣਾ ਹੈ ਕਿ ਹਰੇਕ ਮਾਂ-ਪਿਉਂ ਨੂੰ ਆਪਣੀਆਂ ਕੁੜੀਆਂ ਨੂੰ ਅੱਗੇ ਆਉਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ।

ALSO READ: Ranjit Bawa New Song Impress

ALSO READ: Download LEGAL ACTION Elly Mangat

ALSO READ: AZAD SOCH PUNJABI EPAPER
Leave a Reply

Your email address will not be published. Required fields are marked *