Fatehgarh Sahib Viral Video:ਕੁੜੀ ਮੁੰਡੇ ਦੀ ਵੀਡਿਓ ਬਣਾ ਕੇ ਕੀਤੀ ਵਾਇਰਲ
ਫਤਿਹਗੜ੍ਹ ਸਾਹਿਬ 20 November 2019 -Gurudwara Fatehgarh Sahib Viral Video: ਅੱਜ-ਕੱਲ ਪੰਜਾਬ ਅੰਦਰ ਕੋਈ ਨਾ ਕੋਈ ਮੁੱਦਾ ਹਰ ਰੋਜ਼ ਸ਼ੋਸਲ ਮੀਡੀਆ ਤੇ ਛਾਇਆ ਰਹਿੰਦਾ ਹੈ। ਕਿਸੇ ਪਾਸੇ ਦਲਿੱਤ ਨੌਜਵਾਨ ਤੇ ਜੁਲਮ ਢਾਹੁਣ ਤੋਂ ਬਾਅਦ ਉਸ ਦੀ ਮੌਤ ਹੋਣਾ, ਕਿਸੇ ਪਾਸੇ ਪੁਲਿਸ ਵੱਲੋਂ ਕੀਤੀ ਧੱਕੇਸ਼ਾਹੀ ਚਰਚਾ ਦਾ ਵਿਸ਼ਾ ਬਣਦੀ ਹੈ।
ਹੁਣ ਜਿਹੜਾ ਮੁੱਦਾ ਪਿਛਲੇ 2 ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੈ ਉਹ ਹੈ ਗੁਰਦੁਆਰਾ ਸ੍ਰੀ ਫਤਿਗੜ੍ਹ ਸਾਹਿਬ ਵਿਖੇ ਇੱਕ ਲੜਕੇ ਅਤੇ ਲੜਕੀ ਦੀ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਕੁੱਟਮਾਰ ਕਰਕੇ ਉਹਨਾਂ ਦੀ ਵੀਡਿਓ ਨੂੰ ਵਾਇਰਲ ਕਰਨਾ।
ਵਾਇਰਲ ਹੋਈ ਵੀਡਿਓ ਤੋਂ ਪਤਾ ਲੱਗਦਾ ਹੈ ਕਿ ਗੁਰਦੁਆਰਾ ਸਾਹਿਬ ‘ਚ ਮੁੰਡੇ ਨੂੰ ਆਪਣੀ ਮੰਗੇਤਰ ਕੁੜੀ ਨਾਲ ਬੈਠਣਾ ਹੀ ਮਹਿੰਗਾ ਪੈ ਗਿਆ। ਆਪਣੇ ਆਪ ਨੂੰ ਦੁੱਧ ਧੋਤੇ ਅਖਵਾਉਣ ਵਾਲੇ ਕੁੱਝ ਨੌਜਵਾਨਾਂ ਨੇ ਕੀਤੀ ਉਹਨਾਂ ਦੋਵਾਂ ਮੁੰਡੇ aਤੇ ਕੁੜੀ ਦੀ ਕੁੱਟਮਾਰ ਕਰਕੇ ਵੀਡਿਓ ਬਣਾ ਲਈ।
Fatehgarh sahib video Viral
ਜਾਣਕਾਰੀ ਅਨੁਸਾਰ ਗੁਰਦੁਆਰਾ ਸ੍ਰੀ ਭੋਰਾ ਸਹਿਬ ‘ਚ ਮੁੰਡੇ ਨੂੰ ਆਪਣੀਮੰਗੇਤਰ ਨਾਲ ਮੱਥਾ ਟੇਕਣਾ ਅਤੇ ਓਥੇ ਬੈਠਣਾ ਉਸ ਸਮੇਂ ਮਹਿੰਗਾ ਪੈ ਗਿਆ ,ਜਦੋਂ ਕੁੱਝ ਨੌਜਵਾਨਾਂ ਨੇ ਆ ਕੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਮਗਰੋਂ ਮਾਮਲਾ ਭਖ ਗਿਆ ਹੈ।
ਦਰਅਸਲ ‘ਚ ਗੁਰਦੁਆਰਾ ਭੋਰਾ ਸਾਹਿਬ ਅੰਦਰ ਇੱਕ ਮੁੰਡਾ ਆਪਣੀ ਮੰਗੇਤਰ ਨਾਲ ਬੈਠ ਕੇ ਪਾਠ ਸੁਣ ਰਹੇ ਸਨ। ਇਸ ਦੌਰਾਨ ਇਕ ਸਿੱਖ ਨੌਜਵਾਨ ਉਥੇ ਆਉਂਦਾ ਹੈ ਅਤੇ ਮੁੰਡੇ ਨੂੰ ਬਾਹਰ ਲੈ ਜਾਂਦਾ ਹੈ ਅਤੇ ਇਹ ਆਖ ਕੇ ਉਸ ਦੀ ਕੁੱਟਮਾਰ ਕਰਦਾ ਹੈ ਕਿ ਉਹ ਗੁਰਦੁਆਰਾ ਸਾਹਿਬ ਦੀ ਮਰਿਆਦਾ ਭੰਗ ਕਰ ਰਹੇ ਹਨ। ਇਸ ਘਟਨਾ ਤੋਂ ਬਾਅਦ ਮੁੰਡੇ -ਕੁੜੀ ਨੂੰ ਫੜ ਕੇ ਬਦਸਲੂਕੀ ਕਰਨ ਵਾਲਿਆ ਖਿਲਾਫ਼ ਪੀੜਤ ਪਰਿਵਾਰ ਵੀ ਸਾਹਮਣੇ ਆਏ ਹਨ।
Fatehgarh Sahib Viral Video
ਜਦੋਂ ਇਸ ਸਬੰਧੀ ਗੁਰਦੁਆਰਾ ਸਹਿਬ ਦੇ ਮੈਨੇਜਰ ਨੱਥਾ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਗੁਰਦੁਆਰਾ ਸਾਹਿਬ ਅੰਦਰ ਵਾਪਰੀ ਇਹ ਘਟਨਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਜੇ ਉਕਤ ਕੁੜੀ- ਮੁੰਡਾ ਕੋਈ ਗਲਤ ਹਰਕਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਉਥੇ ਸੇਵਾਦਾਰਾਂ ਨੂੰ ਜਾਂ ਫਿਰ ਗ੍ਰੰਥੀ ਸਿੰਘਾਂ ਨੂੰ ਇਸ ਬਾਰੇ ਜਾਣੂ ਕਰਵਾਉਣਾ ਚਾਹੀਦਾ ਸੀ।
Fatehgarh sahib video, Fatehgarh Viral video
ALSO READ: Ranjit Bawa New Song Impress
ALSO READ: Download LEGAL ACTION Elly Mangat
ALSO READ: Jordan Sandhu New song JATTIYE NI
ALSO READ: AZAD SOCH PUNJABI NEWSPAPER