Punjabi SInger Elly Mangat ਫਿਰ ਵਿਵਾਦਾਂ ਚ
ਦੋਸਤ ਦੇ ਜਨਮਦਿਨ ਪਾਰਟੀ ਚ ਕੀਤੇ ਫਾਇਰ, ਮਾਮਲਾ ਦਰਜ
ਲੁਧਿਆਣਾ, 21 ਨਵੰਬਰ, 2019 :Elly Mangat Case: ਅਕਸਰ ਹੀ ਸੁਰਖੀਆਂ ਚ ਰਹਿਣ ਵਾਲੇ ਪੰਜਾਬੀ ਗਾਇਕ ਐਲੀ ਮਾਂਗਟ ਮੁੜ ਤੋਂ ਵਿਵਾਦਾਂ ਚ ਘਿਰ ਗਏ ਹਨ ।
ਹਾਲੀ ਦੇ ਵਿੱਚ ਲੁਧਿਆਣਾ ਦੇ ਇੱਕ ਪਿੰਡ ਚ ਆਪਣੇ ਦੋਸਤ ਭੁਪਿੰਦਰ ਸਿੰਘ ਦੇ ਜਨਮਦਿਨ ਪਾਰਟੀ ਚ ਐਲੀ ਮਾਂਗਟ ਨੇ ਦੋਨਾਲੀ ਦੇ ਨਾਲ ਦੋ ਫਾਇਰ ਕਰ ਦਿੱਤੇ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਲੁਧਿਆਣਾ ਪੁਲੀਸ ਨੇ ਐਲੀ ਮਾਂਗਟ ਅਤੇ ਦੋ ਹੋਰ ਸਾਥੀਆਂ ਤੇ ਮਾਮਲਾ ਦਰਜ ਕਰ ਲਿਆ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏਸੀਪੀ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਦੀ ਜਨਮ ਦਿਨ ਪਾਰਟੀ ਤੇ ਐਲੀ ਮਾਂਗਟ ਨੇ ਭੁਪਿੰਦਰ ਸਿੰਘ ਦੇ ਹੀ ਪਿਤਾ ਦੀ ਲਾਇਸੈਂਸੀ ਦੋਨਾਲੀ ਤੋਂ ਕਥਿਤ ਤੌਰ ਤੇ ਦੋ ਫਾਇਰ ਕੀਤੇ ਜਿਸ ਸੰਬੰਧੀ ਸਾਹਨੇਵਾਲ ਪੁਲਸ ਸਟੇਸ਼ਨ ਚ ਐਫਆਈਆਰ ਨੰਬਰ 275 ਦਰਜ ਹੋਈ ਹੈ ਉਨ੍ਹਾਂ ਕਿਹਾ ਕਿ ਮਾਮਲੇ ਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਦੋਂ ਕਿ ਬਾਕੀਆਂ ਦੀ ਭਾਲ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ ।
ALSO READ : Ranjit Bawa New Song Impress
ALSO READ : Download LEGAL ACTION Elly Mangat
ALSO READ : Jordan Sandhu New song JATTIYE NI
ALSO READ : AZAD SOCH PUNJABI NEWSPAPER