Rajasthan Judicial Exam : 21 ਸਾਲਾ ਨੌਜਵਾਨ ਬਣਿਆ ਸਭ ਤੋਂ ਛੋਟੀ ਉਮਰ ਦਾ ਜੱਜ Rajasthan Judicial Exam : 21 ਸਾਲਾ ਨੌਜਵਾਨ ਬਣਿਆ ਸਭ ਤੋਂ ਛੋਟੀ ਉਮਰ ਦਾ ਜੱਜ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Myank Partap SIngh Judge

21 ਸਾਲਾ ਨੌਜਵਾਨ ਕਿਵੇਂ ਬਣਿਆ ਭਾਰਤ ‘ਚ ਸਭ ਤੋਂ ਛੋਟੀ ਉਮਰ ਦਾ ਜੱਜ

265

ਜੈਪੁਰ, 22 ਨਵੰਬਰ 2019 : Rajasthan Judicial Exam – ਸਫਲਤਾ ਉਸ ਇਨਸਾਨ ਦੇ ਹੀ ਕਦਮ ਚੁੰਮਦੀ ਹੈ ਜਿਹੜਾ ਸਫਲਤਾ ਪਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੋਵੇ। ਇਸ ਗੱਲ ਨੂੰ ਸਿੱਧ ਕਰ ਦਿਖਾਇਆ ਹੈ 21 ਸਾਲਾ ਨੌਜਵਾਨ ਮਯੰਕ ਨੇ।

ਜੈਪੁਰ ਦੇ ਇਸ 21 ਸਾਲਾ ਨੌਜਵਾਨ ਨੇ ਦੇਸ਼ ਦਾ ਸਭ ਤੋਂ ਛੋਟੀ ਉਮਰ ਦਾ ਜੱਜ ਬਣਨ ਦਾ ਰਿਕਾਰਡ ਆਪਣੇ ਨਾਮ ਤੇ ਦਰਜ਼ ਕਰ ਲਿਆ ਹੈ।  

ਮਯੰਕ ਪ੍ਰਤਾਪ ਸਿੰਘ (Myank Partap Singh) ਨੇ ਇਹ ਰਿਕਾਰਡ ਸਥਾਪਿਤ ਕੀਤਾ ਹੈ ਜਿਸਦਾ ਕਹਿਣਾ ਹੈ ਕਿ ਇਮਾਨਦਾਰੀ ਇਕ ਚੰਗਾ ਜੱਜ ਬਣਨ ਲਈ ਸਭ ਤੋਂ ਅਹਿਮ ਸ਼ਰਤ ਹੈ।

ਮਯੰਕ (Myank) ਨੇ ਦੱਸਿਆ ਕਿ ਉਹ ਰੋਜ਼ਾਨਾ 12 ਤੋਂ 13 ਘੰਟੇ ਤੱਕ ਪੜਾਈ ਕਰਦਾ ਸੀ ਜਿਸ ਸਦਕਾ ਉਸਨੇ 2019 ਵਿਚ ਰਾਜਸਥਾਨ ਜੁਡੀਸ਼ੀਅਲ ਸਰਵਿਸਿਜ਼ ਪ੍ਰੀਖਿਆ (Rajasthan Judicial Exam) ਵਿਚ ਸਫਲਤਾ ਹਾਸਲ ਕੀਤੀ ਤਾਂ ਜੋ ਇਕ ਚੰਗਾ ਜੱਜ ਬਣ ਸਕੇ।

 ਉਸਨੇ ਕਿਹਾ ਕਿ ਉਹ ਚੰਗੇ ਨਤੀਜੇ ‘ਤੇ ਬਹੁਤ ਖੁਸ਼ ਹੈ। ਉਸਦੇ ਮੁਤਾਬਕ ਚੰਗਾ ਜੱਜ ਹਮੇਸ਼ਾ ਇਮਾਨਦਾਰ ਹੋਣਾ ਚਾਹੀਦਾ ਹੈ ਅਤੇ ਬਲਸ਼ਾਲੀ ਤੇ ਪੈਸੇ ਦੇ ਤਾਕਤਵਰ ਵਿਅਕਤੀਆਂ ਤੋਂ ਉਸਨੂੰ ਕਦੇ ਵੀ ਪ੍ਰਭਾਵਤ ਨਹੀਂ ਹੋਣਾ ਚਾਹੀਦਾ।

ਮਯੰਕ ਨੇ ਰਾਜਸਥਾਨ ਯੂਨੀਵਰਸਿਟੀ (Rajasthan University) ਤੋਂ ਪੰਜ ਸਾਲਾ ਐਲ ਐਲ ਬੀ ਕੋਰਸ (5 Years LLB Course) ਕੀਤਾ ਹੈ। ਰਾਜਸਥਾਨ ਹਾਈ ਕੋਰਟ (Rajasthan High Court) ਨੇ 2019 ਵਿਚ ਰਾਜਸਥਾਨ ਜੁਡੀਸ਼ੀਅਲ ਪ੍ਰੀਖਿਆ (Rajasthan Judicial Exam) ਲਈ ਉਮਰ ਘਟਾ ਕੇ 21 ਸਾਲ ਕਰ ਦਿੱਤੀ ਸੀ। ਪਹਿਲਾਂ ਇਸ ਪ੍ਰੀਖਿਆ ਵਾਸਤੇ ਘੱਟ ਤੋਂ ਘੱਟ ਉਮਰ 23 ਸਾਲ ਸੀ।

ALSO READRanjit Bawa New Song Impress

ALSO READ: Download LEGAL ACTION Elly Mangat

ALSO READ: Jordan Sandhu New song JATTIYE NI

ALSO READAZAD SOCH PUNJABI NEWSPAPER




Leave a Reply

Your email address will not be published. Required fields are marked *