Laare Video song - Manider Buttar Release Laare song Video Laare Video song - Manider Buttar Release Laare song Video
BREAKING NEWS
Search

Live Clock Date

Your browser is not supported for the Live Clock Timer, please visit the Support Center for support.
Laare song video

ਮਨਿੰਦਰ ਬੁੱਟਰ ਦੇ ਗੀਤ ‘ਲਾਰੇ’ ਦਾ ਆਇਆ ਵੀਡੀਓ

447

Laare Maninder Buttar Video song: ਪੰਜਾਬੀ ਦੇ ਮਸ਼ਹੂਰ ਗਾਇਕ ਮਨਿੰਦਰ ਬੁੱਟਰ (Maninder Buttar) ਦਾ ਲਾਰੇ (Laare Maninder Buttar Video) ਗੀਤ ਪਿਛਲੇ ਦਿਨੀਂ ਰਲੀਜ਼ ਹੋਇਆ ਸੀ ਜਿਸਨੇ ਸਰੋਤਿਆਂ ਦਾ ਕਾਫੀ ਮਨੋਰੰਜਨ ਕੀਤਾ ਅਤੇ ਗਾਇਕ ਦਾ ਨਾਮ ਵੀ ਲੋਕਾਂ ਦੀ ਜਬਾਨ ਤੇ ਖੂਬ ਚੱਲਿਆ।

Laare Video Maninder Buttar

ਮੈਂ ਸੱਭ ਕੁੱਝ ਛੱਡ ਦਿੱਤਾ ਤੇਰੇ ਕਰਕੇ
ਤੇਰੇ ਉਤੋਂ ਸੱਭ ਕੁੱਜ ਵਾਰੀ ਬੈਠੀ ਆਂ
ਤੈਨੂੰ ਪਤਾ ਤਾ ਹੈ, ਪਰ ਫ਼ਿਕਰ ਨਹੀਂ
ਤੇਰੇ ਲਈ ਮੈਂ ਯਾਰਾ ਵੇ ਕਵਾਰੀ ਬੈਠੀ ਆਂ
ਯਾਰੀ, ਤੇਰੀ ਵੇ ਯਾਰੀ
ਜਿਸਮਾਂ ਤਕ ਐ ਸਾਰੀ ਦੀ ਸਾਰੀ ਯਾਰੀ
ਯਾਰੀ, ਤੇਰੀ ਵੇ ਯਾਰੀ
ਜਿਸਮਾਂ ਤਕ ਐ ਸਾਰੀ ਦੀ ਸਾਰੀ
ਵੇ ਧੱਕਾ ਹੋਣਾ ਮੇਰੇ ਨਾਲ
ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ
ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ
ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ
ਯਾਰੀ, ਤੇਰੀ ਵੇ ਯਾਰੀ
ਜਿਸਮਾਂ ਤਕ ਐ ਸਾਰੀ ਦੀ ਸਾਰੀ ਯਾਰੀ
ਯਾਰੀ, ਤੇਰੀ ਵੇ ਯਾਰੀ
ਜਿਸਮਾਂ ਤਕ ਐ ਸਾਰੀ ਦੀ ਸਾਰੀ
ਅੱਖੀਆਂ ‘ਚ ਸੁਰਮਾ ਮੈਂ ਪਾਉਣਾ ਛੱਡਤਾ
ਜਗਦੇ ਹੀ ਰਹੀਏ ਹਾਏ ਸੌਣਾ ਛੱਡਤਾ
ਅੱਖੀਆਂ ‘ਚ ਸੁਰਮਾ ਮੈਂ ਪਾਉਣਾ ਛੱਡਤਾ
ਜਗਦੇ ਹੀ ਰਹੀਏ ਹਾਏ ਸੌਣਾ ਛੱਡਤਾ
ਤੇਰੇ ਪਿੱਛੇ ਛੱਡਤੇ ਮੈਂ ਘਰ ਦੇ ਮੇਰੇ
ਤੇਰੇ ਪਿੱਛੇ ਹੱਸਣਾ-ਹਸਾਉਣਾ ਛੱਡਤਾ
ਕਿਉਂ ਰੌਲੇ ਪਾਉਨੈ ਮੇਰੇ ਨਾਲ?
ਮੈਨੂੰ ਪਤਾ ਬਸ ਲਾਰੇ ਆ
ਵੇ ਤੂੰ ਵਿਆਹ ਨਹੀਂ ਕਰਾਉਣਾ ਮੇਰੇ ਨਾਲ
ਮੈਨੂੰ ਪਤਾ ਬਸ ਲਾਰੇ ਆ…

Buttar ਨੇ ਪਹਿਲਾਂ ‘Laare Song ਦਾ ਪਹਿਲਾ Official Poster ਰਿਲੀਜ਼ ਕੀਤਾ ਹੈ, ਜਿਸ ਤੋਂ ਬਾਅਦ ਪੋਸਟਰ ਨੂੰ ਸੋਸ਼ਲ ਮੀਡੀਆ ‘ਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।

Laare song ਨੂੰ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਮਨਿੰਦਰ ਬੁੱਟਰ ਹੁਣ ਲਾਰੇ ਗਾਣੇ ਦਾ ਵੀਡੀਓ ਲੈ ਕੇ ਆ ਰਹੇ ਹਨ। ਗੀਤ ਦੀ ਵੀਡੀਓ ‘ਚ ਮਨਿੰਦਰ ਬੁੱਟਰ ਨਾਲ ਪੰਜਾਬੀ ਫਿਲਮੀ ਇੰਡਸਟਰੀ ਦੀ ਖੂਬਸੂਰਤ ਅਦਾਕਾਰਾ ਸਰਗੁਣ ਮਹਿਤਾ ਨਜ਼ਰ ਆਉਣਗੇ। ਲਾਰੇ ਗਾਣੇ ਦੇ ਬੋਲ ਨਾਮੀ ਗੀਤਕਾਰ ਜਾਨੀ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਬੀ ਪਰਾਕ ਦਾ ਹੋਵੇਗਾ।

Punjabi Song Laare ਦਾ ਸ਼ਾਨਦਾਰ ਵੀਡੀਓ Arwinder Khaira ਵੱਲੋਂ ਬਣਾਇਆ ਗਿਆ ਹੈ। ਇਹ ਗਾਣਾ ਵ੍ਹਾਈਟ ਹਿੱਲ ਮਿਊਜ਼ਿਕ ਲੇਬਲ ਦੇ ਹੇਠ 5 ਦਸੰਬਰ ਨੂੰ ਰਿਲੀਜ਼ ਹੋ ਜਾਵੇਗਾ।

ਜਿਕਰਯੋਗ ਹੈ ਕਿ ਮਨਿੰਦਰ ਬੁੱਟਰ ‘ਜਾਮੀਲਾ’, ‘ਸਖੀਆਂ’, ‘ਸੌਰੀ’, ‘ਕਾਲੀ ਹਮਰ’ ਅਤੇ ‘ਇਕ ਇਕ ਪਲ’ ਵਰਗੇ ਸੁਪਰਹਿੱਟ ਗੀਤਾਂ ਨਾਲ ਸੰਗੀਤ ਜਗਤ ‘ਚ ਪਛਾਣ ਕਾਇਮ ਕਰ ਚੁੱਕੇ ਹਨ। ਮਨਿੰਦਰ ਬੁੱਟਰ ਅਜਿਹੇ ਗਾਇਕ ਹਨ, ਜਿੰਨਾਂ ਨੇ ਗਿਣਤੀ ਦੇ ਕੁਝ ਹੀ ਗੀਤਾਂ ਨਾਲ ਸੰਗੀਤ ਜਗਤ ‘ਚ ਵੱਡੀ ਸਫਲਤਾ ਹਾਸਲ ਕੀਤੀ ਹੈ।

ਬਾਕੀ ਗੱਲ ਇਹ ਵੀ ਹੈ ਕਿ ਮਨਿੰਦਰ ਬੁੱਟਰ (Maninder Buttar) ਕਈ ਪੰਜਾਬੀ ਫਿਲਮਾਂ ‘ਚ ਗੀਤ ਗਾ ਚੁੱਕੇ ਹਨ। ਇਸ ਗਾਣੇ ‘ਚ ਮਨਿੰਦਰ ਬੁੱਟਰ ਦੇ ਬੋਲ ਕੁੜੀ ਦੇ ਸਾਇਡ ਤੋਂ ਗਾਏ ਗਏ ਹਨ।। ਗਾਣੇ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਓਨੀਂ ਘੱਟ ਹੈ। ਇਸ ਗਾਣੇ ਨੂੰ ਵ੍ਹਾਈਟ ਹਿੱਲ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਜਿਸਦੇ ਚੱਲਦੇ ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਗੀਤ ਟਰੈਂਡਿੰਗ ‘ਚ ਛਾਇਆ ਹੋਇਆ ਹੈ।

ਜੇ ਗੱਲ ਕਰੀਏ ਤਾਂ Social Media ਉੱਤੇ ਵੀ ਗੀਤ ਦਾ ਪੋਸਟਰ ਤੇ Lyrics Video ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਮਨਿੰਦਰ ਬੁੱਟਰ ਦੇ ਸਖੀਆਂ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਨਿਵਾਜਿਆ ਗਿਆ ਸੀ ਜਿਸਦੇ ਚੱਲਦੇ ਬਹੁਤ ਜਲਦ ਬਾਲੀਵੁੱਡ ਫ਼ਿਲਮ ਮੇਕਰ ਕਰਨ ਜੌਹਰ ਦੀ ਫ਼ਿਲਮ ‘ਚ ਸਖੀਆਂ ਗੀਤ ਸੁਣਨ ਨੂੰ ਮਿਲੇਗਾ। Laare Video song, Laare song video

ALSO READ: Viral: जैकलीन के साथ सलमान खान ने किया मुन्नी बदनाम पर डांस

ALSO READकरतारपुर साहिब जाने के लिए आवेदन के बाद होगा पुलिस वेरीफिकेशन

ALSO READAZAD SOCH NEWSPAPER




Leave a Reply

Your email address will not be published. Required fields are marked *