ਬੀਜੇਪੀ ਦਾ ਡਰਾਮਾ - ਮਹਾਰਾਸ਼ਟਰ 'ਚ ਫ਼ਡਨਵੀਸ ਨੇ ਦਿੱਤਾ ਅਸਤੀਫਾ ਬੀਜੇਪੀ ਦਾ ਡਰਾਮਾ - ਮਹਾਰਾਸ਼ਟਰ 'ਚ ਫ਼ਡਨਵੀਸ ਨੇ ਦਿੱਤਾ ਅਸਤੀਫਾ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Maharashtra CM

ਬੀਜੇਪੀ ਦਾ ਡਰਾਮਾ – ਮਹਾਰਾਸ਼ਟਰ ‘ਚ ਫ਼ਡਨਵੀਸ ਨੇ ਦਿੱਤਾ ਅਸਤੀਫਾ

187

ਸੁਪਰੀਮ ਕੋਰਟ ਨੇ ਐਤਵਾਰ ਤੇ ਸੋਮਵਾਰ ਮਾਮਲੇ ਦੀ ਸੁਣਵਾਈ ਕੀਤੀ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ


Maharashtra Chief Minister- ਸ਼ਨੀਵਾਰ ਨੂੰ ਨਾਟਕੀ ਢੰਗ ਨਾਲ ਮਹਾਰਾਸ਼ਟਰ ਵਿਚ ਸੱਤਾ ਸੰਭਾਲਣ ਵਾਲੇ ਭਾਰਤੀ ਜਨਤਾ ਪਾਰਟੀ ਦੇ ਆਗੂ ਦੇਵੇਂਦਰ ਫ਼ਡਨਵੀਸ ਅਤੇ ਡਿਪਟੀ ਮੁੱਖ ਮੰਤਰੀ ਅਜੀਤ ਪਵਾਰ ਨੇ ਅਹੁਦੇ ਤੋਂ ਅਸਤੀਫ਼ਾ ਦਾ ਐਲਾਨ ਕਰ ਦਿੱਤਾ ਹੈ। ਮੁੰਬਈ ਵਿਚ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਫ਼ਡਨਵੀਸ ਨੇ ਆਪਣੇ ਅਸਤੀਫ਼ਿਆਂ ਦਾ ਐਲਾਨ ਕੀਤਾ।

ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਹੁਕਮ ਦਿੱਤਾ ਸੀ ਕਿ ਭਾਜਪਾ ਸਰਕਾਰ ਬੁੱਧਵਾਰ ਸ਼ਾਮ ੫ ਵਜੇ ਸਦਨ ਵਿਚ ਬਹੁਮਤ ਸਾਬਿਤ ਕਰੇ।

ਦੇਵੇਂਦਰ ਫ਼ਡਨਵੀਸ ਨੇ ਕਿਹਾ, ‘ਸਾਡੇ ਕੋਲ ਬਹੁਮਤ ਨਹੀਂ ਅਤੇ ਮੈਂ ਰਾਜਪਾਲ ਨੂੰ ਆਪਣਾ ਅਸਤੀਫ਼ਾ ਸੌਂਪ ਕਿਹਾ ਹਾਂ। ਉੱਪ ਮੁੱਖ ਮੰਤਰੀ ਅਜੀਤ ਪਵਾਰ ਨੇ ਆਪਣਾ ਅਸਤੀਫ਼ਾ ਮੈਨੂੰ ਭੇਜ ਦਿੱਤਾ ਹੈ।

ਫ਼ਡਨਵੀਸ ਨੇ ਦਾਅਵਾ ਕੀਤਾ ਕਿ ਮਹਾਰਾਸ਼ਟਰ ਦੇ ਲੋਕਾਂ ਨੇ ਭਾਜਪਾ ਸ਼ਿਵ ਸੈਨਾ ਗਠਜੋੜ ਨੂੰ ਫਤਵਾ ਦਿੱਤਾ ਸੀ, ਪਰ ਨੰਬਰ ਘੱਟ ਹੋਣ ਕਾਰਨ ਸ਼ਿਵ ਸੈਨਾ ਦਾ ਮਨ ਬਦਲ ਗਿਆ ਅਤੇ ਉਹ ਸੌਦੇਬਾਜ਼ੀ ਕਰਨ ਲੱਗੀ।

ਭਾਰਤੀ ਜਨਤਾ ਪਾਰਟੀ ਨੇ ਸ਼ਿਵ ਨਾਲ ਢਾਈ ਸਾਲ ਦੇ ਮੁੱਖ ਮੰਤਰੀ ਦਾ ਦਾਅਵਾ ਕੀਤਾ ਸੀ, ਪਰ ਇਹ ਦਾਅਵੇ ਉੱਤੇ ਅੜ ਕੇ ਸ਼ਿਵ ਸੈਨਾ ਨੇ ਐੱਨਸੀਪੀ ਤੇ ਕਾਂਗਰਸ ਨਾਲ ਸਰਕਾਰ ਬਣਾਉਣ ਦੀ ਗੱਲਾਬਤ ਸ਼ੁਰੂ ਕੀਤੀ

ਉਸ ਤੋਂ ਬਾਅਦ ਜੋ ਹੋਇਆ ਉਸ ਦਾ ਸਭ ਨੂੰ ਪਤਾ ਹੈ ਅਤੇ ਕਿਸੇ ਕੋਲ ਬਹੁਮਤ ਨਾਂ ਹੋਣ ਕਾਰਨ ਰਾਸ਼ਟਰਪਤੀ ਰਾਜ ਲੱਗ ਗਿਆ। ਇਸੇ ਦੌਰਾਨ ਅਜੀਤ ਪਵਾਰ ਨੇ ਸਮਰਥਨ ਦੀ ਪੇਸ਼ਕਸ਼ ਕੀਤੀ।

ਪਰ ਜਦੋਂ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਅਜੀਤ ਪਵਾਰ ਨੇ ਸਰਕਾਰ ਤੋਂ ਅਸਤੀਫ਼ਾ ਦੇ ਦਿੱਤਾ , ਇਸ ਬਾਅਦ ਸਾਡੇ ਕੋਲ ਬਹੁਮਤ ਨਹੀਂ ਰਿਹਾ। ਅਸੀਂ ਖਰੀਦੋ-ਫ਼ਰੋਖਤ ਵਿਚ ਨਹੀਂ ਪਵਾਂਗੇ।

ਪਵਾਰ ਦਾ ਵੀ ਅਸਤੀਫ਼ਾ
ਸ਼ਿਵ ਸੈਨਾ ਦੇ ਸੀਨੀਅਰ ਆਗੂ ਸੰਜੇ ਰਾਊਤ ਨੇ ਦਾਅਵਾ ਕੀਤਾ ਹੈ ਕਿ ਮਹਾਰਰਾਸ਼ਟਰ ਦੇ ਡਿਪਟੀ ਮੁੱਖ ਮੰਤਰੀ ਅਜੀਤ ਪਵਾਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਸੰਜੇ ਰਾਊਤ ਨੇ ਕਿਹਾ, ”ਅਜੀਤ ਦਾਦਾ ਨੇ ਅਸਤੀਫ਼ਾ ਦੇ ਦਿੱਤਾ ਹੈ ਅਤੇ ਹੁਣ ਉਹ ਸਾਡੇ ਨਾਲ ਹੈ, ਉਧਵ ਠਾਕਰੇ ਅਗਲੇ ਪੰਜ ਸਾਲ ਲਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਹੋਣਗੇ। ”

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਮਹਾਰਾਸ਼ਟਰ ‘ਚ ਸਰਕਾਰ ਬਣਾਉਣ ਦੇ ਮੁੱਦੇ ‘ਤੇ ਆਪਣਾ ਫ਼ੈਸਲਾ ਸੁਣਾਉਂਦਿਆਂ ਕਿਹਾ ਸੀ ਕਿ ਦੇਵੇਂਦਰ ਫ਼ਡਨਵੀਸ ਅਤੇ ਅਜੀਤ ਪਵਾਰ ਨੂੰ ਬੁੱਧਵਾਰ ਨੂੰ ਬਹੁਮਤ ਦਾ ਪਰੀਖਣ ਕਰਨਾ ਹੋਵੇਗਾ।

ਅਦਾਲਤ ਨੇ ਕਿਹਾ ਸੀ ਕਿ ਪ੍ਰੋਟੇਮ ਸਪੀਕਰ ਦੀ ਚੋਣ ਤੋਂ ਬਾਅਦ ਫਲੋਰ-ਟੈਸਟ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਬਾਅਦ ਲਾਈਵ ਟੈਲੀਕਾਸਟ ਕੀਤਾ ਜਾਵੇਗਾ।

ਸੁਪਰੀਮ ਕੋਰਟ ‘ਚ ਇਸ ਤੋਂ ਪਹਿਲਾਂ ਸੋਮਵਾਰ ਨੂੰ ਸਾਰੇ ਪੱਖਾਂ ਨੇ ਆਪਣੀਆਂ-ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਸਨ।

ਅਦਾਲਤ ਵਿੱਚ ਕਾਂਗਰਸ ਨੇਤਾ ਅਤੇ ਵਕੀਲ ਅਭਿਸ਼ੇਕ ਮਨੁਸਿੰਘਵੀ ਨੇ ਗ਼ੈਰ-ਭਾਜਪਾ ਗਠਜੋੜ ਵੱਲੋਂ ਦਲੀਲ ਪੇਸ਼ ਕਰਨ ਵੇਲੇ 48 ਐੱਨਸੀਪੀ ਵਿਧਾਇਕਾਂ ਦੇ ਸਮਰਥਨ ਦੀ ਚਿੱਠੀ ਦਿਖਾਉਂਦਿਆਂ ਕਿਹਾ ਸੀ ਅਜਿਹਾ ਕਿਵੇਂ ਹੋ ਸਕਦਾ ਹੈ ਕਿ ਉਨ੍ਹਾਂ ਕੋਲ 54 ਵਿਧਾਇਕਾਂ ਦਾ ਸਮਰਥਨ ਹੋਵੇ ਅਤੇ ਸਾਡੇ ਕੋਲ ਵੀ 48 ਵਿਧਾਇਕਾਂ ਦਾ ਸਮਰਥਨ ਹੋਵੇ।

ਉਨ੍ਹਾਂ ਨੇ ਕਿਹਾ ਸੀ, ਕੀ ਸੁਪਰੀਮ ਕੋਰਟ ਇਸ ਦੀ ਅਣਦੇਖੀ ਕਰ ਸਕਦਾ, ਜਦੋਂ ਦੋਵੇਂ ਹੀ ਪੱਖ ਬਹੁਮਤ ਸਾਬਿਤ ਕਰਨ ਲਈ ਤਿਆਰ ਹਨ ਤਾਂ ਦੇਰ ਕਿਸ ਗੱਲ ਦੀ ਹੈ।

ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨੇ ਸ਼ਨਿੱਚਰਵਾਰ ਨੂੰ ਦੇਵੇਂਦਰ ਫਡਣਵੀਸ ਨੂੰ ਮੁੱਖ ਮੰਤਰੀ ਅਤੇ ਅਜੀਤ ਪਵਾਰ ਨੂੰ ਉੱਪ ਮੁੱਖ ਮੰਤਰੀ ਦੀ ਸਹੁੰ ਚੁਕਾਈ
ਉੱਥੇ, ਸ਼ਿਵ ਸੈਨਾ ਵੱਲੋਂ ਦਲੀਲ ਦਿੰਦਿਆਂ ਹੋਇਆ ਸੀਨੀਅਰ ਕਾਂਗਰਸ ਨੇਤਾ ਅਤੇ ਵਕੀਲ ਕਪਿਲ ਸਿੱਬਲ ਨੇ ਕਿਹਾ ਸੀ ਕਿ ਸਵੇਰੇ 5.17 ਵਜੇ ਰਾਸ਼ਟਰਪਤੀ ਸ਼ਾਸਨ ਹਟਾਉਣ ਦੀ ਕੀ ਕਾਹਲੀ ਸੀ?

ਸਿੱਬਲ ਨੇ ਕਿਹਾ ਸੀ, ਅਜਿਹੀ ਕਿਹੜੀ ਐਮਰਜੈਂਸੀ ਆ ਗਈ ਸੀ ਕਿ ਦੇਵੇਂਦਰ ਫਡਣਵੀਸ ਨੂੰ ਸਵੇਰੇ ੮ ਵਜੇ ਸਹੁੰ ਚੁਕਾਈ ਗਈ। ਜਦੋਂ ਇਹ ਬਹੁਮਤ ਦਾ ਦਾਅਵਾ ਕਰ ਰਹੇ ਤਾਂ ਇਸ ਨੂੰ ਸਾਬਿਤ ਕਰਨ ਤੋਂ ਕਿਉਂ ਬਚ ਰਹੇ ਹਨ?

ਉੱਥੇ ਹੀ ਮੁੱਖ ਮੰਤਰੀ ਦੇਵੇਂਦਰ ਫਡਣਵੀਸ ਵੱਲੋਂ ਦਲੀਲ ਦਿੰਦਿਆਂ ਹੋਇਆ ਮੁਕੁਲ ਰੋਹਤਗੀ ਨੇ ਕਿਹਾ ਸੀ ਕਿ ਐੱਨਸੀਪੀ ਦੇ 54 ਵਿਧਾਇਕ ਅਜੀਤ ਪਵਾਰ ਅਤੇ ਫਡਣਵੀਸ ਦੇ ਨਾਲ ਹਨ।

ਇਹ ਮਾਮਲਾ ਸੁਪਰੀਮ ਕੋਰਟ ‘ਚ ਉਦੋਂ ਪਹੁੰਚਿਆ ਜਦੋਂ ਸ਼ਨਿੱਚਰਵਾਰ ਸਵੇਰੇ ਅਚਾਨਕ ਪਤਾ ਲੱਗਾ ਕਿ ਦੇਵੇਂਦਰ ਫਡਣਵੀਸ ਨੂੰ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨੇ ਮੁੱਖ ਮੰਤਰੀ ਅਹੁਦੇ ਦੀ ਅਤੇ ਐੱਨਸੀਪੀ ਮੁਖੀ ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਨੂੰ ਉੱਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾ ਦਿੱਤੀ ਹੈ।

ਇਸ ਤੋਂ ਪਹਿਲਾਂ ਬੀਤੇ ਕਈ ਦਿਨਾਂ ਤੋਂ ਸ਼ਿਵ ਸੈਨਾ, ਕਾਂਗਰਸ ਅਤੇ ਐੱਨਸੀਪੀ ਦੇ ਗਠਜੋੜ ਬਣਾ ਕੇ ਸਰਕਾਰ ਬਣਾਉਣ ਦਾ ਦਾਅਵਾ ਸੌਂਪ ਰਹੀ ਸੀ।

ਪਰ ਫਡਣਵੀਸ ਦੇ ਅਚਾਨਕ ਤੋਂ ਸਰਕਾਰ ਬਣਾਉਣ ਤੋਂ ਬਾਅਦ ਵਿਰੋਧੀ ਦਲਾਂ ਨੇ ਸੁਪਰੀਮ ਕੋਰਟ ਦੇ ਰੁਖ਼ ਕੀਤਾ ਸੀ।

ALSO READ: Viral: जैकलीन के साथ सलमान खान ने किया मुन्नी बदनाम पर डांस

ALSO READकरतारपुर साहिब जाने के लिए आवेदन के बाद होगा पुलिस वेरीफिकेशन

ALSO READAZAD SOCH NEWSPAPER
Leave a Reply

Your email address will not be published. Required fields are marked *