Gang rape with Doctor: ਡਾਕਟਰ ਨਾਲ ਗੈਂਗਰੇਪ ਤੋਂ ਬਾਅਦ ਹੋਇਆ ਘਿਨਾਉਣਾ ਕੰਮ Gang rape with Doctor: ਡਾਕਟਰ ਨਾਲ ਗੈਂਗਰੇਪ ਤੋਂ ਬਾਅਦ ਹੋਇਆ ਘਿਨਾਉਣਾ ਕੰਮ
BREAKING NEWS
Search
Your browser is not supported for the Live Clock Timer, please visit the Support Center for support.
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
Gang Rape with doctor

26 ਸਾਲ ਦੀ ਮਹਿਲਾ ਡਾਕਟਰ ਨਾਲ ਗੈਂਗਰੇਪ ਤੋਂ ਬਾਅਦ ਹੋਇਆ ਘਿਨਾਉਣਾ ਕੰਮ, ਜਾਣੋ ਪੂਰੀ ਖਬਰ

252

ਡਾਕਟਰ ਦੀ ਸਕੂਟੀ ਉੱਤੇ ਜਾ ਰਹੀ ਇੱਕ ਸੀਸੀਟੀਵੀ ਵੀ ਮਿਲੀ ਹੈ

ਭਾਰਤ ਅੰਦਰ ਔਰਤਾਂ ਨਾਲ ਗੈਂਗਰੇਪ (Gang rape with Doctor)ਰੁਕਣ ਦਾ ਨਾਮ ਹੀ ਨਹੀਂ ਲੈ ਰਹੇ। ਹਰ ਰੋਜ਼ ਦੇਸ ਦੇ ਕਿਸੇ ਨਾ ਕਿਸੇ ਕੋਨੇ ਤੋਂ ਔਰਤਾਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਹੈਦਰਾਬਾਦ ਵਿੱਚ ਇੱਕ ਵੈਟਰਨਰੀ ਮਹਿਲਾ ਡਾਕਟਰ ਨਾਲ ਗੈਂਗਰੇਪ ਕਰਨ ਤੋਂ ਬਾਅਦ ਉਸਦਾ ਕਤਲ ਕਰ ਕੇ ਲਾਸ਼ ਨੂੰ ਸਾੜਿਆ ਦਿੱਤਾ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਬੰਦਿਆਂ ਵਿੱਚ ਲੌਰੀ ਡਰਾਈਵਰ ਉਸਦਾ ਕਲੀਨਰ ਤੇ ਦੋ ਹੋਰ ਜਾਣੇ ਸ਼ਾਮਲ ਹਨ। ਇਸ ਘਟਨਾ ਦੀ ਸੂਚਨਾ ਇੱਕ ਕਿਸਾਨ ਨੇ ਪੁਲਿਸ ਨੂੰ ਦਿੱਤੀ ਸੀ।

ਕੀ ਹੈ ਸਾਰਾ ਮਾਮਲਾ- Gang rape with Doctor

ਜਾਣਕਾਰੀ ਅਨੁਸਾਰ ਹੈਦਰਾਬਾਦ ਨੇੜੇ ਬੁੱਧਵਾਰ ਦੀ ਰਾਤ ਤੋਂ ਲਾਪਤਾ ਹੋਈ ੨੬ ਸਾਲਾ ਵੈਟਰਨਰੀ ਫੀਮੇਲ ਡਾਕਟਰ ਦੀ ਲਾਸ਼ ਵੀਰਵਾਰ ਸਵੇਰੇ ਬੁਰੀ ਤਰ੍ਹਾਂ ਸਾੜ੍ਹੀ ਹੋਈ ਮਿਲੀ।  ਪ੍ਰਿਯੰਕਾ ਰੈਡੀ ਦੀ ਝੁਲਸੀ ਹੋਈ ਲਾਸ਼ ਰੰਗਾ ਰੈਂਦੀ ਜ਼ਿਲ੍ਹੇ ਦੇ ਸ਼ਾਦਨਗਰ ਕਸਬੇ ਨੇੜੇ ਚੱਟਾਨਪੱਲੀ ਪੁਲ ‘ਤੇ ਮਿਲੀ। ਇਸ ਸਬੰਧੀ ਡਾਕਟਰ ਦੀ ਸਕੂਟੀ ਉੱਤੇ ਜਾ ਰਹੀ ਇੱਕ ਸੀਸੀਟੀਵੀ ਵੀ ਮਿਲੀ ਹੈ।

ਤੇਲੰਗਾਨਾ ਦੇ ਸ਼ਾਦਨਗਰ ਵਿੱਚ ਆਪਣੇ ਘਰ ਤੋਂ ਹਸਪਤਾਲ ਜਾ ਰਹੀ ਮਹਿਲਾ ਡਾਕਟਰ ਦੀ ਸਕੂਟੀ ਪੈਂਚਰ ਹੋ ਗਈ ਸੀ। ਉੱਥੋਂ ਹੀ ਮਹਿਲਾ ਡਾਕਟਰ ਲਾਪਤਾ ਹੋ ਗਈ ਸੀ। ਡਾਕਟਰ ਨੇ ਆਖਰੀ ਵਾਰ ਸਵੇਰੇ 9.15 ਵਜੇ ਆਪਣੀ ਭੈਣ ਨਾਲ ਫ਼ੋਨ ਰਾਹੀਂ ਗੱਲ ਕੀਤੀ ਅਤੇ ਦੱਸਿਆ ਕਿ ਕਿਸੇ ਨੇ ਪੰਚਚਰ ਨੂੰ ਠੀਕ ਕਰਨ ਲਈ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ।

ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਉਸਨੇ ਆਪਣੀ ਭੈਣ  ਨੂੰ ਨੇੜੇ ਦੇ ਟੋਲ ਗੇਟ ‘ਤੇ ਇੰਤਜ਼ਾਰ ਕਰਨ ਲਈ ਕਿਹਾ ਸੀ ਕਿਉਂਕਿ ਉਸਨੇ ਦੱਸਿਆ ਸੀ ਕਿ ਜਿੱਥੇ ਉਹ ਹੈ ਉਥੇ ਨੇੜੇ ਹੀ ਲੋਡਿੰਗ ਟਰੱਕ ਅਤੇ ਅਣਪਛਾਤੇ ਲੋਕ ਹਨ। ਅਜਿਹੀ ਸਥਿਤੀ ਵਿੱਚ, ਉਸਨੂੰ ਡਰ ਲੱਗ ਰਿਹਾ ਹੈ। ਭੈਣ ਨੇ ਕਿਹਾ, “ਮੈਂ ਉਸ ਨੂੰ ਸਕੂਟੀ ਨੂੰ ਵੀ ਉਥੇ ਛੱਡ ਜਾਣ ਲਈ ਕਿਹਾ ਸੀ। ਪਰ ਜਦੋਂ ਮੈਂ ਥੋੜ੍ਹੀ ਦੇਰ ਬਾਅਦ ਉਸਨੂੰ ਫੋਨ ਕੀਤਾ ਤਾਂ ਫੋਨ ਬੰਦ ਆ ਰਿਹਾ ਸੀ।

ਵੀਰਵਾਰ ਨੂੰ ਸ਼ਾਦੀਨਗਰ ਤੋਂ 30 ਕਿਲੋਮੀਟਰ ਦੂਰ ਇਕ ਅੰਡਰਬ੍ਰਿਜ ਦੇ ਹੇਠਾਂ ਮਹਿਲਾ ਵੈਟਰਨਰੀ ਡਾਕਟਰ ਦੀ ਲਾਸ਼ ਬੁਰੀ ਤਰ੍ਹਾਂ ਸਾੜ੍ਹੀ ਮਿਲੀ। ਉਸਦੇ ਪਰਿਵਾਰਕ ਮੈਂਬਰਾਂ ਨੇ ਉਸਦੀ ਪਛਾਣ ਗਲੇ ਵਿੱਚ ਪਾਈ ਇਕ ਲਾਕੇਟ ਦੀ ਮਦਦ ਨਾਲ ਕੀਤੀ। ਪੋਸਟ ਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ।

ALSO READ: Reela Wala Deck R Nait New Punjabi Song 2019

ALSO READ: Viral: जैकलीन के साथ सलमान खान ने किया मुन्नी बदनाम पर डांस

ALSO READ: Azad SOch Punjabi Epaper




Leave a Reply

Your email address will not be published. Required fields are marked *