ਪੰਜਾਬ ਸਰਕਾਰ ਦੇਣ ਜਾ ਰਹੀ ਹੈ ਲੋਕਾਂ ਨੂੰ 1-1 ਕਰੋੜ ਰਪੁਏ, ਜਾਣੋ ਕੌਣ ਕੌਣ ਹੋਵੇਗਾ ਹੱਕਦਾਰ ਪੰਜਾਬ ਸਰਕਾਰ ਦੇਣ ਜਾ ਰਹੀ ਹੈ ਲੋਕਾਂ ਨੂੰ 1-1 ਕਰੋੜ ਰਪੁਏ, ਜਾਣੋ ਕੌਣ ਕੌਣ ਹੋਵੇਗਾ ਹੱਕਦਾਰ

Live Clock Date

Your browser is not supported for the Live Clock Timer, please visit the Support Center for support.
Punjab Sarkar

ਪੰਜਾਬ ਸਰਕਾਰ ਦੇਣ ਜਾ ਰਹੀ ਹੈ ਲੋਕਾਂ ਨੂੰ 1-1 ਕਰੋੜ ਰਪੁਏ, ਜਾਣੋ ਕੌਣ ਕੌਣ ਹੋਵੇਗਾ ਹੱਕਦਾਰ

259

Chandigarh 29 November 2019: ਲੋਕਾਂ ‘ਚ ਪੰਜਾਬ ਸਰਕਾਰ ਦੀ ਕਾਫੀ ਕਿਰਕਰੀ ਹੁੰਦੀ ਜਾ ਰਹੀ ਹੈ ਜਿਸ ਨੂੰ ਰੋਕਣ ਲਈ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਮੰਡਲ ਨੇ ਨਵਾਂ ਮਾਰਕਾ ਮਾਰਨ ਦਾ ਐਲਾਨ ਕੀਤਾ ਹੈ।

ਦਿੱਲੀ ਅੰਦਰ ਕੇਜ਼ਰੀਵਾਲ ਦੀ ਲੋਕਪ੍ਰਿਅਤਾ ਨੂੰ ਦੇਖ ਕੇ ਹੁਣ ਕੈਪਟਨ ਸਰਕਾਰ ਵੀ ਦਿੱਲੀ ਦੀ ਤਰਜ਼ ਤੇ ਪੰਜਾਬ ਅੰਦਰ ਨਵੀਆਂ ਸਕੀਮਾਂ ਸ਼ੁਰੂ ਕਰਨ ਜਾ ਰਹੀ ਹੈ। ਦਿੱਲੀ ਸਰਕਾਰ ਦੀ ਕੇਜਰੀਵਾਲ ਸਰਕਾਰ ਵਾਂਗ ਹੁਣ ਪੰਜਾਬ ਸਰਕਾਰ ਵੀ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਕ ਕਰੋੜ ਰੁਪਏ ਦੇਣ ਦੀ ਤਿਆਰੀ ਕਰ ਰਹੀ ਹੈ।

ਇਸ ਸਬੰਧੀ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਇਕ ਏਜੰਡਾ ਵੀ ਤਿਆਰ ਕੀਤਾ ਹੈ, ਜਿਸ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਦੱਸਣਯੋਗ ਹੈ ਕਿ ਹੁਣ ਤੱਕ ਪੰਜਾਬ ਸਰਕਾਰ ਸ਼ਹੀਦ ਦੇ ਪਰਿਵਾਰ ਨੂੰ ਕੁਲ ਮਿਲਾ ਕੇ 12 ਲੱਖ ਰੁਪਏ ਦਿੰਦੀ ਹੈ।

ਭਾਰਤ ਦੇ ਹੋਰਨਾਂ ਸੂਬਿਆਂ ਦੇ ਬਰਾਬਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਦਿੱਤੇ ਜਾਂਦੇ ਵਿੱਤੀ ਮੁਆਵਜੇ ਦੀ ਨੀਤੀ ਵਿਚ ਬਦਲਾਅ ਕੀਤਾ ਜਾ ਰਿਹਾ ਹੈ। ਪਹਿਲਾਂ ਪੰਜਾਬ ਸਰਕਾਰ ਸ਼ਹੀਦ ਦੇ ਪਰਿਵਾਰ ਨੂੰ ਇਕ ਪਲਾਟ ਜਾਂ ਪੰਜ ਲੱਖ ਰੁਪਏ ਦਿੰਦੀ ਸੀ ਪਰੰਤੂ ਹੁਣ ਜ਼ਮੀਨ ਦੀ ਘਾਟ ਕਰਕੇ ਇਹ ਪਲਾਟ ਦੇਣ ਦੀ ਤਜਵੀਜ ਨੂੰ ਬੰਦ ਕੀਤਾ ਜਾ ਰਿਹਾ ਹੈ।  ਇਸ ਨਵੀਂ ਨੀਤੀ ਤਹਿਤ ਸ਼ਹੀਦ ਦੇ ਪਰਿਵਾਰ ਨੂੰ ਸਿਰਫ 1 ਕਰੋੜ ਰੁਪਏ ਹੀ ਮਿਲਣਗੇ ।

ALSO READ: Reela Wala Deck R Nait New Punjabi Song 2019

ALSO READ: Viral: जैकलीन के साथ सलमान खान ने किया मुन्नी बदनाम पर डांस

ALSO READ: Azad SOch Punjabi Epaper
Leave a Reply

Your email address will not be published. Required fields are marked *