ਵੱਡੀ ਖਬਰ: ਨਰਾਜ਼ ਕਾਂਗਰਸੀ 'ਆਪ' ਵਿਧਾਇਕ ਨਾਲ ਮਿਲਕੇ ਬਣਾ ਸਕਦੇ ਹਨ ਸਰਕਾਰ ! ਵੱਡੀ ਖਬਰ: ਨਰਾਜ਼ ਕਾਂਗਰਸੀ 'ਆਪ' ਵਿਧਾਇਕ ਨਾਲ ਮਿਲਕੇ ਬਣਾ ਸਕਦੇ ਹਨ ਸਰਕਾਰ !
BREAKING NEWS
Search

Live Clock Date

Your browser is not supported for the Live Clock Timer, please visit the Support Center for support.
Aman Arora

ਕੈਪਟਨ ਦੀ ਕੁਰਸੀ ਨੂੰ ਖਤਰਾ: ਨਰਾਜ਼ ਕਾਂਗਰਸੀ ‘ਆਪ’ ਨਾਲ ਮਿਲਕੇ ਬਣਾਉਣਗੇ ਸਰਕਾਰ ?

566

ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਆਖੀ ਅੰਦਰ ਦੀ ਗੱਲ

ਚੰਡੀਗੜ੍ਹ 30 ਨਵੰਬਰ 2019: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ੱਦੀ  ਜ਼ਿਲੇ ਪਟਿਆਲਾ ਦੇ 4 ਕਾਂਗਰਸੀ ਵਿਧਾਇਕਾਂ ਨੇ ਪਿਛਲੇ ਕਈ ਦਿਨਾਂ ਤੋਂ ਆਪਣੀ ਹੀ ਸਰਕਾਰ ਖਿਲਾਫ ਝੰਡਾ ਚੁੱਕਿਆ ਹੋਇਆ ਸੀ । ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਨੇ ਤਾਂ ਆਪਣੇ ਹੀ ਮੁੱਖ ਮੰਤਰੀ ਦੇ ਮਹਿਲ ਸਾਹਮਣੇ ਧਰਨਾ ਦੇਣ ਦੀ ਧਮਕੀ ਤੱਕ ਦੇ ਦਿੱਤੀ ਸੀ।

ਮੁੱਖ ਮੰਤਰੀ ਦੇ ਆਪਣੇ ਹੀ ਜਿਲ੍ਹੇ ਚੋਂ ਉੱਠੀ ਇਸ ਬਗਾਵਤ ਨੂੰ 40 ਦੇ ਕਰੀਬ ਹੋਰ ਕਾਂਗਰਸੀ ਵਿਧਾਇਕਾਂ ਦਾ ਅੰਦਰੂਨੀ ਸਮਰੱਥਨ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਜਿਸ ਨੂੰ ਦੇਖ ਕੇ ਕੈਪਟਨ ਪੱਖੀ ਲਾਬੀ ਨੇ ਖੁਦ ਕੈਪਟਨ ਅਮਰਿੰਦਰ ਸਿੰਘ ਨੂੰ ਇਹਨਾਂ ਨਰਾਜ਼ ਵਿਧਾਇਕਾਂ ਨੂੰ ਮਨਾਉਣ ਲਈ ਮੀਟਿੰਗ ਕਰਨ ਬਾਰੇ ਪ੍ਰੇਰਿਤ ਕੀਤਾ ਹੈ।

ਕਾਂਗਰਸ ਅੰਦਰ ਚੱਲ ਰਹੀ ਇਸ ਖਾਨਾਜੰਗ ਦੇ ਦੌਰਾਨ ਹੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਇਸ ਬਿਆਨ ਵਿੱਚ ਅਮਨ ਅਰੋੜਾ ਨੇ 40 ਦੇ ਕਰੀਬ ਨਰਾਜ਼ ਵਿਧਾਇਕਾਂ ਨੂੰ ਆਮ ਆਦਮੀ ਪਾਰਟੀ ਦੇ 19 ਵਿਧਾਇਕਾਂ ਨਾਲ ਮਿਲ ਕੇ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ।

ਅਮਨ ਅਰੋੜਾ ਨੇ ਆਪਣੇ ਬਿਆਨ ਵਿੱਚ  ਕਿਹਾ ਕਿ ਕਾਂਗਰਸ ਪਾਰਟੀ ਦੇ ਬਾਗੀ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ 19 ਵਿਧਾਇਕ ਮਿਲਕੇ  59-60 ਦੇ ਕਰੀਬ ਬਣਦੇ ਹਨ ਅਤੇ ਇਹ ਸੰਖਿਆ ਕਾਂਗਰਸ ਰਹਿਤ ਸਰਕਾਰ ਬਣਾਉਣ ਦੇ ਸਮਰੱਥ ਹੈ। ਅਮਨ ਨੇ ਬਾਗ਼ੀ ਕਾਂਗਰਸੀ ਵਿਧਾਇਕਾਂ ਨੂੰ ਮਾਫ਼ੀਆ ਤੇ ਕਿਰਪਾਨ ਮੁਕਤ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ।

ਅਮਨ ਅਰੋੜਾ ਨੇ ਇੱਕ ਨਿੱਜੀ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਉਨ੍ਹਾਂ ਦੀ ਫ਼ਿਲਹਾਲ ਇਸ ਮੁੱਦੇ ਉਪਰ ਬਾਗ਼ੀ ਕਾਂਗਰਸੀ ਵਿਧਾਇਕਾਂ ਨਾਲ ਕੋਈ ਅਧਿਕਾਰਤ ਗੱਲਬਾਤ ਨਹੀਂ ਹੋਈ ਪਰ ਉਹ ਫਿਰ ਵੀ ਸਾਂਝੀਂ ਸਰਕਾਰ ਬਣਾਉਣ ਲਈ ਗੱਲਬਾਤ ਕਰਨ ਨੂੰ  ਤਿਆਰ ਹਨ।

ALSO READ: Reela Wala Deck R Nait New Punjabi Song 2019

ALSO READ: GLOCK Singer MANKIRT AULAKH New Punjabi Song 2019

ALSO READ: Viral: जैकलीन के साथ सलमान खान ने किया मुन्नी बदनाम पर डांस

ALSO READ: Azad SOch Punjabi Epaper




Leave a Reply

Your email address will not be published. Required fields are marked *