ਪੰਜਾਬ 'ਚ ਡਿੱਗ ਸਕਦੀ ਹੈ ਕੈਪਟਨ ਸਰਕਾਰ, 'ਆਪ' ਨੇ ਸਿੱਧੂ ਨੂੰ ਵੀ ਦਿੱਤਾ ਸੱਦਾ ਪੰਜਾਬ 'ਚ ਡਿੱਗ ਸਕਦੀ ਹੈ ਕੈਪਟਨ ਸਰਕਾਰ, 'ਆਪ' ਨੇ ਸਿੱਧੂ ਨੂੰ ਵੀ ਦਿੱਤਾ ਸੱਦਾ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Captain Amrinder Singh

ਪੰਜਾਬ ‘ਚ ਡਿੱਗ ਸਕਦੀ ਹੈ ਕੈਪਟਨ ਸਰਕਾਰ, ‘ਆਪ’ ਨੇ ਸਿੱਧੂ ਨੂੰ ਵੀ ਦਿੱਤਾ ਸੱਦਾ

374

ਸੰਗਰੂਰ 30 ਨਵੰਬਰ 2019 : ਪੰਜਾਬ ਅੰਦਰ ਕਾਂਗਰਸ ਸਰਕਾਰ ਤੇ ਸੰਕਟ ਦੇ ਬੱਦਲ ਘਟਣ ਦਾ ਨਾਮ ਨਹੀਂ ਲੈ ਰਹੇ। ਹੁਣ ਅੰਦਰੂਨੀ ਸੂਤਰਾਂ ਤੋਂ ਮਿਲੀਆਂ ਖਬਰਾਂ ਅਨੁਸਾਰ ਆਮ ਆਦਮੀ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ (Captain Amrinder) ਤੋਂ ਨਰਾਜ਼ ਚੱਲ ਰਹੇ ਨਵਜੋਤ ਸਿੰਘ ਸਿੱਧ ਦੇ ਖਾਸ ਦੋਸਤ ਕੰਵਰ ਸੰਧੂ ਵਿਚਾਲੇ ਰਲਵੀਂ ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਦੀ ਭਣਕ ਉੱਭਰ ਕੇ ਬਾਹਰ ਆਉਣੀ ਸ਼ੁਰੂ ਹੋ ਗਈ ਹੈ।

ਆਮ ਆਦਮੀ ਪਾਰਟੀ ਦੇ ਸੁਨਾਮ ਤੋਂ  ਵਿਧਾਇਕ ਅਤੇ ਪਾਰਟੀ ਦੇ ਵੱਡੇ ਨੇਤਾ ਅਮਨ ਅਰੋੜਾ ਦਾ ਵੱਡਾ ਬਿਆਨ ਵੀ ਇਸ ਤੋਂ ਪਹਿਲਾਂ ਸਾਹਮਣੇ ਆ ਚੁੱਕਾ ਹੈ। ਜਿਹਨਾਂ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਨੇ ਨਵਜੋਤ ਸਿੰਘ ਸਿੱਧੂ ਨੂੰ ‘ਆਪ’ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਚਾਰ ਐਮਐਲਏ ਸਰਕਾਰ ਤੋਂ ਨਾਰਾਜ਼ ਚਲ ਰਹੇ ਹਨ ਜਿਨ੍ਹਾਂ ਦੀ ਹਿਮਾਇਤ ੪੦ ਐਮਐਲਏ ਕਰ ਰਹੇ ਹਨ। ਇਸ ਦੇ ਅੱਗੇ ਕਿਹਾ ਸੀ ਕਿ ਉਨ੍ਹਾਂ ਵਿਧਾਇਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਨਾਲ ਆ ਜਾਣ ਅਤੇ ਉਹ ਮਿਲਕੇ ਸਰਕਾਰ ਬਣਾਉਣਗੇ।

ਉਨ੍ਹਾਂ ਇਹ ਵੀ ਕਿਹਾ ਸੀ ਕਿ ਕੈਪਟਨ ਦੇ ਆਪਣੇ ਜਿਲ੍ਹੇ ਪਟਿਆਲਾ ਤੋਂ ੪ ਵਿਧਾਇਕ ਬਾਗੀ ਹੋ ਗਏ ਹਨ ਤੇ ਵੱਡੀ ਗਿਣਤੀ ਕਾਂਗਰਸੀ ਵਿਧਾਇਕਾਂ ਨੇ ਉਨ੍ਹਾਂ ਦੇ ਸਾਥ ਦੇਣ ਦਾ ਐਲਾਨ ਕੀਤਾ ਹੈ। ਇਸ ਲਈ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਨਵਜੋਤ ਸਿੰਘ ਸਿੱਧੂ ਨੂੰ ਸਣੇ ਸਾਰੇ ਵਿਧਾਇਕ ਉਨ੍ਹਾਂ ਦਾ ਸਾਥ ਦੇਣ।

ਉਨ੍ਹਾਂ ਕਿਹਾ ਕਿ ਕਾਂਗਰਸ ਦੇ 40 ਵਿਧਾਇਕਾਂ ਨੇ ਪਟਿਆਲਾ ਦੇ ਬਾਗੀ ਵਿਧਾਇਕਾਂ ਦੇ ਕਦਮ ਨੂੰ ਸਹੀ ਕਰਾਰ ਦਿੰਦਿਆਂ ਉਨ੍ਹਾਂ ਦਾ ਸਾਥ ਦੇਣ ਦਾ ਭਰੋਸਾ ਦਿੱਤਾ ਸੀ।

ਅਰੋੜਾ ਦੇ ਬਿਆਨ ਤੋਂ ਬਾਅਦ ਕੰਵਰ ਸੰਧੂ ਦੀਆਂ ਗੁਪਤ ਮੀਟਿੰਗਾਂ ਇਸ ਗੱਲ ਨੂੰ ਹੋਰ ਪੁਖਤਾ ਕਰਦੀਆਂ ਹਨ ਕਿ ਨਵਜੋਤ ਸਿੰਘ ਸਿੱਧੂ ਦੀ ਪਿਛਲੇ ਦਿਨਾਂ ਤੋਂ ਚੱਲ ਰਹੀ ਚੁੱਪ ਤੂਫਾਨ ਆਉਣ ਤੋਂ ਪਹਿਲਾਂ ਵਾਲੀ ਸਾਂਤੀ ਦਾ ਹੀ ਪ੍ਰਤੀਕ ਮੰਨੀ ਜਾ ਰਹੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੈਪਟਨ ਸਾਹਿਬ ਕਿਸ ਤਰਾਂ ਆਪਣੇ ਵਿਧਾਇਕਾਂ ਨੂੰ ਸਾਂਤ ਕਰਕੇ ਮੁੜ ਤੋਂ ਆਪਣੇ ਕਾਬੂ ਹੇਠ ਰੱਖਦੇ ਹਨ। (Captain Amrinder)

ALSO READ: Reela Wala Deck R Nait New Punjabi Song 2019

ALSO READ: Viral: जैकलीन के साथ सलमान खान ने किया मुन्नी बदनाम पर डांस

ALSO READ: KHATARNAAK singer Gippy Grewal and Bohemia

ALSO READ: GLOCK Singer MANKIRT AULAKH New Punjabi Song 2019

ALSO READ: Azad SOch Punjabi Epaper




Leave a Reply

Your email address will not be published. Required fields are marked *