Anantvir Badal | ਬਾਦਲ ਪਰਿਵਾਰ ਦੀ ਵੋਟ ਬੈਂਕ 'ਚ ਵਾਧਾ, ਇਨਾਮ 'ਚ ਮਿਲੀ ਜੀਪ Anantvir Badal | ਬਾਦਲ ਪਰਿਵਾਰ ਦੀ ਵੋਟ ਬੈਂਕ 'ਚ ਵਾਧਾ, ਇਨਾਮ 'ਚ ਮਿਲੀ ਜੀਪ

Live Clock Date

Your browser is not supported for the Live Clock Timer, please visit the Support Center for support.
Anantbir badal

ਬਾਦਲ ਪਰਿਵਾਰ ਦੀ ਵੋਟ ਬੈਂਕ ‘ਚ ਵਾਧਾ, ਇਨਾਮ ‘ਚ ਮਿਲੀ ਜੀਪ, ਜਾਣੋ ਪੂਰੀ ਖਬਰ

318

ਬਠਿੰਡਾ 1 ਦਸੰਬਰ 2019 : ਪੰਜਾਬ ਅੰਦਰ ਭਾਵੇਂ ਮੌਜੂਦਾ ਸਮੇਂ ਕਾਂਗਰਸ ਦਾ ਰਾਜ ਹੈ ਪ੍ਰੰਤੂ ਪਰਿਵਾਰਕ ਵੋਟਾਂ ਦੇ ਮਾਮਲੇ ‘ਚ ਅੱਜ ਬਾਦਲ ਪਰਿਵਾਰ ਦੇ ਪਲੜੇ ‘ਚ ਇੱਕ ਹੋਰ ਕੀਮਤੀ ਵੋਟ ਪੈ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਦਾ ਬੇਟਾ ਅਨੰਤਵੀਰ ਸਿੰਘ ਬਾਦਲ (Anantvir Badal) ਵੀਰਵਾਰ ਨੂੰ 18 ਸਾਲ ਦਾ ਹੋ ਗਿਆ।

ਅਠਾਰਵੇਂ ਵਰ੍ਹੇ ‘ਚ ਜਾ ਕੇ ਚੋਣ ਕਮਿਸ਼ਨ ਵੀ ਬਾਲਗ ਸਮਝ ਕੇ ਵੋਟ ਪਾਉਣ ਦਾ ਅਧਿਕਾਰ ਦੇ ਦਿੰਦਾ ਹੈ। ਇਸੇ ਕਰਕੇ ਹੁਣ ਬਾਦਲ ਪਰਿਵਾਰ ‘ਚ ਕੁੱਲ ਵੋਟਾਂ ਦੀ ਗਿਣਤੀ ੫ ਹੋ ਜਾਵੇਗੀ। ਅਨੰਤਵੀਰ ਦੇ ਅਠਾਰਾਂ ਸਾਲ ਦਾ ਹੋਣ ਦੀ ਖੁਸੀ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਜੂਦਗੀ ‘ਚ ਪਿੰਡ ਬਾਦਲ (ਸ੍ਰੀ ਮੁਕਤਸਰ ਸਾਹਿਬ) ‘ਚ ਕੇਕ ਕੱਟ ਕੇ ਉਸ ਦਾ ਜਨਮਦਿਨ ਮਨਾਇਆ ਗਿਆ। ਇਸ ਮੌਕੇ ਸੁਖਬੀਰ ਤੋਂ ਇਲਾਵਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਅਨੰਤਵੀਰ ਦੀ ਭੈਣ ਹਰਕੀਰਤ ਕੌਰ ਸਮੇਤ ਮਾਮਾ ਬਿਕਰਮ ਸਿੰਘ ਮਜੀਠੀਆ ਦੇ ਬੱਚੇ ਵੀ ਮੌਜੂਦ ਸਨ।

ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੇ ਅਨੰਤਵੀਰ ਸਿੰਘ ਬਾਦਲ (Anantvir Badal) ਨੂੰ ਜਨਮਦਿਨ ਦੇ ਤੋਹਫ਼ੇ ਵਜੋਂ ਜੀਪ ਵੀ ਭੇਂਟ ਕੀਤੀ। ਅਨੰਤਵੀਰ ਨੂੰ ਜੀਪ ਦਾ ਕਾਫੀ ਸ਼ੌਕ ਹੈ ਤੇ ਇਹ ਉਸ ਲਈ ਸਰਪ੍ਰਾਈਜ਼ ਗਿਫ਼ਟ ਬਣ ਗਈ ਹੈ। ਜਨਮ ਦਿਨ ਦੀ ਖੁਸੀ ‘ਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਜਦਕਿ ਸ਼ਾਮ ਵੇਲੇ ਕੇਕ ਕੱਟ ਕੇ ਜਨਮਦਿਨ ਮਨਾਇਆ ਗਿਆ।

ਅਨੰਤਵੀਰ ਦੇ ਦਾਦਾ ਪ੍ਰਕਾਸ਼ ਸਿੰਘ ਬਾਦਲ ਨੇ ਪੋਤੇ ਨੂੰ ਅਸ਼ੀਰਵਾਦ ਦਿੰਦਿਆਂ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ। ਪੜ੍ਹਾਈ ਦੇ ਸਿਲਸਿਲੇ ‘ਚ ਬਾਹਰ ਹੋਣ ਕਾਰਨ ਸੁਖਬੀਰ ਬਾਦਲ ਦੀ ਵੱਡੀ ਬੇਟੀ ਅਤੇ ਅਨੰਤਵੀਰ ਦੀ ਵੱਡੀ ਭੈਣ ਮੌਕੇ ‘ਤੇ ਮੌਜੂਦ ਨਹੀਂ ਸੀ। ਸਾਬਕਾ ਮੁੱਖ ਮੰਤਰੀ ਬਾਦਲ ਦੇ ਭਰਾ ਗੁਰਦਾਸ ਸਿੰਘ ਬਾਦਲ ਇਕ ਦਿਨ ਪਹਿਲਾਂ ਹੀ ਘਰ ਆ ਕੇ ਅਨੰਤਵੀਰ ਨੂੰ ਜਨਮਦਿਨ ਦੀ ਵਧਾਈ ਦੇ ਕੇ ਗਏ ਸਨ। ਉਨ੍ਹਾਂ ਅਨੰਤਵੀਰ ਨਾਲ ਆਪਣੇ ਬਚਪਨ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਸਨ। Sukhbir Badal son

ALSO READ: Reela Wala Deck R Nait New Punjabi Song 2019

ALSO READ: Viral: जैकलीन के साथ सलमान खान ने किया मुन्नी बदनाम पर डांस

ALSO READ: KHATARNAAK singer Gippy Grewal and Bohemia

ALSO READ: GLOCK Singer MANKIRT AULAKH New Punjabi Song 2019

ALSO READ: Azad SOch Punjabi Epaper




Leave a Reply

Your email address will not be published. Required fields are marked *